ਜਦੋਂ ਟਵਿੱਟਰ ਤੋਂ ਗਾਇਬ ਹੋਏ ਡੋਨਾਲਡ ਟਰੰਪ

US President Donald Trump's

ਤਸਵੀਰ ਸਰੋਤ, TWITTER

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਉਂਟ ਵੀਰਵਾਰ ਨੂੰ ਕੁਝ ਮਿੰਟਾਂ ਲਈ ਗਾਇਬ ਹੋ ਗਿਆ ਸੀ। ਜਿਸ ਤੋਂ ਬਾਅਦ ਉਸਨੂੰ ਮੁੜ ਤੋਂ ਐਕਟੀਵੇਟ ਕੀਤਾ ਗਿਆ।

ਟਵਿੱਟਰ ਨੇ ਦੱਸਿਆ ਹੈ ਕਿ ਇੱਕ ਮੁਲਾਜ਼ਮ ਦਾ ਨੌਕਰੀ ਵਿੱਚ ਆਖ਼ਰੀ ਦਿਨ ਸੀ। ਉਸਨੇ @realdonaldtrump ਅਕਾਉਂਟ ਡੀਐਕਟੀਵੇਟ ਕਰ ਦਿੱਤਾ ਸੀ।

ਵੀਰਵਾਰ ਸ਼ਾਮ, ਟਰੰਪ ਦੇ ਅਕਾਉਂਟ ਤੇ ਜਾਣ ਵਾਲਿਆਂ ਨੂੰ ਇਹ ਮੈਸੇਜ ਨਜ਼ਰ ਆਇਆ, "ਸੌਰੀ, ਇਹ ਪੇਜ ਮੌਜੂਦ ਨਹੀਂ ਹੈ।"

ਅਕਾਉਂਟ 11 ਮਿੰਟਾਂ ਲਈ ਬੰਦ ਰਿਹਾ ਸੀ ਅਤੇ ਟਵਿੱਟਰ ਹੁਣ ਇਸ ਤੇ ਤਫ਼ਤੀਸ਼ ਕਰ ਰਿਹਾ ਹੈ। ਪਰ ਟਵਿੱਟਰ ਯੂਜ਼ਰਜ਼ ਇਸ ਨੂੰ ਲੈ ਕੇ ਕਾਫ਼ੀ ਮਖ਼ੌਲ ਕਰ ਰਹੇ ਹਨ।

ਅਸੀਂ ਚੁਣੇ ਹਨ ਟਵਿੱਟਰ ਤੇ ਸਭ ਤੋਂ ਮਜ਼ੇਦਾਰ ਪੰਜ ਟਵੀਟਸ।

ਉਮਰ ਸਿੱਦੀਕਾ ਨੇ ਟਵੀਟ ਕੀਤਾ, "ਜਦ ਤੁਹਾਨੂੰ ਲੱਗੇ ਕਿ ਟਰੰਪ ਦਾ ਅਕਾਉਂਟ ਡਿਲੀਟ ਹੋ ਗਿਆ ਪਰ 70 ਸੈਕੰਡ 'ਚ ਹੀ ਵਾਪਸ ਆ ਜਾਂਦਾ ਹੈ।"

ਲਿੰਡਾ ਨੇ ਟਵੀਟ ਕੀਤਾ, "ਉਹ ਮੁਲਾਜ਼ਮ ਜਿਸ ਨੇ ਇਹ ਕੀਤਾ, ਉਸ ਦੇ ਲਈ ਇਹ ਸੁਨੇਹਾ...ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।"

ਫਿਲਿਪ ਨੇ ਵੀ ਇਹ ਮਜ਼ੇਦਾਰ ਟਵੀਟ ਕੀਤਾ।

ਡੀਅਰ ਵਾਈਟ ਪੀਪਲ ਹੈਂਡਲ ਤੋਂ ਟਵੀਟ ਕੀਤਾ ਗਿਆ, "ਜਦ ਤੁਹਾਨੂੰ ਪਤਾ ਲਗਦਾ ਹੈ ਕਿ ਟਰੰਪ ਦਾ ਟਵਿੱਟਰ ਅਕਾਉਂਟ ਵਾਪਸ ਵੀ ਆ ਗਿਆ ਹੈ।"

