#ParadisePapers: ਇਹ ਹਨ ਚਾਰ ਸਾਲ ਵਿੱਚ ਦੁਨੀਆਂ ਨੂੰ ਹਿਲਾਉਣ ਵਾਲੇ ਖੁਲਾਸੇ

Paradise Papers Image copyright Topical Press Agency

ਗੁਪਤ ਦਸਤਾਵੇਜ਼ਾਂ ਦੇ ਖੁਲਾਸਿਆਂ ਦੀ ਲੜੀ ਵਿੱਚ ਪੈਰਾਡਾਈਸ ਪੇਪਰਸ ਨਵੀਂ ਕੜੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਜ਼ਿਆਦਾ ਇੱਕੋ ਫਰਮ ਨਾਲ ਜੁੜੇ ਹਨ ਜਿਨ੍ਹਾਂ ਵਿੱਚ ਅਮੀਰ ਤੇ ਮਸ਼ਹੂਰ ਹਸਤੀਆਂ ਦੀਆਂ ਟੈਕਸ ਨਾਲ ਜੁੜੀਆਂ ਜਾਣਕਾਰੀਆਂ ਸ਼ਾਮਲ ਹਨ।

ਜਾਣਕਾਰੀ ਇੰਨੀ ਜ਼ਿਆਦਾ ਹੈ ਕਿ ਸਾਰਿਆਂ ਬਾਰੇ ਜਾਨਣਾ ਬੇਹੱਦ ਔਖਾ ਹੈ। ਸਮੱਸਿਆ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ।

ਇੰਨੇ ਜ਼ਿਆਦਾ ਖੁਲਾਸੇ ਹੋਣ ਕਰਕੇ ਸ਼ਾਇਦ ਲੋਕ ਅੱਕ ਵੀ ਰਹੇ ਹਨ।

ਕਿਉਂ ਜ਼ਰੂਰੀ ਹੈ ਪੈਰਾਡਾਈਸ ਪੇਪਰਸ ਬਾਰੇ ਇਹ ਜਾਨਣਾ?

ਟੈਕਸ ਬਚਾਉਣ ਵਾਲੇ ਅਮੀਰਾਂ ਬਾਰੇ ਖੁਲਾਸੇ

ਇਸ ਸਮਝਣਾ ਮੁਸ਼ਕਿਲ ਹੈ ਕਿ ਇਸ ਤਰੀਕੇ ਦੀ ਪੜਤਾਲ ਨੂੰ ਦੁਨੀਆਂ ਕਿਵੇਂ ਦੇਖਦੀ ਹੈ ਅਤੇ ਇਸ ਤੋਂ ਬਾਅਦ ਕਿਵੇਂ ਟੈਕਸ ਨਾਲ ਜੁੜੇ ਮਸਲਿਆਂ ਵਿੱਚ ਸੁਧਾਰ ਲਿਆਇਆ ਜਾਂਦਾ ਹੈ।

ਇੰਟਰਨੈਸ਼ਨਲ ਕੰਸੌਰਟੀਅਮ ਆਫ ਇੰਵੈਸਟੀਗੇਟਿਵ ਜਰਨਅਲਿਸਟਸ ਦੇ ਜੇਰਾਡ ਰਾਇਲ, ਜੋ ਅਜਿਹੀ ਤਫ਼ਤੀਸ਼ ਦੇਖਦੇ ਹਨ, ਉਨ੍ਹਾਂ ਮੁਤਾਬਕ ਆਫਸ਼ੋਰ ਨਿਵੇਸ਼ਕਾਂ 'ਤੇ ਇਸਦਾ ਕਾਫ਼ੀ ਅਸਰ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਦੋਂ ਤੇ ਕਿਸਦੇ ਬਾਰੇ ਅਗਲੀ ਜਾਣਕਾਰੀ ਸਾਹਮਣੇ ਆਵੇਗੀ।

ਅਸੀਂ ਬੀਤੇ 4 ਸਾਲ ਦੇ ਮੁੱਖ ਖੁਲਾਸਿਆਂ ਬਾਰੇ ਜਾਣਦੇ ਹਾਂ। ਸ਼ੁਰੂਆਤ ਸਭ ਤੋਂ ਵੱਡੇ ਤੋਂ ਕਰਦੇ ਹਾਂ।

