#ParadisePaper꞉ ਪ੍ਰਿੰਸ ਚਾਰਲਸ ਦੀ ਕਲਾਈਮੇਟ ਸਮਝੌਤੇ ਤਬਦੀਲ ਕਰਵਾਉਣ ਲਈ ਮੁਹਿੰਮ ਨਿੱਜੀ ਫਾਇਦੇ ਲਈ ਸੀ?

Charles Image copyright Chris Jackson /Getty Images

ਪ੍ਰਿੰਸ ਚਾਰਲਸ ਨੇ ਕਲਾਈਮੇਟ ਚੇਂਜ ਸਮਝੌਤਿਆਂ ਨੂੰ ਤਬਦੀਲ ਕਰਨ ਲਈ ਮੁਹਿੰਮ ਚਲਾਈ ਸੀ ਪਰ ਇਹ ਨਹੀਂ ਸੀ ਦਸਿਆ ਕਿ ਇਸ ਵਿੱਚ ਉਨ੍ਹਾਂ ਦੀ ਨਿੱਜੀ ਅਸਟੇਟ ਦਾ ਫ਼ਾਇਦਾ ਸੀ। ਇਹ ਬੀਬੀਸੀ ਪੈਨੋਰਮਾਂ ਦੀ ਪੜਤਾਲ ਵਿੱਚ ਸਾਹਮਣੇ ਆਇਆ ਹੈ।

ਡੱਚੀ ਆਫ਼ ਕਾਰਨਵਲ ਰਾਜਕੁਮਾਰ ਚਾਰਲਸ ਦੀ ਨਿੱਜੀ ਅਸਟੇਟ ਹੈ।

ਟੈਕਸ ਬਚਾਉਣ ਵਾਲੇ ਅਮੀਰਾਂ ਬਾਰੇ ਖੁਲਾਸੇ

#ParadisePapers: ਕਿਹੜੇ ਭਾਰਤੀਆਂ ਦੇ ਨਾਂ ਆਏ?

ਪੈਰਾਡਾਈਸ ਪੇਪਰਜ਼ ਦਰਸਾਉਂਦੇ ਹਨ ਕਿ ਅਸਟੇਟ ਨੇ 2007 ਵਿੱਚ ਲੁਕਵੇਂ ਰੂਪ ਵਿੱਚ, ਬਰਮੂਡਾ ਦੀ ਕੰਪਨੀ ਵਿੱਚ ਸ਼ੇਅਰ ਖ਼ਰੀਦੇ। ਵਾਤਾਵਰਣ ਦੀ ਤਬਦੀਲੀ ਸੰਬੰਧੀ ਸਮਝੌਤਿਆਂ ਨੂੰ ਤਬਦੀਲ ਕਰਨ ਨਾਲ ਇਸ ਕੰਪਨੀ ਨੂੰ ਫਾਇਦਾ ਹੋਣਾ ਸੀ।

ਚਾਰਲਸ, ਸਸਟੇਨੇਬਲ ਫੋਰਸਟਰੀ ਮਨੇਜਮੈਂਟ ਲਿਮਟਿਡ ਕੰਪਨੀ ਦੇ ਨਿਰਦੇਸ਼ਕ ਦੇ ਦੋਸਤ ਸਨ।

ਡੱਚੀ ਆਫ਼ ਕਾਰਨਵਲ ਦਾ ਕਹਿਣਾ ਹੈ ਕਿ ਕੰਪਨੀ ਦੇ ਨਿਵੇਸ਼ ਵਿੱਚ ਰਾਜਕੁਮਾਰ ਦੀ ਕੋਈ ਸਿੱਧੀ ਸ਼ਮੂਲੀਅਤ ਨਹੀਂ ਹੈ।

ਕਲੇਰੰਸ ਹਾਊਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਪ੍ਰਿੰਸ ਆਫ ਵੇਲਸ "ਕਤਈ ਕਿਸੇ ਮੁੱਦੇ ਉੱਪਰ ਸਿਰਫ਼ ਇਸ ਕਰਕੇ ਹੀ ਨਹੀਂ ਬੋਲੇ ਕਿ ਇਸ ਨੇ [ਡੱਚੀ ਆਫ਼ ਕਾਰਨਵਾਲ] ਕੰਪਨੀ ਵਿੱਚ ਨਿਵੇਸ਼ ਕੀਤਾ ਹੋਵੇਗਾ।

"ਵਾਤਾਵਰਣ ਦੀ ਤਬਦੀਲੀ ਸੰਬੰਧੀ ਮਾਮਲੇ ਵਿੱਚ ਉਨ੍ਹਾਂ ਦੇ ਵਿਚਾਰ ਸਭ ਨੂੰ ਪਤਾ ਹਨ। ਉਹ ਗਲੋਬਲ ਵਾਰਮਿੰਗ ਦੇ ਸਾਡੇ ਵਾਤਾਵਰਨ ਲਈ ਖਤਰੇ ਬਾਰੇ 30 ਸਾਲਾਂ ਤੋਂ ਸੁਚੇਤ ਕਰ ਰਹੇ ਹਨ।

"ਕਾਰਬਨ ਮਾਰਕਿਟਾਂ ਮਹਿਜ਼ ਇੱਕ ਉਦਾਹਰਣ ਹਨ, ਜਿਨ੍ਹਾਂ ਬਾਰੇ ਰਾਜਕੁਮਾਰ ਨੇ 1990 ਤੋਂ ਮੁਹਿੰਮ ਚਲਾਈ ਅਤੇ ਜਿਸ ਨੂੰ ਉਹ ਅੱਜ ਵੀ ਉਤਸ਼ਾਹਿਤ ਕਰ ਰਹੇ ਹਨ।"

