#ParadisePapers: ਮਹਾਰਾਣੀ ਦੀ ਦੌਲਤ ਵਿੱਚੋਂ 10 ਮਿਲੀਅਨ ਪਾਊਂਡ ਨਿਵੇਸ਼

ParadisePapers

ਤਸਵੀਰ ਸਰੋਤ, Getty Images

ਲੀਕ ਕੀਤੇ ਗਏ ਦਸਤਾਵੇਜ਼ ਦੱਸਦੇ ਹਨ ਕਿ ਬਰਤਾਨੀਆ ਦੀ ਮਹਾਰਾਣੀ ਦੀ ਨਿੱਜੀ ਦੌਲਤ ਵਿੱਚੋਂ ਕਰੀਬ 10 ਮਿਲੀਅਨ ਬਰਤਾਨੀਆ ਪਾਊਂਡ ਆਪਣੇ ਦੇਸ ਤੋਂ ਬਾਹਰ ਨਿਵੇਸ਼ ਕੀਤੇ ਗਏ ਸੀ।

ਲੈਂਕੈਸਟਰ ਦੀ ਡੱਚੀ, ਜਿਸ ਨੇ ਬਰਤਾਨੀਆ ਦੀ ਮਹਾਰਾਣੀ ਨੂੰ ਪੈਸੇ ਦਿੱਤੇ, ਨੇ ਕੇਮੈਨ ਆਈਲੈਂਡ ਅਤੇ ਬਰਮੂਡਾ ਵਿਚ ਫ਼ੰਡ ਇਕੱਠਾ ਕੀਤਾ।

ਇੱਕ ਛੋਟੀ ਜਿਹੀ ਰਕਮ ਬ੍ਰਾਈਟ-ਹਾਊਸ ਦੀ ਕੰਪਨੀ, ਜੋ ਗ਼ੈਰਜ਼ਿੰਮੇਵਾਰ ਉਧਾਰੀ ਮਾਮਲੇ 'ਚ ਦੋਸ਼ੀ ਹੈ, ਅਤੇ ਥਰੈਸਰਸ, 17.5 ਮਿਲੀਅਨ ਪਾਊਂਡ ਦੀ ਦੇਣਦਾਰੀ ਦੇ ਨਾਲ ਆਪਣਾ ਕੰਮ ਬੰਦ ਕਰ ਦਿੱਤਾ, ਖ਼ਤਮ ਹੋ ਗਈ।

ਡੱਚੀ ਨੇ ਕਿਹਾ ਕਿ ਬ੍ਰਾਈਟ-ਹਾਊਸ ਦੀ ਹਿੱਸੇਦਾਰੀ ਹੁਣ 3,208 ਬਰਤਾਨੀਆ ਪਾਊਂਡ ਦੇ ਬਰਾਬਰ ਹੈ ਅਤੇ ਇਹ ਫ਼ੰਡ ਨਿਵੇਸ਼ ਫ਼ੈਸਲਿਆਂ ਵਿੱਚ ਸ਼ਾਮਲ ਨਹੀਂ ਸੀ।

ਉਨ੍ਹਾਂ ਕਿਹਾ ਕਿ ਉਹ ਨਿਵੇਸ਼ 'ਚ ਆਉਣ ਵਾਲੀਆਂ ਦੁਕਾਨਾਂ ਤੋਂ ਅਣਜਾਣ ਸਨ।

500 ਮਿਲੀਅਨ ਪਾਊਂਡ ਦੀ ਜਾਇਦਾਦ ਦੇ ਮੁੱਖ ਵਿੱਤ ਅਧਿਕਾਰੀ ਕ੍ਰਿਸ ਐਡਕੌਕ ਨੇ ਬੀਬੀਸੀ ਨੂੰ ਦੱਸਿਆ ਕਿ ਸਾਡੀ ਨਿਵੇਸ਼ ਨੀਤੀ ਸਾਡੇ ਨਿਵੇਸ਼ ਸਲਾਹਕਾਰ ਦੀ ਸਲਾਹ ਅਤੇ ਸਿਫ਼ਾਰਸ਼ 'ਤੇ ਆਧਾਰਤ ਹੈ।

