ਸਪੇਨ ਦੀ ਹਾਈ ਕੋਰਟ ਨੇ ਕੈਟਲੈਨ ਦੇ ਬਰਖ਼ਾਸਤ ਆਗੂ ਕਾਰਲਸ ਨੂੰ ਕੀਤਾ ਤਲਬ

Carles Puidgemont Image copyright AFP

ਸਪੇਨ ਹਾਈ ਕੋਰਟ ਨੇ ਬਰਖ਼ਾਸਤ ਕੈਟਲੈਨ ਆਗੂ ਕਾਰਲਸ ਪੁਆਇਦੇਮੋਂਟ ਨੂੰ ਸੰਮਨ ਜਾਰੀ ਕੀਤਾ ਹੈ ਅਤੇ ਇਸ ਹਫ਼ਤੇ ਦੇ ਅਖ਼ੀਰ ਵਿੱਚ ਉਸ ਦੀ ਬਰਖ਼ਾਸਤ ਸਰਕਾਰ ਦੇ 13 ਹੋਰ ਮੈਂਬਰਾਂ ਨੂੰ ਪੇਸ਼ ਹੋਣ ਲਈ ਕਿਹਾ ਹੈ।

ਇਸ ਦੇ ਨਾਲ ਇਨ੍ਹਾਂ ਨੂੰ ਸੰਭਾਵੀ ਦੇਣਦਾਰੀਆਂ ਨੂੰ ਪੂਰਾ ਕਰਨ ਲਈ 72 ਲੱਖ ਡਾਲਰ ਜਮ੍ਹਾਂ ਕਰਾਉਣ ਲਈ ਵੀ ਕਿਹਾ ਹੈ।

ਸਪੇਨ ਦੇ ਮੁੱਖ ਵਕੀਲ ਨੇ ਕਿਹਾ ਕਿ ਉਹ ਬਗ਼ਾਵਤ ਸਮੇਤ ਇਲਜ਼ਾਮਾਂ ਨੂੰ ਦਬਾ ਦੇਣਗੇ।

'ਮੈਂ ਪਨਾਹ ਲੈਣ ਲਈ ਬੈਲਜੀਅਮ ਨਹੀਂ ਆਇਆ'

ਕੀ ਹੈ ਸਪੇਨ ਤੋਂ ਵੱਖ ਹੋਣ ਦੀ ਕੈਟੇਲੋਨੀਆਈ ਮੁਹਿੰਮ

ਕੈਟੇਲੋਨੀਆ: 5 ਤੱਥ ਖ਼ੁਦਮੁਖ਼ਤਿਆਰੀ ਤੋਂ ਅਜ਼ਾਦੀ ਤੱਕ

ਪੁਆਇਦੇਮੋਂਟ ਕਈ ਸਾਬਕਾ ਮੰਤਰੀਆਂ ਨਾਲ ਬੈਲਜੀਅਮ 'ਚ ਹਨ। ਉਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਉਹ ਪਨਾਹ ਲੈਣ ਲਈ ਬੈਲਜੀਅਮ ਨਹੀਂ ਗਏ ਹਨ।

ਕਾਰਲਸ ਪੁਆਇਦੇਮੋਂਟ ਨੇ ਅਕਤੂਬਰ ਦੇ ਸ਼ੁਰੂ 'ਚ ਰਾਏਸ਼ੁਮਾਰੀ ਕਰਾਈ ਸੀ ਜਿਸ ਨੂੰ ਸਪੇਨ ਦੀ ਕੇਂਦਰ ਸਰਕਾਰ ਨੇ ਇੱਕ ਪਾਸੜ ਰਾਏਸ਼ੁਮਾਰੀ ਮੰਨਦਿਆਂ ਗ਼ੈਰ ਕਨੂੰਨੀ ਕਰਾਰ ਦਿੱਤਾ ਸੀ।

Image copyright AFP

ਸਪੇਨ ਸਰਕਾਰ ਨੇ ਹੁਣ ਕੈਟੇਲੋਨੀਆ 'ਤੇ ਸਿੱਧੇ ਤੌਰ 'ਤੇ ਸਾਸ਼ਨ ਹੇਠ ਲੈ ਲਿਆ ਹੈ।

ਕਾਰਲਸ ਪੁਆਇਦੇਮੋਂਟ ਨੇ ਪਿਛਲੇ ਹਫ਼ਤੇ ਸਪੇਨ ਤੋਂ ਆਜ਼ਾਦੀ ਦਾ ਐਲਾਨ ਕਰਨ ਤੋਂ ਬਾਅਦ ਉਹ ਆਪਣੇ ਸਾਥੀਆਂ ਸਮੇਤ ਬਰੱਸਲਜ਼ ਚਲੇ ਗਏ ਸਨ।

ਸਪੇਨ ਦੇ ਪ੍ਰਧਾਨ ਮੰਤਰੀ ਨੇ ਭੰਗ ਕੀਤੀ ਕੈਟੇਲੋਨੀਆ ਦੀ ਸੰਸਦ

ਮਨੁੱਖੀ ਹੱਕਾਂ ਦੀ ਰਾਖੀ ਮੇਰਾ ਸਿਧਾਂਤ, ਬੋਲੇ ਜਗਮੀਤ

ਜਦ ਕਿ ਅਟਾਰਨੀ ਜਨਰਲ ਜੋਸੇ ਮੈਨੂਇਲ ਮਾਜ਼ਾ ਨੇ ਕੈਟਲਨ ਨੇਤਾਵਾਂ ਨੂੰ ਬਗ਼ਾਵਤ, ਦੇਸ਼ਧ੍ਰੋਹ ਅਤੇ ਜਨਤਕ ਰਾਸ਼ੀ ਦੀ ਦੁਰਵਰਤੋਂ ਦੇ ਦੋਸ਼ਾਂ ਤਹਿਤ ਪੇਸ਼ ਹੋਣ ਲਈ ਕਿਹਾ ਸੀ।

ਦਾ ਔਡੀਏਲਸੀਆ ਨੈਸ਼ਨਲ ਨੇ ਹੁਣ ਬਰਖ਼ਾਸਤ ਕੈਟਲੇਨ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਜੇਕਰ ਉਹ ਪੇਸ਼ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਿਰਦੇਸ਼ ਵੀ ਦਿੱਤੇ ਜਾ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)