ਕੌਣ ਕਹੇਗਾ ਟਰੰਪ ਦੇ ਪਰਮਾਣੂ ਹਮਲੇ ਦੇ ਹੁਕਮ ਨੂੰ ਨਾਂਹ

ਦਾਅਵੇ: ਜੇ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਮਾਣੂ ਹਮਲੇ ਦੇ ਹੁਕਮ ਦੇਣਗੇ ਤਾਂ ਕੀ ਅਮਰੀਕੀ ਫ਼ੌਜ ਇਨਕਾਰ ਕਰ ਸਕਦੀ ਹੈ।

Image copyright AFP
ਫੋਟੋ ਕੈਪਸ਼ਨ ਲੋਕ ਇਹ ਪੁੱਛੇ ਰਹੇ ਹਨ ਕਿ ਪ੍ਰਮਾਣੂ ਹਮਲੇ ਤੋਂ ਰਾਸ਼ਟਰਪਤੀ ਟਰੰਪ ਨੂੰ ਕੌਣ ਰੋਕ ਸਕਦਾ?

ਹਕੀਕਤ: ਹਾਲਾਂਕਿ ਆਮ ਹਾਲਾਤ ਵਿੱਚ ਕੋਈ ਵੀ ਰਾਸ਼ਟਰਪਤੀ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਨਹੀਂ ਕਰ ਸਕਦਾ ਪਰ ਅਮਰੀਕੀ ਫ਼ੌਜ ਦਾ ਜਨਰਲ ਪਰਮਾਣੂ ਹਮਲੇ ਉੱਤੇ ਸਪੱਸ਼ਟੀਕਰਨ ਮੰਗ ਸਕਦਾ ਹੈ। ਉਹ ਕਿਸੇ ਵੀ ਗੈਰ-ਕਾਨੂੰਨੀ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਹਨ।

ਪਿਛਲੇ ਮਹੀਨਿਆਂ ਵਿੱਚ ਉੱਤਰੀ ਕੋਰੀਆ ਅਤੇ ਅਮਰੀਕਾ ਵਿੱਚ ਵਧ ਰਹੀ ਤਣਾਅ ਕਾਰਨ ਲੋਕ ਇਹ ਪੁੱਛੇ ਰਹੇ ਹਨ ਕਿ ਪ੍ਰਮਾਣੂ ਹਮਲੇ ਤੋਂ ਰਾਸ਼ਟਰਪਤੀ ਟਰੰਪ ਨੂੰ ਕੌਣ ਰੋਕ ਸਕਦਾ?

ਇੱਕ ਸੇਵਾਮੁਕਤ ਫ਼ੌਜੀ ਜਨਰਲ ਨੇ ਕਿਹਾ ਸੀ ਕਿ ਕੁਝ ਖਾਸ ਹਾਲਾਤ ਵਿੱਚ ਫ਼ੌਜ ਰਾਸ਼ਟਰਪਤੀ ਟਰੰਪ ਨੂੰ ਨਾਂਹ ਕਹਿ ਸਕਦੀ ਹੈ। ਹੁਣ ਅਮਰੀਕੀ ਯੋਜਨਬੰਦੀ ਦੇ ਕਮਾਂਡਰ-ਇੰਨ-ਚੀਫ ਜਨਰਲ ਜੌਹਨ ਹਾਈਟਨ ਨੇ ਹੈਲੀਫੈਕਸ ਇੰਟਰਨੈਸ਼ਨਲ ਸਕਿਊਰਿਟੀ ਫੋਰਮ ਵਿਚ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਕੋਈ ਅਜਿਹਾ ਹੁਕਮ ਦਿੱਤਾ ਗਿਆ ਤਾਂ ਉਨ੍ਹਾਂ ਦੀ ਸਲਾਹ ਨਾਂਹ ਹੋਵੇਗੀ।

ਪਰ ਕੀ ਕਿਸੇ ਨੂੰ ਇਹ ਹੱਕ ਹੈ ਕਿ ਉਹ ਪਰਮਾਣੂ ਹਮਲੇ ਦੇ ਰਾਸ਼ਟਰਪਤੀ ਟਰੰਪ ਦੇ ਹੁਕਮ ਨੂੰ ਨਾਂਹ ਕਰ ਸਕੇ ?

ਕੀ ਕੋਈ ਕਨੂੰਨੀ ਵਿਕਲਪ ਹੈ?

