ਦੁਨੀਆਂ ਦੇ ਪ੍ਰਸਿੱਧ ਜਪਾਨੀ ਪੈਂਗੂਇਨ ਗ੍ਰੇਪ ਦੀ ਹੋਈ ਮੌਤ

TOBU ZOO Image copyright TOBU ZOO

ਜਪਾਨੀ ਚਿੜੀਆ ਘਰ ਦਾ ਪ੍ਰਸਿੱਧ ਪੈਂਗੂਇਨ, ਜਿਸ ਨੇ ਗੱਤੇ ਦੇ ਕੱਟ ਆਊਟ ਨਾਲ ਮੋਹ ਦੇ ਕਾਰਨ ਦੁਨੀਆਂ ਭਰ 'ਚ ਪ੍ਰਸਿੱਧੀ ਹਾਸਲ ਕੀਤੀ ਸੀ, ਦੀ 21 ਸਾਲਾਂ ਦੀ ਉਮਰ 'ਚ ਮੌਤ ਹੋ ਗਈ ਹੈ।

ਜਪਾਨ ਦੇ ਸੈਂਟ੍ਰਲ ਸੈਤਾਮਾ ਖੇਤਰ 'ਚ ਸਥਿਤ ਟੋਬੂ ਚਿੜੀਆ ਘਰ ਦੇ ਅਧਿਕਾਰੀਆਂ ਨੇ ਟਵਿੱਟਰ ਅਕਾਊਂਟ ਰਾਹੀਂ ਗ੍ਰੇਪ ਦੀ ਮੌਤ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਲਿਖਿਆ ਕਿ ਮੌਤ ਦੇ ਕਾਰਨ ਸਪੱਸ਼ਟ ਨਹੀਂ ਹਨ। ਪਰ ਨਿਊਜ਼ ਵਾਕਰ ਮੁਤਾਬਕ ਮਨੁੱਖੀ ਉਮਰ ਦੇ ਹਿਸਾਬ ਨਾਲ ਉਸ ਦੀ ਉਮਰ 80 ਸਾਲ ਸੀ।

ਹਮਬੋਲਟ ਪੈਂਗੂਇਨ ਗ੍ਰੇਪ ਮਈ 'ਚ ਉਸ ਵੇਲੇ ਔਨਲਾਈਨ ਸਟਾਰ ਬਣ ਗਿਆ ਜਦੋਂ ਉਸ ਦਾ ਮੋਹ ਹੁਲੁਲੁ ਦੀ ਤਸਵੀਰ ਨਾਲ ਪੈ ਗਿਆ ਸੀ।

ਹੁਲੁਲੁ ਜਪਾਨੀ ਐਨੀਮੇਸ਼ਨ ਲੜੀਵਾਰ 'ਕਿਮੋਨੋ ਫ੍ਰੈਨਡਸ' ਦੀ ਇੱਕ ਕਿਰਦਾਰ ਹੈ।

ਔਰਤਾਂ ਜਿਨ੍ਹਾਂ ਦੁਨੀਆਂ ਬਦਲ ਦਿੱਤੀ

Image copyright TOBU ZOO

ਮੰਨਿਆ ਜਾਂਦਾ ਹੈ ਕਿ ਇੱਕ ਮਿਡੋਰੀ ਨਾ ਦੀ ਪੈਂਗੂਇਨ, ਜਿਸ ਨਾਲ ਇਹ ਕਈ ਚਿਰ ਰਿਹਾ, ਵੱਲੋਂ ਧੋਖਾ ਮਿਲਣ ਤੋਂ ਬਾਅਦ ਉਹ ਤਸਵੀਰ ਵੱਲ ਮੋਹਿਤ ਹੋ ਗਿਆ।

ਤਸਵੀਰ ਨੂੰ ਉਸ ਦੇ ਵਾੜੇ ਦੇ ਲਾਗੇ 'ਕਿਮੋਨੋ ਫ੍ਰੈਨਡਸ' ਦੀ ਮਸ਼ਹੂਰੀ ਦੇ ਤਹਿਤ ਰੱਖਿਆ ਗਿਆ ਸੀ।

ਗ੍ਰੇਪ ਉਸ ਨੂੰ ਘੰਟਿਆਂ ਤੱਕਦਾ ਰਹਿੰਦਾ ਸੀ ਅਤੇ ਉਸ ਦੇ ਕੋਲੋਂ ਕਿਤੇ ਹੋਰ ਨਹੀਂ ਜਾਂਦਾ ਸੀ।

ਇਸ ਲਈ ਚਿੜੀਆ ਘਰ ਦੇ ਸਟਾਫ਼ ਨੇ ਮਸ਼ਹੂਰੀ ਦਾ ਸਮਾ ਖ਼ਤਮ ਹੋਣ ਤੋਂ ਬਾਅਦ ਤਸਵੀਰ ਨੂੰ ਉਸ ਦੇ ਵਾੜੇ ਵਿੱਚ ਰੱਖਣ ਦਾ ਫ਼ੈਸਲਾ ਲਿਆ ਸੀ।

ਬਾਂਦਰ ਹਾਰਿਆ ਸੈਲਫ਼ੀ `ਤੇ ਦਾਅਵੇ ਦਾ ਕੇਸ

ਉਸ ਦੀ ਮੌਤ ਚਿੜੀਆ ਘਰ ਦੇ ਗ੍ਰੇਪ ਸਮਾਗਮ ਤੋਂ ਇੱਕ ਮਹੀਨਾ ਪਹਿਲਾਂ ਹੋਈ ਹੈ। ਇਸ ਸਮਾਗਮ 'ਚ ਦੋ ਹਫਤਿਆਂ ਲਈ ਪ੍ਰੋਗਰਾਮ ਉਲੀਕੇ ਗਏ ਸਨ।

ਗ੍ਰੇਪ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੋਗ ਸੰਦੇਸ਼ ਸਾਂਝੇ ਕੀਤੇ ਜਾ ਰਹੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