'ਹਿੱਤਾਂ ਦਾ ਟਕਰਾਉ'

ਬੁਲਾਰੇ ਨੇ ਅੱਗੇ ਕਿਹਾ ਕਿ, ਰਾਜਕੁਮਾਰ ਚਾਰਲਸ, "ਵਿਸਥਰਿਤ ਮੁੱਦਿਆਂ ਉੱਪਰ ਵਿਚਾਰ ਅਤੇ ਮਸ਼ਵਰੇ ਦੇਣ ਲਈ ਅਜ਼ਾਦ" ਸਨ। ਰਾਜਕੁਮਾਰ ਹਿੱਤਾਂ ਦੇ ਟਕਰਾਉ ਦੇ ਮਸਲੇ 'ਤੇ "ਗਹਿਰੇ ਰੂਪ ਵਿੱਚ ਸੰਵੇਦਨਸ਼ੀਲ" ਹਨ ਪਰ "ਸਲਾਹ ਲੈਣ ਜਾਂ ਨਾ ਲੈਣ ਦਾ ਫ਼ੈਸਲਾ ਦੂਸਰਿਆਂ ਨੇ ਕਰਨਾ ਹੈ।"

ਜਨਤਕ ਜੀਵਨ ਦੇ ਸਟੈਂਡਰਡਾਂ ਬਾਰੇ ਕਮੇਟੀ ਦੇ ਸਾਬਕਾ ਚੇਅਰਮੈਨ, ਅਲਿਸਟਰ ਗ੍ਰਾਹਮ ਨੇ ਕਿਹਾ ਕਿ ਪ੍ਰਿੰਸ ਚਾਰਲਸ ਦੇ ਕੰਮਾਂ ਕਰਕੇ ਗੰਭੀਰ 'ਹਿੱਤਾਂ ਦਾ ਟਕਰਾਉ' ਪੈਦਾ ਹੋਇਆ।

ਉਨ੍ਹਾਂ ਕਿਹਾ, "ਉਹ ਜੋ ਕੁਝ ਜਨਤਕ ਰੂਪ ਵਿੱਚ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਪਣੀ ਡੱਚੀ ਆਫ਼ ਕਾਰਨਵਲ ਦੇ ਨਿਵੇਸ਼ਾਂ ਵਿੱਚਾਲੇ 'ਹਿੱਤਾਂ ਦਾ ਟਕਰਾਉ' ਹੈ।

"ਅਤੇ ਮੈਨੂੰ ਲਗਦਾ ਹੈ ਕਿ ਇਹ ਮੰਦਭਾਗਾ ਹੈ ਕਿ ਕੋਈ ਉਨ੍ਹਾਂ ਦੇ ਮਹੱਤਵ ਵਾਲਾ, ਕੋਈ ਉਨ੍ਹਾਂ ਦੇ ਪ੍ਰਭਾਵ ਵਾਲਾ ਅਜਿਹੇ ਗੰਭੀਰ 'ਹਿੱਤਾਂ ਦੇ ਟਕਰਾਉ' ਵਿੱਚ ਸ਼ਾਮਲ ਹੋ ਜਾਵੇ।

ਕਨੂੰਨੀ ਕੰਪਨੀ ਐਪਲਬਾਈ ਕੋਲ ਮੌਜੂਦ ਲੀਕ ਹੋਏ ਕਾਗਜ਼ਾਤ ਦਰਸਾਉਂਦੇ ਹਨ ਕਿ ਡੱਚੀ ਆਫ਼ ਕਾਰਨਵਲ ਨੇ 2007 ਵਿੱਚ ਕੇਮੈਨ ਟਾਪੂਆਂ ਵਿੱਚ ਚਾਰ ਵਾਰੀਆਂ ਵਿੱਚ 39 ਲੱਖ ਡਾਲਰ ਲਾ ਕੇ ਵਿਦੇਸ਼ੀ ਨਿਵੇਸ਼ ਕੀਤਾ। ਇਹ ਕਨੂੰਨੀ ਹੈ ਅਤੇ ਇਸ ਵਿੱਚ ਟੈਕਸ ਤੋਂ ਬਚਣ ਦਾ ਕੋਈ ਸੰਕੇਤ ਨਹੀਂ ਹੈ।

ਡੱਚੀ ਆਫ਼ ਕਾਰਨਵਲ ਦੇ ਬੁਲਾਰੇ ਨੇ ਕਿਹਾ ਕਿ ਆਪਣੀ ਅਸਟੇਟ ਤੋਂ ਹੋਏ ਕਿਸੇ ਵੀ ਮੁਨਾਫ਼ੇ ਉੱਤੇ ਪ੍ਰਿੰਸ ਚਾਰਲਸ ਆਪਣੀ ਮਰਜ਼ੀ ਨਾਲ ਟੈਕਸ ਭਰਦੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕਿਵੇਂ ਤੁਸੀਂ ਕੈਸ਼ ਲੁਕਾ ਸਕਦੇ ਹੋ?

