ਨਜ਼ਰੀਆ: 'ਇਹ ਪੱਤਰਕਾਰੀ ਦਾ ਭਗਤੀ ਅਤੇ ਸੇਲਫੀ ਕਾਲ ਹੈ'

Narinder Modi and Amit Shah Image copyright TWITTER @BJP4INDIA

ਇੱਕ ਚੈਨਲ ਕਹਿੰਦਾ ਹੈ: ਸੱਚ ਦੇ ਲਈ ...ਕੁੱਝ ਵੀ ਕਰੇਗਾ ਅਤੇ 'ਸੱਚ' ਲਈ ਸੱਚਮੁੱਚ 'ਕੁੱਝ ਵੀ' ਕਰਦਾ ਵੀ ਰਹਿੰਦਾ ਹੈ।

ਦੂਜੇ ਨੇ ਆਪਣਾ ਨਾਮ ਹੀ 'ਨੇਸ਼ਨ' ਰੱਖਿਆ ਹੈ ਅਤੇ ਕਿਸੇ ਜ਼ਿੱਦੀ ਬੱਚੇ ਦੀ ਤਰਾਂ ਹਰ ਸਮੇਂ ਜ਼ੋਰ-ਜ਼ੋਰ ਨਾਲ ਚੀਕਦਾ ਰਹਿੰਦਾ ਹੈ: 'ਨੇਸ਼ਨ ਵਾਂਟਸ ਟੂ ਨੋ! ਨੇਸ਼ਨ ਵਾਂਟਸ ਟੂ ਨੋ!'

ਇੱਕ ਸਾਲ ਚ ਜਿੱਤਿਆ ਚੌਥਾ ਸੁਪਰ ਸੀਰੀਜ਼ ਖਿਤਾਬ

ਮਨੁੱਖੀ ਹੱਕਾਂ ਦੀ ਰਾਖੀ ਮੇਰਾ ਸਿਧਾਂਤ, ਬੋਲੇ ਜਗਮੀਤ

ਗੱਲ- ਗੱਲ ਉੱਤੇ ਕਹਿਣ ਲਗਦਾ ਹੈ ਕਿ ਸਾਡੇ ਕੋਲ ਹਨ ਔਖੇ ਸਵਾਲ! ਇੱਕ ਤੋਂ ਇੱਕ ਮੁਸ਼ਕਲ ਸਵਾਲ! ਕੀ ਕੋਈ ਹੈ ਮਾਈ ਦਾ ਲਾਲ ਜੋ ਦੇ ਸਕਦਾ ਹੈ ਸਖ਼ਤ ਸਵਾਲਾਂ ਦਾ ਜਵਾਬ?

ਕਿੱਥੇ ਹੈ ਰਾਹੁਲ? ਕਿੱਥੇ ਹੈ ਸੋਨੀਆ? ਕਿੱਥੇ ਹੈ ਸ਼ਸ਼ੀ! ਉਹ ਆ ਕੇ ਕਿਉਂ ਨਹੀਂ ਦਿੰਦੇ ਸਾਡੇ ਔਖੇ ਸਵਾਲਾਂ ਦੇ ਜਵਾਬ?

ਤੀਜੇ ਨੇ ਆਪਣੇ-ਆਪ ਨੂੰ ਗਣਰਾਜ ਹੀ ਘੋਸ਼ਿਤ ਕਰ ਦਿੱਤਾ ਹੈ!

ਇਸ ਗਣਰਾਜ ਵਿੱਚ ਇੱਕ ਆਦਮੀ ਰਹਿੰਦਾ ਹੈ, ਜਿਸਦੀ ਪੁੰਨ ਫ਼ਰਜ ਹੈ ਕਿ ਉਹ ਹਰ ਸਮੇਂ ਕਾਂਗਰਸ ਦੇ ਕੱਪੜੇ ਲਹਾਉਂਦਾ-ਪਾੜਦਾ ਰਹੇ!

Image copyright TWITTER @BJP4INDIA

ਚੌਥਾ ਕਹਿੰਦਾ ਰਹਿੰਦਾ ਹੈ ਕਿ ਸੱਚ ਸਿਰਫ਼ ਸਾਡੇ ਕੋਲ ਮਿਲਦਾ ਹੈ ਅਤੇ ਤੋਲ ਕੇ ਮਿਲਦਾ ਹੈ- ਪੰਜ ਦਸ, ਪੰਜਾਹ ਗ੍ਰਾਮ ਤੋਂ ਲੈ ਕੇ ਇੱਕ ਟਨ ਦੋ ਟਨ ਤੱਕ ਮਿਲਦਾ ਹੈ।

ਹਰ ਸਈਜ ਦੀ ਸੱਚ ਦੀ ਪੁੜੀ ਸਾਡੇ ਕੋਲ ਹੈ!

