ਪ੍ਰੀਤੀ ਪਟੇਲ ਨੇ ਰੋਹਿੰਗਿਆ 'ਤੇ ਭਾਰਤ ਨੂੰ ਘੇਰਿਆ, ਮੋਦੀ ਦੀ ਪ੍ਰਸ਼ੰਸਾ

ਪ੍ਰੀਤੀ ਪਟੇਲ Image copyright AFP/Getty Images

ਪ੍ਰੀਤੀ ਪਟੇਲ ਟੇਰੀਜ਼ਾ ਮੇ ਦੀ ਕੈਬਨਿਟ ਵਿਚ ਸਭ ਤੋਂ ਉੱਚੇ ਰੈਂਕ ਦੀ ਭਾਰਤੀ ਮੂਲ ਦੀ ਮੰਤਰੀ ਹਨ। ਉਨ੍ਹਾਂ ਰੋਹਿੰਗਿਆ 'ਤੇ ਭਾਰਤ ਦੇ ਰੁਖ਼ ਦੀ ਆਲੋਚਨਾ ਕੀਤੀ ਹੈ।

ਭਾਰਤ ਸਰਕਾਰ ਨੇ ਰੋਹਿੰਗਿਆ ਸ਼ਰਨਾਰਥੀਆਂ ਨੂੰ 'ਸੁਰੱਖਿਆ ਲਈ ਖ਼ਤਰਾ' ਕਿਹਾ ਹੈ ਅਤੇ ਉਨ੍ਹਾਂ ਨੂੰ ਮਿਆਂਮਾਰ ਵਾਪਸ ਭੇਜਣਾ ਚਾਹੁੰਦਾ ਹੈ।

ਪ੍ਰੀਤੀ ਪਟੇਲ, ਟੇਰੀਜ਼ਾ ਮੇਅ ਸਰਕਾਰ 'ਚ ਸੀਨੀਅਰ ਕੈਬਨਿਟ ਮੰਤਰੀ ਹਨ। ਉਨ੍ਹਾਂ ਨਰਿੰਦਰ ਮੋਦੀ ਦੀ ਸ਼ਲਾਘਾ ਵੀ ਕੀਤੀ ਅਤੇ ਮੋਦੀ ਨੂੰ ਇੱਕ ਪ੍ਰੇਰਣਾਦਾਇਕ ਆਗੂ ਕਿਹਾ।

ਪ੍ਰੀਤੀ ਨੇ ਬਰਤਾਨੀਆ ਰਾਜਨੀਤੀ ਵਿੱਚ ਆਪਣੇ ਰਾਜਨੀਤਿਕ ਸਫ਼ਰ ਬਾਰੇ ਗੱਲ ਕੀਤੀ।

ਜਗਮੀਤ ਖ਼ਿਲਾਫ਼ ਕਾਂਗਰਸ ਤੇ ਭਾਜਪਾ ਹੋਏ ਇੱਕਸੁਰ

ਫੌਜੀ ਦੀ ਵਿਧਵਾ ਨੇ ਪਾਈ ਟਰੰਪ ਨੂੰ ਫ਼ਟਕਾਰ

ਬ੍ਰਿਟੇਨ ਦਾ ਰੋਹਿੰਗਿਆ ਸੰਕਟ ਲਈ ਯੋਗਦਾਨ

ਯੂ.ਕੇ ਵਿਚ ਕੌਮਾਂਤਰੀ ਵਿਕਾਸ ਰਾਜ ਸਕੱਤਰ ਨੇ ਬਰਤਾਨੀਆ ਦੇ ਰੋਹਿੰਗਿਆ ਸੰਕਟ ਲਈ ਇੱਕ ਮਾਤਰ ਯੋਗਦਾਨ ਬਾਰੇ ਗੱਲ ਕੀਤੀ। ਬਰਤਾਨੀਆ ਨੇ ਸੰਕਟ ਨੂੰ ਹੱਲ ਕਰਨ ਵਿੱਚ ਅਗਵਾਈ ਕੀਤੀ ਸੀ।

