ਸੋਸ਼ਲ: 'ਸਿਆਪਾ ਬੇਸ਼ੁਮਾਰ....ਕੀ ਕਰ ਰਹੀਆਂ ਸਿਆਸੀ ਪਾਰਟੀਆਂ'

Paradise

ਆਰਥਿਕ ਦਸਤਾਵੇਜ਼ਾਂ ਰਾਹੀਂ ਹੋਏ ਵੱਡੇ ਖੁਲਾਸਿਆਂ ਨੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਭੇਤ "ਪੈਰਾਡਾਈਸ ਪੇਪਰਸ" ਜ਼ਰੀਏ ਖੁੱਲ੍ਹਿਆ ਹੈ। ਇਨ੍ਹਾਂ ਪੇਪਰਸ ਵਿੱਚ 13.4 ਕਰੋੜ ਦਸਤਾਵੇਜ਼ ਹਨ। ਜ਼ਿਆਦਾਤਰ ਦਸਤਾਵੇਜ ਇੱਕੋ ਕੰਪਨੀ ਐੱਪਲਬੀ ਨਾਲ ਜੁੜੇ ਹਨ।

ਬ੍ਰਿਟੇਨ ਦੀ ਮਹਾਰਾਣੀ ਤੋਂ ਲੈ ਕੇ ਕਈ ਵੱਡੇ, ਤਾਕਤਵਾਰ ਤੇ ਅਮੀਰ ਲੋਕ ਟੈਕਸ ਤੋਂ ਬਚਣ ਲਈ ਪੈਸਾ ਆਪਣੇ ਦੇਸ ਤੋਂ ਬਾਹਰ ਨਿਵੇਸ਼ ਕਰਦੇ ਹਨ।

ਇਸ ਮਸਲੇ 'ਤੇ ਸੋਸ਼ਲ ਮੀਡੀਆ 'ਤੇ ਵੀ ਦੁਨੀਆਭਰ ਤੋਂ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ।

ਪੈਰਾਡਾਈਸ ਪੇਪਰਸ ਨੂੰ ਲੈ ਕੇ ਦੁਨੀਆਭਰ 'ਚ ਲੋਕ ਸੋਸ਼ਲ ਮੀਡੀਆ 'ਤੇ ਸਰਗਰਮ ਹਨ।

#ParadisePapers: ਟੈਕਸ ਬਚਾਉਣ ਵਾਲੇ ਅਮੀਰਾਂ ਬਾਰੇ ਖੁਲਾਸੇ

#ParadisePapers: ਕਿਹੜੇ ਭਾਰਤੀਆਂ ਦੇ ਨਾਂ ਆਏ?

ਉਹ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਮੁਲਕ ਤੋਂ ਕਿਹੜੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਦੇ ਨਾਂ ਇਸ ਸੂਚੀ 'ਚ ਸ਼ਾਮਿਲ ਹਨ।

Image copyright Alamy

ਵੱਖ-ਵੱਖ ਮੁਲਕਾਂ ਦੇ ਲੋਕ ਇਸ ਮਸਲੇ 'ਤੇ ਲਗਾਤਾਰ ਟਵੀਟ ਕਰ ਰਹੇ ਹਨ।

ਟਵਿੱਟਰ 'ਤੇ ਕੰਥਲਾ ਰਘੂ ਲਿਖਦੇ ਹਨ ਕਿ, ''ਸਰਕਾਰਾਂ ਸਾਨੂੰ ਦੱਸਦੀਆਂ ਹਨ ਕਿ ਉਹ ਕਾਲਾ ਧਨ ਲੱਭ ਰਹੀਆਂ ਹਨ, ਪਰ ਜਦੋਂ ਅਸੀਂ ਇਹ ਸਭ ਕਰਦੇ ਹਾਂ, ਤਾਂ ਉਹ ਇਸ ਬਾਰੇ ਕੁਝ ਵੀ ਨਹੀਂ ਕਰਦੀਆਂ।''

ਨਿਸ਼ਾ ਆਪਣੇ ਟਵੀਟ 'ਚ ਲਿਖਦੇ ਹਨ ਕਿ, ਠੀਕ ਹੈ! ਅਸੀਂ ਨਿਯਮਾਂ ਦੀ ਪਾਲਣਾ ਕਰਨ ਦੀ ਉਮੀਦ ਰੱਖਦੇ ਹਾਂ, ਸਾਨੂੰ ਜੁਰਮਾਨਾ, ਵਿਆਜ, ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਇਹ ਲੋਕ ਕਨੂੰਨ ਤੋਂ ਵੀ ਉੱਤੇ ਸੁਪਰ ਅਮੀਰ ਹਨ।

