ਓਸਾਮਾ ਬਿਨ ਲਾਦੇਨ ਦੇ ਮੁੰਡੇ ਦੇ ਵਿਆਹ ਦੀ ਵੀਡੀਓ ਸੀਆਈਏ ਵੱਲੋਂ ਜਾਰੀ

Osama bin laden Image copyright Getty Images

ਓਸਾਮਾ ਬਿਨ ਲਾਦੇਨ ਦੀ ਨਿੱਜੀ ਡਾਇਰੀ, ਉਸਦੇ ਮੁੰਡੇ ਹਮਜ਼ਾ ਦੇ ਵਿਆਹ ਅਤੇ ਉਸਦੀ ਦਸਤਾਵੇਜੀ ਫ਼ਿਲਮ ਦੀਆਂ ਫਾਈਲਾਂ ਅਲ-ਕਾਇਦਾ ਦੇ ਕੰਪਿਊਟਰ ਤੋਂ ਮਿਲੀਆਂ ਸਨ, ਜੋ ਹੁਣ ਸੀਆਈਏ ਨੇ ਜਾਰੀ ਕੀਤੀਆ ਹਨ।

5 ਲੱਖ ਦੇ ਕਰੀਬ ਫਾਈਲਾਂ ਜਾਰੀ ਹੋਈਆਂ ਹਨ।

2011 'ਚ ਅਮਰੀਕੀ ਹਮਲ, ਜੋ ਕਿ ਪਾਕਿਸਤਾਨੀ ਸ਼ਹਿਰ ਐਬੋਟਾਬਾਦ ਵਿੱਚ ਕੀਤਾ ਗਿਆ ਸੀ, ਉਸ 'ਚ ਬਿਨ ਲਾਦੇਨ ਦੇ ਕੰਪਿਊਟਰ ਵਿੱਚੋਂ ਇਹ ਦਸਤਾਵੇਜ਼ ਲਏ ਗਏ ਸੀ। ਇਹ ਉਹੀ ਥਾਂ ਹੈ ਜਿੱਥੇ ਉਸਦੀ ਮੌਤ ਹੋਈ ਸੀ।

ਸੀਆਈਏ ਮੁਤਾਬਕ ਕੁਝ ਚੀਜ਼ਾਂ ਸੁਰੱਖਿਆ ਕਾਰਨਾਂ ਕਰਕੇ ਅਤੇ ਪੋਰਨੋਗ੍ਰਾਫਿਕ ਹੋਣ ਕਰਕੇ ਜਾਰੀ ਨਹੀਂ ਕੀਤੀਆਂ ਗਈਆਂ ਹਨ।

ਸੀਆਈਏ ਦੇ ਡਾਇਰੈਕਟਰ ਮਾਇਕ ਪੋਮਪਿਓ ਦਾ ਕਹਿਣਾ ਹੈ,'' ਜਾਰੀ ਕੀਤੀਆਂ ਚੀਜ਼ਾਂ ਵਿੱਚ 18,000 ਦਸਤਾਵੇਜ, 79,000 ਆਡੀਓ ਫ਼ਾਈਲਾਂ ਤੇ ਫੋਟੋਆਂ ਅਤੇ 10,000 ਤੋਂ ਵੱਧ ਵੀਡੀਓਜ਼ ਹਨ ,ਜੋ ਕਿ ਦਹਿਸ਼ਤਗਰਦੀ ਸੰਗਠਨ ਦੇ ਕੰਮ ਨੂੰ ਦਰਸਾਉਂਦੀਆਂ ਹਨ।

ਲਾਦੇਨ ਦੇ ਮੁੰਡੇ ਹਮਜ਼ਾ ਬਾਰੇ ਤੁਸੀਂ ਕੀ ਜਾਣਦੇ ਹੋ?

