ਕੈਟਲੈਨ ਵਿਵਾਦ: ਸਪੇਨ ਵਲੋਂ ਖੁਦਮੁਖਤਿਆਰੀ ਖਤਮ ਕਰਨ ਦਾ ਮਤਾ ਪਾਸ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੈਟਲੋਨੀਆ ਨੇ ਸਪੇਨ ਤੋਂ ਅਜ਼ਾਦੀ ਦਾ ਮਤਾ ਪਾਸ ਕੀਤਾ

ਕੈਟਲੈਨ ਦੀ ਖੇਤਰੀ ਸੰਸਦ ਨੇ ਸਪੇਨ ਤੋਂ ਅਜ਼ਾਦੀ ਦਾ ਮਤਾ ਪਾਸ ਕਰ ਦਿੱਤਾ ਹੈ।ਇਹ ਫ਼ੈਸਲਾ ਸਪੇਨ ਸਰਕਾਰ ਵਲੋਂ ਕੈਟੇਲੋਨੀਆ ਦੀ ਖ਼ੁਦਮੁਖਤਿਆਰੀ ਖ਼ਤਮ ਕਰਨ ਅਤੇ ਖੇਤਰ ਨੂੰ ਸਿੱਧਾ ਆਪਣੇ ਸ਼ਾਸਨ ਹੇਠ ਲੈਣ ਤੋਂ ਪਹਿਲਾ ਲਿਆ ਗਿਆ।

ਕੈਟਲੈਨ ਸੰਸਦ ਵਿੱਚ ਵਿਰੋਧੀ ਧਿਰ ਜੋ ਸਪੇਨ ਤੋਂ ਵੱਖ ਹੋਣ ਤੋਂ ਖਿਲਾਫ਼ ਹੈ, ਨੇ ਕਾਰਵਾਈ ਦਾ ਬਾਈਕਾਟ ਕੀਤਾ ਪਰ ਮਤੇ ਦੇ ਹੱਕ ਵਿੱਚ 70 ਅਤੇ ਵਿਰੋਧ ਵਿੱਚ 10 ਵੋਟਾਂ ਪਈਆਂ।

ਇਸ ਤੋਂ ਪਹਿਲਾਂ ਅਜ਼ਾਦੀ ਦੀ ਮੰਗ ਰੱਦ ਕਰਦਿਆਂ ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਖੋਏ ਨੇ ਕੈਟਲੋਨੀਆ ਦਾ ਸ਼ਾਸਨ ਸਪੇਨ ਸਰਕਾਰ ਤਹਿਤ ਲੈਣ ਲਈ ਸੀਨੇਟ ਮੈਂਬਰਾਂ ਨੂੰ ਪ੍ਰਵਾਨਗੀ ਦੇਣ ਲਈ ਕਿਹਾ ਸੀ।

Image copyright EPA

ਜਿਸ ਉੱਤੇ ਮੋਹਰ ਲਾਉਂਦਿਆਂ ਸਪੇਨ ਦੀ ਸੰਸਦ ਨੇ ਕੈਟਲੈਨ ਦੀ ਖੁਦਮੁਖਤਿਆਰੀ ਖ਼ਤਮ ਕਰਨ ਦਾ ਮਤਾ ਪਾਸ ਕਰਕੇ ਕੈਟੇਲੋਨੀਆ ਨੂੰ ਸਿੱਧਾ ਆਪਣੇ ਸ਼ਾਸਨ ਹੇਠ ਲੈਣ ਐਲਾਨ ਕਰ ਦਿੱਤਾ।

ਇਹ ਮਤਾ ਪਾਸ ਹੋਣ ਨਾਲ ਸਪੇਨ ਨੇ ਕੈਟਲੈਨ ਆਗੂ ਕਾਰਲਸ ਪੁਆਇਦੇਮੋਂਟ, ਉਨ੍ਹਾਂ ਦੇ ਉਪ-ਰਾਸ਼ਟਰਪਤੀ ਤੇ ਸਾਰੇ ਖੇਤਰੀ ਆਗੂਆਂ ਨੂੰ ਹਟਾ ਦਿੱਤਾ ਹੈ।

