ਯੂ-ਟਿਊਬ ਦੀ ਸੁਪਰ ਵੂਮੈੱਨ ਲਿਲੀ ਸਿੰਘ, ਕਿਵੇਂ ਬਣਦੀ ਹੈ ਲੋਕਾਂ ਦੀ ਮਦਦਗਾਰ

lilly Singh

ਯੂ-ਟਿਊਬ ਸਟਾਰ ਲਿਲੀ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਬਾਈਸੈਕਸੂਅਲ ਹੈ। ਪੰਜਾਬੀ ਮੂਲ ਦੀ ਕੈਨੇਡੀਅਨ ਕੁੜੀ ਆਪਣੇ ਚਾਹੁਣ ਵਾਲਿਆਂ ਦੀ ਮਦਦ ਵੀ ਕਰਦੀ ਰਹਿੰਦੀ ਹੈ

ਲੱਖਾਂ ਕਰੋੜਾਂ ਕਮਾਉਣ ਵਾਲੇ ਕਲਾਕਾਰਾਂ ਦੀ ਸੰਖਿਆ ਹਜ਼ਾਰਾਂ ਵਿੱਚ ਹੈ ਪਰ ਅਜਿਹੇ ਕਲਾਕਾਰ ਕੁਝ ਹੀ ਹੋਣਗੇ, ਜੋ ਆਪਣੀ ਇਸ ਕਮਾਈ ਨਾਲ ਜਰੂਰਤਮੰਦਾਂ ਦੀ ਮਦਦ ਕਰਦੇ ਹੋਣ।

ਅਜਿਹੀ ਇੱਕ ਸਖਸ਼ੀਅਤ ਹਨ ਲਿਲੀ ਸਿੰਘ। ਪੰਜਾਬੀ ਮੂਲ ਦੀ ਲਿਲੀ ਸਿੰਘ ਯੂ-ਟਿਊਬ ਨਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਔਰਤ ਹੈ।

ਲਿਲੀ ਸਿੰਘ ਦੇ ਟਵਿੱਟਰ 'ਤੇ ਲੱਖਾਂ ਫੋਲੋਅਰਜ਼ ਹਨ ਅਤੇ ਲਿਲੀ ਅਕਸਰ ਉਨ੍ਹਾਂ ਕੋਲੋਂ ਪੁੱਛਦੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਕੀ ਪਰੇਸ਼ਾਨੀ ਜਾਂ ਦਿੱਕਤ ਹੈ।

ਇਸ ਤੋਂ ਬਾਅਦ ਲਿਲੀ ਸਿੰਘ ਉਨ੍ਹਾਂ ਨੂੰ ਪੈਸੇ ਦੀ ਪੇਸ਼ਕਸ਼ ਕਰਦੀ ਹੈ।

ਉਹ ਪ੍ਰਸ਼ੰਸਕਾਂ ਨੂੰ ਕਿਰਾਏ ਲਈ ਪੈਸਾ ਦਿੰਦੀ ਹੈ। ਉਨ੍ਹਾਂ ਲਈ ਕਾਲਜ ਦੀਆਂ ਕਿਤਾਬਾਂ ਖਰੀਦ ਦੀ ਹੈ ਅਤੇ ਇੱਥੋਂ ਤੱਕ ਕਿ ਜਿੰਮ ਦੀ ਮੈਂਬਰਸ਼ਿਪ ਵੀ ਲੈਂਦੀ ਹੈ।

ਤਸਵੀਰ ਸਰੋਤ, Twitter

18 ਸਾਲ ਦੀ ਉਮਾ ਨੇ ਨਿਊਜ਼ ਬੀਟ ਨੂੰ ਦੱਸਿਆ ਕਿ ਜਦ ਲਿਲੀ ਨੇ ਉਨ੍ਹਾਂ ਦੀ ਬੀਮਾਰ ਮਾਂ ਨੂੰ ਬਾਹਰ ਘੁਮਾਉਣ ਲੈ ਕੇ ਜਾਣ ਦੀ ਪੇਸ਼ਕਸ਼ ਕੀਤੀ ਤਾਂ ਉਹ 'ਹੱਕ-ਬੱਕੀ' ਰਹਿ ਗਈ।

ਮਲੇਸ਼ੀਆ ਵਿੱਚ ਰਹਿਣ ਵਾਲੀ ਉਮਾ ਨੇ ਦੱਸਿਆ, "ਆਮ ਤੌਰ 'ਤੇ ਆਪਣੀ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਦੀ ਹਾਂ, ਪਰ ਮੈਂ ਉਨ੍ਹਾਂ (ਲਿਲੀ) ਨੂੰ ਕਿਹਾ ਕਿ ਮੇਰੀ ਮਾਂ ਲੰਬੇ ਸਮੇਂ ਤੋਂ ਬੀਮਾਰ ਹੈ ਅਤੇ ਮੈਂ ਉਨ੍ਹਾਂ ਕੁਝ ਵੀ ਉਮੀਦ ਨਹੀਂ ਰੱਖ ਰਹੀ ਸੀ।

ਸਿਰਫ਼ ਮੈਂ ਆਪਣੀ ਪਰੇਸ਼ਾਨੀ ਸਾਂਝੀ ਕਰ ਰਹੀ ਸਾਂ ਪਰ ਅਚਾਨਕ ਮੇਰਾ ਫੋਨ ਵੱਜਿਆ।"

