ਰਿੱਜ-ਕਾਰਲਟਨ ਹੋਟਲ ਬਣਿਆ ਰਾਜਕੁਮਾਰਾਂ ਦੀ ਜੇਲ੍ਹ

Ritz Carlton, Riyadh Image copyright Reuters

ਇਹ ਲਗਜ਼ਰੀ ਹੋਟਲਾਂ ਅਤੇ ਰਿਜ਼ੋਰਟਸ ਦਾ ਇਹ ਇੱਕ ਅਜਿਹਾ ਬਰਾਂਡ ਹੈ, ਜਿਸ ਨੂੰ ਦੁਨੀਆਂ ਚੋਟੀ ਦੀ ਐਸ਼ੋ-ਇਸ਼ਰਤ ਵਾਲੀ ਥਾਂ ਸਮਝਦੀ ਹੈ ਅਤੇ ਆਪਣੇ ਸੈਰ-ਸਪਾਟੇ ਨੂੰ ਯਾਦਗਾਰੀ ਬਣਾਉਂਦੀ ਹੈ।

ਰਿੱਜ-ਕਾਰਲਟਨ ਦੇ ਹੋਟਲਾਂ ਦੀ ਲੜੀ ਸੰਸਾਰ ਭਰ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਸ਼ਾਹੀ ਲੋਕਾਂ ਦੀ ਮੇਜ਼ਬਾਨੀ ਕਰ ਚੁੱਕੀ ਹੈ। ਜੋ ਘਰ ਤੋਂ ਦੂਰ ਘਰ ਵਜੋਂ ਮਸ਼ਹੂਰ ਹੈ।

ਰਿਪੋਰਟਾਂ ਅਨੁਸਾਰ ਸਾਊਦੀ ਦੀ ਰਾਜਧਾਨੀ ਰਿਆਧ ਵਿੱਚ ਰਿੱਜ-ਕਾਰਲਟਨ ਦੇ ਹੋਟਲ ਭ੍ਰਿਸਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਰਾਜਕੁਮਾਰਾਂ ਲਈ ਸੋਨੇ ਦਾ ਪਿੰਜਰਾ ਬਣ ਗਿਆ ਹੈ।

'ਅਕਾਲੀ ਦਲ ਖਾਲਿਸਤਾਨ ਦਾ ਨਾ ਸਮਰਥਕ ਨਾ ਵਿਰੋਧੀ'

ਔਰਤਾਂ ਜਿਨ੍ਹਾਂ ਦੁਨੀਆਂ ਬਦਲ ਦਿੱਤੀ

ਸਾਊਦੀ ਅਰਬ 'ਚ ਵੇਚੀਆਂ ਗਈਆਂ ਇਹ ਪੰਜਾਬਣਾਂ ?

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਸਮੇਂ ਉਨ੍ਹਾਂ ਦੀ ਮੇਜ਼ਬਾਨੀ ਕਰਨ ਤੋਂ ਇੱਕ ਮਹੀਨੇ ਬਾਅਦ ਹੀ ਸਾਊਦੀ ਦੇ ਸ਼ਾਹੀ ਲੋਕ ਇੱਥੋਂ ਦੇ ਮਹਿਮਾਨ ਬਣੇ ਹਨ। ਅਸਲ ਵਿੱਚ ਹੋਟਲ ਨੂੰ ਦੁਨੀਆ ਦੀ ਸਭ ਤੋਂ ਸ਼ਾਨਦਾਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਆਧੁਨਿਕ ਰੂੜੀਵਾਦੀ ਰਾਜ ਵਿੱਚ ਕਥਿਤ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਾਊਦੀ ਅਰਬ ਦੇ ਗਿਆਰਾਂ ਰਾਜਕੁਮਾਰ, ਚਾਰ ਮੰਤਰੀਆਂ ਅਤੇ ਕਈ ਹੋਰ ਇੱਥੇ ਨਜ਼ਰਬੰਦ ਹਨ।

ਫੋਟੋ ਕੈਪਸ਼ਨ ਰਿਜ਼ੋਰਟਸ ਦੀ ਮਸ਼ਹੂਰ ਚੇਨ ਰਿੱਜ ਕਾਰਲਟਨ ਨੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਸਣੇ ਰਾਜ ਘਰਾਣਿਆਂ ਦੀ ਮੇਜ਼ਬਾਨੀ ਕੀਤੀ ਹੈ

ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਦਾ ਹਵਾਲਾ

ਇਸ ਹੋਟਲਨੁਮਾਂ ਜੇਲ੍ਹ ਵਿੱਚ ਬੰਦ 11 ਰਾਜਕੁਮਾਰਾਂ ਤੇ 4 ਮੰਤਰੀਆਂ ਨੂੰ ਸਾਊਦੀ ਪ੍ਰਸ਼ਾਸ਼ਨ ਵੱਲੋਂ ਦੱਸੀ ਜਾ ਰਹੀ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁੰਹਿਮ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਹੈ।

ਕੌਮਾਂਤਰੀ ਪੱਧਰ 'ਤੇ ਮਸ਼ਹੂਰ ਅਰਬਤੀ ਵਪਾਰੀ ਰਾਜਕੁਮਾਰ ਅਲਵਾਲੀਦ ਤਲਾਲ ਵੀ ਇਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ।