ਪਨਾਮਾ ਪੇਪਰਸ 2016

ਡੇਟਾ ਦੇ ਮਾਮਲੇ ਵਿੱਚ ਇਹ ਸਭ ਖੁਲਾਸਿਆਂ ਦਾ ਪਿਓ ਸੀ। ਜੇਕਰ ਤੁਸੀਂ ਸੋਚਦੇ ਹੋ ਕਿ ਵਿਕੀਲੀਕਸ ਨੇ 2010 ਵਿੱਚ ਅਹਿਮ ਡਿਪਲੋਮੈਟਿਕ ਕੇਬਲਸ ਨੂੰ ਜਾਰੀ ਕਰਕੇ ਵੱਡਾ ਖੁਲਾਸਾ ਕੀਤਾ ਤਾਂ ਪਨਾਮਾ ਪੇਪਰਸ ਵਿੱਚ ਉਸ ਤੋਂ 1500 ਗੁਣਾ ਵੱਧ ਜਾਣਕਾਰੀ ਸੀ।

Image copyright Getty Images
ਫੋਟੋ ਕੈਪਸ਼ਨ ਜਰਮਨ ਅਖ਼ਬਾਰ ਸੁਏਦਾਊਚੇ ਜ਼ਆਏਤੁਨ ਲਈ ਪਨਾਮਾ ਪੇਪਰਸ ਦੀ ਜਾਂਚ ਕਰਨ ਵਾਲੇ ਫਰੈਡਰਿਕ ਓਬੇਰਮਾਏਰ ਅਤੇ ਬੈਸਟਿਅਨ ਓਬਰਮੇਅਰ

ਵਿਕੀਲੀਕਸ ਦਾ ਖੁਲਾਸਾ ਤਾਂ ਕਈ ਦਿਸ਼ਾਵਾਂ ਵਿੱਚ ਵੰਡਿਆ ਹੋਇਆ ਸੀ ਪਰ ਪਨਾਮਾ ਪੇਪਰਸ ਸਿਰਫ਼ ਮਾਲੀ ਮਾਮਲਿਆਂ 'ਤੇ ਆਧਾਰਿਤ ਸੀ।

ਇਹ ਉਸ ਵਕਤ ਹੋਇਆ ਜਦੋਂ 2015 ਵਿੱਚ ਇੱਕ ਗੁਮਨਾਮ ਸਰੋਤ ਨੇ ਜਰਮਨ ਅਖ਼ਬਾਰ "ਸੁਏਦਾਊਚੇ ਜ਼ਆਏਤੁਨ" ਨਾਲ ਸੰਪਰਕ ਕੀਤਾ ਅਤੇ ਪਨਾਮਾ ਦੀ ਲਾਅ ਫਰਮ ਮੋਸਾਕਾ ਫੋਂਸੇਕਾ ਦੇ ਐਨਕ੍ਰਿਪਟੇਡ ਦਸਤਾਵੇਜ਼ ਦਿੱਤੇ।

#ParadisePapers: ਦੁਨੀਆ ਭਰ ਤੋਂ ਪ੍ਰਤੀਕਰਮ

#ParadisePapers: ਕਿਹੜੇ ਭਾਰਤੀਆਂ ਦੇ ਨਾਂ ਆਏ?

ਇਹ ਲਾਅ ਫਰਮ ਗੁਮਨਾਮ ਵਿਦੇਸ਼ੀ ਕੰਪਨੀਆਂ ਨੂੰ ਵੇਚਦੀ ਹੈ ਜਿਸ ਵਿੱਚ ਮਾਲਿਕਾਂ ਨੂੰ ਆਪਣੇ ਕਾਰੋਬਾਰੀ ਲੈਣ-ਦੇਣ ਵੱਖ ਰੱਖਣ ਵਿੱਚ ਮਦਦ ਮਿਲਦੀ ਹੈ।

ਇਹ ਡੇਟਾ ਇੰਨਾ ਵਿਸ਼ਾਲ (2.6 ਟੈਰਾਬਾਈਟਸ) ਸੀ ਕਿ ਜਰਮਨ ਅਖ਼ਬਾਰ ਨੇ "ਇੰਟਰਨੈਸ਼ਨਲ ਕੰਸੌਰਟੀਅਮ ਆਫ ਇੰਵੈਸਟੀਗੇਟਿਵ ਜਰਨਅਲਿਸਟਸ" ਤੋਂ ਮਦਦ ਮੰਗੀ।

ਇਸ ਵਿੱਚ 100 ਹੋਰ ਸਮਾਚਾਰ ਏਜੰਸੀਆਂ, ਜਿਸ ਵਿੱਚ ਬੀਬੀਸੀ ਪੈਨੋਰਮਾ ਵੀ ਸ਼ਾਮਿਲ ਹੈ, ਉਨ੍ਹਾਂ ਦੀ ਮਦਦ ਲਈ ਗਈ।

