ਅਮਰੀਕਾ: 3 ਮਾਮਲੇ ਜਿਨ੍ਹਾਂ 'ਚ ਚਰਚਿਤ ਲੋਕਾਂ 'ਤੇ ਲੱਗੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ

A Pentagon photo of the 2006 Hope & Freedom Tour in Kuwait show the two performing a skit Image copyright DVIDS
ਫੋਟੋ ਕੈਪਸ਼ਨ 2006 ਵਿੱਚ ਕੁਵੈਤ ਦੇ ਇੱਕ ਸ਼ੋਅ ਦੀ ਤਸਵੀਰ

ਅਮਰੀਕਾ 'ਚ ਕਈ ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚ ਮਸ਼ਹੂਰ ਸਿਆਸਤਦਾਨਾਂ ਤੇ ਫ਼ਿਲਮੀ ਹਸਤੀਆਂ 'ਤੇ ਔਰਤਾਂ ਦੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ। ਇਸ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦਾ ਵੀ ਨਾਂ ਆਉਂਦਾ ਹੈ। ਪੜ੍ਹੋ ਅਜਿਹੇ ਤਿੰਨ ਮਾਮਲੇ।

ਅਮਰੀਕੀ ਸੈਨੇਟਰ ਅਲ ਫ੍ਰੈਂਕਨ ਨੇ ਇੱਕ ਮਹਿਲਾ ਰੇਡੀਓ ਹੋਸਟ ਲੀਅਨ ਟਵੀਡਨ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ।

ਫ੍ਰੈਂਕਨ 'ਤੇ ਇਲਜ਼ਾਮ ਹਨ ਕਿ ਉਸ ਨੇ ਸੁੱਤੀ ਹੋਈ ਟਵੀਡਨ ਨੂੰ ਛੂਹਿਆ ਤੇ ਇੱਕ ਕਾਮੇਡੀ ਸਕਿੱਟ ਦੀ ਰਿਹਰਸਲ ਦੌਰਾਨ "ਜ਼ਬਰਦਸਤੀ" ਚੁੰਮਿਆ।

ਇਲਜ਼ਾਮ ਲਾਉਣ ਵਾਲੀ ਲੀਅਨ ਟਵੀਡਨ ਨੇ ਕਿਹਾ ਕਿ ਗੱਲ ਦਸੰਬਰ 2006 ਦੀ ਹੈ ਜਦੋਂ ਵਿਦੇਸ਼ ਵਿੱਚ ਅਮਰੀਕੀ ਫੌਜੀਆਂ ਦੇ ਮਨੋਰੰਜਨ ਲਈ ਪ੍ਰੋਗਰਾਮ ਕਰਵਾਇਆ ਗਿਆ ਸੀ।

ਸੈਕਸ ਸੀਡੀ, ਸਿਆਸਤ ਤੇ ਔਰਤ ਦੀ ਮਰਿਆਦਾ

ਸੈਕਸ ਡੌਲ ਦੀ ਖਿੱਚ-ਧੂਹ: ਕਿਹੋ ਜਿਹੀ ਮਾਨਸਿਕਤਾ?

'ਕੀ ਖਤਰਾ ਹੈ ਨੀਲੀਆਂ ਫਿਲਮਾਂ ਦੇਖਣ ਨਾਲ'

ਰੇਡੀਓ ਹੋਸਟ ਟਵੀਡਨ ਨੇ ਕਿਹਾ, ''ਫ੍ਰੈਂਕਨ ਨੇ 'ਹਮਲਾਵਰ' ਤਰੀਕੇ ਨਾਲ ਉਸ ਨੂੰ ਚੁੰਮਿਆ ਤੇ ਕਿਹਾ ਕਿ ਉਨ੍ਹਾਂ ਨੇ ਇੱਕ ਸੀਨ ਦੀ ਰਿਹਰਸਲ ਕਰਨੀ ਸੀ।''

ਫ੍ਰੈਂਕਨ ਨੇ ਮੰਗੀ ਮੁਆਫ਼ੀ

ਫ੍ਰੈਂਕਨ ਨੇ ਟਵੀਡਨ ਨੂੰ ਇਸ ਤਰ੍ਹਾਂ ਛੂਹਣ ਲਈ ਮੁਆਫੀ ਮੰਗ ਲਈ ਹੈ।

ਉਨ੍ਹਾਂ ਇੱਕ ਬਿਆਨ 'ਚ ਕਿਹਾ, "ਮੈਨੂੰ ਇਸ ਤਰ੍ਹਾਂ ਦੀ ਰਿਹਰਸਲ ਦੀ ਯਾਦ ਨਹੀਂ ਪਰ ਮੈਂ ਫ਼ਿਰ ਵੀ ਲੀਅਨ ਤੋਂ ਮੁਆਫੀ ਮੰਗਦਾ ਹਾਂ। ਮੈਂ ਸਪੱਸ਼ਟ ਤੌਰ 'ਤੇ ਮਜ਼ਾਕੀਆ ਹੋਣਾ ਚਾਹੁੰਦਾ ਸੀ ਪਰ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ।

Image copyright @SenFranken/Twitter

ਰਿਹਰਸਲ ਵੇਲੇ ਕੀ ਹੋਇਆ?

