ਲੰਡਨ ਦੇ ਬੈਂਕਰ ਦੀ ਅਲ-ਕਾਇਦਾ ਦੀ ਕੈਦ 'ਚ ਕਈ ਸਾਲ ਗੁਜਾਰਨ ਦੀ ਕਹਾਣੀ

STEPHEN MCGOWN

ਤਸਵੀਰ ਸਰੋਤ, AL JAZEERA

ਇਹ ਸਹਾਰਾ ਰੇਗਿਸਤਾਨ ਦੀ ਸਾਫ਼ ਰਾਤ ਸੀ, ਸਟੀਫਨ ਮੈਕਗਾਉਨ ਖੁੱਲ੍ਹੇ ਅਸਮਾਨ ਹੇਠ ਇੱਕ ਟੁਕ ਤਾਰਿਆਂ ਨੂੰ ਵੇਖ ਰਹੇ ਸੀ ਅਤੇ ਦੇਖਣੀ ਅਫ਼ਰੀਕਾ ਵਿੱਚ ਬਿਤਾਏ ਆਪਣੇ ਬਚਪਨ ਨੂੰ ਯਾਦ ਕਰ ਰਹੇ ਸੀ।

ਉਸ ਨੇ ਸੋਚਿਆ, ''ਜੇ ਮੈਂ ਅਲ-ਕਾਇਦਾ ਦਾ ਕੈਦੀ ਨਾ ਹੁੰਦਾ, ਤਾਂ ਇਹ ਜਿੰਦਗੀ ਦੀਆਂ ਕਿੰਨੀਆਂ ਸੋਹਣੀਆਂ ਛੁੱਟੀਆਂ ਹੋਣੀਆਂ ਸੀ।''

ਕੈਂਪ 'ਚ ਜੀਵਨ ਕਿਹੋਜਿਹਾ ਸੀ?

ਸਾਲ 2017 ਦੀ ਸ਼ੁਰੂਆਤ ਤੱਕ, ਲੰਡਨ ਦੇ ਬੈਂਕਰ ਨੂੰ ਕੈਦੀ ਬਣੇ ਪੰਜ ਸਾਲ ਹੋ ਚੁੱਕੇ ਸੀ। ਕੈਂਪ ਵਿੱਚ ਸਿਰਫ਼ ਉਸੇ ਨੂੰ ਸਰਦੀ ਦੇ ਦਿਨਾਂ ਵਿੱਚ ਵੀ ਖੁੱਲ੍ਹੇ ਆਸਮਾਨ ਹੇਠ ਸੌਣਾ ਪਸੰਦ ਸੀ। ਫ਼ੇਰ ਵੀ ਉਸਦੀ ਜਿੰਦਗੀ 'ਸੀਮਤ ਅਤੇ ਨੀਰਸ ਹੋ ਗਈ' ਸੀ।

ਸਟੀਫਨ ਰੋਜ਼ ਸਵੇਰੇ ਨਮਾਜ਼ ਪੜ੍ਹਨ ਲਈ ਉੱਠਦਾ। ਸਾਰੇ ਕੈਦੀ ਨਮਾਜ਼ ਪੜ੍ਹ ਕੇ ਬਰੈੱਡ ਅਤੇ ਦੁੱਧ ਦਾ ਨਾਸ਼ਤਾ ਕਰਦੇ।

ਸਟੀਫਨ ਚੇਤੇ ਕਰਦਾ ਹੈ, "ਅਸੀਂ ਨੇੜੇ ਦੇ ਇੱਕ ਵੱਡੇ ਖੇਤਰ ਵਿੱਚ ਘੁੰਮ ਸਕਦੇ ਸਾਂ ਪਰ ਜੇ ਤੁਸੀਂ ਬਹੁਤੀ ਦੂਰ ਜਾਂਦੇ ਤਾਂ ਤੁਹਾਨੂੰ ਤਸੀਹੇ ਦਿੱਤੇ ਜਾਂਦੇ ਅਤੇ ਮਿੱਤਰ ਚਿਹਰੇ ਅਚਾਨਕ ਸਖ਼ਤ ਹੋ ਜਾਂਦੇ।"

ਤਸਵੀਰ ਸਰੋਤ, PHIL COOMES

ਦੁਪਹਿਰੇ ਮੈਕਰੋਨੀ ਜਾਂ ਚੌਲ ਦਿੱਤੇ ਜਾਂਦੇ ਜੋ ਲੁਕਾ ਕੇ ਇੱਕ ਵੱਡੇ ਕਮਰੇ ਵਿੱਚ ਰੱਖੇ ਹੁੰਦੇ ਸਨ। ਇਨ੍ਹਾਂ ਨਾਲ ਬੱਕਰੀ, ਭੇਡ ਜਾਂ ਊਠ ਦਾ ਮਾਸ ਦਿੱਤਾ ਜਾਂਦਾ ਸੀ।

ਕੈਦੀਆਂ ਨੂੰ ਰੋਟੀ ਬਣਾਉਣ ਲਈ ਲੱਕੜਾਂ ਦਿੱਤੀਆਂ ਜਾਂਦੀਆਂ ਸਨ ਕਿਉਂਕਿ ਜਿਹਾਦੀ ਬਹੁਤ ਜ਼ਿਆਦਾ ਤੇਲ ਵਰਤਦੇ ਸੀ।