ਉਨ੍ਹਾਂ ਕਿਹਾ ਕਿ ਸਾਡੇ ਨਿਵੇਸ਼ ਸਲਾਹਕਾਰ ਦੀ ਸਿਫ਼ਾਰਿਸ਼ ਤੋਂ ਬਾਅਦ ਹੀ ਡੱਚੀ ਨੇ ਸਿਰਫ਼ ਸਨਮਾਨਿਤ ਪ੍ਰਾਈਵੇਟ ਇਕੁਇਟੀ ਫ਼ੰਡਾਂ ਵਿੱਚ ਨਿਵੇਸ਼ ਕੀਤਾ ਹੈ।

ਲੈਂਕੈਸਟਰ ਦੀ ਡੱਚੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਸੀਂ ਬਹੁਤ ਸਾਰੇ ਨਿਵੇਸ਼ ਚਲਾਉਂਦੇ ਹਾਂ ਅਤੇ ਇਹਨਾਂ ਵਿੱਚੋਂ ਕੁਝ ਵਿਦੇਸ਼ੀ ਫ਼ੰਡਾਂ ਦੇ ਨਾਲ ਹੁੰਦੇ ਹਨ। ਸਾਡੇ ਸਾਰੇ ਨਿਵੇਸ਼ ਦੇ ਪੂਰੇ ਆਡਿਟ ਕਾਨੂੰਨੀ ਹਨ।

ਬੁਲਾਰੇ ਨੇ ਅੱਗੇ ਕਿਹਾ ਕਿ ਮਹਾਰਾਣੀ ਆਪਣੀ ਮਰਜ਼ੀ ਨਾਲ ਕਿਸੇ ਵੀ ਆਮਦਨ 'ਤੇ ਟੈਕਸ ਅਦਾ ਕਰਦੀ ਹੈ ਜੋ ਉਸ ਨੂੰ ਡੱਚੀ ਤੋਂ ਮਿਲਦੀ ਹੈ।

ਡੱਚੀ ਦਾ ਰੁਤਬਾ

ਡੱਚੀ ਦੇ ਨਿਵੇਸ਼ ਬਾਰੇ ਵੇਰਵੇ ਪੈਰਾਡਾਈਜ਼ ਪੇਪਰਾਂ ਨਾਲ ਸਾਹਮਣੇ ਆਏ- 13.4 ਮਿਲੀਅਨ ਦਸਤਾਵੇਜ਼ਾਂ ਵਾਲਾ ਲੀਕ ਜਿਸ ਵਿੱਚ ਐਪਲਬੀ ਸਮੇਤ ਦੁਨੀਆ ਦੀਆਂ ਪ੍ਰਮੁੱਖ ਆਫਸ਼ੋਰ ਲਾਅ ਫ਼ਰਮਾਂ ਵੀ ਹਨ।

ਦੋ ਫ਼ੰਡ ਬਰਤਾਨੀਆ ਦੇ ਵਿਦੇਸ਼ੀ ਇਲਾਕਿਆਂ ਵਿਚ ਸਨ ਜੋ ਕਿਸੇ ਕਾਰਪੋਰੇਸ਼ਨ ਦਾ ਟੈਕਸ ਨਹੀਂ ਸਨ ਅਤੇ ਆਫਸ਼ੋਰ ਵਿੱਤੀ ਉਦਯੋਗ ਦੇ ਕੇਂਦਰ ਵਿਚ ਸਨ।

ਡੱਚੀ ਨੇ ਕਿਹਾ ਕਿ ਉਹ ਜਾਣੂ ਨਹੀਂ ਸਨ ਕਿ ਆਫਸ਼ੋਰ ਫ਼ੰਡਾਂ ਵਿਚ ਨਿਵੇਸ਼ ਕਰਨ ਦੇ ਟੈਕਸ ਫ਼ਾਇਦੇ ਵੀ ਹੁੰਦੇ ਸਨ। ਉਨ੍ਹਾਂ ਕਿਹਾ ਕਿ ਟੈਕਸ ਦੀ ਨੀਤੀ ਜਾਇਦਾਦ ਦੀ ਨਿਵੇਸ਼ ਨੀਤੀ ਦਾ ਹਿੱਸਾ ਨਹੀਂ ਸੀ।