ਬੁਲਾਰੇ ਨੇ ਅੱਗੇ ਕਿਹਾ ਕਿ ਅਸਟੇਟ ਦੇ ਨਿਵੇਸ਼ "ਆਪਣੇ ਸਥਾਨ ਅਤੇ ਆਪਣੀ ਬਣਤਰ ਦੇ ਕਿਸੇ ਹੋਰ ਪਹਿਲੂ ਕਰਕੇ ਕੋਈ ਟੈਕਸ ਲਾਭ ਹਾਸਲ ਨਹੀਂ ਕਰਦੀ ਅਤੇ HMRC ਦੇ ਮੁਨਾਫ਼ੇ ਨੂੰ ਇਸ ਕਰਕੇ ਕੋਈ ਨੁਕਸਾਨ ਨਹੀਂ ਹੋਇਆ।"

ਨਿਵੇਸ਼ ਨੂੰ ਲੁਕਾ ਕੇ ਰੱਖਿਆ ਗਿਆ

ਸਸਟੇਨੇਬਲ ਫੋਰਸਟਰੀ ਮਨੇਜਮੈਂਟ ਨੇ ਉਨ੍ਹਾਂ ਦੇ ਦਫ਼ਤਰ ਨੂੰ ਲੋਬਿੰਗ ਸੰਬੰਧੀ ਕਾਗਜ਼ ਭੇਜੇ।

ਉਸਦੇ ਕੁਝ ਹਫਤੇ ਮਗਰੋਂ ਉਨ੍ਹਾਂ ਨੇ ਦੋ ਮਹੱਤਵਪੂਰਨ ਵਾਤਾਵਰਣਿਕ ਸਮਝੌਤਿਆਂ ਨੂੰ ਤਬਦੀਲ ਕਰਨ ਦੀ ਮੁਹਿੰਮ ਚਲਾਈ।

ਪ੍ਰਿੰਸ ਚਾਰਲਸ ਦੀ ਅਸਟੇਟ ਨੇ ਸਾਲ ਵਿੱਚ ਹੀ ਆਪਣਾ ਪੈਸਾ ਤਿੰਨ ਗੁਣਾ ਕਰ ਲਿਆ ਹਾਲਾਂਕਿ ਹਾਲੇ ਇਹ ਪਤਾ ਨਹੀਂ ਚੱਲਿਆ ਕਿ ਹਿੱਸੇਦਾਰੀ ਵਿੱਚ ਇੰਨਾ ਵਾਧਾ ਕਿਹੜੇ ਕਾਰਨਾਂ ਕਰਕੇ ਹੋਇਆ। ਉਨ੍ਹਾਂ ਦੀ ਉੱਚ ਪੱਧਰੀ ਮੁਹਿੰਮ ਦੇ ਬਾਵਜੂਦ ਸਮਝੌਤੇ ਬਦਲੇ ਨਹੀਂ ਗਏ ਸਨ।

ਕਾਗਜ਼ਾਤ ਦਰਸਾਉਂਦੇ ਹਨ ਕਿ ਡੱਚੀ ਆਫ਼ ਕਾਰਨਵਲ ਜੋ ਕਿ 89.6 ਕਰੋੜ ਦੀ ਇੱਕ ਨਿੱਜੀ ਅਸਟੇਟ ਹੈ ਜੋ ਰਾਜਕੁਮਾਰ ਚਾਰਲਸ ਨੂੰ ਆਮਦਨੀ ਦਿੰਦੀ ਹੈ ਅਤੇ ਜਿਸ ਨੂੰ ਚਲਾਉਣ ਵਿੱਚ ਕਿਹਾ ਜਾਂਦਾ ਹੈ ਕਿ ਉਹ "ਸ਼ਾਮਲ" ਹਨ ਨੇ ਫਰਵਰੀ 2007 ਵਿੱਚ ਇਹ ਹਿੱਸੇਦਾਰੀ ਖ਼ਰੀਦੀ। ਉਸ ਵਖ਼ਤ ਇਸ ਦੀ ਕੀਮਤ 1,13,500 ਡਾਲਰ ਭਾਵ ਕੋਈ 58,000 ਪੌਂਡ ਸੀ।

ਸਸਟੇਨੇਬਲ ਫੋਰਸਟਰੀ ਮਨੇਜਮੈਂਟ ਲਿਮਟਿਡ ਕੰਪਨੀ ਦੇ ਨਿਰਦੇਸ਼ਕਾਂ ਵਿੱਚੋਂ ਇੱਕ ਮਰਹੂਮ ਹੂਗ ਵੈਨ ਕਟਸਮ ਸਨ।

ਉਹ ਇੱਕ ਲੱਖਪਤੀ ਬੈਂਕਰ ਅਤੇ ਕੰਜ਼ਰਵੇਟਿਵਸਟ ਸਨ ਅਤੇ ਰਾਜਕੁਮਾਰ ਦੇ ਨਜ਼ਦੀਕੀ ਦੋਸਤਾਂ ਵਿੱਚੋਂ ਇੱਕ ਦੱਸੇ ਜਾਂਦੇ ਹਨ।

ਕੰਪਨੀ ਦੀ ਜਿਸ ਬੋਰਡ ਬੈਠਕ ਨੇ ਡੱਚੀ ਦੀ ਹਿੱਸੇਦਾਰੀ ਨੂੰ ਪ੍ਰਵਾਨਗੀ ਦਿੱਤੀ ਦੇ ਵੇਰਵੇ : "ਚੇਅਰਮੈਨ ਨੇ ਸ਼੍ਰੀਮਾਨ ਵੈਨ ਕਟਸਮ ਦਾ ਉਨ੍ਹਾਂ ਦਾ ਡੱਚੀ ਆਫ਼ ਕਾਰਨਵਲ ਨਾਲ ਮਿਲਾਉਣ ਲਈ ਧੰਨਵਾਦ ਕੀਤਾ ਅਤੇ ਬੋਰਡ ਸਰਬ ਸੰਮਤੀ ਨਾਲ ਸਹਿਮਤ ਹੋਇਆ ਕਿ ਡੱਚੀ ਆਫ਼ ਕਾਰਨਵਲ ਦੁਆਰਾ ਹਿੱਸੇਦਾਰੀ ਦੀ ਖ਼ਰੀਦ ਨੂੰ ਲੁਕੋ ਕੇ ਰੱਖਿਆ ਜਾਵੇ ਜਦ ਤੱਕ ਕਿ ਕਿਸੇ ਖੁਲਾਸੇ ਦੀ ਕਨੂੰਨੀ ਜ਼ਰੂਰਤ ਨਾ ਹੋਵੇ"