ਕੈਦੀਆਂ ਨੂੰ ਦਿਨ ਵਿੱਚ ਕੁਰਾਨ ਯਾਦ ਕਰਨ ਲਈ ਕਿਹਾ ਜਾਂਦਾ ਸੀ। ਉਹ ਕਹਿੰਦਾ ਹੈ, "ਮੈਂ ਅਰਬੀ ਸ਼ਬਦਾਂ ਨੂੰ ਸਹੀ ਨਹੀਂ ਬੋਲ ਸਕਦਾ ਸੀ ਸੋ ਉਹ ਹੱਸਦੇ ਸਨ, ਇਸ ਲਈ ਮੈਂ ਕੁਰਾਨ ਨੂੰ ਇੱਕਲਾ ਪੜ੍ਹਦਾ।"

ਉਸਨੇ ਆਪਣੀ ਝੌਂਪੜੀ ਨੂੰ ਠੀਕ ਕੀਤਾ ਤਾਂ ਜੋ ਹਵਾ ਦੀ ਅਵਾਜਾਈ ਵਧੀਆ ਹੋ ਸਕੇ ਅਤੇ ਰੇਤ ਦੀ ਚਮਕ ਅੰਦਰ ਨਾ ਆਵੇ।

'ਕੈਦ ਤੋਂ ਮਨ ਭਰ ਗਿਆ ਸੀ'

ਸ਼ਾਮ ਨੂੰ ਜਦੋਂ ਮਾਹੌਲ ਜਦੋਂ ਚੰਗਾ ਹੁੰਦਾ ਤਾਂ ਉਹ ਆਪਣੇ ਕੈਦੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ।

ਕਈ ਵਾਰ ਇਕੱਲੇ ਰਹਿਣ ਨੂੰ ਮਨ ਕਰਦਾ ਸੀ। ਉਹ ਉਨ੍ਹਾਂ ਦੇ ਕੋਲ ਰਹਿ ਕੇ ਮੌਤ ਅਤੇ ਸਿਰ ਕੱਟਣ ਦੇ ਚੁਟਕਲਿਆਂ ਤੋਂ ਤੰਗ ਆ ਗਿਆ ਸੀ।

ਉਹ ਅਕਸਰ ਆਪਣੇ ਪਰਿਵਾਰ ਨੂੰ ਯਾਦ ਕਰਦਾ ਅਤੇ ਸੋਚਦਾ ਕੀ ਉਹ ਹਾਲੇ ਵੀ ਉਸਦੀ ਉਡੀਕ ਕਰਦੇ ਹੋਣਗੇ ਜਾਂ ਨਹੀਂ, ਕਿ ਉਹ ਜਿਉਂਦਾ ਵੀ ਹੈ ਜਾਂ ਨਹੀਂ।

ਯਾਤਰਾ 'ਤੇ ਨਿਕਲਣਾ

ਪੰਜ ਸਾਲ ਪਹਿਲਾਂ, ਸਟੀਫਨ ਅਤੇ ਉਸ ਦੀ ਪਤਨੀ ਕੈਥਰੀਨ ਜੋਹਾਨੇਸਬਰਗ ਜਾਣ ਲਈ ਪੁਟਨੀ ਦੇ ਘਰ ਵਿੱਚ ਅਪਣਾ ਸਮਾਨ ਪੈਕ ਕਰ ਰਹੇ ਸਨ।

ਉਨ੍ਹਾਂ ਦੀ ਮੁਲਾਕਾਤ 2006 ਵਿੱਚ ਲੰਡਨ ਵਿੱਚ ਘਰ ਸਾਂਝਾ ਕਰਨ ਨੂੰ ਲੈ ਕੇ ਹੋਈ ਸੀ। ਸਟੀਫਨ ਸ਼ਹਿਰ ਵਿੱਚ ਕੰਮ ਕਰ ਰਿਹਾ ਸੀ ਜਦੋਂ ਕਿ ਕੈਥਰੀਨ ਐਨਐਚਐਸ ਵਿੱਚ ਬੱਚਿਆਂ ਦੀ ਸਪੀਚ ਥੇਰੇਪਿਸਟ ਸੀ।

ਤਸਵੀਰ ਸਰੋਤ, STEPHEN MCGOWN

ਸਾਲ 2011 ਵਿੱਚ ਦੋਵਾਂ ਨੇ ਦੱਖਣੀ ਅਫ਼ਰੀਕਾ ਆਉਣ ਦਾ ਫ਼ੈਸਲਾ ਕੀਤਾ, ਜਿੱਥੇ ਦੋਵੇਂ ਵੱਡੇ ਹੋਏ ਸਨ।

ਕੈਥਰੀਨ ਨੇ ਜਹਾਜ਼ ਰਾਹੀਂ ਵਾਪਸੀ ਦਾ ਫ਼ੈਸਲਾ ਕੀਤਾ ਅਤੇ ਸਟੀਫਨ ਨੇ ਆਪਣੀ ਮੋਟਰਸਾਈਕਲ ਨਾਲ ਯੂਰਪ ਅਤੇ ਅਫ਼ਰੀਕਾ ਵਾਪਸ ਜਾਣ ਦਾ।

ਮੋਟਰਸਾਈਕਲ ਸਫ਼ਰ ਦਾ ਵਿਚਾਰ ਉਸ ਨੂੰ ਬੀਬੀਸੀ ਦੀ ਇੱਕ ਦਸਤਾਵੇਜ਼ੀ ਫਿਲਮ 'ਲਾਂਗ ਵੇ ਡਾਊਨ' ਤੋਂ ਆਇਆ ਸੀ।

ਸਟੀਫਨ ਕੈਦ ਕਿਵੇਂ ਹੋਇਆ?