ਦਸਤਾਵੇਜ਼ ਦੱਸਦੇ ਹਨ ਕਿ ਸਾਲ 2004 ਵਿੱਚ ਬਰਮੂਡਾ ਦੀ ਜੁਬਲੀ ਅਬਸਲੀਟ ਰਿਟਰਨ ਫ਼ੰਡ ਲਿਮਟਿਡ ਵਿੱਚ ਲੈਂਕੈਸਟਰ ਦੀ ਡੱਚੀ ਨੇ 5 ਮਿਲੀਅਨ ਪਾਉਂਡ ਪਾਏ ਸਨ, ਜਿਸ ਵਿੱਚ ਨਿਵੇਸ਼ 2010 'ਚ ਖ਼ਤਮ ਹੋਣਾ ਸੀ।

ਸਾਲ 2005 ਵਿਚ ਡੱਚੀ ਡੋਵਰ ਸਟਰੀਟ VI ਕੇਮੈਨ ਫ਼ੰਡ ਐੱਲਪੀ ਵਿਚ 7.5 ਮਿਲੀਅਨ ਅਮਰੀਕਨ ਡਾਲਰ (5.7 ਮਿਲੀਅਨ ਪਾਊਂਡ) ਪਾਉਣ ਲਈ ਸਹਿਮਤੀ ਦਿੱਤੀ।

ਦਸਤਾਵੇਜ਼ ਦੱਸਦੇ ਹਨ ਕਿ ਫ਼ੰਡ ਮੈਡੀਕਲ ਅਤੇ ਤਕਨਾਲੋਜੀ ਕੰਪਨੀਆਂ ਵਿੱਚ ਨਿਵੇਸ਼ ਕੀਤੇ ਗਏ।

ਰੈਂਟ-ਟੂ਼-ਬਾਏ ਫ਼ਰਮ ਬ੍ਰਾਈਟ-ਹਾਊਸ ਨਾਲ ਸੰਬੰਧ 2007 ਵਿੱਚ ਸ਼ੁਰੂ ਹੋਇਆ ਜਦੋਂ ਅਮਰੀਕੀ ਕੰਪਨੀ ਨੇ ਡੱਚੀ ਨੂੰ 450,000 ਅਮਰੀਕਨ ਡਾਲਰ 5 ਪ੍ਰਾਜੈਕਟਾਂ 'ਚ ਪਾਉਣ ਲਈ ਕਿਹਾ। ਇਨ੍ਹਾਂ 'ਚ ਯੂਕੇ ਦੋ ਹਾਈ ਸਟਰੀਟ ਰਿਟੇਲਰਾਂ ਦੀ ਖ਼ਰੀਦ ਵੀ ਸ਼ਾਮਲ ਸੀ।

ਇਸ ਵਿੱਚ ਲੰਡਨ ਦੀ ਇੱਕ ਪ੍ਰਾਈਵੇਟ ਇਕਵਿਟੀ ਫ਼ਰਮ ਵਿਜ਼ਨ ਕੈਪੀਟਲ ਵਿੱਚ ਦਿਲਚਸਪੀ ਸੀ, ਜਿਸ ਨੇ ਬ੍ਰਾਈਟ-ਹਾਊਸ 100% ਹਾਸਲ ਕੀਤੀ ਸੀ ਅਤੇ ਥ੍ਰੈਸਰ ਆਫ਼ ਲਾਇਸੈਂਸ ਚੇਨ ਦੀ 75% ਮਾਲਕ ਸੀ।

ਤਸਵੀਰ ਸਰੋਤ, HIDEFUMI NOGAMI, ASAHI SHIMBUN

ਆਪਣੇ ਨਵੇਂ ਮਾਲਕਾਂ ਨਾਲ, ਥ੍ਰੇਸਰ ਦੀ ਬੈਲੰਸ ਸ਼ੀਟ ਕਰਜ਼ੇ ਦੇ ਨਾਲ ਭਰੀ ਹੋਈ ਸੀ ਅਤੇ ਇਸ ਨੇ ਦੋ ਸਾਲਾਂ ਲਈ ਕੋਈ ਕਾਰਪੋਰੇਸ਼ਨ ਟੈਕਸ ਨਹੀਂ ਦਿੱਤਾ। ਅਕਤੂਬਰ 2009 'ਚ ਕੰਪਨੀ ਦੇ ਬੰਦ ਹੋਣ ਨਾਲ ਲਗਭਗ 6000 ਲੋਕ ਨੇ ਆਪਣੀਆਂ ਨੌਕਰੀਆਂ ਗੁਆਇਆਂ।