ਹਮਜ਼ਾ ਦੇ ਵਿਆਹ ਸਮੇਤ ਕਈ ਵੀਡੀਓਜ਼ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਓਸਾਮਾ ਬਿਨ ਲਾਦੇਨ ਦਾ ਚਹੇਤਾ ਪੁੱਤਰ ਸੀ।

ਹਮਜ਼ਾ ਭਵਿੱਖ ਵਿੱਚ ਅਲ-ਕਾਇਦਾ ਲੀਡਰ ਬਣਦਾ ਜਾਪਦਾ ਸੀ। ਵੀਡੀਓਜ਼ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫ਼ਿਲਮਾਂ ਈਰਾਨ ਵਿੱਚ ਫਿਲਮਾਈਆਂ ਗਈਆਂ ਹਨ।

ਇਸ ਤੋਂ ਪਹਿਲਾ ਹਮਜ਼ਾ ਦੇ ਸਿਰਫ਼ ਬਚਪਨ ਦੀ ਹੀ ਵੀਡੀਓ ਲੋਕਾਂ ਨੇ ਵੇਖੀ ਹੈ।

Image copyright AFP

ਏਪੀ ਖ਼ਬਰ ਏਜੰਸੀ ਮੁਤਾਬਕ, "ਵਿਆਹ ਦੀ ਵੀਡੀਓ ਵਿੱਚ ਬਿਨ ਲਾਦੇਨ ਖ਼ੁਦ ਨਹੀਂ ਦਿਖ ਰਹੇ ਪਰ ਵਿਆਹ ਵਿੱਚ ਗਏ ਇੱਕ ਸ਼ਖ਼ਸ ਨੇ ਦੱਸਿਆ ਕਿ ਲਾੜੇ ਦਾ ਪਿਤਾ ਜੋ ਕਿ ਮੁਜਾਹੀਦੀਨ ਦਾ ਰਾਜਕੁਮਾਰ ਹੈ ਬਹੁਤ ਖੁਸ਼ ਸੀ ਅਤੇ ਉਸਦੀ ਖੁਸ਼ੀ ਨਾਲ ਪੂਰਾ ਮੁਜਾਹੀਦੀਨ ਖਿੜ੍ਹ ਉਠਿਆ।"

ਐਫਡੀਡੀ ਦੇ ਵਿਸ਼ਲੇਸ਼ਕ ਜਿਹੜੇ ਨਵੀਆਂ ਜਾਰੀ ਹੋਈਆਂ ਫਿਲਮਾਂ ਦਾ ਅਧਿਐਨ ਕਰ ਰਹੇ ਹਨ, ਮੁਤਾਬਕ ਉਨ੍ਹਾਂ ਵਿੱਚ ਅੱਤਵਾਦੀਆਂ ਵਿੱਚ ਮੁਹਮੰਦ ਇਸਲਾਮਬੌਲੀ ਸ਼ਾਮਲ ਹਨ ਜੋ ਉਸ ਸ਼ਖ਼ਸ ਦਾ ਭਰਾ ਹੈ ਜਿਸ ਨੇ ਮਿਸਰ ਦੇ ਲੀਡਰ ਅਨਵਰ ਸਦਤ ਨੂੰ 1981 ਵਿੱਚ ਮਾਰਿਆ ਸੀ।

ਹਾਲ ਹੀ ਦੇ ਕੁਝ ਸਾਲਾਂ ਵਿੱਚ ਅਲ-ਕਾਇਦਾ ਨੇ ਆਡਿਓ ਮੈਸੇਜਸ ਜਾਰੀ ਕੀਤੇ ਹਨ। ਜਿਸ ਵਿੱਚ ਹਮਜ਼ਾ ਬਿਨ ਲਾਦੇਨ ਵੱਲੋਂ ਅਮਰੀਕਾ ਨੂੰ ਧਮਕੀ ਦਿੱਤੀ ਗਈ ਸੀ। ਸਾਊਦੀ ਸਰਕਾਰ ਨੂੰ ਪਲਟਣ ਅਤੇ ਸੀਰੀਆ ਵਿੱਚ ਜਿਹਾਦੀ ਕਾਰਵਾਈ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਗਿਆ ਹੈ।

9/11 ਦੇ ਹਮਲੇ ਦੀ ਬਰਸੀ 'ਤੇ ਨਿਊਯਾਰਕ ਵਰਲਡ ਟਰੇਡ ਸੈਂਟਰ ਇੱਕ ਫ਼ੋਟੋ ਉੱਪਰ ਉਸਦੇ ਮੁੰਡੇ ਦੀ ਫੋਟੋ ਲਾ ਦਿੱਤੀ ਗਈ ਸੀ।

ਬਿਨ ਲਾਦੇਨ ਦੇ ਵੀਡੀਓ ਕਲੈਕਸ਼ਨ ਵਿੱਚ ਕੀ ਕੁਝ ਸੀ?