ਇੱਕ ਸਾਲ ਦੀ ਪੜਤਾਲ ਤੋਂ ਬਾਅਦ ਆਈਸੀਆਈਜੇ ਅਤੇ ਹੋਰ ਸਹਿਯੋਗੀਆਂ ਨੇ ਪੂਰੇ ਤੌਰ 'ਤੇ 3 ਅਪ੍ਰੈਲ 2016 ਨੂੰ ਪਨਾਮਾ ਦੇ ਪੇਪਰ ਛਾਪੇ। ਇੱਕ ਮਹੀਨੇ ਦੇ ਬਾਅਦ ਦਸਤਾਵੇਜ਼ਾਂ ਦਾ ਡੇਟਾਬੇਸ ਵੀ ਆਨਲਾਈਨ ਕਰ ਦਿੱਤਾ ਗਿਆ।

ਕਿਸ-ਕਿਸ ਦਾ ਨਾਂ ਆਇਆ?

ਕੁਝ ਨਿਊਜ਼ ਹਿੱਸੇਦਾਰਾਂ ਨੇ ਇਸ ਗੱਲ 'ਤੇ ਧਿਆਨ ਰੱਖਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੇ ਸਹਿਯੋਗੀਆਂ ਨੇ ਕਿਵੇਂ ਪੂਰੀ ਦੁਨੀਆਂ ਵਿੱਚ ਕੈਸ਼ ਦੀ ਹੇਰਾ-ਫੇਰੀ ਕੀਤੀ।

ਰੂਸ ਵਿੱਚ ਤਾਂ ਇਸ 'ਤੇ ਬਹੁਤ ਕੁਝ ਨਹੀਂ ਹੋਇਆ ਪਰ ਆਇਰਲੈਂਡ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਸ਼ਕਲ ਵਿੱਚ ਫਸ ਗਏ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਅਹੁਦੇ ਨੂੰ ਛੱਡਣਾ ਪਿਆ।

ਕੁੱਲ ਮਿਲਾ ਕੇ ਦਰਜਨ ਦੇ ਕਰੀਬ ਮੌਜੂਦਾ ਅਤੇ ਸਾਬਕਾ ਵਿਸ਼ਵ ਆਗੂਆਂ, 120 ਤੋਂ ਵੱਧ ਰਾਜਨੇਤਾ, ਅਫਸਰਾਂ, ਕਈ ਅਰਬਪਤੀਆਂ, ਹਸਤੀਆਂ ਅਤੇ ਖਿਡਾਰੀਆਂ ਦਾ ਪਰਦਾਫਾਸ਼ ਹੋਇਆ।

ਡੇਟਾ ਕਿਸਨੇ ਲੀਕ ਕੀਤਾ?

ਜੋਨ ਡੋ ਨੇ, ਇਹ ਅਸਲੀ ਨਾਂ ਨਹੀਂ ਹੈ। ਅਮਰੀਕਾ ਵਿੱਚ ਇੱਕ ਕ੍ਰਾਈਮ ਸੀਰੀਜ਼ ਵਿੱਚ ਗੁਮਨਾਮ ਪੀੜ੍ਹਤਾਂ ਨੂੰ ਇਹ ਨਾਂ ਦਿੱਤਾ ਜਾਂਦਾ ਹੈ।

ਅਮਰੀਕਾ 'ਚ ਸਿੱਖਾਂ 'ਤੇ ਹਮਲੇ ਕਦੋਂ ਤੱਕ?

ਗੁਜਰਾਤ: ਮੋਦੀ ਨੂੰ ਟੱਕਰ ਦੇ ਸਕਣਗੇ ਰਾਹੁਲ?

ਪਰ ਮਿਸਟਰ ਜਾਂ ਮਿਸ ਡੋ ਦੀ ਅਸਲੀ ਪਛਾਣ ਬਾਰੇ ਹੁਣ ਤੱਕ ਪਤਾ ਨਹੀਂ ਹੈ।

ਪਨਾਮਾ ਪੇਪਰ ਦੇ ਸਾਹਮਣੇ ਆਉਣ ਦੇ ਪੰਜ ਮਹੀਨਿਆਂ ਬਾਅਦ ਆਈਸੀਆਈਜੇ ਨੇ ਬਹਾਮਸ ਕਾਰਪੋਰੇਟ ਰਜਿਸਟ੍ਰੀ ਨਾਲ ਕਈ ਖੁਲਾਸੇ ਕੀਤੇ।

38 ਜੀਬੀ ਡੇਟਾ ਤੋਂ ਪ੍ਰਧਾਨ ਮੰਤਰੀਆਂ, ਮੰਤਰੀਆਂ, ਰਾਜਕੁਮਾਰਾਂ ਅਤੇ ਹੋਰ ਲੋਕ ਦੋਸ਼ੀ ਕਰਾਰ ਦਿੱਤੇ ਗਏ। ਮੁਜਰਿਮਾਂ ਦੀਆਂ ਵਿਦੇਸ਼ ਵਿੱਚ ਗਤੀਵਿਧੀਆਂ ਦਾ ਪਰਦਾਫਾਸ਼ ਕੀਤਾ ਗਿਆ।