ਨੀਤੀ ਬਦਲਾਵ

ਸਸਟੇਨੇਬਲ ਫੋਰਸਟਰੀ ਮਨੇਜਮੈਂਟ ਨੇ ਕਾਰਬਨ ਕਰੈਡਿਟਸ ਵਿੱਚ ਵਪਾਰ ਕੀਤਾ। ਕਾਰਬਨ ਕਰੈਡਿਟਸ ਉਹ ਮੰਡੀ ਹੈ ਜੋ ਕੋਮਾਂਤਰੀ ਸਮਝੌਤਿਆਂ ਦੁਆਰਾ ਗਲੋਬਲ ਵਾਰਮਿੰਗ ਨੂੰ ਕਾਬੂ ਕਰਨ ਲਈ ਤਿਆਰ ਕੀਤੀ ਗਈ ਸੀ।

ਕੰਪਨੀ ਕਰੈਡਿਟਸ ਵਿੱਚ ਵਪਾਰ "ਟਰੋਪੀਕਲ ਅਤੇ ਸਬ ਟਰੋਪੀਕਲ ਜੰਗਲ" ਤੋਂ ਕਰਨਾ ਚਾਹੁੰਦੀ ਸੀ ਪਰ ਵਾਤਾਵਰਣ ਤਬਦੀਲੀ ਸੰਬੰਧੀ ਦੋ ਸਮਝੌਤਿਆਂ ਕਰਕੇ ਇਸਦੇ ਰਾਹ ਵਿੱਚ ਰੁਕਵਟ ਸੀ। ਇਹ ਸਮਝੌਤੇ ਸਨ ਯੂਰਪੀਅਨ ਯੂਨੀਆਨ ਦੀ ਅਮਿਸ਼ਨ ਟਰੇਡਿੰਗ ਸਕੀਮ (EU ETS) ਅਤੇ ਕਿਓਟੋ ਪਰੋਟੋਕੋਲ। ਇਨ੍ਹਾਂ ਸਮਝੌਤਿਆਂ ਤਹਿਤ ਵਰਖਾ ਵਣਾਂ ਨੂੰ ਕਾਰਬਨ ਕਰੈਡਿਟਸ ਤੋਂ ਬਾਹਰ ਰੱਖਿਆ ਗਿਆ ਸੀ।

ਕਾਗਜ਼ਾਤ ਦਰਸਾਉਂਦੇ ਹਨ ਕਿ ਜਦੋਂ ਡੱਚੀ ਨੇ ਆਪਣੀ ਹਿੱਸੇਦਾਰੀ ਖ਼ਰੀਦੀ ਤਾਂ ਸਸਟੇਨੇਬਲ ਫੋਰਸਟਰੀ ਮਨੇਜਮੈਂਟ, ਕਾਰਬਨ ਕਰੈਡਿਟਸ ਬਾਰੇ "ਨੀਤੀ ਬਦਲਾਵ" ਲਈ ਲਾਬੀ ਕਰ ਰਹੀ ਸੀ।

ਨਵੇਂ ਅਮਰੀਕੀ ਅਤੇ ਯੂਰਪੀਅਨ ਯੂਨੀਆਨ ਕਨੂੰਨਾਂ ਤੇ ਨਿਯਮਾਂ ਵਿੱਚ "ਜੰਗਲੀ ਕਾਰਬਨ ਕਰੈਡਿਟਸ ਨੂੰ ਸ਼ਾਮਲ ਕਰਵਾਉਣ ਲਈ ਲੋਬੀ ਕਰਨ ਲਈ" ਇਸ ਨੇ ਕਿਓਟੋ ਪਰੋਟੋਕੋਲ ਬਾਰੇ ਸਾਬਕਾ ਅਮਰੀਕੀ ਮੂਹਰਲੀ ਕਤਾਰ ਦੇ ਵਾਰਤਾਕਾਰ ਸਟੂਅਰਟ ਈਜ਼ਨਸਟੈਟ ਨੂੰ ਲਾਇਆ।

ਫਰਵਰੀ 2007 ਦੀ ਬੋਰਡ ਬੈਠਕ ਦੇ ਵੇਰਵੇ ਦਰਸਾਉਂਦੇ ਹਨ ਕਿ, ਸਸਟੇਨੇਬਲ ਫੋਰਸਟਰੀ ਮਨੇਜਮੈਂਟ ਸਾਲ ਦੇ ਅੰਤ ਤੇ ਹੋਣ ਵਾਲੀਆਂ ਕਿਓਟੋ ਪਰੋਟੋਕੋਲ ਬੈਠਕਾਂ ਤੋਂ ਪਹਿਲਾਂ" ਜੰਗਲੀ ਕਾਰਬਨ ਕਰੈਡਿਟਸ ਦੀ ਹਮਾਇਤ ਲਈ ਮੌਕਿਆਂ ਨੂੰ ਪ੍ਰਭਾਵਿਤ ਕਰਨ ਲਈ" ਵੀ ਕਦਮ ਚੁੱਕ ਰਹੀ ਸੀ।

