ਅਫ਼ਗਾਨਿਸਤਾਨ: ਦੋ ਮਸਜਿਦਾਂ 'ਤੇ ਹਮਲਾ

Afghanistan Image copyright Getty Images

ਅਫ਼ਗਾਨਿਸਤਾਨ ਵਿੱਚ ਦੋ ਮਸਜਿਦਾਂ ਵਿੱਚ ਹੋਏ ਬੰਬ ਧਮਾਕਿਆਂ 'ਚ ਤਕਰੀਬਨ 50 ਲੋਕ ਮਾਰੇ ਗਏ ਹਨ।

ਅਫ਼ਸਰਾਂ ਨੇ ਦੱਸਿਆ ਕਿ ਇੱਕ ਆਤਮਘਾਤੀ ਹਮਲਾਵਾਰ ਨੇ ਕਾਬੁਲ ਦੀ ਇਮਾਮ ਜ਼ਮਨ ਸ਼ੀਆ ਮਸਜਿਦ ਦੇ ਅੰਦਰ ਹਮਲਾ ਕੀਤਾ।

ਇਸ ਵਿੱਚ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।

ਉਸਨੇ ਪਹਿਲਾਂ ਪ੍ਰਾਰਥਨਾ ਲਈ ਇੱਕਠੇ ਹੋਏ ਲੋਕਾਂ ਤੇ ਗੋਲੀਆਂ ਚਲਾਈਆਂ ਅਤੇ ਫਿਰ ਬੰਬ ਵਿਸਫੋਟ ਕੀਤਾ।

ਚਸ਼ਮਦੀਦਾਂ ਨੇ ਬੀਬੀਸੀ ਨੂੰ ਦੱਸਿਆ ਕਿ ਮਸਜਿਦ ਦੇ ਅੰਦਰ ਦਾ ਨਜ਼ਾਰਾ "ਫਰੰਟ ਲਾਈਨ " ਵਰਗਾ ਸੀ।

ਨਿਊਜ਼ ਅਜੰਸੀ ਏਐਫਪੀ ਮੁਤਾਬਕ ਅਫ਼ਗਾਨਿਸਤਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤਾਂਕਿ ਵਿਸਫੋਟਕ ਬਾਰੇ ਪਤਾ ਲਗਾਇਆ ਜਾ ਸਕੇ।

ਦੂਜਾ ਆਤਮਘਾਤੀ ਹਮਲਾ ਘੋਰ ਸੂਬੇ ਦੀ ਮਸਜਿਦ ਵਿੱਚ ਹੋਇਆ। ਇਸ ਵਿੱਚ 10 ਲੋਕਾਂ ਦੀ ਮੌਤ ਹੋਈ ਹੈ।

ਕਿਸੇ ਸੰਸਥਾ ਨੇ ਅਜੇ ਤੱਕ ਇਹਨਾ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਿੱਤੀ ਹੈ।

ਕੁਝ ਦਿਨ ਪਹਿਲਾਂ ਕਾਬੁਲ ਦੀ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਇੱਕ ਆਤਮਘਾਤੀ ਹਮਲਾਵਾਰ ਨੂੰ ਫੜ ਕੇ ਹਮਲਾ ਹੋਣ ਤੋਂ ਬਚਾਇਆ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)