ਈਯੂ ਦੇ ਸਾਬਕਾ ਕੰਪਟੀਸ਼ਨ ਕਮਿਸ਼ਨਰ ਨੀਲੀ ਕ੍ਰੋਂਸ ਨੇ ਮੰਨਿਆ ਕਿ ਉਹ ਇੱਕ ਵਿਦੇਸ਼ੀ ਕੰਪਨੀ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਨੂੰ ਜਨਤਕ ਨਹੀਂ ਕਰ ਸਕੇ ਹਨ।

ਸਵਿਸ ਲੀਕਸ 2015

ਆਈਸੀਆਈਜੇ ਦੀ ਇਸ ਪੜਤਾਲ ਵਿੱਚ 45 ਦੇਸਾਂ ਦੇ ਸੈਂਕੜੇ ਪੱਤਰਕਾਰ ਸ਼ਾਮਲ ਸੀ।

ਫਰਵਰੀ 2015 ਵਿੱਚ ਇਸ ਰਿਪੋਰਟ ਨੂੰ ਜ਼ਾਹਿਰ ਕੀਤਾ ਗਿਆ ਕਿ ਇਨ੍ਹਾਂ ਵੱਲੋਂ ਸਾਰਾ ਧਿਆਨ ਐੱਚਐੱਸਬੀਸੀ ਪ੍ਰਾਈਵੇਟ ਬੈਂਕ (ਸਵਿਸ) 'ਤੇ ਹੀ ਕੇਂਦਰਿਤ ਕੀਤਾ ਗਿਆ।

ਲੀਕ ਹੋਈਆਂ ਫਾਇਲਾਂ ਵਿੱਚ 2007 ਤੱਕ ਦੇ ਖਾਤਿਆਂ ਦੀ ਜਾਣਾਕਾਰੀ ਸੀ, ਜੋ 200 ਤੋਂ ਵੱਧ ਦੇਸਾਂ ਦੇ ਇੱਕ ਲੱਖ ਲੋਕਾਂ ਅਤੇ ਕਨੂੰਨੀ ਸੰਸਥਾਵਾਂ ਨਾਲ ਸਬੰਧਿਤ ਸੀ।

ਆਈਸੀਆਈਜੇ ਨੇ ਕਿਹਾ ਕਿ ਸਹਾਇਕ ਕੰਪਨੀ ਨੇ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਜੋ "ਬਦਨਾਮ ਹਕੂਮਤਾਂ ਦੇ ਕਰੀਬ ਸੀ ਜਾਂ ਫਿਰ ਜਿਨ੍ਹਾਂ ਨੂੰ ਯੂਐੱਨ ਨੇ ਨਕਾਰਾਤਮਕ ਮੰਨਿਆ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕਿਵੇਂ ਤੁਸੀਂ ਕੈਸ਼ ਲੁਕਾ ਸਕਦੇ ਹੋ?

ਐੱਚਐੱਸਬੀਸੀ ਨੇ ਮੰਨਿਆ ਸੀ ਕਿ ਉਸ ਦੌਰਾਨ ਸਹਾਇਕ ਕੰਪਨੀ ਵਿੱਚ "ਸੰਸਥਾਗਤ ਕਦਰਾਂ ਕੀਮਤਾਂ ਤੇ ਸਾਵਧਾਨੀ ਅੱਜ ਦੇ ਮੁਕਾਬਲੇ ਘੱਟ ਸੀ।''

ਕਿਸਦਾ ਨਾਂ ਆਇਆ ਸੀ?

ਆਈਸੀਆਈਜੇ ਨੇ ਕਿਹਾ ਕਿ "ਐੱਚਐੱਸਬੀਸੀ ਨੇ ਹਥਿਆਰਾਂ ਦੇ ਕਾਰੋਬਾਰੀਆ, ਤੀਜੀ ਦੁਨੀਆਂ ਦੇ ਤਾਨਾਸ਼ਾਹਾਂ ਲਈ ਕੰਮ ਕਰਨ ਵਾਲੇ ਲੋਕਾਂ, ਬਲੱਡ ਡਾਈਮੰਡਸ ਦੀ ਤਸਕਰੀ ਕਰਨ ਵਾਲੇ ਅਤੇ ਕੌਮਾਂਤਰੀ ਮੁਜਰਿਮਾਂ ਤੋਂ ਫਾਇਦਾ ਚੁੱਕਿਆ ਸੀ।''