25 ਨਵੰਬਰ ਨੂੰ ਸੈਲਾਨੀਆਂ ਦਾ ਇੱਕ ਸਮੂਹ ਟਿੰਮਬਕਟੂ ਵਿੱਚ ਸੈਰ ਕਰ ਰਿਹਾ ਸੀ ਕਿ ਕੁਝ ਲੋਕ ਉੱਥੇ ਆ ਗਏ। ਇੱਕ ਦੇ ਹੱਥ ਵਿੱਚ ਇੱਕ ਪਿਸਤੌਲ ਸੀ, ਜਦਕਿ ਦੂਜਾ ਕਲਾਸ਼ਿਨਕੋਵ ਲੈ ਕੇ ਖੜ੍ਹਾ ਸੀ। ਉਨ੍ਹਾਂ ਨੂੰ ਲੱਗਿਆ ਕਿ ਇਹ ਪੁਲਿਸ ਹੈ।

ਸਟੀਫਨ ਨੇ ਕਿਹਾ, "ਜਰਮਨ ਸੈਲਾਨੀਆਂ ਨੇ ਥੋੜਾ ਜਿਹਾ ਵਿਰੋਧ ਕੀਤਾ, ਉਦੋਂ ਹੀ ਮੈਂ ਕਾਰ ਦੇ ਪਿੱਛੇ ਗੋਲੀ ਦੀ ਆਵਾਜ਼ ਸੁਣੀ."

ਜਦੋਂ ਸਟੀਫਨ ਦੇ ਅਗਵਾ ਹੋਣ ਦਾ ਮਾਂ-ਬਾਪ ਤੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਸ ਸਮੇਂ ਉੇਸਦੀ ਪਤਨੀ ਕੈਥਰੀਨ ਅਤੇ ਭੈਣ ਲੰਡਨ ਵਿੱਚ ਸਨ।

ਕੈਥਰੀਨ ਦੇ ਦਿਲ ਵਿੱਚ ਦੁਬਾਰਾ ਮਿਲਣ ਦੀ ਉਮੀਦ

ਕੁਝ ਘੰਟਿਆਂ ਬਾਅਦ, ਸਟੀਫਨ, ਡੈਕੋਰੇਟਰ ਅਤੇ ਜੋਹਾਨ ਨੂੰ ਉੱਤਰੀ ਮਾਲੀ ਦੇ ਸਹਾਰਾ ਰੇਗਿਸਤਾਨ ਵਿੱਚ ਕਾਰ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸਲਾਮੀ ਕੱਟੜਵਾਦੀ ਸੰਗਠਨ ਅਲ ਕਾਇਦਾ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਹੈ।

ਬ੍ਰਿਟੇਨ ਦਾ ਹੋਣ ਕਰਕੇ ਉਸਨੂੰ ਡਰ ਲੱਗਿਆ ਕਿਉਂਕਿ ਅਤੀਤ ਵਿੱਚ ਜਿਹਾਦੀਆਂ ਨੇ ਉਥੋਂ ਦੇ ਨਾਗਰਿਕਾਂ ਨਾਲ ਬੁਰਾ ਵਰਤਾਰਾ ਕੀਤਾ ਸੀ।

ਪਹਿਲੀ ਸ਼ਾਮ ਡਰਾਉਣ ਲਈ ਉਨ੍ਹਾਂ ਨੇ ਸਾਡੇ ਸਾਹਮਣੇ ਇੱਕ ਜਾਨਵਰ ਵੱਢਿਆ ।

ਤਸਵੀਰ ਸਰੋਤ, STEPHEN MCGOWN

ਸਟੀਫਨ ਦੇ ਬ੍ਰਿਟਿਸ਼ ਪਾਸਪੋਰਟ ਦਾ ਖੁਲਾਸਾ ਹੋਇਆ ਤਾਂ ਉਹ ਬਹੁਤ ਖੁਸ਼ ਹੋਏ ਪਰ ਸਟੀਫਨ ਡਰ ਗਿਆ।

ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੂੰ ਇੱਕ ਕੈਂਪ ਤੋਂ ਦੂਜੇ ਕੈਂਪ ਵਿੱਚ ਅੱਖਾਂ 'ਤੇ ਪੱਟੀ ਬੰਨ੍ਹ ਕੇ ਲਿਜਾਇਆ ਜਾਂਦਾ ਤੇ ਸੰਗਲੀਆਂ ਨਾਲ ਬੰਨ੍ਹਿਆ ਜਾਂਦਾ।