ਮਾਈਕ ਟੀ ਇੱਕ ਫੋਟੋ ਪਾ ਕੇ ਲਿੱਖਦੇ ਹਨ, "ਤੁਹਾਨੂੰ ਟਰੰਪ ਦਾ ਟਵਿੱਟਰ ਅਕਾਉਂਟ ਡਿਲੀਟ ਕਰਨ ਲਈ ਕਿਹਾ ਗਿਆ ਹੈ।"

ਕੁਝ ਇਸ ਤਰ੍ਹਾਂ ਦੇ ਵੀ ਆਏ ਟਵੀਟ

ਨਾਈਗਲ ਬਰਟ ਨੇ ਲਿਖਿਆ, ਇਹ ਤਫ਼ਤੀਸ਼ ਨੂੰ ਛੱਡੋ ਕਿ ਟਰੰਪ ਦਾ ਟਵਿੱਟਰ ਅਕਾਉਂਟ ਡੀਐਕਟੀਵੇਟ ਕਿਵੇਂ ਹੋਣ ਦਿੱਤਾ, ਇਹ ਤਫਤੀਸ਼ ਕਰੋ ਕਿ ਮੁੜ ਐਕਟੀਵੇਟ ਕਿਵੇਂ ਹੋਣ ਦਿੱਤਾ।

@AKADonaldTrump ਨੇ ਲਿਖਿਆ, ਜਿਸ ਵੀ ਮੁਲਾਜ਼ਮ ਨੇ ਟਰੰਪ ਦਾ ਅਕਾਉਂਟ ਡਿਲੀਟ ਕੀਤਾ ਉਸ ਦਾ ਧੰਨਵਾਦ। ਕਿਉਂਕਿ ਉਸ ਨੇ 11 ਮਿੰਟਾਂ ਲਈ ਮੁੜ ਅਮਰੀਕਾ ਨੂੰ ਮਹਾਨ ਬਣਾਇਆ।

ਟਰੰਪ ਫਿਲਹਾਲ ਇਸ ਤੇ ਕੁਝ ਨਹੀਂ ਬੋਲੇ ਹਨ। ਟਵਿੱਟਰ ਤੇ ਉਨ੍ਹਾਂ ਦੇ 41 ਕਰੋੜ 7 ਲੱਖ ਫੌਲੋਅਰ ਹਨ। ਟਰੰਪ ਮਾਰਚ 2009 ਵਿੱਚ ਟਵਿੱਟਰ ਨਾਲ ਜੁੜੇ ਸਨ ਅਤੇ ਹਾਲੇ ਤੱਕ 36000 ਵਾਰ ਟਵੀਟ ਕਰ ਚੁਕੇ ਹਨ।

ਟਵਿੱਟਰ ਜ਼ਰਿਏ ਉਨ੍ਹਾਂ ਨੇ ਆਪਣੀਆਂ ਨੀਤੀਆਂ ਦੀ ਪਰਮੋਸ਼ਨ ਅਤੇ ਵਿਰੋਧਿਆਂ 'ਤੇ ਕਈ ਵਾਰ ਹਮਲੇ ਕੀਤੇ ਹਨ। ਰਾਸ਼ਟਰਪਤੀ ਬਣਨ ਦੇ ਮੁਹਿੰਮ ਤੋਂ ਲੈ ਕੇ ਜਨਵਰੀ ਵਿੱਚ ਕਾਰਜਭਾਰ ਸਾਂਭਣ ਤਕ ਉਨ੍ਹਾਂ ਟਵਿੱਟਰ ਦਾ ਇਸਤੇਮਾਲ ਕੀਤਾ ਹੈ।

ਇੱਕ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਜਦ ਕੋਈ ਉਨ੍ਹਾਂ ਬਾਰੇ ਕੁਝ ਕਹਿੰਦਾ ਹੈ ਤਾਂ ਉਹ ਟਵਿੱਟਰ 'ਤੇ ਉਸ ਨੂੰ ਸਾਂਭ ਲੈਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)