ਇਨ੍ਹਾਂ ਵਿੱਚ ਮਿਸਰ ਦੇ ਸਾਬਕਾ ਰਾਸ਼ਟਰਪਤੀ ਹੁਸਨੀ ਮੁਬਾਰਕ, ਨਿਊਨਿਸ਼ੀਆ ਦੇ ਸਾਬਕਾ ਰਾਸ਼ਟਰਪਤੀ ਬੇਨ ਅਲੀ ਅਤੇ ਸੀਰੀਆ ਦੇ ਆਗੂ ਬਸ਼ਰ ਅਲ-ਅਸਦ ਦੀ ਹਕੂਮਤਾਂ ਦੇ ਕਰੀਬੀਆਂ ਦਾ ਵੀ ਜ਼ਿਕਰ ਕੀਤਾ ਗਿਆ ਸੀ।

ਡੇਟਾ ਕਿਸਨੇ ਲੀਕ ਕੀਤਾ ਸੀ?

ਆਈਸੀਆਈਜੇ ਦੀ ਜਾਂਚ ਫ੍ਰੈਂਚ-ਇਟੈਲੀਅਨ ਸਾਫਟਵੇਅਰ ਇੰਜੀਨੀਅਰ ਅਤੇ ਵਿਸਲਬਲੋਅਰ ਐਰਵੀ ਫੈਲਿਸਯਾਨੀ ਵੱਲੋਂ ਲੀਕ ਕੀਤੇ ਗਏ ਡੇਟਾ 'ਤੇ ਆਧਾਰਿਤ ਸੀ। ਆਈਸੀਆਈਜੇ ਨੂੰ ਇਹ ਡੇਟਾ ਕਿਸੇ ਹੋਰ ਸੂਤਰ ਤੋਂ ਮਿਲਿਆ ਸੀ।

Image copyright Reuters
ਫੋਟੋ ਕੈਪਸ਼ਨ ਵਿਸਲਬਲੋਅਰ ਏਰਵੀ ਫੈਲਸਿਯਾਨੀ

2008 ਤੋਂ ਬਾਅਦ ਫੈਲਿਸਯਾਨੀ ਨੇ ਐੱਚਐੱਸਬੀਸੀ ਪ੍ਰਾਈਵੇਟ ਬੈਂਕ( ਸਵਿਸ) ਦੀ ਜਾਣਕਾਰੀ ਫ੍ਰੈਂਚ ਪ੍ਰਸ਼ਾਸਨ ਨੂੰ ਦਿੱਤੀ।

ਇਸ ਜਾਣਕਾਰੀ ਨੂੰ ਉਨ੍ਹਾਂ ਨੇ ਹੋਰ ਸਬੰਧਿਤ ਸਰਕਾਰਾਂ ਦੇ ਨਾਲ ਸਾਂਝਾ ਕਰ ਦਿੱਤਾ। ਫੈਲਿਸਯਾਨੀ 'ਤੇ ਸਵਿਟਜ਼ਰਲੈਂਡ ਵਿੱਚ ਕੇਸ ਚੱਲਿਆ।

ਉਨ੍ਹਾਂ ਨੂੰ ਸਪੇਨ ਵਿੱਚ ਹਿਰਾਸਤ ਵਿੱਚ ਵੀ ਰੱਖਿਆ ਗਿਆ ਪਰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। ਹੁਣ ਉਹ ਫਰਾਂਸ ਵਿੱਚ ਰਹਿੰਦੇ ਹਨ।

ਲਕਸਮਬਰਗ ਲੀਕਸ 2014

ਇਸਨੂੰ ਸੰਖੇਪ ਵਿੱਚ ਲਕਸਲੀਕਸ ਵੀ ਕਿਹਾ ਜਾਂਦਾ ਹੈ। ਆਈਸੀਆਈਜੇ ਨੇ ਡੁੰਘੀ ਜਾਂਚ ਤੋਂ ਬਾਅਦ ਨਵੰਬਰ 2014 ਵਿੱਚ ਇਸ ਨੂੰ ਜਨਤਕ ਕੀਤਾ ਸੀ।

ਇਹ ਰਿਪੋਰਟ ਪ੍ਰੋਫੈਸ਼ਨਲ ਸਰਵਿਸੇਜ ਕੰਪਨੀ ਪ੍ਰਾਈਸ ਵਾਟਰ ਹਾਊਸਕੂਪਰਸ ਵੱਲੋਂ ਲਕਸਮਬਰਗ ਵਿੱਚ 2002 ਅਤੇ 2018 ਦੇ ਵਿਚਾਲੇ ਬਹੁ-ਰਾਸ਼ਟਰੀ ਕੰਪਨੀਆਂ ਦੇ ਮੁਤਾਬਕ ਟੈਕਸ ਨੇਮਾਂ ਦੀ ਪਾਲਣਾ ਵਿੱਚ ਮਦਦ ਕਰਨ 'ਤੇ ਆਧਰਿਤ ਹੈ।