6 ਜੁਲਾਈ 2007 ਨੂੰ, ਜਦੋਂ ਡੱਚੀ ਨੇ ਹਿੱਸੇਦਾਰੀ ਖ਼ਰੀਦਣ ਦੇ ਚਾਰ ਹਫ਼ਤੇ ਬਾਅਦ ਵੈਨ ਕਟਸਮ ਨੇ ਸਸਟੇਨੇਬਲ ਫੋਰਸਟਰੀ ਮਨੇਜਮੈਂਟ ਦੇ ਚੇਅਰਮੈਨ ਨੂੰ ਲੋਬੀ ਕਾਗਜ਼ਾਤ ਰਾਜਕੁਮਾਰ ਦੇ ਦਫ਼ਤਰ ਨੂੰ ਭੇਜਣ ਲਈ ਕਿਹਾ।

ਕੀ ਸੋਚਦੇ ਹਨ ਨੌਜਵਾਨ ਰੂਸੀ ਇਨਕਲਾਬ ਬਾਰੇ

'ਪਕੋਕਾ ਹੈ ਨਾਕਾਮੀ ਲੁਕਾਉਣ ਦੀ ਇੱਕ ਕੋਸ਼ਿਸ਼'

Image copyright Getty Images

"ਸਰਕਾਰੀ ਨੀਤੀ ਅਤੇ ਵਕਾਲਤ" (ਪਬਲਿਕ ਪੋਲਿਸੀ ਐਂਡ ਐਡਵੋਕੇਸੀ) ਹੇਠ ਪੈਰਿਸ ਵਿਖੇ ਹੋਈ ਬੋਰਡ ਬੈਠਕ ਦੇ ਵੇਰਵੇ ਦਰਸਾਉਂਦੇ ਹਨ ਕਿ," ਚੇਅਰਮੈਨ ਨੇ ਕਮੇਟੀ ਦਾ ਧਿਆਨ ਕਾਗਜ਼ਾਂ ਦੀਆਂ ਗੰਢਾਂ ਵੱਲ ਦਵਾਇਆ ਜੋ ਵੱਖੋ-ਵੱਖ ਨੀਤੀ ਘਾੜਿਆਂ ਲਈ ਤਿਆਰ ਕੀਤੇ ਗਏ ਸਨ... ਵੈਨ ਕਟਸਮ ...ਨੇ... ਕਿਹਾ ਕਿ ਵੇਲਸ ਦੇ ਸ਼ਹਿਜ਼ਾਦੇ ਦੇ ਦਫ਼ਤਰ ਲਈ ਵੀ ਇੱਕ ਸੈੱਟ ਤਿਆਰ ਕੀਤਾ ਜਾਵੇ। ਚੇਅਰਮੈਨ ਨੇ ਇਹ ਕੰਮ ਆਪਣੇ ਜਿੰਮੇ ਲਿਆ।"

ਵਰਖਾ ਵਣਾਂ ਦਾ ਪਰੋਜੈਕਟ

ਚਾਰ ਹਫ਼ਤੇ ਬਾਅਦ 2 ਜੁਲਾਈ ਨੂੰ ਰਾਜਕੁਮਾਰ ਚਾਰਲਸ ਨੇ ਯੂਰਪੀਅਨ ਯੂਨੀਅਨ ਤੇ ਕਿਓਟੋ ਪਰੋਟੋਕੋਲ ਦੀ ਕਾਰਬਨ ਕਰੈਡਿਟਸ ਨੂੰ ਵਰਖਾ ਵਣਾਂ ਤੋਂ ਬਾਹਰ ਰੱਖਣ ਲਈ ਇੱਕ ਤਕਰੀਰ ਵਿੱਚ ਆਲੋਚਨਾ ਕਰਦਿਆਂ ਬਦਲਾਵ ਦੀ ਅਪੀਲ ਕੀਤੀ।

ਰਾਜਕੁਮਾਰ ਨੇ ਬਿਜ਼ਨਿਸ ਇਨ ਦਾ ਕਮਿਊਨਿਟੀ ਅਵਾਰਡ ਡਿੱਨਰ ਮੌਕੇ ਤਕਰੀਰ ਕਰਦਿਆਂ ਕਿਹਾ, "ਕਿਓਟੋ ਪਰੋਟੋਕੋਲ ਦੀ ਮੌਜੂਦਾ ਵਿਵਸਥਾ ਜਿਵੇਂ ਕਿ ਇਹ ਹੁਣ ਹੈ, ਟਰੋਪਿਕਲ ਵਰਖਾ ਵਣਾਂ ਵਾਲੇ ਦੇਸਾਂ ਕੋਲ ਆਪਣੇ ਜੰਗਲਾਂ ਨੂੰ ਕੱਟੇ ਅਤੇ ਹੋਰ ਲਾਏ ਬਿਨ੍ਹਾਂ ਕ੍ਰੈਡਿਟਸ ਕਮਾਉਣ ਦਾ ਕੋਈ ਹੋਰ ਰਾਹ ਨਹੀਂ ਹੈ।"

"ਯੂਰੋਪੀਅਨ ਯੂਨੀਅਨ ਕਾਰਬਨ ਟਰੇਡਿੰਗ ਸਕੀਮ ਕਾਰਬਨ ਕਰੈਡਿਟਸ ਨੂੰ ਵਿਕਾਸਸ਼ੀਲ ਦੇਸਾਂ ਦੇ ਜੰਗਲਾਂ ਤੋਂ ਬਾਹਰ ਰਖਦਾ ਹੈ। ਸਾਨੂੰ ਕੌਮਾਂਤਰੀ ਬਰਾਦਰੀ ਨੂੰ ਇਨ੍ਹਾਂ ਨਾਕਾਮਯਾਬੀਆਂ ਨੂੰ ਫੌਰੀ ਤੌਰ 'ਤੇ ਠੀਕ ਕਰਨ ਲਈ, ਮਿਲ ਕੇ ਕੰਮ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ।"

