ਕੀ ਹੈ 2017 ਦੇ ਸਾਲ ਦਾ ਸ਼ਬਦ?

Donald Trump

ਤਸਵੀਰ ਸਰੋਤ, Reuters

ਡਿਕਸ਼ਨਰੀ ਪ੍ਰਕਾਸ਼ਕ ਕੋਲਿਨਸ ਨੇ ਇਸ ਸਾਲ ਦੋ ਸ਼ਬਦਾਂ ਨੂੰ ਸਾਲ ਦੇ ਸ਼ਬਦ ਹੋਣ ਦਾ ਦਰਜਾ ਦਿੱਤਾ ਹੈ।

ਫੇਕ ਨਿਊਜ਼ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਬਿਆਨਾਂ ਦਾ ਸਮਾਨ ਅਰਥੀ ਹੋ ਗਿਆ ਹੈ ਕਿਉਂਕਿ ਉਹ ਮੀਡੀਆ ਦੇ ਖ਼ਿਲਾਫ ਹੋ ਗਏ ਹਨ।

ਪਿਛਲੇ ਸਾਲਾਂ ਦੇ ਸ਼ਬਦਾਂ ਵਾਂਗ ਹੀ ਨਵੇਂ ਸ਼ਬਦ ਵੀ ਪ੍ਰਕਾਸ਼ਕ ਦੀ ਡਿਕਸ਼ਨਰੀ ਵਿੱਚ ਨਸ਼ਰ ਹੋਣਗੇ।

ਇਹ ਪੰਜਵਾਂ ਸਾਲ ਹੈ ਜਦੋਂ ਕੋਲਿਨਸ ਨੇ ਪ੍ਰਚਲਿਤ ਸ਼ਬਦਾਂ ਨੂੰ ਆਪਣੇ ਕੋਸ਼ ਵਿੱਚ ਥਾਂ ਦਿੱਤੀ ਹੈ।

ਤਸਵੀਰ ਸਰੋਤ, HARPER COLLINS

ਫੇਕ ਨਿਊਜ਼ ਦੀ ਵਰਤੋਂ ਕਰਨ ਵਾਲੇ ਟਰੰਪ ਇੱਕਲੇ ਨਹੀਂ ਹਨ ਬਲਕਿ ਥਰੇਸਾ ਮੇ ਅਤੇ ਜੇਰਿਮੀ ਕੋਰਬੀਅਨ ਨੇ ਵੀ ਆਪਣੇ ਭਾਸ਼ਨਾਂ ਵਿੱਚ ਇਸਦੀ ਵਪਤੋਂ ਕੀਤੀ।

ਪਿਛਲੇ ਸਾਲਾਂ ਦੇ ਸ਼ਬਦ

2016- ਬ੍ਰਿਕਜਿਟ꞉ ਨਾਂਵ "ਬਰਤਾਨੀਆ ਦਾ ਯੂਰਪੀ ਯੂਨੀਅਨ ਤੋਂ ਨਿਕਲਣਾ"

2015- ਬਿੰਗ-ਵਾਚ꞉ ਕਿਰਿਆ "ਵੱਡੀ ਮਾਤਰਾ ਵਿੱਚ ਟੈਲੀਵੀਜ਼ਨ ਪ੍ਰੋਗਰਾਮ ਇੱਕੋ ਵਾਰ ਵੇਖਣਾ (ਖ਼ਾਸ ਕਰਕੇ ਇੱਕੋ ਲੜੀਵਾਰ ਦੀਆਂ ਕੜੀਆਂ)।

2014- ਫੋਟੋਬੋਮਬ꞉ ਕਿਰਿਆ "ਫ਼ੋਟੋਗ੍ਰਾਫ਼ ਲਏ ਜਾਂਦੇ ਵਖ਼ਤ ਉਸਦੇ ਸਾਹਮਣੇ ਆ ਕੇ ਫ਼ੋਟੋ ਖ਼ਰਾਬ ਕਰ ਦੇਣਾ, ਅਕਸਰ ਕੁਝ ਪਾਗਲਪੰਥੀ ਕਰਨਾ ਜਿਵੇਂ ਹਸਾਉਣਾ ਚਿਹਰਾ ਬਣਾਉਣਾ"

2013- ਗੀਕ꞉ ਗਿਣਾਤਮਿਕ ਨਾਂਵ "ਕੰਪਿਊਟਰ ਵਿੱਚ ਮਾਹਰ ਵਿਆਕਤੀ ਜੋ ਇਨ੍ਹਾਂ ਵਿੱਚ ਇਨਸਾਨਾਂ ਨਾਲੋਂ ਵੱਧ ਰੁਚੀ ਲੈਂਦਾ/ ਲੈਂਦੀ ਹੋਵੇ"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)