ਆਈਸੀਆਈਜੀ ਨੇ ਕਿਹਾ ਕਿ ਬਹੁ-ਰਾਸ਼ਟਰੀ ਕੰਪਨੀਆਂ ਨੇ ਲਕਸਮਬਰਗ ਜ਼ਰੀਏ ਪੈਸਾ ਨਿਵੇਸ਼ ਕਰਕੇ ਕਈ ਅਰਬਾਂ ਰੁਪਏ ਬਚਾਏ।

ਕਈ ਵਾਰ ਤਾਂ ਟੈਕਸ ਦੀ ਦਰ ਇੱਕ ਫੀਸਦੀ ਤੋਂ ਵੀ ਘੱਟ ਰਹੀ। ਇਸਦੇ ਮੁਤਾਬਕ ਲਕਸਮਬਰਗ ਵਿੱਚ ਇੱਕ ਪਤੇ 'ਤੇ 1600 ਤੇਂ ਵੱਧ ਕੰਪਨੀਆਂ ਚੱਲ ਰਹੀਆਂ ਸੀ।

ਕਿਸਦਾ ਨਾਂ ਆਇਆ?

ਪੈਪਸੀ, ਆਈਕਿਆ, ਏਆਈਡੀ ਅਤੇ ਡੋਇਚੇ ਬੈਂਕ ਮੁੱਖ ਨਾਂ ਹਨ। ਲੀਕ ਹੋਏ ਦਸਤਾਵੇਜ਼ਾਂ ਦੀ ਦੂਜੀ ਲੜੀ ਵਿੱਚ ਕਿਹਾ ਗਿਆ ਕਿ ਵਾਲਟ ਡਿਜ਼ਨੀ ਕੰਪਨੀ ਅਤੇ ਸਕਾਇਪ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਕੁਝ ਗਲਤ ਕੀਤਾ ਹੈ।

Image copyright Getty Images

ਜਿਸ ਵਕਤ ਲਕਸਮਬਰਗ ਵਿੱਚ ਟੈਕਸ ਟਾਲਣ ਵਾਲੇ ਕਈ ਨੇਮ ਲਾਗੂ ਹੋਈ ਸੀ। ਜਿਆਂ-ਕਲਾਉਦੇ ਯੰਕਰ ਉੱਥੋਂ ਦੇ ਪ੍ਰਧਾਨਮੰਤਰੀ ਸੀ।

ਉਨ੍ਹਾਂ ਨੂੰ ਇਸ ਲੀਕ ਦੇ ਸਾਹਮਣੇ ਆਉਣ ਤੋਂ ਕੁਝ ਦਿਨ ਪਹਿਲਾਂ ਯੂਰੋਪੀਅਨ ਕਮਿਸ਼ਨ ਦਾ ਪ੍ਰਧਾਨ ਬਣਾਇਆ ਗਿਆ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਟੈਕਸ ਟਾਲਣ ਨੂੰ ਵਧਾਵਾ ਨਹੀਂ ਦਿੱਤਾ।

ਯੂਰੋਪੀਅਨ ਯੂਨੀਅਨ ਦੇ ਅਲੋਚਕਾਂ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਕਮਿਸ਼ਨ ਖਿਲਾਫ਼ ਨਿੰਦਾ ਮਤਾ ਪੇਸ਼ ਕੀਤਾ ਪਰ ਉਹ ਖਾਰਿਜ਼ ਹੋ ਗਿਆ।

ਈਯੂ ਨੇ ਜਾਂਚ ਕੀਤੀ ਅਤੇ 2016 ਵਿੱਚ ਯੂਰੋਪੀਅਨ ਯੂਨੀਅਨ ਦੇ ਲਈ ਇੱਕਠੇ ਯੋਜਨਾ ਪ੍ਰਸਤਾਵਿਤ ਕੀਤੀ ਸੀ ਜਿਸ ਨੂੰ ਅਜੇ ਵੀ ਅਮਲੀ ਜਾਮਾ ਪਹਿਨਾਉਣਾ ਬਾਕੀ ਹੈ।

ਡੇਟਾ ਕਿਸਨੇ ਲੀਕ ਕੀਤਾ?