ਸ਼ੁਰੂ ਵਿੱਚ ਅਸੀਂ ਦੌੜਨ ਬਾਰੇ ਸੋਚਦੇ ਪਰ ਹਰ ਵਾਰ ਦੂਜਿਆਂ ਬਾਰੇ ਸੋਚ ਕੇ ਰੁਕ ਜਾਂਦੇ।

ਜਦੋਂ ਸਟੀਫਨ ਕੈਮਰੇ ਸਾਹਮਣੇ ਆਇਆ

ਯੂਟਿਊਬ 'ਤੇ ਜੁਲਾਈ' 'ਚ ਸਟੀਫਨ ਅਤੇ ਜੋਹਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਉਸਦੀ ਦਾੜ੍ਹੀ ਵਧੀ ਹੋਈ ਸੀ। ਚਾਰ ਹਥਿਆਰਬੰਦ ਉਨ੍ਹਾਂ ਦੇ ਪਿੱਛੇ ਖੜੇ ਸੀ।

ਸਟੀਫਨ ਨੇ ਵੀਡੀਓ ਵਿੱਚ ਕਿਹਾ, "ਮੈਨੂੰ ਮੇਰੇ ਦੇਸ਼ ਤੋਂ ਇਹ ਚਿੱਠੀ ਮਿਲੀ ਹੈ। ਮੈਂ ਇੱਥੇ ਤੰਦਰੁਸਤ ਹਾਂ ਅਤੇ ਸਾਡੇ ਨਾਲ ਵਧੀਆ ਵਿਵਹਾਰ ਕੀਤਾ ਜਾ ਰਿਹਾ ਹੈ।"

ਧਰਮ ਨੇ ਉਜਾੜ ਵਿੱਚ ਦਿੱਤਾ ਸਹਾਰਾ

ਸਟੀਫਨ ਨੇ ਛੇ ਮਹੀਨੇ ਕੈਦ ਵਿੱਚ ਰਹਿਣ ਤੋਂ ਬਾਅਦ ਹੀ ਇਸਲਾਮ ਕਬੂਲਣ ਦਾ ਫੈਸਲਾ ਕੀਤਾ।

"ਮੈਂ ਫ਼ੈਸਲਾ ਕੀਤਾ ਕਿ ਮੈਂ ਸਹਾਰਾ ਵਿੱਚ ਇਕ ਬਹੁਤ ਹੀ ਸੰਤੁਲਿਤ ਮਾਨਸਿਕਤਾ ਵਾਲੇ ਵਿਅਕਤੀ ਵਜੋਂ ਆਇਆ ਸੀ ਅਤੇ ਇੱਥੋਂ ਇੱਕ ਨਫ਼ਰਤ ਕਰਨ ਵਾਲੇ ਦੇ ਰੂਪ ਵਿੱਚ ਨਹੀਂ ਜਾਵਾਂਗਾ।"

ਤਸਵੀਰ ਸਰੋਤ, Getty Images

ਧਰਮ ਬਦਲਣ ਕਰਕੇ ਉਸ ਨੇ ਆਪਣੇ ਨਾਲ ਜਿਹਾਦੀਆਂ ਦੇ ਵਿਵਹਾਰ ਵਿੱਚ ਇੱਕ ਤਬਦੀਲੀ ਵੇਖੀ।

ਕੈਦੀਆਂ ਨੂੰ ਅਰਬੀ ਦੇ ਕੁਝ ਸ਼ਬਦਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਥਾਨਕ ਭਾਸ਼ਾ 'ਹਸਾਨਿਆ' ਨੂੰ ਨਹੀਂ ਜੋ ਉਹ ਆਪਣੇ ਖ਼ੁਦ ਇਸਤੇਮਾਲ ਕਰਦੇ ਸਨ।

ਇਸ ਤੋਂ ਬਾਅਦ ਉਸ ਨੂੰ ਆਪਣੀ ਮਾਂ ਦੀ ਇੱਕ ਚਿੱਠੀ ਪੜ੍ਹਨ ਨੂੰ ਦਿੱਤੀ ਗਈ।

"ਇਸ ਵਿੱਚ ਪਤਨੀ ਨੇ ਲਿਖਿਆ ਸੀ ਕਿ ਸਾਰੇ ਦੋਸਤ ਇਕੱਠੇ ਹੋ ਕੇ ਰਿਹਾਈ ਦੀ ਕੋਸ਼ਿਸ਼ ਕਰ ਰਹੇ ਹਨ।"

ਉਹ ਡਰਦਾ ਸੀ ਕਿ ਉਸਦਾ ਪਰਿਵਾਰ ਉਸ ਨੂੰ ਭੁੱਲ ਜਾਵੇਗਾ ਅਤੇ ਉਸਦੀ ਪਤਨੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਵੇਗੀ।

ਜ਼ਾਦੀ ਲਈ ਸੰਘਰਸ਼

ਇਸੇ ਦੌਰਾਨ ਕੈਥਰੀਨ ਨੇ ਰਿਹਾਈ ਲਈ ਯਤਨ ਜਾਰੀ ਰੱਖੇ। ਸਟੀਫਨ ਦੇ ਪਿਤਾ ਵੀ ਸਰਕਾਰੀ ਏਜੰਸੀਆਂ ਤੋਂ ਰਿਹਾਈ ਲਈ ਅਪੀਲ ਕਰ ਰਹੇ ਸਨ।