ਉਮਾ ਅੱਗੇ ਦੱਸਦੀ ਹੈ, "ਲਿਲੀ ਨੇ ਮੈਨੂੰ ਕਿਹਾ ਕਿ ਉਸ (ਲਿਲੀ) ਨੂੰ ਉਨ੍ਹਾਂ ਦੀ ਮਾਂ ਨੂੰ ਬਾਹਰ ਡਿਨਰ 'ਤੇ ਲੈ ਕੇ ਜਾਣ 'ਚ ਖੁਸ਼ੀ ਮਿਲੇਗੀ... ਮੈਨੂੰ ਦੱਸੋ ਕਿ ਕੋਈ ਅਜਿਹਾ ਸੈਲੇਬ੍ਰਿਟੀ ਹੋਵੇਗਾ, ਜੋ ਆਪਣੇ ਪ੍ਰਸ਼ੰਸਕਾਂ ਲਈ ਇਹ ਸਭ ਕਰੇਗਾ।"

ਤਸਵੀਰ ਸਰੋਤ, Superwoman Freak

ਫੋਬਰਸ ਮੁਤਾਬਕ ਸਾਲ 2016 'ਚ ਲਿਲੀ ਨੇ 57 ਲੱਖ ਪਾਊਂਡ ਕਮਾਏ ਸਨ ਅਤੇ ਯੂ-ਟਿਊਬ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਿਆਂ ਦੀ ਸੂਚੀ 'ਚ ਉਹ ਤੀਜੇ ਨੰਬਰ 'ਤੇ ਸੀ।

ਕੈਨੇਡਾ ਦੀ ਕਾਮੇਡੀਅਨ ਲਿਲੀ ਇੰਟਰਨੈੱਟ ਬਰਾਦਰੀ 'ਚ 'ਸੁਪਰ ਵੂਮੈੱਨ' ਦੇ ਨਾਂ ਨਾਲ ਮਸ਼ਹੂਰ ਹੈ ਅਤੇ ਯੂ-ਟਿਊਬ ਚੈਨਲ 'ਤੇ ਉਨ੍ਹਾਂ ਦੇ ਕਰੋੜਾਂ ਦੇ ਸਬ-ਸਕ੍ਰਾਈਬਰ ਹਨ।

ਇਸੀ ਹਫ਼ਤੇ ਉਨ੍ਹਾਂ ਨੇ ਜਰੂਰਤਮੰਦ ਪ੍ਰਸ਼ੰਸਕਾਂ ਦੀ ਮਦਦ ਲਈ 1000 ਡਾਲਰ ਖਰਚ ਕੀਤੇ।

ਇੱਕ ਪ੍ਰਸ਼ੰਸਕ ਨੇ ਲਿਲੀ ਨੂੰ ਲਿਖਿਆ ਕਿ ਉਨ੍ਹਾਂ ਦੀ ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੁਣ ਉਹ ਆਪਣੇ 10 ਸਾਲ ਦੇ ਭਰਾ ਦੀ ਦੇਖਭਾਲ ਕਰ ਰਹੀ ਹੈ। ਤਾਂ ਲਿਲੀ ਨੇ ਭੋਜਨ ਲਈ ਉਨ੍ਹਾਂ ਨੂੰ ਪੈਸੇ ਦੀ ਪੇਸ਼ਕਸ਼ ਦਿੱਤੀ।

ਤਸਵੀਰ ਸਰੋਤ, Twitter

ਡਲਾਸ ਦੀ ਕਲਾਡਿਨ ਨੇ ਵੀ ਲਿਲੀ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਉਹ ਚੰਗੀ ਨੌਕਰੀ ਚਾਹੁੰਦੀ ਹੈ ਅਤੇ ਪ੍ਰੀਖਿਆ ਦੇਣ ਲਈ ਉਨ੍ਹਾਂ ਨੂੰ ਕੁਝ ਪੈਸੇ ਚਾਹੀਦੇ ਹਨ।

ਲਿਲੀ ਦਾ ਜਵਾਬ ਦੇਖੋ, "ਮੈਂ ਗੂਗਲ 'ਤੇ ਲੱਭਿਆ ਅਤੇ ਸਮਝਦੀ ਹਾਂ ਕਿ ਇਸ ਟੈਸਟ ਦੀ ਕੀਮਤ 150 ਡਾਲਰ ਹੈ। ਪੜ੍ਹਨਾ ਸ਼ੁਰੂ ਕਰੋ ਭੈਣ ਕਿਉਂਕਿ ਮੈਂ ਤੇਰੀ ਫ਼ੀਸ ਭਰ ਰਹੀ ਹਾਂ। ਕੋਈ ਤੇਰੇ ਨਾਲ ਇਸ ਬਾਰੇ ਛੇਤੀ ਹੀ ਗੱਲ ਕਰੇਗਾ।"

ਕਲਾਡਿਨ ਨੇ ਨਿਊਜ਼ਬੀਟ ਨੂੰ ਦੱਸਿਆ, "ਮੈਂ ਉਨ੍ਹਾਂ ਦੀ ਟੀਮ ਨਾਲ ਗੱਲ ਕੀਤੀ ਅਤੇ ਕੁਝ ਹੀ ਹਫ਼ਤਿਆਂ ਵਿੱਚ ਮੈਨੂੰ ਇਹ ਰਾਸ਼ੀ ਮਿਲ ਗਈ। ਮੇਰੇ ਲਈ ਇਹ ਇੱਕ ਸੁਪਨੇ ਵਰਗਾ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)