ਮੀਡੀਆ ਅਤੇ ਉਸ ਦੇ ਪ੍ਰਤਿਨਿਧੀ

ਪੰਜਵੇਂ ਚੈਨਲ ਦਾ ਇੱਕ ਐਂਕਰ ਦੇਸ਼ ਨੂੰ ਬਚਾਉਣ ਲਈ ਸਟੂਡੀਓ ਵਿੱਚ ਨਕਲੀ ਬੁਲੇਟ ਪਰੂਫ਼ ਜੈਕਟ ਪਾ ਕੇ ਦਹਾੜਦਾ ਰਹਿੰਦਾ ਹੈ-ਪਤਾ ਨਹੀਂ ਕਦੋਂ ਦੁਸ਼ਟ ਪਾਕਿਸਤਾਨ ਗੋਲੀਆਂ ਚਲਾ ਦੇਵੇ ਅਤੇ ਸਿੱਧੇ ਸਟੂਡੀਓ ਵਿੱਚ ਆ ਵੱਜੇ!

ਉਸ ਨੂੰ ਯਕੀਨ ਹੈ ਕਿ ਬੁਲੇਟ ਪਰੂਫ਼ ਜੈਕਟ ਉਸ ਨੂੰ ਜਰੂਰ ਬਚਾ ਲਵੇਗੀ!

ਆਪਣੇ ਇੱਥੇ ਅਜਿਹੇ ਹੀ ਚੈਨਲ ਹਨ ਬਹਾਦਰੀ ਵਿੱਚ ਸਾਰੇ ਇੱਕ ਤੋਂ ਵੱਧ ਕੇ ਇੱਕ ਹਨ- ਅਜਿਹੇ ਵੀਰਗਾਥਾ ਕਾਲ ਵਿੱਚ ਦੀਵਾਲੀ ਮਿਲਨ ਦਾ ਮੌਕਾ ਆਇਆ!

ਇੱਕ ਤੋਂ ਵੱਧ ਕੇ ਇੱਕ ਪੱਤਰਕਾਰ ਕਤਾਰ ਬੰਨ੍ਹ ਕੇ ਕੁਰਸੀਆਂ ਉੱਤੇ ਬੈਠ ਗਏ।

ਮੈਂ ਸੋਚਦਾ ਰਿਹਾ ਕਿ ਜਦੋਂ ਭਾਸ਼ਣ ਖ਼ਤਮ ਹੋਇਆ, ਤਾਂ ਮੀਡੀਆ ਅਤੇ ਇਸ ਦੇ ਪੱਤਰਕਾਰ ਯਕੀਨੀ ਤੌਰ 'ਤੇ ਕੁਝ ਸਵਾਲ ਜਰੂਰ ਕਰਨਗੇ ਅਤੇ ਸਖ਼ਤ ਪੁੱਛਗਿੱਛ ਵਾਲੇ ਚੈਨਲ ਦਾ ਪੱਤਰਕਾਰ ਤਾਂ ਨਿਸ਼ਚਿਤ ਤੌਰ 'ਤੇ ਹੀ ਕਰੇਗਾ!

Image copyright TWITTER @BJP4INDIA

ਦੱਸੋ, 'ਸਰ! ਸਿਰਫ ਕੱਲ੍ਹ ਹੀ ਇੱਕ ਪੱਤਰਕਾਰ ਨੂੰ ਮਹਿਜ 'ਸੈਕਸੀ ਸੀਡੀ' ਰੱਖਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਕਹਿ ਰਿਹਾ ਹੈ ਕਿ ਉਸ ਨੂੰ ਫਸਾਇਆ ਗਿਆ ਹੈ- ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਕੀ ਇਹੀ ਹੈ ਪ੍ਰਗਟਾਵੇ ਦੀ ਆਜ਼ਾਦੀ?'

ਐਮਰਜੈਂਸੀ ਦੌਰਾਨ ...

ਪਰ ਸਖ਼ਤ ਸਵਾਲ ਕਰਨ ਵਾਲੇ ਨੇ ਤਾਂ ਕਿਸੇ ਨੂੰ ਸਵਾਲ ਹੀ ਨਾ ਕੀਤਾ।

ਇੱਕ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਆਪਣੇ ਯੋਧੇ ਪੱਤਰਕਾਰ ਤੇ ਚੁੱਪ ਰਹੇ। ਸਾਰੇ 'ਹਿਜ਼ ਮਾਸਟਰਜ਼ ਵੋਇਸਸ' ਹੋ ਗਏ!

