ਨੈਸ਼ਨਲ ਪੋਰਟ੍ਰੇਟ ਗੈਲਰੀਜ਼ ਪੋਰਟਰੇਟਸ ਆਫ ਟੇਲਰ ਵੇਸਿੰਗ ਪ੍ਰਾਇਜ਼ ਦੀਆਂ ਤਸਵੀਰਾਂ

ਅਪਾਹਜ ਅਤੇ ਆਮ ਲੋਕਾਂ ਦਾ ਡਾਂਸ Image copyright Andy Lo Po
ਫੋਟੋ ਕੈਪਸ਼ਨ ਸਮਕਾਲੀਨ ਡਾਂਸ ਕੰਪਨੀ ਕੈਂਡੋ ਦੀ ਐਂਡੀ ਲੋ ਪੋ ਵਲੋਂ ਲਈ ਗਈ ਫੋਟੋ

ਪੋਰਟਰੇਟ ਸੈੱਲੂਨ ਐਵਾਰਡ ਫੋਟੋਆਂ 2017 ਵਿੱਚ ਸ਼ਾਮਲ ਕੀਤੀਆਂ ਗਈਆਂ ਸਨ, ਉਨ੍ਹਾਂ ਵਿੱਚੋਂ ਕੁਝ ਨੂੰ ਟੇਲਰ ਵੇਜਿੰਗ ਨੈਸ਼ਨਲ ਪੋਰਟਰੇਟ ਫੋਟੋਗ੍ਰਾਫਿਕ ਪ੍ਰਾਇਜ਼ ਨੇ ਰੱਦ ਕਰ ਦਿੱਤਾ ਸੀ।

ਇਹ ਪੁਰਸਕਾਰ 2011 ਵਿੱਚ ਕੈਰਲ ਈਵਨਜ਼ ਅਤੇ ਜੇਮਜ਼ ਓ ਜੇਨਿੰਕਸ ਨੇ ਸਥਾਪਤ ਕੀਤਾ ਸੀ।

ਕਲਾਕਾਰ ਜੂਲੀ ਕੋਕਬਰਨ ਨੇ ਲੰਡਨ ਫੀਲਡਜ਼ ਵਿੱਚ 16 ਨਵੰਬਰ 2017 ਨੂੰ ,ਇਸ ਸਾਲ ਦੀ ਪ੍ਰਦਰਸ਼ਨੀ ਲਈ ਇਨ੍ਹਾਂ 46 ਫੋਟੋਆਂ ਦੀ ਚੋਣ ਕੀਤੀ।

ਉਹ ਕਹਿੰਦੀ ਹੈ, "ਮੈਂ ਸੋਚਿਆ ਕਿ ਰੱਦ ਕੀਤੀਆਂ ਗਈਆਂ ਤਸਵੀਰਾਂ ਵਿੱਚੋਂ ਚੋਣ ਕਰਨੀ ਸੌਖੀ ਹੋਵੇਗੀ । ਪਰ ਇਹ ਬਹੁਤ ਮੁਸ਼ਕਲ ਕੰਮ ਸੀ. ਇਸ ਪ੍ਰਕਿਰਿਆ ਵਿੱਚ, ਮੇਰਾ ਗਿਆਨ ਵਧਿਆ ਬਹੁਤ ਸਾਰੀਆਂ ਤਸਵੀਰਾਂ ਨੇ ਮੇਰੇ ਦਿਲ ਨੂੰ ਛੂਹ ਲਿਆ।"

Image copyright James Perolls
ਫੋਟੋ ਕੈਪਸ਼ਨ ਫੋਟੋਗ੍ਰਾਫਰ ਜੇਮਜ਼ ਪੇਰੋਲਸ ਅਨੁਸਾਰ, " ਅਜਿਹੇ ਕੱਪੜੇ ਪਾਉਣ ਦੀ ਇੱਛਾ ਨੂੰ ਅਲੈਗਜੈਂਡਰ 2016 ਤੱਕ ਦਬਾਉਦੀ ਰਹੀ।ਇਹ ਪਹਿਲੀ ਵਾਰ ਪਹਿਨੇ ਹੋਏ ਕੱਪੜੇ ਦੀ ਤਸਵੀਰ ਹੈ।"
Image copyright Dave Imms
ਫੋਟੋ ਕੈਪਸ਼ਨ ਇਸ ਤਸਵੀਰ ਨੂੰ ਆਈਸਲੈਂਡ ਵਿੱਚ ਇਕ ਮੁਹਿੰਮ ਦੇ ਤਹਿਤ ਖਿੱਚਿਆ ਗਿਆ ਸੀ ਤਾਂ ਕਿ ਨੌਜਵਾਨਾਂ ਦਾ ਸ਼ੋਸ਼ਣ ਨਾ ਹੋਵੇ ਅਤੇ ਸਿਹਤ ਤੇ ਪਰਿਵਾਰਕ ਰਿਸ਼ਤਿਆਂ ਨੂੰ ਤਰਜੀਹ ਮਿਲੇ. ਫ਼ੋਟੋਗ੍ਰਾਫਰ ਕਾਰਲ ਥਰਾਸਟਰਸਨ, ਡੈਨਮਾਰਕ 2016.
Image copyright David Eaton
ਫੋਟੋ ਕੈਪਸ਼ਨ ਡੇਵਿਡ ਈਟਨ ਦੁਆਰਾ ਇੱਕ ਬੀਚ 'ਤੇ ਦੋ ਲੜਕੀਆਂ ਦੀ ਇਹ ਤਸਵੀਰ ਖਿੱਚੀ ਗਈ ਸੀ.
Image copyright Harry Borden