ਫਰੈਂਚਮੈਨ ਐਂਟੋਨੀ ਟੈਲਟਾਰ, ਜੋ ਕਿ ਪ੍ਰਾਈਸਵਾਰ ਹਾਊਸਕੂਪਰਸ ਦੇ ਸਾਬਕਾ ਮੁਲਾਜ਼ਮ ਸੀ, ਇਸ ਡੇਟਾ ਨੂੰ ਲੀਕ ਕਰਨ ਵਾਲੇ ਮੁੱਖ ਸ਼ਖਸ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਜਨਹਿਤ ਵਿੱਚ ਉਨ੍ਹਾਂ ਨੇ ਅਜਿਹਾ ਕੀਤਾ ਹੈ। ਇਸੀ ਕੰਪਨੀ ਦੇ ਇੱਕ ਮੁਲਾਜ਼ਮ ਰਫਾਇਲ ਹਾਲੇਟ ਨੇ ਉਨ੍ਹਾਂ ਦੀ ਮਦਦ ਕੀਤੀ ਸੀ।।

ਇਨ੍ਹਾਂ ਦੋਹਾਂ 'ਤੇ ਪੱਤਰਕਾਰ ਏਡੂਅਰਡ ਪੈਰਿਨ ਦੇ ਨਾਲ ਲਕਸਮਬਰਗ ਵਿੱਚ PWC ਦੀ ਸ਼ਿਕਾਇਤ 'ਤੇ ਕੇਸ ਚੱਲਿਆ ਸੀ।

ਸ਼ੁਰੂ ਵਿੱਚ ਡੈਲਟੋਰ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿੱਚ ਫੈਸਲਾ ਬਦਲ ਦਿੱਤਾ ਗਿਆ।

ਉਨ੍ਹਾਂ 'ਤੇ ਅਤੇ ਹਾਲੇਟ 'ਤੇ ਥੋੜ੍ਹਾ ਜਿਹਾ ਜੁਰਮਾਨਾ ਲਾਇਆ ਅਤੇ ਪੇਰਿਨ ਨੂੰ ਬਰੀ ਕਰ ਦਿੱਤਾ ਗਿਆ।

ਆਫਸ਼ੋਰ ਲੀਕ 2013

ਇਹ ਲੀਕ ਪਨਾਮਾ ਪੇਪਰਸ ਲੀਕ ਦੇ ਦਸਵੇਂ ਹਿੱਸੇ ਦੇ ਬਰਾਬਰ ਸੀ ਪਰ ਕੌਮਾਂਤਰੀ ਟੈਕਸ ਧੋਖਾਧੜੀ ਦੇ ਸਭ ਤੋ ਵੱਡੇ ਪਰਦਾਫਾਸ਼ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

ਆਈਸੀਆਈਜੇ ਅਤੇ ਇਸਦੇ ਨਿਊਜ਼ ਪਾਰਟਨਰਸ ਨੇ ਅਪ੍ਰੈਲ 2013 ਵਿੱਚ ਰਿਪੋਰਟ ਨੂੰ 15 ਮਹੀਨੇ ਦੀ ਪੜਤਾਲ ਤੋਂ ਬਾਅਦ ਜਨਤਕ ਕੀਤਾ ਗਿਆ ਸੀ।

ਕਰੀਬ 25 ਲੱਖ ਫਾਇਲਾਂ ਨੇ ਵਰਜਿਨ ਆਈਲੈਂਡਸ ਅਤੇ ਕੁਕ ਆਈਲੈਂਡਸ ਜਿਹੀ ਥਾਵਾਂ 'ਤੇ ਇੱਕ ਲੱਖ 20 ਹਜ਼ਾਰ ਰੁਪਏ ਤੋਂ ਜ਼ਿਆਦਾ ਕੰਪਨੀਆਂ ਅਤੇ ਟਰੱਸਟਾਂ ਦੇ ਨਾਂ ਉਜਾਗਰ ਕੀਤੇ ਸੀ।

ਕਿਸਦਾ ਨਾਂ ਆਇਆ ਸੀ?

ਹਰ ਵਾਰ ਵਾਂਗ ਸਿਆਸੀ ਆਗੂਆਂ, ਸਰਕਾਰ ਅਫ਼ਸਰਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਨਾਂ ਇਸ ਵਿੱਚ ਆਏ। ਇਨ੍ਹਾਂ ਵਿੱਚ ਰੂਸ ਦੇ ਕੁਝ ਮੰਨੇ-ਪਰਮਨੇ ਨਾਂ ਵੀ ਸੀ।