ਅਡਵਾਨੀ ਜੀ ਨੇ ਕਦੇ ਐਮਰਜੈਂਸੀ ਦੀ ਪੱਤਰਕਾਰੀ ਬਾਰੇ ਕਿਹਾ ਸੀ, "ਉਨ੍ਹਾਂ ਨੂੰ ਝੁਕਣ ਲਈ ਕਿਹਾ ਗਿਆ ਸੀ ਅਤੇ ਉਹ ਰਿੜ੍ਹਣ ਲੱਗ ਪਏ" - ਕੋਈ ਐਮਰਜੈਂਸੀ ਜਾਂ ਕੁਝ ਹੋਰ ਨਹੀਂ ਪਰ ਫੇਰ ਵੀ ਸਾਰੇ ਵੀਰ ਬਹਾਦਰ ਪੱਤਰਕਾਰ ਪੈਰੀ ਲੇਟ ਕੇ ਨਮਸਕਾਰ ਕਰਦੇ ਦਿਖਾਈ ਦਿੰਦੇ ਹਨ।

Image copyright TWITTER @BJP4INDIA

ਇਹ ਪੱਤਰਕਾਰੀ ਦਾ ਭਗਤੀ ਕਾਲ ਹੈ- ਪੱਤਰਕਾਰਾਂ ਕੋਲ ਕਲਮ ਦੀ ਥਾਂ ਟੱਲੀ ਆ ਗਈ ਹੈ ਜਿਸ ਨੂੰ ਉਹ ਹਰ ਸਮੇਂ ਵਜਾਉਂਦੇ ਰਹਿੰਦੇ ਹਨ - ਅਤੇ ਆਪਣੇ ਇਸ਼ਟ ਦੀ ਆਰਤੀ ਕਰਦੇ ਰਹਿੰਦੇ ਹਨ

ਕੀ ਹੋਇਆ ਕੈਪਟਨ ਦੇ ਉਨ੍ਹਾਂ 5 ਵਾਅਦਿਆਂ ਦਾ?

ਇਸਲਾਮ ਕਬੂਲ ਕਰਨ ਵਾਲੀ ਪਹਿਲੀ ਔਰਤ ਕੌਣ ਸੀ?

ਕੋਈ ਰਾਮ ਮੰਦਰ ਨੂੰ ਬਣਾਉਂਦਾ ਰਹਿੰਦਾ ਹੈ- ਕੋਈ ਕਿਸੇ ਅਣਜਾਣ ਦੁਸ਼ਮਣ ਤੋਂ ਦੇਸ ਦੀ ਰਾਖੀ ਕਰਦਾ ਹੈ - ਕੋਈ ਪਾਕਿਸਤਾਨ 'ਤੇ ਪ੍ਰਮਾਣੂ ਬੰਬ ਸੁੱਟਣ ਦੀ ਸਲਾਹ ਦਿੰਦਾ ਹੈ- ਕੋਈ ਵਿਅਕਤੀ ਰਾਹੁਲ ਦਾ ਮਖੌਲ ਉਡਾਉਂਦਾ ਰਹਿੰਦਾ ਹੈ - ਕਿਸੇ ਨੇ ਤਾਜ ਮਹਿਲ 'ਤੇ ਹੀ ਸਵਾਲ ਚੁੱਕੇ ਕਿ ਇਹ ਤਾਜ ਮਹਿਲ ਹੈ ਤੇਜੋ ਮਹਾਲਿਯ?

ਭਗਤੀ ਕਾਲ ਤੋਂ ਆਧੁਨਿਕ ਕਾਲ

ਸਾਡੇ ਮੀਡੀਏ ਨੂੰ ਨਾ ਮਹਿੰਗਾਈ ਦਿਖਦੀ ਹੈ, ਨਾ ਬੇਰੁਜ਼ਗਾਰੀ ਤੇ ਨਾ ਹੀ ਮਾੜੀ ਆਰਥਿਕਤਾ! ਕਿਉਂ ਦਿਖੇ? ਇਹ ਸਾਰੀ ਤਾਂ ਮਾਇਆ ਹੈ ਅਤੇ 'ਮਾਇਆ ਮਹਾ ਠਗਨੀ ਹਮ ਜਾਨੀ'!

