ਅਮਰੀਕਾ: ਲਿਬਨਾਨ ਦੇ ਮੋਢੇ 'ਤੇ ਬੰਦੂਕ ਨਹੀਂ ਧਰਨ ਦਿਆਂਗੇ

Image copyright AFP
ਫੋਟੋ ਕੈਪਸ਼ਨ ਲਿਬਨਾਨ ਦੇ ਹਿਜ਼ਬੁਲਾ ਆਗੂ, ਨਸਰਲਾਹ

ਲਿਬਨਾਨ ਦੇ ਪ੍ਰਧਾਨ ਮੰਤਰੀ ਸਾਦ ਹਰੀਰੀ ਦੇ ਅਸਤੀਫ਼ੇ ਤੋਂ ਬਾਅਦ ਪੈਦਾ ਹੋਏ ਵਿਵਾਦ ਦੀ ਆੜ ਵਿੱਚ ਜੰਗੀ ਹਾਲਾਤ ਪੈਦਾ ਕਰਨ ਵਾਲੇ ਮੁਲਕਾਂ ਨੂੰ ਅਮਰੀਕਾ ਨੇ ਸਖ਼ਤ ਚਿਤਾਵਨੀ ਦਿੱਤੀ ਹੈ।

ਇਰਾਨ ਅਤੇ ਉਸਦੇ ਲੈਬਨਾਨੀ ਸਹਿਯੋਗੀ ਸੰਗਠਨ ਸ਼ੀਆ ਸਮੂਹ ਹਿਜ਼ਬੁੱਲਾ ਨੇ ਦਾਅਵਾ ਕੀਤਾ ਸੀ ਕਿ ਸਾਊਦੀ ਨੇ ਸਾਦ ਹਰੀਰੀ ਨੂੰ ਹਿਰਾਸਤ ਵਿੱਚ ਲੈ ਕੇ ਧੱਕੇ ਨਾਲ ਉਸ ਤੋਂ ਅਸਤੀਫਾ ਦੁਆਇਆ ਹੈ।

ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਉਸ ਨੂੰ ਭਰੋਸਾ ਮਿਲ ਗਿਆ ਸੀ ਕਿ ਮਿਸਟਰ ਹਰਾਰੀ ਆਜ਼ਾਦ ਹਨ।

ਸ੍ਰੀ ਹਰੀਰੀ ਨੇ ਇਕ ਹਫਤੇ ਪਹਿਲਾਂ ਸਾਊਦੀ ਦੀ ਰਾਜਧਾਨੀ ਰਿਆਧ ਵਿੱਚ ਅਸਤੀਫ਼ਾ ਦੇ ਦਿੱਤਾ ਸੀ।

ਸ੍ਰੀ ਟਿਲਰਸਨ ਨੇ ਇਕ ਬਿਆਨ ਵਿੱਚ ਕਿਹਾ, "ਲੇਬਨਾਨ ਵਿੱਚ ਕਿਸੇ ਵੀ ਵਿਦੇਸ਼ੀ ਤਾਕਤ, ਫੌਜੀ ਜਾਂ ਲੈਬਨਾਨੀ ਰਾਜ ਦੇ ਜਾਇਜ਼ ਸੁਰੱਖਿਆ ਬਲਾਂ ਤੋਂ ਇਲਾਵਾ ਹੋਰ ਹਥਿਆਰਬੰਦ ਤਾਕਤਾਂ ਦਾ ਕੋਈ ਸਥਾਨ ਨਹੀਂ ਹੈ।"

ਹਿਜ਼ਬੁੱਲਾ ਨੇ ਸਾਉਦੀ ਅਰਬ 'ਤੇ ਇਜ਼ਰਾਈਲ ਨੂੰ ਦੇਸ ਖਿਲਾਫ਼ ਜੰਗ ਲਈ ਉਕਸਾਉਣ ਦਾ ਇਲਜ਼ਾਮ ਵੀ ਲਾਇਆ ਹੈ।

ਹਿਜ਼ਬੁੱਲਾ ਸ਼ੀਆ ਲਹਿਰ ਇਰਾਨ ਦੀ ਹਮਾਇਤੀ ਸਮਝੀ ਜਾਂਦੀ ਹੈ।

ਇਹ ਹੈ ਦੁਨੀਆਂ ਦੀ ਸਭ ਤੋਂ 'ਸ਼ਾਨਦਾਰ ਜੇਲ੍ਹ'

ਸਾਊਦੀ ਅਰਬ 'ਚ ਵੇਚੀਆਂ ਗਈਆਂ ਇਹ ਪੰਜਾਬਣਾਂ ?