ਇੱਕ ਵਿਚੋਲੇ ਰਾਹੀਂ ਪੈਸਾ ਭੇਜਿਆ ਗਿਆ।

ਉਸ ਦੇ ਪਿਤਾ ਨੇ ਕਿਹਾ, "ਉਨ੍ਹਾਂ ਵਿਚੋਂ ਇੱਕ ਨੇ ਦਾਅਵਾ ਕੀਤਾ ਕਿ ਉਹ ਕਿਸੇ ਨੂੰ ਲਾਲ ਕ੍ਰਿਸੇਂਟ ਵਿੱਚ ਚੰਗੀ ਤਰ੍ਹਾਂ ਜਾਣਦਾ ਹੈ, ਜਿਸ ਨੇ ਮੇਰੇ ਪੁੱਤਰ ਨਾਲ ਗੱਲ ਕੀਤੀ ਸੀ ਪਰ ਉਸ ਨੂੰ ਹੋਰ ਪੈਸੇ ਚਾਹੀਦੇ ਸਨ। ਮੈਂ ਕਿਹਾ ਕਿ ਜੇ ਉਹ ਮੇਰੇ ਪੁੱਤਰ ਦੇ ਕੁੱਤੇ ਦਾ ਨਾਮ ਦੱਸ ਦੇਣ ਤਾਂ ਮੈਂ ਪੈਸੇ ਦੇ ਦੇਵਾਂਗਾ। ਇਹ ਗੱਲ ਇੱਥੇ ਹੀ ਫਸ ਗਈ ।"

ਜਦੋਂ ਇਹ ਲੱਗਿਆ ਕਿ ਜਿਹਾਦੀ ਸਮਝੌਤਾ ਚਾਹੁੰਦੇ ਹਨ

ਸਟੀਫਨ ਦਾ ਇੱਕ ਹੋਰ ਵੀਡੀਓ ਜੂਨ 2015 ਵਿੱਚ ਆਇਆ। ਲੱਗਿਆ ਕਿ ਜਿਹਾਦੀ ਗੱਲਬਾਤ ਕਰਨਾ ਚਾਹੁੰਦੇ ਹਨ।

ਉਨ੍ਹਾਂ ਨੇ ਦੱਖਣੀ ਅਫ਼ਰੀਕਾ ਵਿੱਚ ਇੱਕ ਰੇਡੀਓ ਅਪੀਲ ਕੀਤੀ ਇਸ ਰਾਹੀਂ ਉਸਨੇ ਇੱਕ ਮਾਲੀ ਨਾਗਰਿਕ ਨੂੰ ਸਾਲਸ ਦੀ ਭੂਮਿਕਾ ਨਿਭਾਉਣ ਲਈ ਕਿਹਾ। ਅਪੀਲ ਦਾ ਉੱਤਰ ਮੁਹੰਮਦ ਈਹੀ ਡੀਕੋ ਨੇ ਦਿੱਤਾ ਸੀ।

ਇੱਕ ਨਵੀਂ ਵੀਡੀਓ ਨਵੰਬਰ 2015 ਦੇ ਮਹੀਨੇ ਵਿੱਚ ਜਾਰੀ ਕੀਤੀ ਗਈ ਜਿਸ ਵਿੱਚ ਸਟੀਫਨ ਦੀ ਰਿਹਾਈ ਦੀ ਕੋਸ਼ਿਸ਼ ਲਈ ਚੈਰੀਟੀ ਦਾ ਧੰਨਵਾਦ ਕੀਤਾ।

ਤਸਵੀਰ ਸਰੋਤ, Getty Images

ਵੀਡੀਓ ਵਿੱਚ ਉਸ ਨੇ ਕਿਹਾ, "ਇਹ ਸੁਨੇਹਾ ਮੇਰੀ ਪਤਨੀ ਅਤੇ ਪਰਿਵਾਰ ਲਈ ਹੈ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ, ਮੈਂ ਸੋਚਦਾ ਹਾਂ ਕਿ ਮੈਂ ਛੇਤੀ ਤੁਹਾਨੂੰ ਮਿਲਾਂਗਾ। ਮੈਨੂੰ ਲੱਗਦਾ ਹੈ ਕਿ ਕੋਈ ਦੱਖਣੀ ਅਫ਼ਰੀਕੀ ਸੰਗਠਨ ਨੇ ਮੈਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।"

ਪਰ ਸਟੀਫਨ ਸੁਰੱਖਿਅਤ ਹੋਣ ਤੋਂ ਬਹੁਤ ਦੂਰ ਸੀ। ਉਸਦਾ 15 ਕਿੱਲੋ ਭਾਰ ਘੱਟ ਗਿਆ ਸੀ।

ਉਸਨੇ ਦੱਸਿਆ ਮਾਸਪੇਸ਼ੀਆਂ ਦੇ ਸੈੱਲ ਖ਼ਤਮ ਹੋਣ ਕਰਕੇ ਉਹ 80 ਸਾਲਾ ਬਜ਼ੁਰਗ ਲਗਦਾ ਸੀ।

ਸਟੀਫਨ ਨੇ ਕਿਹਾ, "ਮੈਨੂੰ ਜੋੜਾਂ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਮੇਰੇ ਪੈਰ ਕਮਜ਼ੋਰ ਹੋ ਗਏ ਸਨ। ਇੱਕ ਦਿਨ ਮੇਰੇ ਗੋਡੇ ਅਚਾਨਕ ਖਿਸਕ ਗਏ, ਫਿਰ ਮੈਨੂੰ ਇਸ ਨੂੰ ਦਬਾ ਕੇ ਠੀਕ ਕਰਨਾ ਪਿਆ।"