ਵਿਜ਼ਨ ਕੈਪੀਟਲ ਦੀ ਬ੍ਰਾਈਟ-ਹਾਊਸ ਦੇ ਜ਼ਿਆਦਾਤਰ ਨਿਵੇਸ਼ ਲਕਜ਼ਮਬਰਗ ਦੀ ਇੱਕ ਕੰਪਨੀ 'ਚ ਬੰਦ ਹੋ ਗਏ, ਇਸ ਨਾਲ ਇਸ ਨੇ ਯੂਕੇ ਵਿੱਚ ਘੱਟ ਕਾਰਪੋਰੇਸ਼ਨ ਟੈਕਸ ਦੇਣੇ ਸ਼ੁਰੂ ਕਰ ਦਿੱਤੇ।

ਪਿਛਲੇ ਮਹੀਨੇ, ਯੂਕੇ ਦੀ ਵਿੱਤੀ ਨਿਯੰਤਰਕ, ਫਾਈਨੈਂਸ਼ੀਅਲ ਕੰਡਕਟ ਅਥਾਰਿਟੀ ਨੇ ਕਿਹਾ ਕਿ ਬ੍ਰਾਈਟ-ਹਾਊਸ, ਜੋ ਕਿ ਦੀ ਘੱਟ ਆਮਦਨੀ ਵਾਲੇ ਲੋਕਾਂ ਨੂੰ ਮੁੱਖ ਤੌਰ 'ਤੇ ਬਿਜਲੀ ਦਾ ਸਮਾਨ ਅਤੇ ਫ਼ਰਨੀਚਰ ਵੇਚਦਾ ਹੈ, ਨੇ "ਜ਼ਿੰਮੇਵਾਰ ਦੇਣਦਾਰ" ਦੇ ਤੌਰ ਤੇ ਕੰਮ ਨਹੀਂ ਕੀਤਾ ਅਤੇ ਇਸ ਨੂੰ 249,000 ਗਾਹਕਾਂ ਨੂੰ 14.8 ਮਿਲੀਅਨ ਪਾਊਂਡ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ।

ਡੱਚੀ ਨੇ ਕਿਹਾ ਕਿ ਕੇਮੈਨ ਆਈਲੈਂਡਜ਼ ਦੇ ਫ਼ੰਡ ਵਿੱਚ ਨਿਵੇਸ਼ 2019 ਜਾਂ 2020 ਤੱਕ ਜਾਰੀ ਰਹੇਗਾ ਅਤੇ ਸੰਪਤੀ ਦੇ ਕੁਲ ਕੀਮਤ ਦਾ 0.3% ਹੋਣਾ ਹੈ, ਜਦਕਿ ਬ੍ਰਾਈਟ-ਹਾਊਸ ਵਿੱਚ ਇਸ ਦਾ ਵਿਆਜ ਕੇਵਲ ਹੁਣ ਆਪਣੀ ਦੌਲਤ ਦਾ 0.0006% ਦੇ ਬਰਾਬਰ ਹੈ। ਡੱਚੀ ਨੇ ਥ੍ਰੇਸਰ ਵਿਚ ਆਪਣੀ ਦਿਲਚਸਪੀ ਲਈ ਕੋਈ ਅੰਕੜੇ ਨਹੀਂ ਦਿੱਤੇ।

ਵਿਜ਼ਨ ਕੈਪੀਟਲ ਦੇ ਇੱਕ ਬੁਲਾਰੇ ਨੇ ਕਿਹਾ ਕਿ ਵਿਜ਼ਨ ਕੈਪੀਟਲ ਸਾਰੇ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਨਾ ਕਰਦਾ ਹੈ ਅਤੇ ਪੂਰਾ ਟੈਕਸ ਸਮੇਂ 'ਤੇ ਅਦਾ ਕਰਦਾ ਹੈ।

ਡੱਚੀ ਦੀ 2017 ਦੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਕੰਮ ਜਾਂ ਗ਼ਲਤੀ, ਜੋ ਕਿ ਡੱਚੀ ਜਾਂ ਮਹਾਰਾਣੀ ਦੇ ਰੁਤਬੇ 'ਤੇ ਬੁਰਾ ਪ੍ਰਭਾਵ ਪਾ ਸਕਦੀ ਹੈ।