ਕੈਟੇਲੋਨੀਆ: ਔਖੇ ਸਮੇਂ 'ਚ ਸਪੇਨ ਦਾ ਕੌਮੀ ਦਿਵਸ

ਕੈਟੇਲੋਨੀਆ ਦੀ ਅਜ਼ਾਦੀ ਦੀ ਘੋਸ਼ਨਾ ਟਲੀ

ਸਪੇਨ ਦੀ ਸੀਨੇਟ ਵਿੱਚ ਮਾਰਿਆਨੋ ਦੇ ਭਾਸ਼ਨ ਦੀ ਤਾੜੀਆਂ ਮਾਰ ਕੇ ਸ਼ਲਾਘਾ ਕੀਤੀ ਗਈ, ਜਿੱਥੇ ਉਨ੍ਹਾਂ ਦੀ ਪਾਰਟੀ ਪਾਰਟੀਡੋ ਪੋਪੂਲਰ ਨੂੰ ਬਹੁਮਤ ਹਾਸਲ ਹੈ।

1 ਅਕਤੂਬਰ ਨੂੰ ਹੋਈ ਸੀ ਰਾਏਸ਼ੁਮਾਰੀ

ਕੈਟੇਲੋਨੀਆ ਨੂੰ ਵੱਖਰਾ ਦੇਸ ਬਣਾਉਣ ਲਈ 1 ਅਕਤੂਬਰ ਨੂੰ ਰਾਏਸ਼ੁਮਾਰੀ ਹੋਈ ਸੀ। ਜਿਸ ਨੂੰ ਸਪੇਨ ਦੀ ਸੰਵਿਧਾਨਕ ਅਦਾਲਤ ਨੇ ਗ਼ੈਰ ਕਾਨੂੰਨੀ ਕਰਾਰ ਦਿੱਤਾ ਸੀ।

ਕੈਟੇਲੋਨੀਆ ਦੇ ਅਧਿਕਾਰੀਆਂ ਮੁਤਾਬਕ ਇਸ ਰਾਏਸ਼ੁਮਾਰੀ 'ਚ 43 ਫ਼ੀਸਦੀ ਵੋਟ ਦਰਜ ਕੀਤੇ ਗਏ ਸਨ।

ਜਿਨ੍ਹਾਂ ਵਿਚੋਂ 90 ਫ਼ੀਸਦੀ ਵੋਟ ਕੈਟਲੋਨੀਆ ਦੀ ਆਜ਼ਾਦੀ ਦੇ ਹੱਕ 'ਚ ਪਏ ਸਨ।

Image copyright David Ramos/Getty Images

ਸਪੇਨ ਨੇ ਕੈਟੇਲੋਨੀਆ ਨੂੰ ਦਿੱਤਾ ਸੀ 5 ਦਿਨਾਂ ਦਾ ਸਮਾਂ

ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਹੋਈ ਨੇ ਕੈਟਲੋਨੀਆ ਪ੍ਰਸ਼ਾਸਨ ਨੂੰ ਪੰਜ ਦਿਨਾਂ ਦਾ ਸਮਾਂ ਦਿੱਤਾ ਸੀ ਕਿ ਉਹ ਰਸਮੀ ਤੌਰ 'ਤੇ ਇਹ ਦੱਸੇ ਕਿ ਕੀ ਕੈਟੇਲੋਨੀਆ ਨੂੰ ਸਪੇਨ ਤੋਂ ਵੱਖ ਇੱਕ ਅਜ਼ਾਦ ਮੁਲਕ ਐਲਾਨ ਦਿੱਤਾ ਗਿਆ ਹੈ।

ਜੇਕਰ ਜਵਾਬ ਵਜੋਂ ਅਜ਼ਾਦ ਦੇਸ ਐਲਾਨੇ ਜਾਣ ਦੀ ਪੁਸ਼ਟੀ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਹੈ ਤਾਂ ਅਗਲੇ 26 ਅਕਤੂਬਰ ਨੂੰ ਸਪੇਨ ਵੱਲੋਂ ਐਲਾਨ ਰੱਦ ਕਰਨ ਲਈ ਇੱਕ ਆਲਟੀਮੇਟਮ ਦਿੱਤਾ ਜਾਵੇਗਾ।

