ਲੰਡਨ: ਕਾਰ ਟੱਕਰ 'ਚ ਕਈ ਲੋਕ ਜ਼ਖਮੀ

Image copyright AFP/GETTY IMAGES

ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ਿਅਮ ਕੋਲ ਅਚਾਨਕ ਇੱਕ ਕਾਰ ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਪੁਲਿਸ ਮੁਤਾਬਕ ਕਈ ਰਾਹਗੀਰ ਘਟਨਾ 'ਚ ਜ਼ਖਮੀ ਹੋਏ ਹਨ।

ਮੈਟਰੋਪੌਲੀਟਨ ਪੁਲਿਸ ਮੁਤਾਬਕ ਦੱਖਣੀ ਕੇਨਿੰਗਸਟਨ ਦੇ ਐਗਜ਼ੀਬਿਸ਼ਨ ਰੋਡ ਤੋਂ ਇੱਕ ਸ਼ਖ਼ਸ ਨੂੰ ਕਾਬੂ ਕੀਤਾ ਗਿਆ ਹੈ।

Image copyright PA

ਮੌਕੇ 'ਤੇ ਮੌਜੂਦ ਬੀਬੀਸੀ ਰਿਪੋਰਟਰ ਨੂੰ ਪੁਲਿਸ ਨੇ ਦੱਸਿਆ ਕਿ ਲੋਕਾਂ ਨੂੰ ਲੱਗੀਆਂ ਸੱਟਾਂ ਘੱਟ ਹਨ।

ਖ਼ਬਰ ਏਜੰਸੀ ਰੌਇਟਰਸ ਮੁਤਾਬਕ ਮੈਟਰੋਪੌਲੀਟਨ ਪੁਲਿਸ ਇਸ ਘਟਨਾ ਨੂੰ 'ਅੱਤਵਾਦੀ' ਘਟਨਾ ਨਾਲ ਜੋੜ ਕੇ ਨਹੀਂ ਦੇਖ ਰਹੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।