ਅਕਤੂਬਰ 2007 ਵਿੱਚ ਰਾਜਕੁਮਾਰ ਦਾ ਵਰਖਾ ਵਣਾਂ ਦਾ ਪਰੋਜੈਕਟ ਸ਼ੁਰੂ ਕੀਤਾ। ਇਸ ਪਰੋਜੈਕਟ ਦਾ ਉਦੇਸ਼ "ਟਰੋਪੀਕਲ ਖਿੱਤਿਆਂ ਵਿੱਚ ਜੰਗਲਾਂ ਦੀ ਕਟਾਈ ਦੀ ਕਲਾਈਮੇਟ ਚੇਂਜ ਵਿੱਚ ਭੂਮਿਕਾ ਦੀ ਵਿਸ਼ਵੀ ਪਛਾਣ ਵਧਾਉਣਾ ਅਤੇ ਵਰਖਾ ਵਣਾਂ ਦੀ ਕੀਮਤ ਨੂੰ ਉਨ੍ਹਾਂ ਦੇ ਹੁੰਦਿਆਂ ਨਾ ਕਿ ਕਟਾਈ ਮਗਰੋਂ ਵਧਾਉਣਾ ਸੀ।"

ਪਰੋਜੈਕਟ ਦੀ ਸ਼ੁਰੂਆਤ ਸਮੇਂ ਦੀ ਇੱਕ ਤਕਰੀਰ ਵਿੱਚ ਉਨ੍ਹਾਂ ਕਿਹਾ, "ਕਿਓਟੋ ਪਰੋਟੋਕੋਲ ਕੋਲ਼ ਮੌਜੂਦਾ ਵਰਖਾ ਵਣਾਂ ਨੂੰ ਬਚਾਉਣ ਲਈ ਕੋਈ ਬੰਦੋਬਸਤ ਨਹੀਂ ਹੈ।"

"ਜੰਗਲਾਂ ਦੀ ਕਟਾਈ ਅਤੇ ਮੁੜ ਉਗਾਉਣ ਦੇ ਪਰੋਜੈਕਟਾਂ ਲਈ ਕ੍ਰੈਡਿਟਸ ਉਪਲਬਧ ਹਨ ਪਰ ਕਿਸੇ ਪਹਿਲਾਂ ਤੋਂ ਵਧੇ ਜੰਗਲ ਲਈ ਨਹੀਂ। ਅਤੇ ਯੂਰਪੀਅਨ ਟਰੇਡਿੰਗ ਸਕੀਮ ਕਾਰਬਨ ਕ੍ਰੈਡਿਟਸ ਨੂੰ ਵਿਕਾਸਸ਼ੀਲ ਦੇਸਾਂ ਦੇ ਜੰਗਲਾਂ ਲਈ ਬਿਲਕੁਲ ਹੀ ਬਾਹਰ ਕੱਢ ਦਿੰਦੀ ਹੈ....ਨਿਸ਼ਚਿਤ ਹੀ ਸਾਨੂੰ ਸਵੀਕਾਰਨਾ ਪਵੇਗਾ ਕਿ ਕਲਾਈਮੇਟ ਚੇਂਜ ਦੀ ਗੰਭੀਰ ਵਿਪਤਾ ਕਰਕੇ ਅਜਿਹੀ ਪ੍ਰਤੀਕਿਰਿਆ ਦੀ ਜ਼ਰੂਰਤ ਹੈ ਜੋ ਮੌਜੂਦਾ ਟਰੋਪੀਕਲ ਜੰਗਲਾਂ ਨੂੰ ਬਾਹਰ ਰੱਖਣ ਦੀ ਥਾਂ ਕਲਾਵੇ ਵਿੱਚ ਲੈਦੀ ਹੋਵੇ?"

ਪੈਨੋਰਮਾ ਪ੍ਰਿੰਸ ਚਾਰਲਸ ਦੀਆਂ 2008 ਤੋਂ ਪਹਿਲਾਂ ਦੀਆਂ ਵਰਖਾ ਵਣਾਂ ਲਈ ਕਾਰਬਨ ਕ੍ਰੈਡਿਟਸ ਨੂੰ ਸ਼ਾਮਲ ਕਰਨ ਲਈ ਕਿਓਟੋ ਪਰੋਟੋਕੋਲ ਤੇ ਯੂਰਪੀਅਨ ਯੂਨੀਆਨ ਕਾਰਬਨ ਟਰੇਡਿੰਗ ਸਕੀਮ ਨੂੰ ਬਦਲਣ ਬਾਰੇ ਤਕਰੀਰਾਂ ਦਾ ਕੋਈ ਸਬੂਤ ਨਹੀਂ ਲੱਭ ਸਕਿਆ। ਪੈਨੋਰਮਾ ਨੇ ਰਾਜਕੁਮਾਰ ਦੇ ਦਫ਼ਤਰ ਨੂੰ ਅਜਿਹੀਆਂ ਤਕਰੀਰਾਂ ਲਈ ਪੁੱਛਿਆ ਪਰ ਉਨ੍ਹਾਂ ਨੇ ਕੋਈ ਉੱਤਰ ਨਹੀਂ ਦਿੱਤਾ।

