ਟਰੰਪ ਨੂੰ ਅਮਰੀਕੀ ਅਦਾਲਤ ਵਲੋਂ ਝਟਕਾ

US

ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ 8 ਦੇਸ਼ ਦੇ ਨਾਗਰਿਕਾਂ 'ਤੇ ਪਾਬੰਦੀਆਂ ਲਾਉਣ ਦੇ ਤਾਜ਼ਾ ਆਦੇਸ਼ 'ਤੇ ਅਦਾਲਤ ਨੇ ਰੋਕ ਲਗਾ ਦਿੱਤੀ ਹੈ।

ਜੱਜ ਨੇ ਇਸ ਹਫਤੇ ਲਾਗੂ ਹੋਣ ਤੋਂ ਪਹਿਲਾਂ ਹੀ ਇਸ ਪਾਬੰਦੀ 'ਤੇ ਅਸਥਾਈ ਤੌਰ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ।

ਇਸ ਦੇ ਨੀਤੀ ਤਹਿਤ ਇਰਾਨ, ਲੀਬੀਆ, ਸੀਰੀਆ, ਯਮਨ, ਸੋਮਾਲੀਆ, ਚਾਡ ਅਤੇ ਉੱਤਰੀ ਕੋਰੀਆ ਦੇ ਨਾਲ ਨਾਲ ਕੁਝ ਵੈਨੇਜ਼ੁਏਲਾ ਦੇ ਲੋਕਾਂ 'ਤੇ ਨਿਸ਼ਾਨਾ ਸੀ।

ਇਸ ਤੋਂ ਪਹਿਲਾਂ ਮੁਸਲਿਮ ਬਹੁਗਿਣਤੀ ਵਾਲੇ 6 ਮੁਲਕਾਂ 'ਤੇ ਪਾਬੰਦੀ ਲਾਈ ਗਈ ਸੀ ਪਰ ਸੁਪਰੀਮ ਕੋਰਟ ਨੇ ਇਨ੍ਹਾਂ ਦੀ ਜਾਂਚ ਕੀਤੀ।

ਹਵਾਈ ਸੂਬੇ ਨੇ ਟਰੰਪ ਦੀ ਪਾਬੰਧੀ ਖ਼ਿਲਾਫ਼ ਹੋਨੂਲੁਲੁ 'ਚ ਕੇਸ ਦਰਜ ਕੀਤਾ ਗਿਆ ਸੀ।

ਮਾਰਚ 'ਚ ਟਰੰਪ ਦੀ ਪਾਬੰਧੀ ਵਾਲੇ ਆਦੇਸ਼ 'ਤੇ ਰੋਕ ਲਗਾਉਣ ਵਾਲੇ ਯੂਐੱਸ ਦੇ ਜ਼ਿਲਾ ਜੱਜ ਡੇਰਿਕ ਵਾਟਸਨ ਨੇ ਨਵੇਂ ਰੋਕ ਦੇ ਆਦੇਸ਼ ਜਾਰੀ ਕੀਤੇ ਹਨ।

ਜੱਜ ਵਾਟਸਨ ਦਾ ਕਹਿਣਾ ਹੈ ਕਿ ਇਸ ਨਾਲ 6 ਵਿਸ਼ੇਸ਼ ਦੇਸਾਂ ਦੇ 15 ਕਰੋੜ ਨਾਗਰਿਕਾਂ 'ਤੇ ਪਾਬੰਧੀ ਸੰਯੁਕਤ ਰਾਸ਼ਟਰ ਦੇ ਹਿੱਤਾਂ ਲਈ ਨੁਕਸਾਨ ਦਾਇਕ ਹੋ ਸਕਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਲੈਂਦੇ ਹੋਏ ਅਦਾਲਤ ਦੇ ਪਿਛਲੇ ਫ਼ੈਸਲੇ ਨੂੰ ਅਣਗੌਲਿਆ ਗਿਆ ਹੈ, ਜਿਸ 'ਚ ਦੇਖਿਆ ਗਿਆ ਸੀ ਕਿ ਪਿਛਲੀ ਪਾਬੰਧੀ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।

ਵ੍ਹਾਈਟ ਹਾਊਸ ਨੇ ਦਲੀਲ ਦਿੱਤੀ ਕਿ ਸਤੰਬਰ 'ਚ ਐਲਾਨੀ ਗਈ ਪਾਬੰਧੀ ਵਿਸ਼ਵ ਪੱਧਰ 'ਤੇ ਸੁਰੱਖਿਆ ਮੱਦੇਨਜ਼ਰ ਅਤੇ ਜਾਣਕਾਰੀਆਂ ਸਾਂਝੀਆਂ ਹੋਣ 'ਤੇ ਅਧਾਰਿਤ ਸੀ।

ਹਵਾਈ ਸੂਬੇ ਨੇ ਅਦਾਲਤ ਨੂੰ ਕਿਹਾ ਟਰੰਪ ਦੀ ਸੋਧ ਨੀਤੀ ਉਨ੍ਹਾਂ ਦੇ ਚੁਣਾਵੀਂ ਵਾਅਦੇ ਤਹਿਤ ਉੱਤਰ ਕੋਰੀਆ ਅਤੇ ਵੈਨਜ਼ੁਏਲਾ ਤੋਂ ਇਲਾਵਾ ਮੁਸਲਮਾਨਾਂ ਦੇ ਅਮਰੀਕਾ 'ਚ ਪੂਰੀ ਤਰ੍ਹਾਂ ਪ੍ਰਵੇਸ਼ 'ਚੇ ਪਾਬੰਦੀ ਲਾਉਣਾ ਸੀ।

ਨਵੇਂ ਆਦੇਸ਼ ਤਹਿਤ ਉੱਤਰੀ ਕੋਰੀਆ ਅਤੇ ਵੈਨਜ਼ੁਏਲਾ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਤੋਂ ਅਸਥਾਈ ਤੌਰ 'ਤੇ ਪਾਬੰਦੀ 'ਤੇ ਰੋਕ ਲਗਾਈ ਗਈ ਹੈ।

ਇਸੇ ਤਰ੍ਹਾਂ ਹੀ ਅਮਰੀਕਨ ਸਿਵਿਲ ਲਿਵਰਟੀਜ਼ ਯੂਨੀਅਨ ਅਤੇ ਹੋਰ ਸਮੂਹ ਮੈਰੀਲੈਂਡ ਵਿੱਚ ਨਵੀਆਂ ਪਾਬੰਦੀਆਂ ਨੂੰ ਚੁਣੌਤੀ ਦੇ ਰਹੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)