ਆਖਿਰਕਾਰ, ਭਾਈਚਾਰੇ ਦੇ ਬਜ਼ੁਰਗ ਆਗੂ ਕੈਦੀਆਂ ਨੂੰ ਬਚਾਉਣ ਲਈ ਅਲ-ਕਾਇਦਾ ਨਾਲ ਗੱਲ ਕਰਨ ਲਈ ਤਿਆਰ ਹੋ ਗਏ।

ਸੁਲੀਮਨ ਨੇ ਕਿਹਾ, "ਸਮਾਜ ਦੇ ਬਜ਼ੁਰਗ ਆਗੂ ਕੈਦੀਆਂ ਨੂੰ ਰਿਹਾ ਕਰਾਉਣ ਲਈ ਸਹਿਮਤ ਹੋ ਗਏ ਪਰ ਨੌਜਵਾਨਾਂ ਨੇ ਕਿਹਾ ਕਿ ਅਜਿਹਾ ਨਹੀਂ ਕੀਤਾ ਜਾ ਸਕਦਾ।"

ਸੰਵੇਦਨਾ ਦੇ ਆਧਾਰ 'ਤੇ ਰਿਹਾ ਦੀ ਕੋਸ਼ਿਸ਼

ਦਸੰਬਰ 2016 ਵਿਚ ਸਟੀਫਨ ਨੂੰ ਦੱਖਣੀ ਅਫ਼ਰੀਕਾ ਸਰਕਾਰ ਦੀ ਇੱਕ ਚਿੱਠੀ ਮਿਲੀ।

ਤਸਵੀਰ ਸਰੋਤ, Getty Images

"ਮੁਜਾਹਿਦੀਨ ਇਸ ਚਿੱਠੀ ਬਾਰੇ ਬਹੁਤ ਉਤਸ਼ਾਹਿਤ ਸਨ ਅਤੇ ਜਾਣਨਾ ਚਾਹੁੰਦੇ ਸੀ ਕਿ ਚਿੱਠੀ ਵਿੱਚ ਕੀ ਲਿਖਿਆ ਹੈ।"

ਇਸ ਚਿੱਠੀ ਤੋਂ ਸਟੀਫਨ ਨੂੰ ਪਤਾ ਲੱਗਾ ਕਿ ਉਸਦੀ ਮਾਂ ਬਹੁਤ ਬਿਮਾਰ ਸੀ ਅਤੇ ਸਰਕਾਰ ਸਟੀਫਨ ਦੇ ਬਾਰੇ ਵਿੱਚ ਅਲ-ਕਾਇਦਾ ਨੂੰ ਰਹਿਮ ਦਿਖਾਉਣ ਲਈ ਗੱਲ ਕਰ ਰਹੀ ਸੀ।

ਪਰ ਮੁਜਾਹਿਦੀਨ ਇਸ ਬਾਰੇ ਸੁਣ ਕੇ ਨਿਰਾਸ਼ ਹੋ ਗਏ।

ਜਦੋਂ ਅਜ਼ਾਦੀ ਮਜ਼ਾਕ ਲਗੱਦੀ ਸੀ

ਇਸ ਤੋਂ ਬਾਅਦ ਜੁਲਾਈ 2017 ਵਿਚ ਇੱਕ ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਸਟੀਫਨ ਨੂੰ ਦੱਸਿਆ ਗਿਆ ਕਿ ਜੋਹਨ ਕੈਂਪ ਵਿੱਚ ਨਹੀਂ ਹੈ। ਉਸ ਨੂੰ ਆਜ਼ਾਦ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਜੁਲਾਈ ਵਿੱਚ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਵੀ ਰਿਹਾ ਕੀਤਾ ਜਾਵੇਗਾ।

ਸਟੀਫਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਮੇਰਾ ਡਰਾਈਵਰ ਮੇਰੇ ਵੱਲ ਮੁੜਿਆ ਅਤੇ ਕਹਿਣ ਲੱਗਿਆ, 'ਤੁਸੀਂ ਅਜ਼ਾਦ ਹੋ ਅਤੇ ਜਾ ਸਕਦੇ ਹੋ।"

ਸਟੀਫਨ ਨੇ ਸੋਚਿਆ ਕਿ ਡਰਾਈਵਰ ਮਜ਼ਾਕ ਕਰ ਰਿਹਾ ਹੈ।

ਤਸਵੀਰ ਸਰੋਤ, Getty Images

"ਉਸਨੇ ਕਿਹਾ, ਜੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਤਾਂ ਤੁਸੀਂ ਆਪਣੇ ਪੈਰਾਂ ਨਾਲ ਤੁਰ ਕੇ ਜਾ ਸਕਦੇ ਹੋ। ਮੈਂ ਸੋਚਿਆ, ''ਸ਼ਾਇਦ ਉਹ ਮੇਰਾ ਮਖੌਲ ਉਡਾ ਰਿਹਾ ਹੈ।'"

