'ਮੈਂ ਪਨਾਹ ਲੈਣ ਲਈ ਬੈਲਜੀਅਮ ਨਹੀਂ ਆਇਆ'

ਕਾਰਲੇਸ ਪੁਇਜਡੇਮੋਂਟ

ਤਸਵੀਰ ਸਰੋਤ, AFP/Getty Images

ਕੈਟੇਲੋਨੀਆ ਦੇ ਬਰਖ਼ਾਸਤ ਰਾਸ਼ਟਰਪਤੀ ਕਾਰਲਸ ਪੁਆਇਦੇਮੋਂਟ ਨੇ ਕਿਹਾ ਕਿ ਉਹ ਪਨਾਹ ਲੈਣ ਲਈ ਬੈਲਜੀਅਮ ਨਹੀਂ ਗਏ ਹਨ।

ਪਿਛਲੇ ਹਫ਼ਤੇ ਸਪੇਨ ਤੋਂ ਆਜ਼ਾਦੀ ਦਾ ਐਲਾਨ ਕਰਨ ਤੋਂ ਬਾਅਦ ਉਹ ਆਪਣੇ ਸਾਥੀਆਂ ਸਮੇਤ ਬਰੱਸਲਜ਼ ਵਿੱਚ ਲੋਕਾਂ ਸਾਹਮਣੇ ਆਏ ਹਨ।

ਕੈਟੇਲੋਨੀਆ 'ਚ ਵਿਵਾਦਪੂਰਨ ਰਾਏਸ਼ੁਮਾਰੀ ਤੋਂ ਬਾਅਦ ਸਪੇਨ ਦੀ ਕੇਂਦਰੀ ਸਰਕਾਰ ਨੇ ਕੈਟੇਲੋਨੀਆ ਨੂੰ ਸਿੱਧੇ ਤੌਰ ਸਾਸ਼ਨ ਹੇਠ ਲੈ ਲਿਆ ਹੈ ਅਤੇ ਖੇਤਰੀ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ।

ਕਾਰਲਸ ਪੁਆਇਦੇਮੋਂਟ ਨੇ ਕਿਹਾ ਕਿ ਉਹ ਭੱਜ ਨਹੀਂ ਰਿਹਾ ਦੇ ਯਤਨ ਪਰ ਉਹ ਬੇਟੋਕ ਬੋਲਣਾ ਚਾਹੁੰਦੇ ਹਨ।

ਉਹ ਸਪੇਨ ਦੀ ਸੰਵਿਧਾਨਿਕ ਅਦਾਲਤ ਵੱਲੋਂ ਕੈਟੇਲੋਨੀਆ ਦੀ ਆਜ਼ਾਦੀ ਦੇ ਐਲਾਨ ਨੂੰ ਰੱਦ ਕੀਤੇ ਜਾਣ ਤੋਂ ਖ਼ਿਲਾਫ਼ ਲਗਾਤਾਰ ਬੋਲ ਰਹੇ ਸਨ।

ਤਸਵੀਰ ਸਰੋਤ, AFP

ਸਪੇਨ ਰਾਏਸ਼ੁਮਾਰੀ ਦਾ ਵਿਰੋਧੀ ਕਿਉਂ ਸੀ

·2014 ਵਿੱਚ ਅਹੁਦਾ ਛੱਡਣ ਸਮੇਂ ਤੱਤਕਾਲੀ ਪ੍ਰਧਾਨ ਮੰਤਰੀ ਮਾਰੀਆਨੋ ਰਖੋਏ ਨੇ ਕੈਟੇਲੋਨੀਆ ਲਈ ਰਾਏਸ਼ੁਮਾਰੀ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਕਨੂੰਨੀ ਮਾਨਤਾ ਦੇਣ ਲਈ ਮੁਲਕ ਵਿੱਚ ਸਹਿਮਤੀ ਨਹੀਂ ਬਣ ਸਕੀ ਸੀ।

·ਸਪੇਨ ਦੀ ਕੇਂਦਰ ਸਰਕਾਰ ਇਸ ਨੂੰ ਇੱਕ ਪਾਸੜ ਰਾਏਸ਼ੁਮਾਰੀ ਮੰਨ ਰਹੀ ਸੀ।

·ਲੋਕਾਂ ਵਿੱਚ ਸਹਿਮਤੀ ਨਾ ਹੋਣ ਕਾਰਨ ਰਾਏਸ਼ੁਮਾਰੀ ਕਾਰਨ ਦੇਸ਼ ਵਿੱਚ ਅਮਨ-ਕਨੂੰਨ ਦੀ ਸਥਿਤੀ ਖ਼ਰਾਬ ਹੋਈ।

·ਕੈਟੇਲੋਨੀਆ ਸਪੇਨ ਦੀ ਵਿਕਾਸ ਦਰ ਦਾ 19 ਫ਼ੀਸਦੀ ਅਤੇ ਵਿਦੇਸ਼ੀ ਨਿਵੇਸ਼ ਦਾ 20 ਫ਼ੀਸਦੀ ਤੋਂ ਵੱਧ ਹਿੱਸਾ ਰੱਖਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)