ਨਾਲ ਹੀ ਚੀਨ, ਅਜ਼ਰਬਾਈਜਾਨ, ਕਨਾਡਾ, ਥਾਈਲੈਂਡ, ਮੰਗੋਲੀਆ ਅਤੇ ਪਾਕਿਸਤਾਨ ਤੋਂ ਕੁਝ ਨਾਂ ਸੀ।

ਫਿਲੀਪੀਂਸ ਦੇ ਸਾਬਕਾ ਦਬੰਗ ਸ਼ਾਸਕ ਫਰਡੀਨੈਂਡ ਮਾਰਕੋਸ ਦੇ ਪਰਿਵਾਰ ਦਾ ਨਾਂ ਵੀ ਇਸ ਵਿੱਚ ਆਇਆ ਸੀ।

ਉੰਝ ਆਈਸੀਆਈਜੀ ਨੇ ਕਿਹਾ ਸਿ ਕਿ ਇਨ੍ਹਾਂ ਲੀਕਸ ਤੋਂ ਕਨੂੰਨੀ ਕਾਰਵਾਈ ਦੇ ਲਈ ਕਾਫ਼ੀ ਸਬੂਤ ਨਹੀਂ ਮਿਲਦੇ।

ਡੇਟਾ ਕਿਸ ਨੇ ਲੀਕ ਕੀਤਾ?

ਆਈਸੀਆਈਜੇ ਨੇ ਦੋ ਫ਼ਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰਸ, ਜਰਸੀ ਦੇ ਇੱਕ ਨਿੱਜੀ ਬੈਂਕ ਅਤੇ ਬਹਾਮਸ ਕਾਰਪੋਰੇਟ ਰਜਿਸਟਰੀ ਦਾ ਹਵਾਲਾ ਸੂਤਰ ਦੇ ਤੌਰ 'ਤੇ ਦਿੱਤਾ ਸੀ।

ਪਰ ਇਹ ਡੇਟਾ ਕਿੱਥੋਂ ਮਿਲਿਆ ਇਸਦੀ ਜਾਣਕਾਰੀ ਨਹੀਂ ਦਿੱਤੀ ਗਈ।

Image copyright AFP/Getty Images
ਫੋਟੋ ਕੈਪਸ਼ਨ ਐਡਵਰਡ ਪੈਕਿਨਸ, ਰਫਾਏਲ ਹਾਲੇਟ ਅਤੇ ਐਨਤੋਏਨੇ ਡੇਲਟਾਰ

ਪੈਰਾਡਾਈਸ ਪੇਪਰ- ਇਹ ਵੱਡੀ ਗਿਣਤੀ ਵਿੱਚ ਲੀਕ ਦਸਤਾਵੇਜ਼ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਦਸਤਾਵੇਜ਼ ਆਫਸ਼ੋਰ ਕਨੂੰਨੀ ਫਰਮ ਐੱਪਲਬੀ ਨਾਲ ਸਬੰਧਿਤ ਹਨ।

ਇਨ੍ਹਾਂ ਵਿੱਚ 19 ਟੈਕਸ ਖੇਤਰਾਂ ਦੀਆਂ ਕਾਰਪੋਰੇਟ ਰਜਿਸਟ੍ਰੀਸ ਵੀ ਸ਼ਾਮਲ ਹਨ।

1.34 ਕਰੋੜ ਦਸਤਾਵੇਜ਼ਾਂ ਨੂੰ ਜਰਮਨ ਅਖ਼ਬਾਰ ਨੇ ਹਾਸਲ ਕੀਤਾ ਹੈ ਅਤੇ ਇਸ ਨੂੰ "ਇੰਟਰਨੈਸ਼ਨਲ ਕੰਸੌਰਟੀਅਮ ਆਫ ਇੰਵੈਸਟੀਗੇਟਿਵ ਜਰਨਅਲਿਸਟਸ" ਨਾਲ ਸਾਂਝਾ ਕੀਤਾ ਹੈ।

67 ਦੇਸਾਂ ਦੇ ਕਰੀਬ 100 ਮੀਡੀਆ ਅਦਾਰੇ ਇਸ ਵਿੱਚ ਸ਼ਾਮਿਲ ਹਨ ਜਿਸ ਵਿੱਚ ਗਾਰਡੀਅਨ ਵੀ ਹੈ।

ਬੀਬੀਸੀ ਵੱਲੋਂ ਪੈਨੋਰਮਾ ਦੀ ਟੀਮ ਇਸ ਸਾਲ ਮੁਹਿੰਮ ਨਾਲ ਜੁੜੀ ਹੈ। ਬੀਬੀਸੀ ਨੂੰ ਇਨ੍ਹਾਂ ਦਸਤਾਵੇਜ਼ਾਂ ਨੂੰ ਮੁਹੱਈਆ ਕਰਵਾਉਣ ਵਾਲੇ ਸਰੋਤਾਂ ਬਾਰੇ ਜਾਣਕਾਰੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)