ਸਾਈਰਿਲ ਡੀ ਨੇ ਵਿਅੰਗ ਕਰਦਿਆਂ ਲਿਖਿਆ ਕਿ, 714 ਭਾਰਤੀਆਂ ਦੇ ਨਾਂ #ParadisePapers 'ਚ ਦਰਜ ਹਨ ਅਤੇ ਹਾਂ ਮੇਰਾ ਨਾਂ ਇਸ 'ਚ ਹੈ। ਮੈਂ 1500 ਰੁਪਏ ਪੁਰਾਣੇ 500 ਅਤੇ 1000 ਦੇ ਨੋਟਾਂ 'ਚ ਆਫ਼ਸ਼ੋਰ ਵਿੱਚ ਜਮਾਂ ਕੀਤੇ ਹਨ।

ਉਧਰ ਕੇਂਦਰੀ ਮੰਤਰੀ ਜਯੰਤ ਸਿਨਹਾ ਦਾ ਨਾਂ ਵੀ ਪੈਰਾਡਾਈਸ ਪੇਪਰਸ ਦੀ ਸੂਚੀ 'ਚ ਸ਼ਾਮਿਲ ਹੈ ਅਤੇ ਇਸ ਸਬੰਧੀ ਟਵੀਟ ਕਰਦਿਆਂ ਉਨ੍ਹਾਂ ਟਵੀਟ ਰਾਹੀਂ ਆਪਣਾ ਪੱਖ ਰੱਖਿਆ।

ਉਹ ਲਿਖਦੇ ਹਨ ਕਿ ਮੇਰੇ ਓਮਿਡਯਾਰ ਨੈਟਵਰਕ ਛੱਡਣ ਤੋਂ ਬਾਅਦ ਮੈਨੂੰ ਡੀ ਲਾਈਟ ਬੋਰਡ ਦੇ ਅਜ਼ਾਦ ਡਾਇਰੈਕਟਰ ਦੇ ਤੌਰ 'ਤੇ ਜੁੜਨ ਨੂੰ ਕਿਹਾ ਗਿਆ ਅਤੇ ਕੇਂਦਰੀ ਮੰਤਰੀ ਮੰਡਲ 'ਚ ਸ਼ਾਮਿਲ ਹੋਣ ਤੋਂ ਬਾਅਦ ਮੈਂ ਡੀ ਲਾਈਟ ਬੋਰਡ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਇਸ ਕੰਪਨੀ ਨਾਲ ਮੇਰਾ ਕੋਈ ਸਬੰਧ ਨਹੀਂ ਹੈ।

Image copyright Twitter

ਉਧਰ ਆਸਿਫ਼ ਨੇ ਇਸ ਮਸਲੇ 'ਤੇ ਆਪਣਾ ਪਹਿਲਾ ਪ੍ਰਤੀਕਰਮ ਇਸ ਤਸਵੀਰ ਜ਼ਰੀਏ ਬਿਆਨ ਕੀਤਾ ਹੈ।

Image copyright Twitter

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ 714 ਭਾਰਤੀਆਂ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਭਾਰਤ ਤੋਂ ਬਾਹਰਲੇ ਦੇਸ਼ਾਂ 'ਚ ਨਿਵੇਸ਼ ਕੀਤਾ ਹੈ।

ਇਸ ਸਬੰਧੀ ਵੀ ਲੋਕਾਂ ਵੱਲੋਂ ਟਵੀਟ ਕੀਤੇ ਜਾ ਰਹੇ ਹਨ।

ਸੰਦੀਪ ਟਵੀਟ ਕਰਦੇ ਹਨ ਕਿ 714 ਭਾਰਤੀਆਂ ਦਾ ਨਾਮ ਵੀ ਸੂਚੀ 'ਚ ਹੈ। ਬਹੁਤ ਵਧੀਆ......ਮੈਚ ਨੂੰ ਸ਼ੁਰੂ ਹੋਣ ਦਿਓ।

ਮੀਤਾ ਮਹਿਤਾ ਲਿਖਦੇ ਹਨ, ਸਿਆਪਾ ਬੇਸ਼ੁਮਾਰ....ਕੀ ਕਰ ਰਹੀਆਂ ਹਨ ਸਿਆਸੀ ਪਾਰਟੀਆਂ, ਕੰਮ ਤੋਂ ਬਿਨ੍ਹਾਂ ਸਭ ਕੁਝ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)