ਇਹ ਅਰਬ ਖ਼ਿਲਾਫ਼ ਲਿਬਨਾਨ ਅਤੇ ਖਿੱਤੇ ਵਿੱਚ ਤਣਾਉ ਵਧਾਉਣ ਦੇ ਇਲਜ਼ਾਮ ਲਾਉਂਦੇ ਰਹਿਣ ਕਰਕੇ ਚਰਚਾ ਵਿੱਚ ਰਹਿੰਦੀ ਹੈ।

ਇੱਕ ਟੈਲੀਵਿਜਨ ਪ੍ਰਸਾਰਣ ਵਿੱਚ ਰਿਆਧ ਤੋਂ ਹੀ ਅਸਤੀਫ਼ੇ ਦੀ ਐਲਾਨ ਕਰਦਿਆਂ ਹਰੀਰੀ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ।

ਹਾਲਾਂਕਿ ਲਿਬਨਾਨੀ ਰਾਸ਼ਟਰਪਤੀ ਅਤੇ ਹੋਰ ਆਗੂਆਂ ਨੇ ਹਰੀਰੀ ਦੀ ਵਾਪਸੀ ਦੀ ਮੰਗ ਕੀਤੀ ਹੈ। ਰਾਸ਼ਟਰਪਤੀ ਨੇ ਹਰੀਰੀ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ।

Image copyright EPA
ਫੋਟੋ ਕੈਪਸ਼ਨ ਲਿਬਨਾਨੀ ਪ੍ਰਧਾਨ ਮੰਤਰੀ ਹਰੀਰੀ ਅਰਬ ਦੇ ਸੁਲਤਾਨ ਨਾਲ

ਕਿਹਾ ਜਾ ਰਿਹਾ ਹੈ ਕਿ ਹਰੀਰੀ ਸਾਉਦੀਆਂ ਨੇ ਨਜ਼ਰਬੰਦ ਕੀਤਾ ਹੋਇਆ ਹੈ।

ਹਰੀਰੀ ਨੇ ਪ੍ਰਸਾਰਣ ਤੋਂ ਬਾਅਦ ਕੋਈ ਹੋਰ ਬਿਆਨ ਨਹੀਂ ਦਿੱਤਾ।

ਹਿਜ਼ਬੁੱਲਾ ਆਗੂ ਨੇ ਕੀ ਕਿਹਾ?

ਇੱਕ ਟੈਲੀਵਿਜਨ ਪ੍ਰਸਾਰਣ ਵਿੱਚ ਨਸਰੱਲ੍ਹਾ ਨੇ ਕਿਹਾ ਸੀ ਕਿ ਸਾਉਦੀ ਅਰਬ ਲਿਬਨਾਨੀਆਂ ਵਿੱਚ ਜੰਗ ਕਰਾਉਣੀ ਚਾਹੁੰਦਾ ਹੈ

"ਸੰਖੇਪ ਵਿੱਚ ਇਹ ਸਾਫ਼ ਹੈ ਕਿ ਸਾਉਦੀ ਅਰਬ ਤੇ ਸਾਉਦੀ ਅਧਿਕਾਰੀ ਨੇ ਲਿਬਨਾਨ ਅਤੇ ਲਿਬਨਾਨ ਦੇ ਹਿਜ਼ਬੁੱਲਿਆਂ ਦੇ ਖਿਲਾਫ਼ ਜੰਗ ਛੇੜ ਦਿੱਤੀ ਹੈ ਪਰ ਮੈਨੂੰ ਇਹ ਕਹਿਣਾ ਪਵੇਗਾ ਕਿ ਇਹ ਲਿਬਨਾਨ ਖਿਲਾਫ਼ ਜੰਗ ਹੈ।"

Image copyright AFP
ਫੋਟੋ ਕੈਪਸ਼ਨ ਲਿਬਨਾਨੀ ਪ੍ਰਧਾਨ ਮੰਤਰੀ ਹਰੀਰੀ

ਨਸਰੱਲ੍ਹਾ ਨੇ ਕਿਹਾ ਕਿ ਅਰਬ ਇਜ਼ਰਾਈਲ ਨੂੰ ਲਿਬਨਾਨ ਖਿਲਾਫ਼ ਲੜਾਈ ਕਰਨ ਲਈ "ਕਰੋੜਾਂ" ਦੇਣ ਲਈ ਤਿਆਰ ਹੈ।