ਫਿਰ ਇੱਕ ਨਵੀਂ ਕਾਰ ਸੀ, ਸਟੀਫਨ ਨੂੰ ਇਸ ਨਵੀਂ ਕਾਰ ਵਿਚ ਬਿਠਾਇਆ ਗਿਆ ਇਸ ਤੋਂ ਬਾਅਦ, ਸਟੀਫਨ ਨੂੰ ਅਹਿਸਾਸ ਹੋਇਆ ਕਿ ਉਸਨੂੰ ਰਿਹਾ ਕਰ ਦਿੱਤਾ ਗਿਆ ਸੀ।

"ਇਹ ਬਹੁਤ ਖ਼ਾਸ ਪਲ ਸੀ। ਮੇਰੇ ਲਈ ਇਹ ਸਮਝਣਾ ਮੁਸ਼ਕਲ ਸੀ ਕਿਉਂਕਿ ਪਿਛਲੇ ਸਾਢੇ ਪੰਜ ਸਾਲ ਤੋਂ ਬਹੁਤ ਸਾਰੇ ਉਤਾਰ-ਚੜ੍ਹਾਅ ਆਏ ਹਨ।"

ਸਟੀਫਨ ਦਾ ਆਪਣੇ ਪਰਿਵਾਰ ਨਾਲ ਮਿਲਾਪ

ਜਦੋਂ ਉਹ ਘਰ ਤੋਂ ਸਿਰਫ਼ 10 ਮਿੰਟ ਦੂਰ ਸੀ, ਤਾਂ ਉਸ ਨੂੰ ਦੱਸਿਆ ਗਿਆ ਕਿ ਉਸਦੀ ਮਾਂ ਦੋ ਮਹੀਨੇ ਪਹਿਲਾਂ ਮਰ ਗਈ ਹੈ।

"ਮੈਨੂੰ ਕੁਝ ਵੀ ਨਹੀਂ ਸਮਝਿਆ। ਮੈਨੂੰ ਇਹ ਯਾਦ ਹੈ ਮੈਂ ਸੋਚ ਰਿਹਾ ਸੀ, "ਮੈਨੂੰ ਇਸ ਸਮੇਂ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ, ਕੀ ਮੇਰੀਆਂ ਅੱਖਾਂ ਵਿੱਚ ਹੰਝੂ ਹੋਣੇ ਚਾਹੀਦੇ ਹਨ?"

ਤਸਵੀਰ ਸਰੋਤ, STEPHEN MCGOWN

ਤਸਵੀਰ ਕੈਪਸ਼ਨ,

ਸਟੀਫਨ ਦੇ ਪਿਤਾ ਮੈਲਕੌਮ

ਸਟੀਫਨ ਕਹਿੰਦਾ ਹੈ, "ਮੈਂ ਕਾਰ 'ਚੋਂ ਆਪਣੀਆਂ ਅੱਖਾਂ ਦੇਖੀਆਂ, ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਂ ਰੋਣ ਲੱਗ ਪਿਆ। ਇਹ ਇੱਕ ਬਹੁਤ ਹੀ ਸੁੰਦਰ ਅਹਿਸਾਸ ਸੀ, ਮੈਨੂੰ ਵਿਸ਼ਵਾਸ ਨਹੀਂ ਹੋਇਆ।"

ਮੈਂ ਪਿਤਾ ਜੀ ਨੂੰ ਗਲੇ ਲਗਾਇਆ। ਮੈਨੂੰ ਤਾਕਤ ਮਹਿਸੂਸ ਹੋਈ। ਸਟੀਫਨ ਦੇ ਪਿਤਾ ਫਿਰ ਸਟੀਫਨ ਦੇ ਘਰ ਗਏ ਜਿੱਥੇ ਕੈਥਰੀਨ ਉਸ ਨੂੰ ਏਅਰਪੋਰਟ ਲੈ ਕੇ ਲਈ ਬੈਗ਼ ਤਿਆਰ ਕਰ ਰਹੀ ਸੀ।

ਸਟੀਫਨ ਕਹਿੰਦਾ ਹੈ, "ਉਹ ਹੈਰਾਨ ਪਰੇਸ਼ਾਨ ਮੇਰੇ ਬੈਗ਼ ਦੇ ਬਾਰੇ ਗੱਲ ਕਰਦੇ ਦੌੜਦੋ ਹੋਏ ਆਈ ਪਰ ਉਸ ਨੂੰ ਪਤਾ ਨਹੀਂ ਸੀ ਕਿ ਮੈਂ ਪਹੁੰਚ ਚੁਕਿਆ ਸੀ।"

ਆਪਣੇ ਚਿਹਰੇ ਨੂੰ ਆਪਣੇ ਹੱਥਾਂ ਨਾਲ ਢੱਕਦੇ ਹੋਏ ਉਹ ਚੀਕ ਕੇ ਅਤੇ ਰੋਂਦੀ-ਰੋਂਦੀ ਜ਼ਮੀਨ 'ਤੇ ਬੈਠ ਗਈ।

"ਉਹ ਬਹੁਤ ਸੋਹਣੀ ਲੱਗ ਰਹੀ ਸੀ। ਮੈਂ ਹੈਰਾਨ ਸੀ ਇਹ ਆਪਣੇ ਆਪ ਵਿਚ ਬਹੁਤ ਹੀ ਚੰਗਾ ਤਜਰਬਾ ਸੀ।

"ਕੈਥਰੀਨ ਕਹਿੰਦੀ ਹੈ, " ਉਹ ਕਾਫ਼ੀ ਵੱਖਰੇ ਲੱਗ ਰਹੇ ਸਨ ਪਰ ਅਜੇ ਵੀ ਉਨ੍ਹਾਂ ਦੇ ਚਿਹਰੇ 'ਤੇ ਇਕ ਵੱਡੀ ਮੁਸਕਰਾਹਟ ਸੀ।"

