ਸੋਸ਼ਲ: 'ਸਾਡੇ ਅੰਤ ਵੱਲ ਜਾਂਦਾ ਹੈ ਸਮੋਗ ਰਾਹ '

ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਲੈ ਕੇ ਪਾਕਿਸਤਾਨ ਤੱਕ ਧੂਏਂ ਨੇ ਘੇਰਾ ਪਾਇਆ ਹੋਇਆ ਹੈ।
ਹਵਾ ਜ਼ਹਿਰੀਲੀ ਹੋ ਗਈ ਹੈ। ਹਵਾ ਦੀ ਗੁਣਵੱਤਾ ਦਾ ਪੱਧਰ ਡਿੱਗ ਚੁੱਕਿਆ ਹੈ।

ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਧੂਏਂ ਕਾਰਨ ਖ਼ਾਸ ਤੌਰ 'ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।
ਪੰਜਾਬ ਦੇ 2 ਪਿੰਡ ਚਰਚਾ ਵਿੱਚ ਕਿਉਂ?
ਹਵਾ 'ਚ ਫੈਲੇ ਪ੍ਰਦੂਸ਼ਣ ਦਾ ਪ੍ਰਤੀਕਰਮ ਸੋਸ਼ਲ ਮੀਡੀਆ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਪ੍ਰਿਅੰਕਾ ਲਿਖਦੇ ਹਨ ਕਿ ਸਮੋਗ ਹਰ ਥਾਂ ਹੈ, ਤਾਜ਼ੀ ਹਵਾ ਦਾ ਇੱਕ ਸਾਹ ਤਕ ਨਹੀਂ।
ਮਾਨਵ ਅਰੋੜਾ ਟਵੀਟ ਕਰਦੇ ਹੋਏ ਕਹਿੰਦੇ ਹਨ ਕਿ ਦਿੱਲੀ ਅੱਜ ਸਮੋਗ 'ਚ ਢਕੀ ਹੋਈ ਹੈ। ਪ੍ਰਦੂਸ਼ਣ ਦਾ ਪੱਧਰ 20 ਗੁਣਾ ਵੱਧ ਹੈ। ਕੀ ਇਹ ਸ਼ਹਿਰ ਹੁਣ ਰਹਿਣ ਲਾਇਕ ਹੈ?
ਹਰ ਪਾਸੇ ਲੋਕ ਮੁੰਹ 'ਤੇ ਮਾਸਕ ਪਾ ਕੇ ਬਾਹਰ ਨਿਕਲ ਰਹੇ ਹਨ। ਇਹ ਧੁੰਦ ਨਹੀਂ ਧੁਏਂ ਦਾ ਕਹਿਰ ਹੈ।
ਨਿਖਿਲ ਜਿੰਦਲ ਕਹਿੰਦੇ ਹਨ ਕਿ ਦਰਅਸਲ ਗੁੜਗਾਓਂ ਤੋਂ ਬਾਹਰ 15 ਮਿੰਟ ਬਿਤਾਉਣ ਤੇ ਘੁਟਣ ਮਹਿਸੂਸ ਕਰ ਰਿਹਾ ਹਾਂ। ਐਨਸੀਆਰ ਚ ਰਹਿਣਾ ਅਸਹਿਣਯੋਗ ਹੋ ਰਿਹਾ ਹੈ।
ਉਰਫ਼ਾ ਭੱਟੀ ਕਹਿੰਦੇ ਹਨ ਕਿ ਕੀ ਪਾਕਿਸਤਾਨ ਅਤੇ ਭਾਰਤ ਵਾਤਾਵਰਣ ਸੰਕਟ ਨਾਲ ਨਜਿੱਠਣ ਲਈ ਇੱਕਠਿਆਂ ਆ ਸਕਦੇ ਹਨ? ਇਹ ਸਮੋਗ ਸਾਡਾ ਅੰਤ ਹੋਵੇਗਾ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ 'ਚ ਹਵਾ ਦੀ ਗੁਣਵੱਤਾ ਬੀਤੀ ਰਾਤ ਕਾਫ਼ੀ ਖ਼ਰਾਬ ਹੋ ਗਈ। ਇਸਦੇ ਧੂਏਂ ਨੇ ਪੂਰੇ ਸ਼ਹਿਰ ਨੂੰ ਆਪਣੀ ਚਪੇਟ 'ਚ ਲੈ ਲਿਆ।
ਚਾਰ ਸਾਲ 'ਚ ਦੁਨੀਆਂ ਨੂੰ ਹਿਲਾਉਣ ਵਾਲੇ ਖੁਲਾਸੇ
ਇਸ ਸ਼ਖ਼ਸ ਨੇ ਕੀਤੀਆਂ 140 ਤੋਂ ਵੱਧ ਖੋਜਾਂ
ਕੇਂਦਰੀ ਪ੍ਰਦੂਸ਼ਣ ਬੋਰਡ ਨੇ ਕਿਹਾ ਕਿ ਹਵਾ 'ਚ ਨਮੀਂ ਦਾ ਵਧਿਆ ਹੋਇਆ ਪੱਧਰ ਸਥਾਨਕ ਸਰੋਤਾਂ ਤੋਂ ਹੋਣ ਵਾਲੇ ਉਤਸਰਜਨ 'ਚ ਮਿਲ ਗਿਆ ਹੈ ਅਤੇ ਹਵਾ ਨਾ ਵਹਿਣ ਕਰਕੇ ਇਸਨੇ ਸ਼ਹਿਰ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ
ਦਿੱਲੀ ਦੇ ਇੰਡੀਆ ਗੇਟ ਤੋਂ ਲੈ ਕੇ ਕਈ ਇਮਾਰਤਾਂ ਤੇ ਥਾਵਾਂ 'ਤੇ ਹਵਾ ਦਾ ਪ੍ਰਦੂਸ਼ਣ ਕਾਫ਼ੀ ਫੈਲਿਆ ਹੋਇਆ ਹੈ।
ਨਿਰਮਲਜੀਤ ਸਿੰਘ ਲਿਖਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਬਹੁਤ ਸਮੋਗ ਹੈ। ਮੇਰਾ ਖ਼ਿਆਲ ਹੈ ਕਿ ਇੱਕ ਦੂਜੇ ਨੂੰ ਤਬਾਹ ਕਰਨ ਲਈ ਅੱਲਾਹ ਤੇ ਭਗਵਾਨ ਨੇ ਸਾਡੀਆਂ ਦੁਆਵਾਂ ਨੂੰ ਸੁਣ ਲਿਆ ਹੈ।
ਪੰਜਾਬ ਅਤੇ ਹਰਿਆਣਾ 'ਚ ਝੋਨੇ ਦੀ ਪਰਾਲੀ ਨੂੰ ਸਾੜਨ ਕਰਕੇ ਵੀ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)