ਅਲ-ਕਾਇਦਾ ਨੇਤਾ ਦੀ ਹਾਰਡ ਡਰਾਇਵ 'ਚ ਐਨੀਮੇਟਡ ਫਿਲਮਾਂ ਦੀ ਲੜੀ ਸੀ ਜਿਸ ਵਿੱਚ ਅੰਟਜ਼, ਕਾਰਾਂ, ਚਿਕਨ ਲਿਟਲ ਅਤੇ ਦ ਥ੍ਰੀ ਮੁਸਕੀਟਰਸ ਸ਼ਾਮਲ ਸੀ।

Image copyright AFP

ਇਸਦੇ ਵਿੱਚ ਅਨੇਕਾਂ ਹੀ ਯੂ ਟਿਊਬ ਵੀਡੀਓਜ਼ ਸਨ ਜਿਸਦੇ ਵਿੱਚ ਵਾਇਰਲ ਕਲਿੱਪ 'ਚਾਰਲੀ ਬਿਟ ਮਾਈ ਫਿੰਗਰ' ਕਰੋਚੈਟਿੰਗ ਬਾਰੇ ਵੀਡੀਓਜ਼, 'ਹਾਓ ਟੂ ਕਰੋਚਟ ਅ ਫਲਾਵਰ' ਸ਼ਾਮਲ ਸੀ। ਇਸਦੇ ਵਿੱਚ ਇੱਕ ਫਾਈਨਲ ਫਨਟੇਸੀ-VII ਕਪਿੰਊਟਰ ਗੇਮ ਵੀ ਸੀ।

ਏਪੀ ਨੇ ਦੱਸਿਆ ਬਿਨ ਲਾਦੇਨ ਦੇ ਬਾਰੇ ਤਿੰਨ ਦਸਤਾਵੇਜੀ ਫਿਲਮਾਂ ਦੀਆਂ ਕਾਪੀਆਂ ਸਨ ਜਿਸ ਵਿੱਚ "ਵੇਅਰ ਇਨ ਦ ਵਰਲਡ ਇਜ਼ ਓਸਾਮਾ ਬਿਨ ਲਾਦੇਨ", ਨੈਸ਼ਨਲ ਜੋਗਰਫਿਕ ਦਸਤਾਵੇਜੀ ਫਿਲਮ "ਕੁੰਗ ਫੂ ਕਿਲਰਸ", "ਇਨਸਾਈਡ ਦ ਗ੍ਰੀਨ ਬੀਰੈਟਸ" ਅਤੇ "ਵਰਲਡਸ ਵੋਰਸਟ ਵੈਨਮ"।

ਅਲ-ਕਾਇਦਾ ਲੀਡਰ ਆਪਣੇ ਕਈ ਪਰਿਵਾਰਕ ਮੈਂਬਰਾਂ ਨਾਲ ਚਾਰਦੀਵਾਰੀ ਵਿੱਚ ਰਹਿੰਦੇ ਸਨ। ਤਿੰਨ ਹੋਰ ਮਰਦ ਬਿਨ ਲਾਦੇਨ ਦਾ ਇੱਕ ਮੁੰਡਾ ਅਤੇ 2 ਕੋਰੀਅਰ ਵਾਲੇ ਅਤੇ ਇੱਕ ਔਰਤ ਵੀ ਛਾਪੇਮਾਰੀ ਵਿੱਚ ਮਾਰੀ ਗਈ ਸੀ।

ਹੋਰ ਦਸਤਾਵੇਜ ਕੀ ਦਰਸਾਉਂਦੇ ਹਨ?