ਕਮਜ਼ੋਰਾਂ ਦਾ ਸ਼ਿਕਾਰ

ਬ੍ਰਾਈਟ-ਹਾਊਸ ਦਾ ਵਪਾਰ ਕਰਨ ਦਾ ਢਾਂਚਾ ਬਹੁਤ ਦੇਰ ਤੋਂ ਚਰਚਾ ਵਿੱਚ ਹੈ।

2015 ਦੀ ਇੱਕ ਸੰਸਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀ 94% ਤਕ ਵਿਆਜ ਦਰਾਂ ਲੈ ਕਰ ਰਹੀ ਹੈ। ਪੰਜਾਂ ਵਿੱਚੋਂ ਇੱਕ ਗਾਹਕ ਬਕਾਏ ਵਿੱਚ ਸਨ ਅਤੇ 10 ਵਿੱਚੋਂ ਇੱਕ ਦੀ ਖ਼ਰੀਦ ਵਾਪਸ ਲੈਣ ਕਰ ਕੇ ਵਿੱਚ ਖ਼ਤਮ ਹੋ ਗਈ ਸੀ। ਸੰਸਦ ਮੈਂਬਰਾਂ ਅਤੇ ਲਾਰਡ ਦੁਆਰਾ ਜਾਂਚ ਕੀਤੇ ਇੱਕ ਮਾਮਲੇ ਵਿੱਚ, ਸੈਮਸੰਗ ਫ੍ਰੀਜ਼ਰ ਦੀ ਜੌਨ ਲੁਈਸ ਵਿੱਚ ਕੀਮਤ 644 ਪਾਉੇਂਡ ਸੀ ਪਰ ਪੰਜ ਸਾਲਾ ਯੋਜਨਾ ਦੇ ਤਹਿਤ 1,716 ਪਾਉੇਂਡ ਦੀ ਸੀ।

ਕਾਮਨਜ਼ ਪਬਲਿਕ ਅਕਾਊਂਟਸ ਕਮੇਟੀ ਦੀ ਸਾਬਕਾ ਮੁਖੀ ਤੇ ਲੇਬਰ ਐੱਮਪੀ ਮਾਰਗਰੇਟ ਹੋੱਜ ਨੇ ਕਿਹਾ ਕਿ ਉਹ ਮਹਾਰਾਣੀ ਦੇ ਇਨਵੈਸਟਮੈਂਟ ਸਲਾਹਕਾਰਾਂ ਨਾਲ ਗ਼ੁੱਸੇ ਵਿੱਚ ਸਨ, ਕਿਉਂਕਿ ਉਨ੍ਹਾਂ ਨੇ ਕਿਹਾ ਕਿ ਉਹ ਮਹਾਰਾਣੀ ਦੇ ਰੁਤਬੇ ਨੂੰ ਬਦਨਾਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਜੇਕਰ ਤੁਸੀਂ ਸ਼ਾਹੀ ਖ਼ਾਨਦਾਨ ਦੇ ਪੈਸੇ ਦੀ ਦੇਖਭਾਲ ਕਰ ਰਹੇ ਹੋ, ਤਾਂ ਤੁਹਾਨੂੰ ਸਾਫ਼-ਸੁਥਰੇ ਤਰੀਕੇ ਅਪਣਾਉਣ ਦੀ ਜ਼ਰੂਰਤ ਹੈ ਅਤੇ ਤੁਹਾਨੂੰ ਟੈਕਸਾਂ ਚੋਰੀ ਜਾਂ ਗ਼ਲਤ ਤਰੀਕੇ ਨਾਲ ਪੈਸਾ ਕਮਾਉਣ ਵਾਲੇ ਗੰਦੇ ਸੰਸਾਰ ਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ।

ਤਸਵੀਰ ਸਰੋਤ, Alamy

ਬ੍ਰਾਇਟ-ਹਾਊਸ ਨੇ ਡੱਚੀ ਦੇ ਨਿਵੇਸ਼ ਦੇ ਸਮੇਂ ਧਿਆਨ ਖਿੱਚ ਰਹੀ ਸੀ। ਫਾਈਨੈਂਸ਼ਲ ਟਾਈਮਜ਼ ਨੇ ਨਵੰਬਰ 2008 ਵਿੱਚ ਇਸ ਦੇ ਚੀਫ਼ ਐਗਜ਼ੀਕਿਊਟਿਵ ਨੂੰ "ਕਮਜ਼ੋਰ ਵਿਅਕਤੀਆਂ ਸ਼ਿਕਾਰ ਬਣਾਉਣ" ਦੇ ਦੋਸ਼ਾਂ ਦਾ ਜਵਾਬ ਦੇਣ ਲਈ ਕਿਹਾ ਸੀ।