ਧੰਨਵਾਦ ਅਤੇ ਮਾਨਸਿਕ ਸਦਮਾ

ਸਟੀਫਨ ਨਹੀਂ ਜਾਣਦਾ ਕਿ ਉਸਦੀ ਰਿਹਾਈ ਕਿਵੇਂ ਹੋਈ ਪਰ ਨਿਊ ਯਾਰਕ ਟਾਈਮਜ਼ 'ਚ ਛਪੀ ਖ਼ਬਰ ਬਾਰੇ ਜਾਣਦਾ ਸੀ। ਖਬਰ ਮੁਤਾਬਕ ਦੱਖਣੀ ਅਫ਼ਰੀਕਾ ਦੀ ਸਰਕਾਰ ਨੇ ਉਸਦੀ ਰਿਹਾਈ ਲਈ 30 ਕਰੋੜ ਪਾਊਂਡ ਦਾ ਭੁਗਤਾਨ ਕੀਤਾ ਪਰ ਸਰਕਾਰ ਇਸ ਤੋਂ ਨਾਂਹ ਕਰਦੀ ਹੈ।

ਤਸਵੀਰ ਸਰੋਤ, Getty Images

ਸਟੀਫਨ ਕਹਿੰਦਾ ਹੈ ਉਹ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ, ਜਿਨ੍ਹਾਂ ਨੇ ਉਸਦੀ ਰਿਹਾਈ ਲਈ ਕੋਸ਼ਿਸ਼ ਕੀਤੀ ਹੈ।

"ਜਦੋਂ ਮੈਂ ਆਪਣੇ ਪਿਤਾ, ਪਤਨੀ ਅਤੇ ਭੈਣ ਨੂੰ ਦੇਖਦਾ ਹਾਂ ਇੰਝ ਲਗਦਾ ਹੈ ਕਿ ਕੱਲ੍ਹ ਹੀ ਮੈਂ ਉਨ੍ਹਾਂ ਨੂੰ ਦੇਖਿਆ ਸੀ ਪਰ ਸਾਡੇ ਵਿਚਕਾਰ ਛੇ ਸਾਲਾਂ ਦੀ ਲੰਬੀ ਦੂਰੀ ਸੀ।"

ਕਈ ਸਾਲ ਉਜਾੜ ਵਿਚ ਗੁਜ਼ਾਰਨ ਤੋਂ ਬਾਅਦ ਉਸਨੇ ਹੁਣ ਇਸ ਦੌਰਾਨ ਇਕੱਠੀ ਕੀਤੀ ਜਾਣਕਾਰੀ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਦੂਜੇ ਲੋਕਾਂ ਨਾਲ ਗੱਲ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਸਟੀਫਨ ਦੀ ਅੰਗ੍ਰੇਜ਼ੀ ਵੀ ਬਹੁਤ ਵਧੀਆ ਨਹੀਂ ਹਨ। ਉਹ ਕਹਿੰਦਾ ਹੈ, "ਸਹੀ ਸ਼ਬਦ ਲੱਭਣਾ ਬਹੁਤ ਮੁਸ਼ਕਿਲ ਹੈ।"

ਸਟੀਫਨ ਦੇ ਐਨੀ ਚਿੰਤਾ ਕਰਨ ਦੇ ਬਾਵਜੂਦ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਅਜੇ ਵੀ ਪਹਿਲੇ ਵਾਲੇ ਸਟੀਫਨ ਹੀ ਹਨ। ਉਹ ਕਹਿੰਦੀ ਹੈ, "ਉਹ ਅਜੇ ਵੀ ਮੇਰੇ ਨਾਲ ਹੱਸਦਾ ਹੈ ਜੋ ਮੈਂ ਪਸੰਦ ਕਰਦੀ ਹਾਂ।"

ਸਟੀਫਨ ਕਹਿੰਦਾ ਹੈ, "ਮੈਂ ਇੱਕ ਮੋਟੀ ਚਮੜੀ ਵਾਲਾ ਵਿਅਕਤੀ ਨਹੀਂ ਬਣਨਾ ਚਾਹੁੰਦਾ, ਮੈਂ ਹੁਣ ਜਦੋਂ ਲੋਕਾਂ ਨੂੰ ਸਮੱਸਿਆਵਾਂ ਨਾਲ ਸੰਘਰਸ਼ ਕਰਦੇ ਦੇਖਦਾ ਹਾਂ ਤਾਂ ਵਧੇਰੇ ਸੰਵੇਦਨਸ਼ੀਲ ਹੁੰਦਾ ਹਾਂ। ਮੈ ਆਸ ਕਰਦਾ ਹਾਂ ਕਿ ਮੈ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਠਹਿਰ ਨਾ ਜਾਵਾਂ ਅਤੇ ਇਹ ਨਾ ਦੇਖ ਸਕਾ ਕਿ ਮੇਰੇ ਆਲੇ ਦੁਆਲੇ ਕੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)