ਐਫਡੀਡੀ ਦਾ ਕਹਿਣਾ ਹੈ ਬਿਨ ਲਾਦੇਨ ਵੱਲੋਂ ਲਿਖੇ 228 ਪੇਜਾਂ ਵਿੱਚ ਕਈ ਵਿਸ਼ੇ ਹਨ ਜਿਸ ਵਿੱਚ ਅਰਬ ਦੀ 2011 ਦੀ ਬਗਾਵਤ ਜਿਹੜੀ ਕਿ ਬਿਨ ਲਾਦੇਨ ਨੇ ਨਹੀਂ ਦੇਖੀ ਸੀ।

ਹਿਰਾਸਤ 'ਚ ਲਏ ਗਏ ਕੈਟੇਲੋਨੀਆ ਦੇ ਲੀਡਰ

ਬੱਚੀ ਦੇ ਗੁਨਾਹਗਾਰ ਮਾਮੇ ਉਮਰ ਭਰ ਲਈ ਅੰਦਰ

ਦਸਤਾਵੇਜਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਬਿਨ ਲਾਦੇਨ ਆਪਣੀ ਮੌਤ ਤੱਕ ਅਲ-ਕਾਇਦਾ ਦਾ ਇੰਚਾਰਜ ਸੀ ਅਤੇ ਦੁਨੀਆਂ ਭਰ 'ਚ ਆਪਣੀਆਂ ਅਧੀਨ ਜਥੇਬੰਦੀਆਂ ਨਾਲ ਰੋਜ਼ਾਨਾ ਗੱਲਬਾਤ ਕਰਦਾ ਸੀ।

ਉਸਨੇ ਅਫ਼ਗਾਨਿਸਤਾਨ ਅਤੇ ਇਰਾਕ ਲਈ ਅਮਰੀਕੀ ਰਣਨੀਤੀ ਨੂੰ ਸਮਝਣ ਕਾਫੀ ਸਮਾਂ ਲਗਾਇਆ ਅਤੇ ਖੋਜੀ ਪੱਤਰਕਾਰ ਬੋਬ ਵੂਡਵਾਰਡਸ ਦੀ ਕਿਤਾਬ "ਓਸਾਮਾਜ਼ ਵਾਰਸ" ਉਸ ਲਈ ਅਨੁਵਾਦ ਕੀਤਾ।

ਇੱਕ ਅੱਤਵਾਦੀ ਵੱਲੋਂ ਲਿਖੇ ਕੁਝ ਦਸਤਾਵੇਜ ਅਲਕਾਇਦਾ ਦੇ ਇਰਾਨ ਨਾਲ ਰਿਸ਼ਤਿਆਂ ਦਾ ਨਿਰੀਖਣ ਕਰਦਾ ਹੈ। ਐਫਡੀਡੀ ਦੇ ਵਿਸ਼ਲੇਸ਼ਕ ਮੁਤਾਬਕ ਉਨ੍ਹਾਂ ਦੇ ਵਿੱਚ ਭਾਵੇਂ ਕਈ ਮਤਭੇਦ ਸੀ ਪਰ ਦੋਵਾਂ 'ਚ ਇੱਕ ਸਾਂਝ ਸੀ ਕਿ ਉਹ ਅਮਰੀਕਾ ਦੇ ਦੁਸ਼ਮਣ ਸੀ।

'84 ਦਾ 'ਕਕਨੂਸ' ਨਰਿੰਦਰ ਪਾਲ ਸਿੰਘ ਪਾਲੀ

ਕੀ ਹੈ ਚੀਨ ਦੀ 1000 ਕਿਲੋਮੀਟਰ ਸੁਰੰਗ ਦਾ ਸੱਚ

ਪਿਛਲੇ ਸਾਲ ਅਮਰੀਕੀ ਸਟੇਟ ਵਿਭਾਗ ਨੇ ਕਿਹਾ ਸੀ ਕਿ 2009 ਤੋਂ ਈਰਾਨ ਅਲਕਾਇਦਾ ਦੀ ਫੰਡ ਅਤੇ ਲੜਾਕਿਆਂ ਨੂੰ ਸਾਊਥ ਏਸ਼ੀਆ ਅਤੇ ਸੀਰੀਆ ਲਿਜਾਉਣ 'ਚ ਮਦਦ ਕੀਤੀ ਹੈ।

ਸੀਆਈਏ ਨੇ ਕਿਹਾ ਕਿ ਜਾਰੀ ਦਸਤਾਵੇਜ ਅਲ-ਕਾਇਦਾ ਅਤੇ ਹਾਲ ਹੀ 'ਚ ਬਣੇ ਇਸਲਾਮਿਕ ਸਟੇਟ ਸਗੰਠਨ ਦੇ ਵਿਚਾਰਧਾਰਕ ਮਤਭੇਦਾਂ ਨੂੰ ਉਜਾਗਰ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)