ਸੱਚ ਕਿਹਾ ਹੈ ਕਿ ਅਸਲੀ ਸ਼ਰਧਾਲੂ ਨੂੰ ਆਪਣੇ ਮਾਲਕ ਤੋਂ ਇਲਾਵਾ ਹੋਰ ਕੁੱਝ ਨਹੀਂ ਦਿਖਦਾ - ਭਗਤ ਉਹੀ ਹੈ ਜੋ ਆਪਣੇ ਪ੍ਰਭੂ ਤੋਂ ਬਿਨਾ ਆਪਣੇ ਵਿੱਚ ਕਿਸੇ ਹੋਰ ਨੂੰ ਗੱਲ ਨਾ ਆਉਣ ਦੇਵੇ ਅਤੇ ਆਪਣੇ ਪ੍ਰਭੂ ਦੀ ਭਗਤੀ ਵਿੱਚ ਰੋਜ਼ਾਨਾ ਧਿਆਨ ਲਾਈ ਰੱਖੇ।

Image copyright TWITTER @AMITSHAH

ਅਜੀਬ ਫੇਰ ਬਦਲ ਹੈ: ਹਿੰਦੀ ਸਾਹਿਤ ਤਾਂ ਭਗਤੀ ਕਾਲ ਤੋਂ ਆਧੁਨਿਕ ਕਾਲ ਵਿੱਚ ਆ ਗਿਆ ਪਰ ਇਸਦਾ ਮੀਡੀਆ ਆਧੁਨਿਕ ਸਮੇਂ ਤੋਂ ਭਗਤੀ ਕਾਲ ਵਿੱਚ ਮੁੜ ਗਿਆ।

ਇਹ ਹੈ ਨਵੇਂ ਭਾਰਤ ਦੀ ਨਵੀਂ ਪੱਤਰਕਾਰੀ - ਸਵੇਰ ਤੋਂ 'ਨਵਧਾ ਭਗਤੀ' ਕਰਨ ਲਗਦਾ ਹੈ- 'ਨਵਧਾ ਭਗਤੀ' ਇਕ ਅਦਭੁਤ ਭਗਤੀ ਹੈ!

'ਅਲੀ! ਅਲੀ! ਫ਼ੋਰਮੈਨ ਨੂੰ ਜਾਨੋਂ ਮਾਰ ਦਿਓ'

'ਗਾਂ ਮਰੇ ਤਾਂ ਅੰਦੋਲਨ, ਦਲਿਤ ਦੀ ਮੌਤ 'ਤੇ ਚੁੱਪੀ'

ਸ਼ਰਧਾਲੂ ਨੇ ਸਿਰਫ਼ ਇੰਨਾ ਕਰਨਾ ਹੁੰਦਾ ਹੈ ਕਿ ਉਹ ਅੱਠੇ ਪਹਿਰ ਆਪਣੇ-ਆਪ ਨੂੰ 'ਦੀਨ' ਸਵੀਕਾਰ ਕਰੇ।

ਆਪਣੇ ਪਿਆਰੇ ਭਗਵਾਨ ਦੇ ਦਰਸ਼ਨ ਮਾਤਰ ਨਾਲ ਹੀ ਆਪਣੇ ਆਪ ਨੂੰ ਭੈ ਭੀਤ ਦਿਖਾਵੇ ਅਤੇ ਅਖ਼ੀਰ ਆਪਣੇ ਇਸ਼ਟ ਨਾਲ ਸੈਲਫੀ ਲੈ ਕੇ ਫੇਸਬੁੱਕ ਪੇਜ 'ਤੇ ਪਾ ਕੇ ਮਾਣ ਮਹਿਸੂਸ ਕਰੇ।

ਜਦ ਉਸਦਾ ਕੋਈ ਸ਼ਰੀਕ ਇਸ ਨੂੰ ਪੁੱਛੇ ਕਿ ਮੇਰੇ ਕੋਲ ਪੱਤਰਕਾਰੀ ਹੈ ਅਤੇ ਮੇਰੇ ਆਦਰਸ਼ 'ਪਰਾਡਕਰ' ਅਤੇ 'ਗਣੇਸ਼ ਸ਼ੰਕਰ ਵਿਦਿਆਰਥੀ' ਹਨ, ਤੇਰੇ ਕੋਲ ਕੀ ਹੈ? ਤਾਂ ਮਾਣ ਨਾਲ ਕਹੇ ਮੇਰੇ ਕੋਲ ਮੇਰੇ ਪ੍ਰਭੂ ਦੀ ਸੈਲਫੀ ਹੈ!

ਜਿਸ ਕੋਲ ਆਪਣੇ ਸੁਆਮੀ ਨਾਲ ਸੈਲਫੀ ਹੈ ਉਹੀ ਅਸਲੀ ਪੱਤਰਕਾਰ ਹੈ, ਬਾਕੀ ਸਾਰੇ ਬੇਕਾਰ ਹਨ!

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)