ਟਵੀਡਨ ਨੇ ਕਿਹਾ, "ਇੱਕ ਸੀਨ ਵਿੱਚ ਕਲਾਕਾਰ 'ਚੁੰਮਣ' ਲਈ ਮੇਰੇ ਵੱਲ ਆ ਰਿਹਾ ਸੀ, ਮੈਨੂੰ ਸ਼ੱਕ ਹੋ ਗਿਆ ਸੀ ਕਿ ਉਹ ਕੀ ਕਰਨਾ ਚਾਹੁੰਦਾ ਸੀ। ਮੌਕਾ ਦੇਖ ਕੇ ਉਸਨੇ ਆਪਣਾ ਹੱਥ ਮੇਰੇ ਸਿਰ ਦੇ ਪਿਛਲੇ ਪਾਸੇ ਰੱਖਿਆ ਤੇ ਆਪਣੇ ਬੁੱਲ੍ਹਾਂ ਨੂੰ ਮੇਰੇ ਬੁੱਲ੍ਹਾਂ ਉੱਤੇ ਰੱਖ ਦਿੱਤਾ।"

Image copyright Getty Images
ਫੋਟੋ ਕੈਪਸ਼ਨ ਅਲ ਫ੍ਰੈਂਕਨ ਦੀ ਪਤਨੀ ਫ੍ਰੈਨੀ(ਸੱਜੇ) ਦੋਨੋਂ ਬੱਚਿਆਂ ਦੇ ਨਾਲ।

ਟਵੀਡਨ ਨੇ ਅੱਗੇ ਲਿਖਿਆ, "ਤੁਸੀਂ ਜਾਣਦੇ ਸੀ ਕਿ ਤੁਸੀਂ ਕੀ ਕਰ ਰਹੇ ਸੀ। ਤੁਸੀਂ ਜ਼ਬਰਦਸਤੀ ਮੈਨੂੰ ਮੇਰੀ ਸਹਿਮਤੀ ਦੇ ਬਿਨਾਂ ਚੁੰਮਿਆ।"

ਬਾਅਦ ਵਿੱਚ ਲਾਸ ਏਂਜਲਜ਼ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਟਵੀਡਨ ਨੇ ਇਸ ਬਾਰੇ ਹੋਰ ਵਿਸਥਾਰ ਨਾਲ ਦੱਸਿਆ।

ਸੈਕਸ ਸਕੈਂਡਲ ਨੇ ਹਿਲਾਇਆ ਹਾਲੀਵੁੱਡ

ਬਾਲੀਵੁੱਡ ਲਈ ਸਿਰਫ਼ 'ਗੋਰੇ' ਹੀ ਵਿਦੇਸ਼ੀ ਕਿਉਂ?

ਫੇਸਬੁੱਕ ’ਤੇ ਫਰੈਂਡ ਰਿਕਵੈਸਟ ਜ਼ਰਾ ਸੰਭਲ ਕੇ !

ਫ੍ਰੈਂਕਨ ਨੇ ਕੀ ਕਿਹਾ?

ਫ੍ਰੈਂਕਨ ਨੇ ਆਪਣੇ ਦੂਜੇ ਬਿਆਨ ਵਿੱਚ ਕਿਹਾ, "ਮੈਂ ਔਰਤਾਂ ਦਾ ਸਤਿਕਾਰ ਕਰਦਾ ਹਾਂ। ਮੈਂ ਇਸ ਫ਼ੋਟੋ ਨੂੰ ਹੁਣ ਜਦੋਂ ਵੀ ਵੇਖਦਾ ਹਾਂ ਤਾਂ ਆਪਣੇ ਆਪ 'ਤੇ ਗੁੱਸਾ ਆਉਂਦਾ ਹੈ। ਇਹ ਬਿਲਕੁਲ ਠੀਕ ਨਹੀਂ ਸੀ।"

Image copyright Donald Trump/Twitter

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਫ੍ਰੈਂਕਨ ਦੀ ਹਰਕਤ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ।