ਕੈਟੇਲੋਨੀਆ ਦੇ ਆਗੂਆਂ ਨੇ ਅਜਿਹਾ ਸਫ਼ਲ ਨਹੀਂ ਕੀਤਾ , ਜਿਸ ਕਾਰਨ ਸਪੇਨ ਸੰਵਿਧਾਨ ਤਹਿਤ ਕੈਟਲੋਨੀਆ ਨੂੰ ਸਿੱਧੇ ਆਪਣੇ ਸ਼ਾਸਨ ਹੇਠ ਲਿਆ ਗਿਆ ਹੈ।

ਕੈਟਲਨ ਸੰਸਦ 'ਚ ਅਜ਼ਾਦੀ ਸਮਰਥਕ ਸਪੀਕਰ ਕਰਮਾ ਫੋਰਕਦੇਲ ਨੇ ਸਪੇਨ ਨੂੰ ਅਜਿਹਾ ਨਾ ਕਰਨ ਚਿਤਾਵਨੀ ਦਿੱਤੀ ਸੀ।

ਸਪੇਨ ਰਾਏਸ਼ੁਮਾਰੀ ਦਾ ਵਿਰੋਧੀ ਕਿਉਂ ਸੀ

  • 2014 ਵਿੱਚ ਅਹੁਦਾ ਛੱਡਣ ਸਮੇਂ ਤੱਤਕਾਲੀ ਪ੍ਰਧਾਨ ਮੰਤਰੀ ਮਾਰੀਆਨੋ ਰਾਜੋਏ ਨੇ ਕੈਟੇਲੋਨੀਆ ਲਈ ਰਾਏਸ਼ੁਮਾਰੀ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਕਾਨੂੰਨੀ ਮਾਨਤਾ ਦੇਣ ਲਈ ਮੁਲਕ ਵਿੱਚ ਸਹਿਮਤੀ ਨਹੀਂ ਬਣ ਸਕੀ।
  • ਸਪੇਨ ਦੀ ਕੇਂਦਰ ਸਰਕਾਰ ਇਸ ਨੂੰ ਇੱਕ ਪਾਸੜ ਰਾਏਸ਼ੁਮਾਰੀ ਮੰਨ ਰਹੀ ਹੈ।
  • ਲੋਕਾਂ ਵਿੱਚ ਸਹਿਮਤੀ ਨਾ ਹੋਣ ਕਾਰਨ ਰਾਏਸ਼ੁਮਾਰੀ ਕਾਰਨ ਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਹੋ ਰਹੀ ਹੈ।
  • ਕੈਟੇਲੋਨੀਆ ਸਪੇਨ ਦੀ ਵਿਕਾਸ ਦਰ ਦਾ 19 ਫ਼ੀਸਦੀ ਅਤੇ ਵਿਦੇਸ਼ੀ ਨਿਵੇਸ਼ ਦਾ 20 ਫ਼ੀਸਦੀ ਤੋਂ ਵਧ ਹਿੱਸਾ ਰੱਖਦਾ ਹੈ।
  • ਕੈਟੇਲੋਨੀਆ ਦੇ ਵੱਖ ਹੋਣ ਨਾਲ ਸਪੇਨ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਣਾ ਹੈ।

ਕੈਟਲੈਨ ਸਰਕਾਰ 'ਤੇ ਇਲਜ਼ਾਮ

ਸਪੇਨ ਦੇ ਪ੍ਰਧਾਨ ਮੰਤਰੀ ਨੇ ਕੈਟਲੈਨ ਸਰਕਾਰ 'ਤੇ ਪਰਿਵਾਰਾਂ ਤੇ ਸਮਾਜ ਨੂੰ ਤੋੜਨ ਦਾ ਇਲਜ਼ਾਮ ਲਾਉਦਿਆਂ ਕਿਹਾ ਸੀ ਕਿ ਕਈ ਲੋਕ ਬਹੁਤ ਕੁਝ ਝੱਲ ਚੁੱਕੇ ਹਨ ਤੇ ਸੂਬੇ 'ਚ ਅਨਿਸ਼ਤਿਤਾ ਆ ਗਈ ਸੀ।