ਕੰਪਨੀ ਦਾ ਕਹਿਣਾ ਹੈ ਕਿ ਉਹ ਇੱਕ ਜ਼ਿੰਮੇਵਾਰ ਰਿਣ ਦਾਤਾ ਹੈ ਅਤੇ ਇਸ ਦੇ 300 ਸਟੋਰਾਂ ਰਾਹੀਂ ਲੱਖਾਂ ਬਰਤਾਨਵੀਆਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਬ੍ਰਾਇਟ-ਹਾਊਸ ਨੇ ਗਾਰਡੀਅਨ ਅਖ਼ਬਾਰ ਨੂੰ ਦੱਸਿਆ ਕਿ ਇਹ ਸਾਰੇ ਢੁਕਵੇਂ ਟੈਕਸ ਨਿਯਮਾਂ ਦੀ ਪਾਲਨਾ ਕਰਦਾ ਹੈ ਅਤੇ ਆਪਣਾ ਟੈਕਸ ਸਮੇਂ ਤੇ ਦਿੰਦਾ ਹੈ।

ਪ੍ਰਾਜੇਕਟ ਬਰਟੀ

ਵਿਜ਼ਨ ਕੈਪੀਟਲ ਨੇ ਐਲਾਨ ਕੀਤਾ ਕਿ ਉਹ ਜੂਨ 2007 ਵਿੱਚ ਬ੍ਰਾਇਟ-ਹਾਊਸ ਅਤੇ ਥ੍ਰੇਸਰ ਹਾਸਿਲ ਰਿਹਾ ਸੀ।

ਸਤੰਬਰ 2007 ਵਿੱਚ, ਨਿਵੇਸ਼ਕ ਨੂੰ "ਪ੍ਰਾਜੈਕਟ ਬਰਟੀ" ਸਮੇਤ ਪੰਜ ਨਿਵੇਸ਼ਾਂ ਵਿੱਚ ਆਪਣੀ ਵਿੱਤੀ ਸਮਰੱਥਾ ਦੇ 6% ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ।

ਨਿਵੇਸ਼ਕਾਂ ਨੂੰ ਕਿਹਾ ਗਿਆ ਸੀ ਕਿ ਪ੍ਰਾਜੈਕਟ ਬਰਟੀ ਵਿਜ਼ਨ ਕੈਪੀਟਲ ਦੁਆਰਾ ਸਥਾਪਤ ਕੰਪਨੀ ਵਿੱਚ ਦਿਲਚਸਪੀ ਲੈਣ ਲਈ ਬਣਾਇਆ ਗਿਆ ਸੀ ਤਾਂ ਜੋ ਉਹ ਬਰਤਾਨੀਆ ਵਿੱਚ ਦੋ ਰਿਟੇਲਰਾਂ ਦਾ ਇੱਕ ਪੋਰਟਫੋਲੀਓ ਪ੍ਰਾਪਤ ਕਰ ਸਕੇ।

ਪੂਰਾ ਖੁਲਾਸਾ

700 ਸਾਲਾਂ ਤੋਂ ਪਹਿਲਾਂ ਸਥਾਪਿਤ ਹੋਈ, ਲੈਂਕੈਸਟਰ ਦੀ ਡੱਚੀ ਵਪਾਰਕ, ਘਰੇਲੂ ਜਾਇਦਾਦ ਪੋਰਟਫੋਲੀਓ ਅਤੇ ਵਿੱਤੀ ਨਿਵੇਸ਼ ਵਿੱਚ ਵਿਚਰਦੀ ਹੈ।

ਇਸ ਦਾ ਮੁੱਖ ਉਦੇਸ਼ ਮਹਾਰਾਣੀ ਲਈ ਆਮਦਨੀ ਦੇਣਾ ਹੈ, ਜਿਸ ਨੂੰ "ਡਿਉਕ ਆਫ਼ ਲੈਂਕੈਸਟਰ" ਕਿਹਾ ਜਾਂਦਾ ਹੈ।