ਪਟੇਲ ਨੇ ਰੋਹਿੰਗਿਆਂ 'ਤੇ ਭਾਰਤ ਦੇ ਰੁਖ਼ ਨਾਲ ਅਸਹਿਮਤੀ ਜ਼ਾਹਿਰ ਕੀਤੀ, ਜਿਸ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਨੂੰ 'ਸੁਰੱਖਿਆ ਲਈ ਖ਼ਤਰਾ ਸੰਬੋਧਨ ਕੀਤਾ ਸੀ। ਉਨ੍ਹਾਂ ਕਿਹਾ, "ਸਥਿਤੀ ਨੂੰ ਜ਼ਮੀਨ ਪੱਧਰ 'ਤੇ ਵੇਖੋ।

Image copyright Reuters

ਉਨ੍ਹਾਂ ਕਿਹਾ ਕਿ ਪੰਜ ਲੱਖ ਤੋਂ ਵੱਧ ਲੋਕਾਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ।

ਸ਼ਰਨਾਰਥੀਆਂ ਦੀ ਰਖਾਇਨ ਸੂਬੇ 'ਚ ਵਾਪਸੀ ਬਾਰੇ ਉਨ੍ਹਾਂ ਕਿਹਾ, "ਮੇਰੇ ਖ਼ਿਆਲ ਨਾਲ ਸ਼ਰਨਾਰਥੀਆਂ ਨੂੰ ਘਰ ਵਾਪਸ ਭੇਜਣ ਦਾ ਵਿਚਾਰ ਜਲਦਬਾਜ਼ੀ ਹੋਵੇਗਾ।''

ਨਰਿੰਦਰ ਮੋਦੀ ਦੀ ਸਿਫ਼ਤ

ਰੋਹਿੰਗਿਆ ਸੰਕਟ ਤੋਂ ਇਲਾਵਾ, ਪਟੇਲ ਨੇ ਨਰਿੰਦਰ ਮੋਦੀ ਬਾਰੇ ਗੱਲ ਕੀਤੀ ਉਨ੍ਹਾਂ ਦੀ ਸਿਫ਼ਤ ਕੀਤੀ। "ਉਹ ਪ੍ਰੇਰਨਾ ਦੇਣ ਵਾਲੇ ਆਗੂ ਹਨ ਤੇ ਸੱਚਮੁੱਚ ਹੀ ਭਾਰਤ ਨੂੰ ਕੌਮਾਂਤਰੀ ਪੱਧਰ 'ਤੇ ਉੱਚਾ ਚੁੱਕਣ ਲਈ ਯਤਨ ਕਰ ਰਹੇ ਹਨ।"

ਉਨ੍ਹਾਂ ਇਸ ਬਾਰੇ ਗੱਲ ਕੀਤੀ ਕਿ ਮੋਦੀ ਕਿਵੇਂ ਭਾਰਤ ਲਈ ਨਵੇਂ ਨਿਵੇਸ਼ ਵਿੱਚ ਵਾਧਾ ਕਰਨ ਲਈ ਸੰਸਾਰ ਭਰ ਵਿੱਚ ਯਾਤਰਾ ਕਰ ਰਹੇ ਹਨ।

ਜਗਮੀਤ ਖ਼ਿਲਾਫ਼ ਕਾਂਗਰਸ ਤੇ ਭਾਜਪਾ ਹੋਏ ਇੱਕਸੁਰ

ਫੌਜੀ ਦੀ ਵਿਧਵਾ ਨੇ ਪਾਈ ਟਰੰਪ ਨੂੰ ਫ਼ਟਕਾਰ

ਜਦੋਂ ਉਨ੍ਹਾਂ ਨੂੰ ਮੋਦੀ ਦੀ ਭਾਰਤ 'ਚ ਹੋ ਰਹੀ ਆਲੋਚਨਾ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਿਆਸਤਦਾਨਾਂ ਦੀ ਆਲੋਚਨਾ ਆਸਾਨੀ ਨਾਲ ਕੀਤੀ ਜਾਂਦੀ ਹੈ ਅਤੇ ਸਿਆਸਤਦਾਨਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਪ੍ਰਵਾਨਗੀ ਘੱਟ ਹੀ ਮਿਲਦੀ ਹੈ।

