'ਮੈਨੂੰ ਮੇਰੇ ਕੰਮ ਨਾਲ ਜੱਜ ਕੀਤਾ ਜਾਵੇ': ਮਾਹਿਰਾ ਖਾਨ

mahira

ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਮਾਹਿਰਾ ਖਾਨ ਦਾ ਕਹਿਣਾ ਹੈ ਕਿ ਹਾਲੇ ਹਾਲਾਤ ਅਜਿਹੇ ਨਹੀਂ ਹਨ ਕਿ ਭਾਰਤ ਵਿੱਚ ਜਾ ਕੇ ਫ਼ਿਲਮ ਕੀਤੀ ਜਾਵੇ।

ਬੀਬੀਸੀ ਨਾਲ ਖਾਸ ਗੱਲਬਾਤ ਦੌਰਾਨ ਮਾਹਿਰਾ ਨੇ ਬਾਲੀਵੁੱਡ ਵਿੱਚ ਕੰਮ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਤੋਂ ਹੀ ਸੋਚਦੀ ਸੀ ਕਿ ਜੇ ਕਦੇ ਬਾਲੀਵੁੱਡ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਸ਼ਾਹਰੁਖ ਖਾਨ ਨਾਲ ਕੰਮ ਕਰੇਗੀ। ਇਹ ਉਨ੍ਹਾਂ ਦਾ ਸੁਪਨਾ ਸੀ, ਜੋ ਸੱਚ ਹੋ ਗਿਆ।

ਲਾਹੌਰੀਆਂ ਨੇ ਭਾਰਤੀ ਟਮਾਟਰ ਦਾ ਸਵਾਦ ਛੱਡਿਆ!

ਇਤਿਹਾਸਕ ਗੁਰਦੁਆਰਿਆਂ ਦੇ ਬਾਕੀ ਬਚੇ ਅੰਸ਼

ਮਾਹਿਰਾ ਨੇ ਦੱਸਿਆ ਕਿ ਸ਼ਾਹਰੁਖ ਦੇ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਚੰਗਾ ਅਨੁਭਵ ਰਿਹਾ। ਇਹ ਪੁੱਛਣ 'ਤੇ ਕਿ ਕੀ ਉਨ੍ਹਾਂ ਕੋਲ ਬਾਲੀਵੁੱਡ ਦੇ ਕੁਝ ਦੂਜੇ ਪ੍ਰੋਜੈਕਟ ਵੀ ਹਨ, ਉਨ੍ਹਾਂ ਨੇ ਕਿਹਾ, "ਅਜੇ ਹਾਲਾਤ ਅਜਿਹੇ ਨਹੀਂ ਹਨ ਕਿ ਅਸੀਂ ਉੱਥੇ ਜਾ ਕੇ ਕੰਮ ਕਰ ਸਕੀਏ।"

Image copyright Mahira Khan/Twitter

ਸੋਸ਼ਲ ਮੀਡੀਆ 'ਤੇ ਟਰੋਲ ਕੀਤੇ ਜਾਣ ਨੂੰ ਲੈ ਕੇ ਮਾਹਿਰਾ ਨੇ ਕਿਹਾ ਕਿ ਕਦੇ-ਕਦੇ ਉਹ ਜਵਾਬ ਦੇਣਾ ਚਾਹੁੰਦੀ ਹੈ, ਪਰ ਕਈ ਵਾਰੀ ਉਨ੍ਹਾਂ ਨੂੰ ਲਗਦਾ ਹੈ ਕਿ ਚੁੱਪ ਰਹਿਣਾ ਹੀ ਚੰਗਾ ਹੈ।

ਮਾਹਿਰਾ ਮੁਤਾਬਕ, "ਕਦੇ-ਕਦੇ ਚੁੱਪ ਰਹਿਣ ਵਿੱਚ ਜ਼ਿਆਦਾ ਤਾਕਤ ਹੁੰਦੀ ਹੈ। ਖਾਸ ਕਰਕੇ ਉਦੋਂ ਜਦੋਂ ਤੁਸੀਂ ਕੁਝ ਵੀ ਕਹੋ ਉਸ ਦਾ ਕੋਈ ਖਾਸ ਅਸਰ ਨਹੀਂ ਹੁੰਦਾ।"