ਭਾਵੇਂ ਕਿ ਡੱਚੀ ਟੈਕਸ ਦੇ ਅਧੀਨ ਨਹੀਂ ਹੈ, 1993 ਤੋਂ ਰਾਣੀ ਨੇ ਆਪਣੀ ਮਰਜ਼ੀ ਨਾਲ ਕਿਸੇ ਵੀ ਤਰ੍ਹਾਂ ਦੀ ਆਮਦਨੀ ਤੇ ਟੈਕਸ ਦਾ ਭੁਗਤਾਨ ਕੀਤਾ ਹੈ।

ਤਸਵੀਰ ਸਰੋਤ, Getty Images

ਡੱਚੀ ਦੀ ਸਾਲਾਨਾ ਰਿਪੋਰਟ ਅਤੇ ਖਾਤਿਆਂ ਵਿੱਚ ਇਸ ਦੀ ਜਾਇਦਾਦ ਅਤੇ ਵਿੱਤੀ ਕਾਰਗੁਜ਼ਾਰੀ ਦਾ ਸਾਰ ਸ਼ਾਮਿਲ ਹੁੰਦਾ ਹੈ ਅਤੇ ਸੰਸਦ ਦੇ ਸਾਹਮਣੇ ਰੱਖੇ ਜਾਂਦੇ ਹਨ। ਰਿਪੋਰਟ 'ਚ ਆਪਣੇ ਦੇਸ ਤੋਂ ਬਾਹਰ ਨਿਵੇਸ਼ ਦਾ ਹਵਾਲਾ ਨਹੀਂ ਦਿੱਤਾ ਗਿਆ ਪਰ ਡੱਚੀ ਬਾਰੇ ਇਨ੍ਹਾਂ ਵੇਰਵੇਆਂ ਦੀ ਕੋਈ ਜ਼ਰੂਰਤ ਨਹੀਂ ਹੈ।

ਰਾਇਲ ਪਰਿਵਾਰ ਦੀ ਜਾਇਦਾਦ ਬਾਰੇ ਇੱਕ ਕਿਤਾਬ ਦੇ ਲੇਖਕ ਡੇਵ ਮੈਕਲੇਊਰ ਨੇ ਦੱਸਿਆ ਬੀਬੀਸੀ ਦਾ ਦਬਾਅ ਡੱਚੀ ਤੇ ਕੌਮੀ ਆਡਿਟ ਦਫ਼ਤਰ ਦੁਆਰਾ ਢੁਕਵੀਂ ਸੰਸਦੀ ਜਾਂਚ ਲਈ ਖੋਲ੍ਹਣ ਲਈ 'ਤੇ ਵਧੇਗਾ, ਜਿਸ ਦਾ ਉਨ੍ਹਾਂ ਨੇ ਕਈ ਦਹਾਕਿਆਂ ਤੋਂ ਵਿਰੋਧ ਕੀਤਾ ਹੈ।

ਉਨ੍ਹਾਂ ਕਿਹਾ ਸਮੱਸਿਆ ਦਾ ਹੱਲ ਸਿਰਫ਼ ਪੂਰਾ ਖ਼ੁਲਾਸਾ ਹੋ ਸਕਦਾ ਹੈ, ਤਾਂ ਜੋ ਹਰ ਕੋਈ ਜਾਣ ਸਕੇ ਉਹ ਕਿਹੜੇ ਨਿਵੇਸ਼ਾਂ ਵਿਚ ਨਿਵੇਸ਼ ਕਰ ਰਹੇ ਹਨ।

ਡੱਚੀ ਦਾ ਕਹਿਣਾ ਹੈ ਕਿ ਮਹਾਰਾਣੀ "ਡਚੀ ਦੇ ਜਾਇਦਾਦਾਂ ਅਤੇ ਕਿਰਾਏਦਾਰਾਂ ਵਿੱਚ ਡੂੰਘੀ ਦਿਲਚਸਪੀ ਲੈਂਦੀ ਹੈ" ਪਰ "ਉਸ ਦੇ ਡੱਚੀ ਦੇ ਮਾਮਲਿਆਂ ਦੇ ਪ੍ਰਬੰਧਨ ਲਈ ਇੱਕ ਚਾਂਸਲਰ ਅਤੇ ਡੱਚੀ ਕੌਂਸਲ ਦੀ ਨਿਯੁਕਤੀ ਕਰਦੀ ਹੈ। ਚਾਂਸਲਰ ਨੇ ਡੱਚੀ ਕੌਂਸਲ ਦੀ ਨਿਗਰਾਨੀ ਵੀ ਕਰਦਾ ਹੈ।