ਬ੍ਰੈਗਜ਼ਿਟ ਬਾਰੇ ਉਨ੍ਹਾਂ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਾਂਝੇ ਮੁੱਦਿਆਂ 'ਤੇ ਭਾਰਤ ਵਰਗੇ ਦੇਸ਼ਾਂ ਨਾਲ ਕੰਮ ਕਰਨ ਦਾ ਮੌਕਾ ਸੀ।

'ਮੈਂ ਸਨਮਾਨਿਤ ਸ਼੍ਰੇਣੀ ਦਾ ਹਿੱਸਾ ਨਹੀਂ ਸੀ'

ਉਨ੍ਹਾਂ ਬਰਤਾਨੀਆ 'ਚ ਆਪਣੇ ਸਿਆਸੀ ਸਫ਼ਰ ਬਾਰੇ ਵੀ ਗੱਲ ਕੀਤੀ।

ਗੁਜਰਾਤੀ ਦੁਕਾਨਦਾਰ ਦੀ ਬੇਟੀ ਹੋਣ 'ਤੇ ਉਨ੍ਹਾਂ ਕਿਹਾ, "ਮੈਂ ਕਿਸੇ ਸਨਮਾਨਿਤ ਸ਼੍ਰੇਣੀ ਦਾ ਹਿੱਸਾ ਨਹੀਂ ਸੀ ਜਿਸ ਨਾਲ ਮੈਨੂੰ ਸਿਆਸੀ ਜਿੰਦਗੀ 'ਚ ਮਦਦ ਮਿਲਦੀ। ਮੈਂ ਉਸ ਪੀੜ੍ਹੀ ਤੋਂ ਹਾਂ ਜਿਸ ਵਿੱਚ ਹੋਰ ਭਾਰਤੀ ਅਤੇ ਗੁਜਰਾਤੀ ਪੂਰਬੀ ਅਫ਼ਰੀਕਾ ਤੋਂ ਆਏ ਸਨ।''

Image copyright AFP/Getty Images

ਆਪਣੇ ਮਾਪਿਆਂ ਬਾਰੇ ਗੱਲਬਾਤ ਕਰਦਿਆਂ ਪਟੇਲ ਕਿਹਾ ਕਿ ਮੇਰੇ ਮਾਪੇ ਇੱਥੇ ਕੁਝ ਵੀ ਲੈ ਕੇ ਨਹੀਂ ਆਏ ਸਨ। ਉਨ੍ਹਾਂ ਬਹੁਤ ਕੁਰਬਾਨੀਆਂ ਕੀਤੀਆਂ।

ਇਹ ਸਵਾਲ ਕਿ, ਜੇ ਮੌਕਾ ਮਿਲੇ ਤਾਂ ਕੀ ਉਹ ਸਰਕਾਰ ਵਿਚ ਕਿਸੇ ਵੱਡੀ ਭੂਮਿਕਾ ਲਈ ਤਿਆਰ ਹਨ? ਕੀ ਉਹ ਕੁਝ ਦਿਨ ਪ੍ਰਧਾਨ ਮੰਤਰੀ ਬਣਨਾ ਚਾਹੁਣਗੇ?

ਉਨ੍ਹਾਂ ਕਿਹਾ "ਕੋਈ ਨਹੀਂ ਜਾਣਦਾ ਕਿ ਕੱਲ੍ਹ ਅਸਲ ਵਿੱਚ ਕੀ ਹੋਵੇਗਾ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)