ਮਾਹਿਰਾ ਨੇ ਕਿਹਾ ਕਿ ਜੇ ਉਹ ਕੁਝ ਬੋਲਦੀ ਹੈ ਤਾਂ ਮੀਡੀਆ ਇੱਕ ਸ਼ਬਦ ਨੂੰ ਫੜ ਲੈਂਦਾ ਹੈ। ਕੋਈ ਕਹਿੰਦਾ ਹੈ ਮਾਹਿਰਾ ਖਾਨ ਨੇ ਮੁਆਫ਼ੀ ਮੰਗੀ ਹੈ ਤਾਂ ਕੋਈ ਕਹਿੰਦਾ ਹੈ ਮਾਹਿਰਾ ਖਾਨ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਹੈ।

ਵਿਵਾਦਾਂ ਵਿੱਚ ਰਹੀ ਹੈ ਮਾਹਿਰਾ

ਉਨ੍ਹਾਂ ਦੱਸਿਆ ਕਿ ਉਹ ਇਹ ਸਾਰਾ ਕੁਝ ਪੜ੍ਹਦੀ ਹੈ, ਪਰ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਸਭ ਬਾਰੇ ਕੁਝ ਵੀ ਕਹਿਣਾ ਬੇਕਾਰ ਹੈ।

ਮਾਹਿਰਾ ਨੇ ਕਿਹਾ, "ਤੁਸੀਂ ਮੈਨੂੰ ਮੇਰੇ ਇਤਿਹਾਸ 'ਤੇ ਜੱਜ ਕਰ ਸਕਦੇ ਹੋ, ਮੇਰੇ ਕੰਮ 'ਤੇ ਜੱਜ ਕਰ ਸਕਦੇ ਹੋ। ਤੁਸੀਂ ਜਿਸ ਚੀਜ਼ 'ਤੇ ਜੱਜ ਕਰਨਾ ਹੈ ਕਰੋ। ਮੈਂ ਇੱਕ ਚੰਗੀ ਰੋਲ ਮਾਡਲ ਬਣਨਾ ਚਾਹੁੰਦੀ ਹਾਂ।"

ਢਿੱਡੀਂ ਪੀੜਾਂ ਪਾਉਂਦੇ ਭਾਰਤ-ਪਾਕ ਮੂਲ ਦੇ ਕਲਾਕਾਰ

ਆਪਣੇ ਪਤੀ ਲਈ ਤੁਸੀਂ ਕਿਸ ਹੱਦ ਤਕ ਜਾਓਗੇ?

ਕੁੰਦਨ ਸ਼ਾਹ ਨੇ ਇਸ ਤਰ੍ਹਾਂ ਬਣਾਈ ਸੀ 'ਜਾਨੇ ਭੀ ਦੋ ਯਾਰੋਂ'

ਰਣਬੀਰ-ਮਾਹਿਰਾ ਦੀਆਂ ਤਸਵੀਰਾਂ ਵਾਇਰਲ

ਕੁਝ ਸਮੇਂ ਪਹਿਲਾਂ ਅਮਰੀਕਾ ਦੇ ਨਿਊ ਯਾਰਕ 'ਚ ਇੱਕ ਹੋਟਲ ਦੇ ਬਾਹਰ ਦੀਆਂ ਰਣਬੀਰ ਕਪੂਰ ਨਾਲ ਮਾਹਿਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ।

Image copyright Twitter

ਮਾਹਿਰਾ ਨੇ ਸ਼ਾਹਰੁਖ ਖਾਨ ਨਾਲ ਫ਼ਿਲਮ ਰਈਸ ਵਿੱਚ ਕੰਮ ਕੀਤਾ ਸੀ। ਉਸ ਵੇਲੇ ਵੀ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)