ਕੁਲਭੂਸ਼ਣ ਜਾਧਵ ਆਪਣੀ ਪਤਨੀ ਨਾਲ ਮਿਲ ਸਕਦੇ ਹਨ- ਪਾਕਿਸਤਾਨ

Kulbhushan Jadhav Image copyright AFP

ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਕੁਲਭੂਸ਼ਣ ਜਾਧਵ ਨੂੰ ਉਨ੍ਹਾਂ ਦੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਮਨੁੱਖਤਾ ਦੇ ਅਧਾਰ 'ਤੇ ਲਿਆ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਪਾਕਿਸਤਾਨ ਦੀ ਸਰਕਾਰ ਨੇ ਮਨੁੱਖਤਾ ਦੇ ਅਧਾਰ 'ਤੇ ਕਮਾਂਡਰ ਕੁਲਭੂਸ਼ਣ ਜਾਧਵ ਨੂੰ ਉਨ੍ਹਾਂ ਦੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਦੇ ਦਿੱਤੀ ਗਈ ਹੈ।"

ਸਾਉਦੀ꞉ ਸੌ ਅਰਬ ਡਾਲਰ ਦੇ ਗਬਨ ਦੇ ਪੱਕੇ ਸਬੂਤ

ਖ਼ਾਲਿਸਤਾਨ ਦੀ ਗੱਲ ਕਰਨਾ ਅਪਰਾਧ ਨਹੀਂ- ਬਡੂੰਗਰ

Image copyright http://www.mofa.gov.pk/
ਫੋਟੋ ਕੈਪਸ਼ਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤਾ ਪ੍ਰੈੱਸ ਨੋਟ

ਪ੍ਰੈਸ ਨੋਟ ਮੁਤਾਬਕ, "ਕਮਾਂਡਰ ਕੁਲਭੂਸ਼ਨ ਜਾਧਵ ਉਰਫ਼ ਹੁਸੈਨ ਮੁਬਾਰਕ ਪਟੇਲ, ਭਾਰਤੀ ਨੇਵੀ ਦੇ ਮੌਜੂਦਾ ਕਮਾਂਡਰ, ਜੋ ਕਿ ਭਾਰਤੀ ਇੰਟੈਲਜੈਂਸ ਏਜੰਸੀ/RAW ਨਾਲ ਕੰਮ ਰਿਹਾ ਸੀ, ਪਾਕਿਸਤਾਨੀ ਏਜੰਸੀ ਨੇ 3 ਮਾਰਚ, 2016 ਨੂੰ ਹਿਰਾਸਤ ਵਿੱਚ ਲਿਆ ਸੀ।

ਉਹ ਗੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰ ਗਿਆ ਸੀ। ਉਸ ਨੇ ਮਜਿਸਟ੍ਰੇਟ ਅਤੇ ਅਦਾਲਤ ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੂੰ ਰੌ (RAW) ਵੱਲੋਂ ਜਾਸੂਸੀ ਲਈ ਭੇਜਿਆ ਗਿਆ ਸੀ, ਜਿਸ ਨਾਲ ਦਹਿਸ਼ਤਗਰਦੀ ਕਾਰਵਾਈਆਂ ਤੇ ਗੜਬੜੀ ਨੂੰ ਅੰਜਾਮ ਦਿੱਤਾ ਜਾ ਸਕੇ। ਇਸ ਦਾ ਮਕਸਦ ਪਾਕਿਸਤਾਨ ਵਿਰੁੱਧ ਜੰਗ ਨੂੰ ਛੇੜਨਾ ਹੈ।"

ਕਿੰਨਾ ਬਦਲਿਆ ਗੁਜਰਾਤ ਦਾ ਮੁਸਲਮਾਨ?

ਰੂਸੀ ਇਨਕਲਾਬ ਦੀਆਂ 10 ਖ਼ਾਸ ਤਸਵੀਰਾਂ

ਕੀ ਹੈ ਮਾਮਲਾ?

ਪਾਕਿਸਤਾਨ ਦੀ ਸੈਨਿਕ ਅਲਾਦਤ ਨੇ ਜਾਧਵ ਨੂੰ ਜਸੂਸੀ ਅਤੇ ਦੇਸ ਵਿਰੋਧੀ ਕਾਰਵਾਈ ਦੇ ਇਲਜ਼ਾਮ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ। ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਇਰਾਨ ਤੋਂ ਅਗਵਾ ਕੀਤਾ ਗਿਆ ਸੀ।

ਭਾਰਤੀ ਨੇਵੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਇਰਾਨ ਵਿੱਚ ਵਪਾਰ ਕਰ ਰਹੇ ਸਨ।

Image copyright AFP/Getty Images
ਫੋਟੋ ਕੈਪਸ਼ਨ ਜਾਧਵ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਲਈ ਜੂਨ, 2017 ਨੂੰ ਮੁੰਬਈ ਵਿੱਤ ਕੀਤਾ ਗਿਆ ਮੁਜ਼ਾਹਰਾ

ਪਾਕਿਸਤਾਨ ਦਾ ਦਾਅਵਾ

ਹਾਲਾਂਕਿ ਪਾਕਿਸਤਾਨ ਦਾ ਦਾਅਵਾ ਹੈ ਕਿ ਜਾਧਵ ਨੂੰ 3 ਮਾਰਚ 2016 ਨੂੰ ਬਲੂਚਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

Image copyright AFP/Getty Images
ਫੋਟੋ ਕੈਪਸ਼ਨ ਕੁਲਭੂਸ਼ਨ ਜਾਧਵ ਦੇ ਮੁੰਬਈ ਰਹਿੰਦੇ ਇੱਕ ਦੋਸਤ ਤਸਵੀਰ ਦਿਖਾਉਂਦੇ ਹੋਏ

ਜਾਧਵ ਤੇ ਬਲੂਚਿਸਤਾਨ ਵਿੱਚ ਅਸ਼ਾਂਤੀ ਫੈਲਾਉਣ ਅਤੇ ਜਾਸੂਸੀ ਦਾ ਇਲਜ਼ਾਮ ਲਾਇਆ ਗਿਆ ਅਤੇ ਫਾਂਸੀ ਦੀ ਸਜ਼ਾ ਸੁਣਾਈ ਗਈ।

ਹਾਲਾਂਕਿ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਇਸ ਤੇ ਰੋਕ ਲਾ ਦਿੱਤੀ ਸੀ। ਉਦੋਂ ਤੋਂ ਹੀ ਮਾਮਲਾ ਆਈਸੀਜੇ ਵਿੱਚ ਚੱਲ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