ਕਾਬੁਲ: ਆਈਐੱਸ ਦੇ ਹਮਲੇ 'ਚ ਕਈ ਪੱਤਰਕਾਰਾਂ ਦੀ ਮੌਤ

ਕਾਬੁਲ ਹਮਲਾ

ਤਸਵੀਰ ਸਰੋਤ, Reuters

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਟੀਵੀ ਸਟੇਸ਼ਨ ਉੱਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਆਈਐੱਸ ਨੇ ਲਈ ਹੈ।

ਹਮਲੇ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਸ਼ਮਸ਼ਾਦ ਟੀਵੀ ਨੂੰ ਪ੍ਰਤੱਖ ਗਵਾਹਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਹਮਲੇ ਦੌਰਾਨ ਗਰਨੇਡ ਸੁੱਟੇ ਅਤੇ ਫਾਇਰਿੰਗ ਕੀਤੀ।

ਇਸ ਹਮਲੇ ਵਿੱਚ ਬਚੇ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਹਮਲਾਵਰ ਅਜੇ ਵੀ ਇਮਾਰਤ ਵਿੱਚ ਲੁਕੇ ਹੋਏ ਹਨ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।

ਇਸ ਇਮਾਰਤ ਵਿੱਚ ਸੌ ਦੇ ਕਰੀਬ ਮੁਲਾਜ਼ਮ ਕੰਮ ਕਰਦੇ ਹਨ।

'ਮੈਂ ਕਿਸ ਤਰ੍ਹਾਂ ਬਚਿਆ'

ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਸ਼ਮਸ਼ਾਦ ਟੀਵੀ ਛੇਤੀ ਹੀ ਬੰਦ ਹੋ ਗਿਆ।

ਪਸ਼ਤੋ ਭਾਸ਼ਾ ਦੇ ਚੈਨਲ ਦੇ ਇੱਕ ਪੱਤਰਕਾਰ ਨੇ ਬੀਬੀਸੀ ਨੂੰ ਕਿਹਾ ਕਿ ਮੇਰੇ ਕੁਝ ਸਾਥੀਆਂ ਮਾਰੇ ਗਏ ਅਤੇ ਕੁਝ ਜ਼ਖਮੀ ਹੋ ਗਏ।

ਸ਼ਮਸ਼ਾਦ ਟੀਵੀ ਪਸ਼ਤੋ ਭਾਸ਼ਾ ਵਿਚ ਖ਼ਬਰਾਂ ਅਤੇ ਮੌਜੂਦਾ ਮਾਮਲਿਆਂ ਸਮੇਤ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰਦਾ ਹੈ। ਇਹ ਬੀਬੀਸੀ ਦੇ ਸਾਥੀ ਸਟੇਸ਼ਨਾਂ ਵਿੱਚੋਂ ਇੱਕ ਹੈ।

ਕਾਬਲ ਨੂੰ ਤਾਲਿਬਾਨ ਅਤੇ ਅਖੌਤੀ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੁਆਰਾ ਪਿਛਲੇ ਮਹੀਨੇ ਵਿੱਚ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਹੈ।

ਅਫ਼ਗ਼ਾਨਿਸਤਾਨ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਲਈ ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼ ਹੈ।

ਮਈ ਮਹੀਨੇ ਵਿਚ ਇੱਕ ਬੀਬੀਸੀ ਡਰਾਈਵਰ ਰਾਜਧਾਨੀ ਵਿਚ ਇੱਕ ਵੱਡੀ ਆਤਮਘਾਤੀ ਬੰਬਾਰੀ ਵਿਚ ਮਾਰੇ ਗਏ 150 ਤੋਂ ਵੱਧ ਲੋਕਾਂ ਵਿੱਚੋਂ ਇੱਕ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)