ਕੈਟੇਲੋਨੀਆ ਸੰਕਟ: ਹਿਰਾਸਤ 'ਚ ਲਏ ਗਏ ਕੈਟੇਲੋਨੀਆ ਦੇ ਲੀਡਰ

CATALONIA

ਤਸਵੀਰ ਸਰੋਤ, AFP

ਸਪੇਨ ਦੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬਰਖ਼ਾਸਤ ਕੀਤੇ ਗਏ ਕੈਟੇਲੋਨੀਆ ਦੇ 8 ਲੀਡਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।

ਸਰਕਾਰੀ ਵਕੀਲ ਨੇ ਹਾਈ ਕੋਰਟ 'ਚ ਕੈਟੇਲੋਨੀਆ ਦੇ 9 ਲੀਡਰਾਂ 'ਚੋਂ 8 ਨੂੰ ਰਿਹਾਸਤ 'ਚ ਲਏ ਜਾਣ ਦੀ ਮੰਗ ਕੀਤੀ ਸੀ, ਜੋ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ ਸੀ।

ਇਨ੍ਹਾਂ 'ਤੇ ਦੇਸ਼ਧ੍ਰੋਹ, ਸਰਕਾਰ ਖ਼ਿਲਾਫ ਅੰਦੋਲਨ ਚਲਾਉਣ ਤੇ ਸਰਕਾਰੀ ਫੰਡ ਦੀ ਦੁਰਵਰਤੋਂ ਦਾ ਕੇਸ ਸੀ।

ਵਕੀਲ ਨੇ ਦੇਸ ਨਿਕਾਲਾ ਦਿੱਤੇ ਗਏ ਕੈਟੇਲੋਨੀਆ ਦੇ ਨੇਤਾ ਕਾਰਲਸ ਪੁਆਇਦੇਮੋਂਟ ਲਈ ਯੂਰਪੀਅਨ ਅਰੇਸਟ ਵਰੰਟ ਜਾਰੀ ਕਰਨ ਦੀ ਅਪੀਲ ਕੀਤੀ ਹੈ।

ਤਸਵੀਰ ਸਰੋਤ, Reuters

ਬੈਲਜੀਅਮ 'ਚ ਰਹਿ ਰਹੇ ਪੁਆਇਦੇਮੋਂਟ ਨੇ ਇਸਨੂੰ ''ਸਿਆਸੀ'' ਟ੍ਰਾਇਲ ਦੱਸਿਆ ਹੈ।

ਇੱਕ ਅਕਤੂਬਰ ਨੂੰ ਕੈਟੇਲੋਨੀਆ ਦੀ ਅਜ਼ਾਦੀ ਲਈ ਰਾਏਸ਼ੁਮਾਰੀ ਤੋਂ ਬਾਅਦ ਸਪੇਨ 'ਚ ਸੰਵਿਧਾਨਕ ਖ਼ਤਰਾ ਪੈਦਾ ਹੋ ਗਿਆ ਸੀ।

ਪਿਛਲੇ ਹਫ਼ਤੇ ਸਪੇਨ ਦੇ ਪ੍ਰਧਾਨਮੰਤਰੀ ਮਾਰੀਆਨੋ ਰਜੋਏ ਨੇ ਸਥਾਨਕ ਸੰਸਦ ਨੂੰ ਭੰਗ ਕਰਕੇ ਕੈਟੇਲੋਨੀਆ 'ਤੇ ਸਿੱਧਾ ਸ਼ਾਸ਼ਨ ਲਾਗੂ ਕਰ ਦਿੱਤਾ।

ਇਹ ਉਸ ਵੇਲਾ ਸੀ ਵਾਪਰਿਆ ਜਦੋਂ ਕੈਟੇਲੋਨੀਆ ਦੇ ਨੇਤਾਵਾਂ ਨੇ ਵੋਟਿੰਗ ਕਰਕੇ ਅਜ਼ਾਦੀ ਦਾ ਐਲਾਨ ਕਰ ਦਿੱਤਾ ਸੀ।

ਤਸਵੀਰ ਸਰੋਤ, AFP

ਕੈਟੇਲੋਨੀਆ ਦੀ ਸਰਕਾਰ ਮੁਤਾਬਕ 90 ਫੀਸਦ ਲੋਕਾਂ ਨੇ ਅਜ਼ਾਦੀ ਦੇ ਹੱਕ 'ਚ ਵੋਟਿੰਗ ਕੀਤੀ ਸੀ।

ਨੌਵੇਂ ਲੀਡਰ ਤੇ ਸਾਬਕਾ ਵਪਾਰਕ ਮੰਤਰੀ ਸਾਂਤੀ ਵਿਲਾ ਲਈ ਜ਼ਮਾਨਤ ਮੰਗੀ ਗਈ। ਉਨ੍ਹਾਂ ਰਾਏਸ਼ੁਮਾਰੀ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ।

'ਮਹੌਲ ਠੀਕ ਨਹੀਂ'

ਪੁਆਇਦੇਮੋਂਟ ਦੇ ਵਕੀਲ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਹੈ ਕਿ ਉਹ ਸਪੇਨ ਤੇ ਬੈਲਜੀਅਮ ਨੂੰ ਸਹਿਯੋਗ ਦੇਣਗੇ, ਪਰ ਜੱਜਾਂ ਸਾਹਮਣੇ ਪੇਸ਼ ਨਹੀਂ ਹੋਣਗੇ ਕਿਉਂਕਿ, ''ਮਹੌਲ ਠੀਕ ਨਹੀਂ ਹੈ''।

ਬਾਰਸੀਲੋਨਾ 'ਚ ਬੀਬੀਸੀ ਦੇ ਪੱਤਰਕਾਰ ਟੌਮ ਬਰਿੱਜ ਨੇ ਦੱਸਿਆ ਕਿ ਸਪੇਨ ਦੀ ਸਰਕਾਰ ਨੇ ਦੱਸਿਆ ਕਿ ਉਸ ਦਾ ਅਦਾਲਤ 'ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)