ਮਾਰਿਆਨੋ ਰਖੋਏ ਨੇ ਕਿਹਾ, "ਕੈਟਲੈਨ ਨੂੰ 'ਸਪੇਨ ਦੇ ਸਾਮਰਾਜਵਾਦ' ਤੋਂ ਨਹੀਂ ਸਗੋਂ ਉਨ੍ਹਾਂ ਘੱਟ-ਗਿਣਤੀਆਂ ਤੋਂ ਬਚਾਉਣ ਦੀ ਲੋੜ ਹੈ ਜੋ ਖੁਦ ਨੂੰ ਕੈਟਲੋਨੀਆ ਦੇ ਮਾਲਕ ਸਮਝਦੇ ਹਨ। "

Image copyright Getty Images/AFP

ਸਪੇਨ ਦੇ ਸਵਿੰਧਾਨ ਦੀ ਧਾਰਾ 155 ਸਰਕਾਰ ਨੂੰ ਸਾਰੇ ਅਧਿਕਾਰ ਦਿੰਦੀ ਹੈ ਤਾਕਿ ਕਿਸੇ ਖੇਤਰ ਵਿੱਚ ਸੰਕਟ ਹੋਵੇ ਤਾਂ ਉਹ ਉਸ ਦੀ ਰੱਖਿਆ ਲਈ ਕੋਈ ਵੀ ਫੈਸਲਾ ਲੈਣ ਸਕੇ।

ਇਸ ਨਾਲ ਮੈਡਰਿਡ ਨੂੰ ਕੈਟਲੋਨੀਆ ਦੇ ਵਿੱਤ, ਪੁਲਿਸ ਅਤੇ ਪਬਲਿਕ ਮੀਡੀਆ ਸਬੰਧੀ ਸਾਰੇ ਅਧਿਕਾਰ ਮਿਲ ਗਏ ਹਨ।

ਸੀਨੇਟ ਵਲੋਂ ਪ੍ਰਧਾਨ ਮੰਤਰੀ ਦੇ ਮਤੇ ਦਾ ਸਮਰਥਨ ਕਰਨ ਨਾਲ ਸਪੇਨ ਨੇ ਕੈਟਲੈਨ ਸੰਸਦ ਦੇ ਇੱਕਪਾਸੜ ਅਜ਼ਾਦੀ ਦੇ ਐਲਾਨ ਦੀ ਜਵਾਬੀ ਕਾਰਵਾਈ ਕੀਤੀ ਹੈ।

Image copyright Reuters

ਪੁਆਇਦੇਮੋਂਟ ਨੇ 1 ਅਕਤੂਬਰ ਨੂੰ ਹੋਈ ਵੋਟਿੰਗ ਤੋਂ ਬਾਅਦ ਅਜ਼ਾਦੀ ਦਾ ਐਲਾਨ ਕਰ ਦਿੱਤਾ ਸੀ, ਪਰ ਤੁਰੰਤ ਰਹੀ ਲਾਗੂ ਕਰਨ 'ਤੇ ਰੋਕ ਲਾ ਦਿੱਤੀ ਅਤੇ ਕੈਟਲੋਨੀਆ 'ਤੇ ਸਪੇਨ ਵਿਚਾਲੇ ਸਮਝੌਤੇ ਲਈ ਗੱਲਬਾਤ ਕੀਤੀ।

ਕੈਟਲੈਨ ਸਰਕਾਰ ਨੇ ਕਿਹਾ ਰਾਏਸ਼ੁਮਾਰੀ 'ਚ ਹਿੱਸਾ ਲੈਣ ਵਾਲੇ 43% ਲੋਕਾਂ 'ਚੋਂ 90% ਅਜ਼ਾਦੀ ਦੇ ਸਮਰਥਨ ਵਿੱਚ ਸਨ।

ਸੰਵਿਧਾਨਿਕ ਅਦਾਲਤ ਨੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)