ਜਗਤਾਰ ਹੁਣ ਮੋਗਾ ਤੋਂ ਬਾਅਦ ਲੁਧਿਆਣਾ ਪੁਲਿਸ ਹਵਾਲੇ

ਸਾਬਕਾ ਅਮਰੀਕੀ ਰਾਸ਼ਟਰਪਤੀ 'ਤੇ ਵੀ ਇਲਜ਼ਾਮ

ਸਾਬਕਾ ਅਮਰੀਕੀ ਰਾਸ਼ਟਰਪਤੀ ਜੌਰਜ ਡਬਲਿਊ ਬੁਸ਼ ਸੀਨੀਅਰ 'ਤੇ ਵੀ ਛੇੜਖਾਨੀ ਦੇ ਇਲਜ਼ਾਮ ਲੱਗੇ ਹਨ। ਇੱਕ ਹੋਰ ਮਹਿਲਾ ਨੇ ਵੀ ਛੇੜਛਾੜ ਦਾ ਇਲਜ਼ਾਮ ਲਾਇਆ ਹੈ। ਇਹ ਬੁਸ਼ ਖਿਲਾਫ਼ ਅੱਠਵਾਂ ਮਾਮਲਾ ਹੈ।

Image copyright SUPPLIED
ਫੋਟੋ ਕੈਪਸ਼ਨ ਜੌਰਜ ਬੁਸ਼ ਸੀਨੀਅਰ ਦੇ ਨਾਲ ਖੱਬਿਓਂ ਦੂਜੇ ਪਾਸੇ ਖੜ੍ਹੀ ਤਰਜਮਾਨ।

ਤਾਜ਼ਾ ਇਲਜ਼ਾਮ ਇੱਕ ਤਰਜਮਾਨ ਵੱਲੋਂ ਲਗਾਏ ਗਏ ਹਨ। ਉਸ ਮੁਤਾਬਕ ਬੁਸ਼ ਨੇ 2004 ਵਿੱਚ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ।

ਉਸਨੇ ਕਿਹਾ ਕਿ ਕਥਿਤ ਮਾਮਲਾ ਸਾਬਕਾ ਅਮਰੀਕੀ ਰਾਸ਼ਟਰਪਤੀ ਤੇ ਸਪੈਨਿਸ਼ ਰੱਖਿਆ ਮੰਤਰੀ ਜੋਸ ਬੋਨੋ ਵਿਚਾਲੇ ਮੁਲਾਕਾਤ ਦੌਰਾਨ ਹੋਇਆ ਸੀ।

Image copyright COURTESY OF CORRIGAN FAMILY/ TIME MAGAZINE

ਇਸ ਤੋਂ ਪਹਿਲਾਂ ਇੱਕ ਮਹਿਲਾ ਨੇ ਵੀ ਇਲਜ਼ਾਮ ਲਾਇਆ ਸੀ ਕਿ ਜਦੋਂ ਉਹ 16 ਸਾਲ ਦੀ ਸੀ ਤਾਂ ਸਾਬਕਾ ਰਾਸ਼ਟਰਪਤੀ ਬੁਸ਼ ਨੇ ਉਸਨੂੰ ਸਾਲ 2003 'ਚ ਫੋਟੋ ਖਿਚਵਾਉਣ ਵੇਲੇ ਗਲਤ ਤਰੀਕੇ ਨਾਲ ਹੱਥ ਲਾਇਆ ਸੀ।

ਹਾਲੀਵੁੱਡ 'ਚ ਵੀ ਸਰੀਰਕ ਸ਼ੋਸ਼ਣ

ਅਮਰੀਕੀ ਫ਼ਿਲਮ ਪ੍ਰੋਡਿਊਸਰ ਹਾਰਵੇ ਵਾਈਨਸਟੀਨ 'ਤੇ 50 ਤੋਂ ਜ਼ਿਆਦਾ ਔਰਤਾਂ ਨੇ ਸਰੀਰਕ ਸ਼ੋਸ਼ਣ ਤੋਂ ਲੈ ਕੇ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ।

ਇੰਨ੍ਹਾਂ ਔਰਤਾਂ ਵਿੱਚ ਹਾਲੀਵੁੱਡ ਦੀਆਂ ਉੱਘੀਆਂ ਅਦਾਕਾਰਾਂ ਐਂਜਲੀਨਾ ਜੋਲੀ, ਲੀਸੈੱਟ ਐਂਥਨੀ, ਰੋਸਾਨਾ ਆਰਕੇਟ, ਬ੍ਰਿਟ ਮਾਰਲਿੰਗ ਸ਼ਾਮਿਲ ਹਨ।

Image copyright Getty Images
ਫੋਟੋ ਕੈਪਸ਼ਨ ਇਲਜ਼ਾਮ ਲਾਉਣ ਵਾਲੀਆਂ ਹਾਲੀਵੁੱਡ ਅਦਾਕਾਰਾਂ

ਸਭ ਤੋਂ ਪਹਿਲਾ ਮਾਮਲਾ 1980 ਦਾ ਦੱਸਿਆ ਜਾ ਰਿਹਾ ਹੈ ਜੋ ਕਿ ਬ੍ਰਿਟੇਨ ਦੇ ਬਾਹਰ ਦਾ ਹੈ। ਇੱਕ ਹੋਰ ਮਹਿਲਾ ਨੇ 1980 ਵਿੱਚ ਹੀ ਪੱਛਮੀ ਲੰਡਨ ਵਿੱਚ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)