ਨਿਊਯਾਰਕ ਟਾਈਮਸ ਵੱਲੋਂ ਇੱਕ ਵੀਡੀਓ ਪਾਇਆ ਗਿਆ। ਇਸ ਵੀਡੀਓ ਵਿੱਚ ਹੋਟਲ ਰਿੱਜ ਕਾਲਟਲ ਦੀ ਨਵੀਂ ਭੁਮਿਕਾ ਨਜ਼ਰ ਆਈ।

Image copyright Reuters
ਫੋਟੋ ਕੈਪਸ਼ਨ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਅਰਬਤੀ ਵਪਾਰੀ ਰਾਜਕੁਮਾਰ ਅਲਵਾਲੀਦ ਤਲਾਲ

ਵੀਡੀਓ ਵਿੱਚ ਲੋਕ ਜੋ ਸੁਰੱਖਿਆ ਮੁਲਾਜ਼ਮ ਹੀ ਲੱਗ ਰਹੇ ਹਨ, ਉਨ੍ਹਾਂ ਨੂੰ ਹੋਟਲ ਦੇ ਬਾਲਰੂਮ ਵਿੱਚ ਚਮਕੀਲੇ ਕੰਬਲਾਂ ਨਾਲ ਲਿਪਟੇ ਮੈਟਸ 'ਤੇ ਪਿਆ ਦੇਖਿਆ ਜਾ ਸਕਦਾ ਹੈ।

ਵੀਡੀਓ ਵਿੱਚ ਵਰਦੀਧਾਰੀ ਜਵਾਨ ਮਿਲਟਰੀ ਰਾਈਫਲ ਨਾਲ ਦੀਵਾਰ ਨਾਲ ਖੜੇ ਦੇਖੇ ਗਏ ਹਨ।

ਹੁਣ ਕਮਰੇ ਬੁੱਕ ਨਹੀਂ ਹੋ ਰਹੇ!

ਗਾਰਡੀਅਨ ਮੁਤਾਬਕ ਹੋਟਲ ਦੇ ਬਾਕੀ ਮਹਿਮਾਨਾਂ ਨੂੰ ਸ਼ਨੀਵਾਰ ਨੂੰ ਸਾਮਾਨ ਨਾਲ ਹੋਟਲ ਦੀ ਲੌਬੀ ਵਿੱਚ ਇੱਕਠਾ ਹੋਣ ਲਈ ਕਿਹਾ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਸਾਊਦੀ ਦੇ ਦੂਜੇ ਹੋਟਲਾਂ ਵਿੱਚ ਭੇਜਿਆ ਗਿਆ।

ਫੋਟੋ ਕੈਪਸ਼ਨ ਗ੍ਰਿਫ਼ਤਾਰ ਲੋਕਾਂ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਸੀ । ਇਸ ਲਈ ਉਨ੍ਹਾਂ ਨੂੰ ਅਜਿਹੀ ਥਾਂ 'ਤੇ ਰੱਖਣ ਦਾ ਫ਼ੈਸਲਾ ਲਿਆ ਗਿਆ।

ਗਾਰਡੀਅਨ ਨੇ ਇੱਕ ਸੀਨੀਅਰ ਸਾਊਦੀ ਅਫ਼ਸਰ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਕਿ ਗ੍ਰਿਫ਼ਤਾਰ ਲੋਕਾਂ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਸੀ । ਇਸ ਲਈ ਉਨ੍ਹਾਂ ਨੂੰ ਅਜਿਹੀ ਥਾਂ 'ਤੇ ਰੱਖਣ ਦਾ ਫ਼ੈਸਲਾ ਲਿਆ ਗਿਆ।

ਮੰਗਲਵਾਰ ਨੂੰ ਹੋਟਲ ਦੇ ਕਮਰਿਆਂ ਦੀ ਬੁਕਿੰਗ ਨਹੀਂ ਹੋ ਪਾ ਰਹੀ ਸੀ। ਹੋਟਲ ਦੀ ਵੈਬਸਾਈਟ ਮੁਤਾਬਕ ਨਵੰਬਰ ਤੱਕ ਕੋਈ ਵੀ ਕਮਰਾ ਖਾਲ੍ਹੀ ਨਹੀਂ ਹੈ।

ਵੈਬਸਾਈਟ ਮੁਤਾਬਕ ਦਸੰਬਰ ਦੇ ਅੱਧ ਤੋਂ ਕੁਝ ਦਿਨਾਂ ਲਈ, ਇੱਕ ਰਾਤ ਦੀ 350 ਡਾਲਰ ਦੀ ਕੀਮਤ 'ਤੇ ਡੱਬਲ ਰੂਮ ਬੁੱਕ ਕੀਤਾ ਜਾ ਸਕਦਾ ਹੈ।

ਹਾਲਾਂਕਿ, ਇਹ ਵਿੰਡੋ ਜਲਦੀ ਹੀ ਗਾਇਬ ਹੋ ਗਈ ਅਤੇ ਲਗਜ਼ਰੀ ਰਿਹਾਇਸ਼ ਸਾਮਰਾਜ ਦੀ ਇਹ ਖਾਸ ਸ਼ਾਖਾ ਨਜ਼ਦੀਕੀ ਭਵਿੱਖ ਵਿੱਚ ਨਵੇਂ ਕਾਰੋਬਾਰ ਲਈ ਬੰਦ ਨਜ਼ਰ ਆ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)