ਉਨ੍ਹਾਂ ਕਿਹਾ ਡੋਵਰ ਸਟਰੀਟ VI ਕੇਮੈਨ ਫੰਡ ਐੱਲਪੀ ਦੇ ਨਿਵੇਸ਼ਕ ਨੇ "ਦਿੱਤੇ ਗਏ ਸਮੇਂ" ਲਈ ਇੱਕ ਵਚਨਬੱਧਤਾ ਕੀਤੀ ਅਤੇ ਉਹ "ਇਸ ਦੇ ਚੱਲ ਰਹੇ ਨਿਵੇਸ਼ ਫ਼ੈਸਲਿਆਂ ਦਾ ਹਿੱਸਾ ਨਹੀਂ ਬਣੇ।

ਇਹ ਪੁੱਛੇ ਜਾਣ ਤੇ ਕਿ ਕੀ ਡਚੀ ਦੇ ਕਿਸੇ ਹੋਰ ਦੇਸ ਤੋਂ ਬਾਹਰੀ ਫ਼ੰਡ ਵਿੱਚ ਨਿਵੇਸ਼ ਹੋਏ ਹਨ ਹੈ, ਉਸ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਆਇਰਲੈਂਡ ਵਿੱਚ ਨਿਵੇਸ਼ ਹੈ।

ਲੈਂਕੇਸਟਰ ਦੇ ਡੱਚੀ ਦੇ ਚਾਂਸਲਰ, ਇੱਕ ਸਰਕਾਰੀ ਮੰਤਰੀ ਹੁੰਦੇ ਹਨ ਅਤੇ ਕੈਬਨਿਟ ਵਿੱਚ ਬੈਠਦੇ ਹਨ, ਪਰ ਜਾਇਦਾਦ ਨੂੰ ਚਲਾਉਣ ਵਿੱਚ ਮਾਮੂਲੀ ਭੂਮਿਕਾ ਨਿਭਾਉਂਦੇ ਹਨ। ਮੌਜੂਦਾ ਚਾਂਸਲਰ ਸਰ ਪੈਟਰਿਕ ਮੈਕਲੋਫ਼ਲਿਨ, ਕਨਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਹਨ।

ਜਦੋਂ ਡੱਚੀ ਨੇ ਸ਼ੁਰੂ ਵਿੱਚ ਡੋਵਰ ਸਟਰੀਟ 6 ਕੇਮੈਨ ਫੰਡ ਐੱਲਪੀ ਵਿੱਚ ਸਤੰਬਰ 2005 ਵਿੱਚ ਨਿਵੇਸ਼ ਕੀਤਾ ਸੀ, ਇਸ ਦਾ ਚਾਂਸਲਰ ਲੇਬਰ ਐੱਮਪੀ ਜੌਹਨ ਹਟਨ ਸੀ.

ਐਡ ਮਿਲੀਬੈਂਡ, ਉਸ ਸਮੇਂ ਡੱਚੀ ਦੇ ਚਾਂਸਲਰ ਸਨ ਜਦੋਂ ਬ੍ਰਾਇਟ-ਹਾਊਸ ਅਤੇ ਥਰੈਸਰਜ਼ ਨਿਵੇਸ਼ ਦੀ ਗੱਲ ਚੱਲ ਰਹੀ ਸੀ। ਸੰਜੋਗ ਨਾਲ ਸੰਨ 2016 ਵਿੱਚ, ਸਾਬਕਾ ਲੇਬਰ ਲੀਡਰ ਨੇ ਬੀਬੀਸੀ ਦੇ ਵਿਕਟੋਰੀਆ ਡਰਬੀਸ਼ਾਯਰ ਪ੍ਰੋਗਰਾਮ ਲਈ ਇੱਕ ਫ਼ਿਲਮ ਵਿੱਚ ਬ੍ਰਾਇਟ-ਹਾਊਸ ਵਰਗੀਆਂ ਫ਼ਰਮਾਂ ਤੇ ਵਧੀਆ ਨਿਯਮ ਦੀ ਮੰਗ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)