ਸ਼ਹਿਜ਼ਾਦੇ ਦਾ 'ਮਦੱਦਗਾਰ ਹੱਥ'

ਅਗਲੇ ਛੇ ਮਹੀਨਿਆਂ ਦੌਰਾਨ, ਭਵਿੱਖ ਦੇ ਬਾਦਸ਼ਾਹ ਨੇ ਵਰਖਾ ਵਣਾਂ ਬਾਰੇ ਹੋਰ ਤਕਰੀਰਾਂ ਅਤੇ ਵੀਡੀਓ ਬਣਾਏ

Image copyright EUROPEAN PARLIAMENT

ਜਨਵਰੀ 2008 ਵਿੱਚ ਜਾਰੀ ਇੱਕ ਵੀਡੀਓ ਵਿੱਚ ਰਾਜਕੁਮਾਰ ਨੇ ਕਿਹਾ꞉"ਮੇਰਾ ਵਿਸ਼ਵਾਸ਼ ਹੈ ਕਿ, ਫ਼ੌਰੀ ਪਹਿਲ ਤਾਂ ਇੱਕ ਨਵੀਂ ਕ੍ਰੈਡਿਟਸ ਮੰਡੀ ਵਿਕਸਤ ਕਰਨ ਦੀ ਲੋੜ ਹੈ ਜੋ ਵਰਖਾ ਵਣਾਂ ਦੀਆਂ ਬਾਕੀ ਦੁਨੀਆਂ ਨੂੰ ਕਾਰਬਨ ਅਤੇ ਈਕੋਸਿਸਟਮ ਸੇਵਾਵਾਂ ਦੀ ਸੱਚੀ ਕੀਮਤ ਦੇਵੇ।"

ਜਨਵਰੀ 2008 ਵਿੱਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਗੋਰਡਨ ਬਰਾਊਨ ਨਾਲ ਇੱਕ ਨਿੱਜੀ ਬੈਠਕ ਵਿੱਚ ਵਰਖਾ ਵਣਾਂ ਬਾਰੇ ਚਰਚਾ ਕੀਤੀ।

ਕੁਝ ਦਿਨ ਮਗਰੋਂ ਉਹ ਯੂਰਪੀਅਨ ਕਮਿਸ਼ਨ ਦੇ ਤਤਕਾਲੀ ਪ੍ਰਧਾਨ ਨੂੰ ਜੋਸ ਮੈਨੂਅਲ ਬਰਾਸੋ ਅਤੇ ਯੂਰਪੀਅਨ ਯੂਨੀਅਨ ਦੇ ਵਾਤਾਵਰਣ, ਊਰਜਾ, ਵਪਾਰ ਅਤੇ ਖੇਤੀਬਾੜੀ ਬਾਰੇ ਕਮਿਸ਼ਨਰਾਂ ਨੂੰ ਮਿਲੇ।

150 ਐਮਈਪੀ ਦੀ ਆਪਣੀ ਇੱਕ ਤਕਰੀਰ ਵਿੱਚ ਉਨ੍ਹਾਂ ਕਿਹਾ꞉" ਮੈਨੂੰ ਪੂਰੀ ਉਮੀਦ ਹੈ ਕਿ ਯੂਰਪੀਅਨ ਯੂਨੀਆਨ ਦੀ ਅਮਿਸ਼ਨ ਟਰੇਡਿੰਗ ਸਕੀਮ ਦਾ ਆਉਣ ਵਾਲਾ ਰੂਪ ਵਰਖਾ ਵਣਾਂ ਨੂੰ ਬਚਾਉਣ ਲਈ ਮੰਡੀ ਪਹੁੰਚ ਵਾਲਾ ਮਦੱਦਗਾਰ ਅਤੇ ਸਪਸ਼ਟ ਹੱਥ ਵਧਾਵੇਗੀ.. ਖਰਬਾਂ ਲੋਕਾਂ ਦੀਆਂ ਜਿੰਦਗੀਆਂ ਤੁਹਾਡੇ ਹੁੰਗਾਰੇ ਤੇ ਨਿਰਭਰ ਹਨ ਅਤੇ ਜੇ ਅਸੀਂ ਜੇ ਅਸੀਂ ਇਹ ਨਾ ਕਰ ਸਕੇ ਅਤੇ ਅਸਫ਼ਲ ਹੋਏ ਤਾਂ ਸਾਡੇ ਵਿੱਚੋਂ ਕਿਸੇ ਨੂੰ ਵੀ ਸਾਡੇ ਬੱਚੇ ਅਤੇ ਉਨ੍ਹਾਂ ਦੇ ਬੱਚਿਆਂ ਦੁਆਰਾ ਮੁਆਫ਼ ਨਹੀਂ ਕਾਤਾ ਜਾਵੇਗਾ।

18 ਜੂਨ 2008 ਨੂੰ ਜਦ ਕਿ ਆਰਥਿਕ ਮੰਦੀ ਸ਼ੁਰੂ ਹੋ ਰਹੀ ਸੀ, ਡੱਚੀ ਨੇ ਸਸਟੇਨੇਬਲ ਫੋਰਸਟਰੀ ਮਨੇਜਮੈਂਟ ਵਿੱਚ ਆਪਣੀ ਹਿੱਸੇਦਾਰੀ ਵੇਚ ਦਿੱਤੀ।