ਇਹ ਵੀ ਕਿ, ਅਰਬ ਲਿਬਨਾਨ ਉੱਪਰ ਹਰੀਰੀ ਨੂੰ ਹਟਾ ਕੇ ਨਵੀਂ ਲੀਡਰਸ਼ਿੱਪ ਕੇ ਥੋਪਣੀ ਚਹੁੰਦਾ ਹੈ।

ਬੀਬੀਸੀ ਮੱਧ ਪੂਰਬ ਦੇ ਸੰਪਾਦਕ ਸਬੇਸਟੀਅਨ ਅਸ਼ਰ ਮੁਤਾਬਕ ਨਸਰੱਲ੍ਹਾ ਦੇ ਸ਼ਬਦ ਭਾਵੇਂ ਸਹਿਜ ਰੂਪ ਵਿੱਚ ਕਹੇ ਗਏ ਹਨ ਪਰ ਇਨ੍ਹਾਂ ਨਾਲ ਨਿਸ਼ਚਿਤ ਹੀ ਤਾਪਮਾਨ ਵਧੇਗਾ।

ਕੋਮਾਂਤਰੀ ਭਾਈਚਾਰੇ ਦੀ ਪ੍ਰਤੀਕਿਰਿਆ

ਅੰਦੇਸ਼ੇ ਹਨ ਕਿ ਲਿਬਨਾਨ ਵੱਡੇ ਸੰਕਟ ਦਾ ਕੇਂਦਰ ਬਣ ਸਕਦਾ ਹੈ।

ਤਿੱਕੜੀ ਦਰਮਿਆਨ ਹਰੀਰੀ ਦੇ ਅਸਤੀਫ਼ੇ ਤੋਂ ਬਾਅਦ ਤਲਖ਼ੀ ਵੱਧੀ ਹੈ।

ਅਮਰੀਕਾ ਦਾ ਕਹਿਣਾ ਹੈ ਕਿ ਉਹ ਲਿਬਨਾਨੀ ਅਜ਼ਾਦੀ ਦਾ ਹਮਾਇਤੀ ਹੈ। ਉਸਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਲਿਬਨਾਨ ਦੇ ਮੋਢੇ 'ਤੇ ਬੰਦੂਕ ਰੱਖ ਕੇ ਗੋਲੀ ਨਹੀਂ ਚਲਾਉਣ ਦੇਵੇਗਾ ਨਹੀਂ ਤਾਂ ਨਤੀਜੇ ਤਬਾਹਕੁੰਨ ਹੋਣਗੇ।

Image copyright AFP/Getty Images
ਫੋਟੋ ਕੈਪਸ਼ਨ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ (ਸੱਜੇ) ਅਰਬ ਦੇ ਯੁਵਰਾਜ ਸਾਨਮਨ ਨਾਲ

ਫ਼ਰਾਂਸ ਦੇ ਰਾਸ਼ਟਰਪਤੀ ਨੇ ਸਾਉਦੀ ਅਰਬ ਦਾ ਅਚਾਨਕ ਦੌਰਾ ਕੀਤਾ ਤੇ ਉੱਥੋਂ ਦੇ ਆਗੂਆਂ ਨੂੰ ਲਿਬਨਾਨ ਵਿੱਚ ਸ਼ਾਂਤੀ ਦੀ ਅਹਿਮੀਅਤ ਬਾਰੇ ਨਸੀਹਤ ਦਿੱਤੀ। ਦੇਸ ਦੇ ਲਿਬਨਾਨ ਨਾਲ ਪੁਰਾਣੇ ਰਿਸ਼ਤੇ ਹਨ।

ਸਾਉਦੀ꞉ ਸੌ ਅਰਬ ਡਾਲਰ ਦੇ ਗਬਨ ਦੇ ਪੱਕੇ ਸਬੂਤ

ਸਊਦੀ ਅਰਬ: ਡਰਾਈਵਿੰਗ ਸੀਟ ਸੰਭਾਲਣਗੀਆਂ ਔਰਤਾਂ

ਪਿਛਲੇ ਵੀਰਵਾਰ ਸਾਉਦੀ ਅਰਬ ਨੇ ਆਪਣੇ ਨਾਗਰਿਕਾਂ ਨੂੰ ਲਿਬਨਾਨ ਛੱਡਣ ਲਈ ਵੀ ਕਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