ਹੈਰੀ ਬਾਰਡਨ ਨੇ ਕਿਹਾ ਹ, "ਇਹ ਤਸਵੀਰ ਮੇਰੇ ਬੇਟੇ ਆਸਕਰ ਦੀ ਹੈ." ਇਸ ਚਿੱਤਰ ਨੂੰ ਖਿੱਚਣ ਦੀ ਇੱਛਾ ਉਦੋਂ ਆਈ ਜਦੋਂ ਮੈਂ ਉਸਦੇ ਕੋਟ 'ਤੇ ਬੈਜ ਦੀ ਚਮਕ ਦੇਖੀ, ਅਤੇ ਮੈਨੂੰ ਲੱਗਾ ਕਿ ਇਹ ਸਕੂਲ ਪ੍ਰਤੀ ਬਚਨਬੱਧਤਾ ਨੂੰ ਦਰਸਾਉਂਦਾ ਹੈ।

Image copyright Will Hartley
ਫੋਟੋ ਕੈਪਸ਼ਨ ਇਹ ਫੋਟੋ ਵਿੱਲ ਹਾਰਲੇ ਨੇ 2019 ਵਿੱਚ ਮੈਕਸੀਕੋ ਵਿੱਚ ਗਰਮੀਆਂ ਦੀਆਂ ਛੁੱਟੀਆਂ ਵੇਲੇ ਖਿੱਚੀ
Image copyright Dean Belcher

ਮੈਰੀ ਦੀ ਇਹ ਤਸਵੀਰ ਡੀਨ ਬੇਲਚਰ ਦੁਆਰਾ ਖਿੱਚੀ ਗਈ ਸੀ। ਮੈਰੀ ਦੱਖਣੀ ਲੰਡਨ ਵਿਚ ਸਥਿਤ ਮਾਨਸਿਕ ਰੋਗੀਆਂ ਦੇ ਹਸਪਤਾਲ ਵਿੱਚ ਰਹਿੰਦੀ ਹੈ।

Image copyright Jasper Fry
Image copyright LEON FOGGITT

ਕ੍ਰਿਸ ਦਾ ਇਹ ਫੋਟੋ ਲਿਨ ਫੋਗਿਟ ਨੇ ਖਿੱਚੀ ਹੈ। ਕ੍ਰਿਸ ਇਕ ਕਲਾਕਾਰ ਹੈ ਅਤੇ ਉਸ ਦੇ ਸਿਰ ਚ ਸੱਟ ਲੱਗ ਗਈ ਹੈ।

Image copyright LEWIS KHAN

ਇਹ ਤਸਵੀਰ ਲੈਵਿਸ ਖ਼ਾਨ ਦੁਆਰਾ ਵੈਸਟਮਿੰਸਟਰ ਅਤੇ ਲੰਡਨ ਵਿੱਚ ਚੈਲਸੀਆ ਦੇ ਹਸਪਤਾਲਾਂ ਵਿੱਚ ਤਾਇਨਾਤ ਲੋਕਾਂ ਦੀਆਂ ਫੋਟੋਆਂ ਦੀ ਲੜੀ ਲਈ ਖਿੱਚੀ ਗਈ।

Image copyright MARK AITKEN

ਫਿਲਿਸ ਦੀ ਇਹ ਫੋਟੋ ਦੱਖਣੀ ਲੰਡਨ ਦੇ ਟੂਲੂਸ ਹਿਲ ਵਿਚ ਮਾਰਕ ਐਟਕਨ ਦੁਆਰਾ ਖਿੱਚੀ ਗਈ ਹੈ।

Image copyright NICOLA MUIRHEAD

ਇਹ ਪੱਛਮੀ ਲੰਡਨ ਦੇ ਟ੍ਰਾਇਲਿਕ ਟਾਵਰ ਤੋਂ ਲਈਆਂ ਤਸਵੀਰਾਂ ਵਿੱਚੋਂ ਇੱਕ ਹੈ। ਨਿਕੋਲਾ ਮੂਰੇਹੈਡ ਦੀ ਇਹ ਤਸਵੀਰ ਐਡੀਥ ਦੁਆਰਾ ਖਿੱਚੀ ਗਈ ਹੈ।

Image copyright SARAH LEE

ਜੋੜੋ ਭੈਣ ਭਰਾ ਜੋਹ ਅਤੇ ਡਿਊਕ ਬ੍ਰੁਕਸ ਦੀ ਤਸਵੀਰ ਲੀ ਸਾਰਾ ਨੇ ਖਿੱਚੀ ਹੈ।

Image copyright MATT MACPAKE

ਮੈਟ ਮੈਕਪੇਕੇ ਨੇ ਕੈਰਲ ਦੀ ਤਸਵੀਰ ਲਈ।

Image copyright MATT MACPAKE

ਬ੍ਰਿਟੇਨ ਦੇ ਲੇਬਰ ਆਗੂ ਜੇਰੇਮੀ ਕੌਰਬਿਨ ਦੀ ਇਹ ਫੋਟੋ ਟੌਮ ਬੀਅਰਸ ਦੁਆਰਾ ਲਈ ਗਈ ਸੀ, ਜਿਸਨੂੰ ਇੱਕ ਮੈਗਜ਼ੀਨ ਲਈ ਸ਼ਾਰਟਲਿਸਟ ਕੀਤਾ ਗਿਆ ਸੀ।

ਇਨ੍ਹਾਂ 46 ਪੋਰਟਰੇਟ ਫੋਟੋਆਂ ਦੀ ਪ੍ਰਦਰਸ਼ਨੀ 23 ਨਵੰਬਰ ਤੋਂ 7 ਦਸੰਬਰ ਤੱਕ ਲੰਡਨ ਵਿੱਚ ਐਟ੍ਰੀਅਮ ਵਿਖੇ ਦੇਖੀ ਜਾ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)