ਕਾਗਜ਼ਾਤ ਦਰਸਾਉਂਦੇ ਹਨ ਕਿ ਇਸਨੂੰ 50 ਸ਼ੇਅਰਾਂ ਲਈ 3,25,000 ਡਾਲਰ ਦਾ ਭੁਗਤਾਨ ਕੀਤਾ ਗਿਆ।

ਸਸਟੇਨੇਬਲ ਫੋਰਸਟਰੀ ਮਨੇਜਮੈਂਟ ਦੀ ਹੁਣ ਕੋਈ ਹੋਂਦ ਨਹੀਂ ਹੈ।

ਡੱਚੀ 1937 ਵਿੱਚ ਕਾਇਮ ਕੀਤੀ ਗਈ ਸੀ। ਇਹ ਆਪਣੀ ਆਮਦਨ ਦੀ ਵਰਤੋਂ ਵੇਲਸ ਦੇ ਸ਼ਹਿਜ਼ਾਦੇ ਦੀਆਂ ਤੇ ਉਸਦੇ ਬੱਚਿਆਂ ਦੀਆਂ ਸਰਕਾਰੀ, ਨਿੱਜੀ ਅਤੇ ਦਾਨ-ਪੁੰਨ ਦੀਆਂ ਗਤੀਵਿਧੀਆਂ ਲਈ ਪੈਸਾ ਦੇਣ ਲਈ ਕਰਦੀ ਹੈ। ਇਸਦੇ ਖਾਤਿਆਂ ਦੀ ਸੁਤੰਤਰ ਲੇਖਾਕਾਰੀ ਹੁੰਦੀ ਹੈ ਅਤੇ ਸੰਸਦ ਸਾਹਮਣੇ ਰੱਖੇ ਜਾਂਦੇ ਹਨ।

ਡੱਚੀ ਆਫ਼ ਕਾਰਨਵਲ ਦੇ ਬੁਲਾਰੇ ਨੇ ਕਿਹਾ ਕਿ ਅਸਟੇਟ ਨੇ "ਇੱਕ ਜਿੰਮੇਵਾਰ ਨਿਵੇਸ਼ ਨੀਤੀ ਜੋ ਉਨ੍ਹਾਂ ਸਾਰੇ ਖਤਰਾਂ ਤੇ ਲਾਗੂ ਹੁੰਦੀ ਹੈ ਜਿਨ੍ਹਾਂ ਵਿੱਚ ਵੀ ਇਹ ਨਿਵੇਸ਼ ਕਰ ਸਕਦੀ ਹੈ" ਦੀ ਪਾਲਣਾ ਕੀਤੀ ਹੈ।"

ਪੈਰਾਡਾਈਸ ਦਸਤਾਵੇਜ਼ ਇਹ ਵੀ ਦਰਸਾਉਂਦੇ ਹਨ ਕਿ 2004-2005 ਦੌਰਾਨ ਮਹਾਰਾਣੀ ਦਾ ਕੋਈ 1 ਕਰੋੜ ਪੌਂਡ ਦਾ ਨਿੱਜੀ ਪੈਸਾ ਵੀ ਵਿਦੇਸ਼ ਵਿੱਚ ਲਾਇਆ ਗਿਆ। ਇਹ ਪੈਸਾ ਬਰਮੂਡਾ ਤੇ ਕੈਮੈਨ ਟਾਪੂਆਂ ਵਿੱਚ ਲਾਇਆ ਗਿਆ।

ਪੈਰਾਡਾਈਸ ਦਸਤਾਵੇਜ਼

ਜ਼ਿਆਦਾਤਰ ਖੁਲਾਸੇ ਐੱਪਲਬਾਏ ਕੰਪਨੀ ਦੇ ਹਨ। ਇਹ ਕੰਪਨੀ ਬਰਮੂਡਾ ਦੀ ਹੈ। ਇਸ ਆਪਣੇ ਗਾਹਕਾਂ ਨੂੰ ਟੈਕਸ ਬਚਾ ਕੇ ਦੇਸ ਤੋਂ ਬਾਹਰ ਨਿਵੇਸ਼ ਕਰਨ ਵਿੱਚ ਮਦਦ ਕਰਦੀ ਹੈ।

ਇਸੇ ਕੰਪਨੀ ਦੇ ਦਸਤਾਵੇਜ਼ ਅਤੇ ਕੈਰੀਬੀਅਨ ਦੇਸਾਂ ਵਿੱਚ ਰਜਿਸਟਰਡ ਕੰਪਨੀਆਂ ਦੇ ਦਸਤਾਵੇਜ਼ਾ ਨੂੰ ਜਰਮਨੀ ਦੇ ਅਖ਼ਬਾਰ ਵੱਲੋਂ ਹਾਸਿਲ ਕੀਤਾ ਗਿਆ ਹੈ। ਅਖ਼ਬਾਰ ਨੇ ਸਰੋਤ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।

ਕਈ ਭਾਰਤੀ ਨਾਂ ਵੀ ਇਸ ਮਾਮਲੇ ਵਿੱਚ ਸਾਹਮਣੇ ਆਏ ਹਨ।

ਇਸ ਪੜਤਾਲ ਵਿੱਚ ਜੁੜੇ ਮੀਡੀਆ ਅਦਾਰਿਆਂ ਮੁਤਾਬਕ ਇਹ ਜਾਂਚ ਲੋਕਹਿਤ ਵਿੱਚ ਹੈ ਕਿਉਂਕਿ ਪਹਿਲਾਂ ਵੀ ਅਜਿਹੇ ਖੁਲਾਸਿਆਂ ਨਾਲ ਟੈਕਸ ਬਚਾਉਣ ਲਈ ਕੀਤੇ ਨਿਵੇਸ਼ ਨਾਲ ਜੁੜੀਆਂ ਗੜਬੜੀਆਂ ਸਾਹਮਣੇ ਆਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)