Image copyright Getty Images

ਅਮਰੀਕਾ ਦੇ ਪਰਮਾਣੂ ਕਮਾਂਡਰ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਕਿਸੇ ਵੀ ''ਗੈਰਕਾਨੂੰਨੀ'' ਪ੍ਰਮਾਣੂ ਹਮਲੇ ਦੇ ਹੁਕਮਾਂ ਦਾ ਵਿਰੋਧ ਕਰਨਗੇ।

ਏਅਰ ਫੋਰਸ ਜਨਰਲ ਜੋਹਨ ਹਾਇਟਨ ਨੇ ਕਿਹਾ,''ਉਨ੍ਹਾਂ ਨੇ ਅਮਰੀਕੀ ਰਣਨੀਤੀ ਕਮਾਂਡ ਦੇ ਮੁਖੀ ਹੋਣ ਦੇ ਨਾਤੇ ਰਾਸ਼ਟਰਪਤੀ ਨੂੰ ਸਲਾਹ ਦਿੱਤੀ ਸੀ ਅਤੇ ਉਮੀਦ ਕੀਤੀ ਸੀ ਕਿ ਇਸ ਬਾਰੇ ਕੋਈ ਕਨੂੰਨੀ ਵਿਕਲਪ ਲੱਭ ਲਿਆ ਜਾਵੇਗਾ।

ਉਨ੍ਹਾਂ ਦੀ ਇਹ ਟਿੱਪਣੀ ਅਮਰੀਕੀ ਸੈਨੇਟਰਸ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਪਰਮਾਣੂ ਹਮਲਿਆਂ ਸਬੰਧੀ ਅਧਿਕਾਰ ਨੂੰ ਲੈ ਕੇ ਹੋਈ ਚਰਚਾ ਤੋਂ ਕੁਝ ਦਿਨ ਬਾਅਦ ਆਈ।

ਕਈਆਂ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪਰਮਾਣੂ ਹਮਲੇ ਦਾ ਗੈਰ-ਜ਼ਿੰਮੇਦਾਰਾਨਾ ਹੁਕਮ ਜਾਰੀ ਕਰ ਸਕਦੇ ਹਨ।

ਟਰੰਪ: ਨਸ਼ੇ ਕਰਨਾ ਹੈ ਜਨਤਕ ਸਿਹਤ ਐਮਰਜੰਸੀ

ਟਰੰਪ ਨੂੰ ਅਮਰੀਕੀ ਅਦਾਲਤ ਵਲੋਂ ਝਟਕਾ

ਕਈਆਂ ਨੇ ਕਿਹਾ ਕਿ ਰਾਸ਼ਟਰਪਤੀ ਕੋਲ ਵਕੀਲਾਂ ਦੇ ਦਖ਼ਲ ਤੋਂ ਬਿਨ੍ਹਾਂ ਫੈਸਲੇ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ।

Image copyright AFP
ਫੋਟੋ ਕੈਪਸ਼ਨ ਅਮਰੀਕਾ ਦੇ ਲਈ ਖ਼ਤਰਾ ਬਣਿਆ ਤਾਂ ਉਸ ਨੂੰ ਬੁਰੇ ਨਤੀਜੇ ਭੁਗਤਣੇ ਪੈਣਗੇ; ਟਰੰਪ

ਅਗਸਤ ਮਹੀਨੇ ਵਿੱਚ ਟਰੰਪ ਨੇ ਧਮਕੀ ਭਰੇ ਲਹਿਜ਼ੇ ਵਿੱਚ ਉੱਤਰੀ ਕੋਰੀਆ ਨੂੰ ਕਿਹਾ ਸੀ ਕਿ ਜੇ ਉਹ ਅਮਰੀਕਾ ਦੇ ਲਈ ਖ਼ਤਰਾ ਬਣਿਆ ਤਾਂ ਉਸ ਨੂੰ ਬੁਰੇ ਨਤੀਜੇ ਭੁਗਤਣੇ ਪੈਣਗੇ।

ਪਿਛਲੇ ਮਹੀਨੇ ਸੀਨੇਟ ਦੀ ਵਿਦੇਸ਼ੀ ਸਬੰਧਾਂ ਦੀ ਕਮੇਟੀ ਦੇ ਰਿਪਬਲੀਕਨ ਚੇਅਰਮੈਨ ਬੌਬ ਕਾਰਕਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਅਮਰੀਕਾ ਨੂੰ ਤੀਜੀ ਵਿਸ਼ਵ ਜੰਗ ਦੇ ਰਾਹ 'ਤੇ ਪਾਉਣ ਦੇ ਇਲਜ਼ਾਮ ਲਾਏ ਸੀ।

ਕਿਸ 'ਤੇ ਹੋਵੇਗੀ ਜ਼ਿੰਮੇਵਾਰੀ

ਜਨਰਲ ਜੌਹਨ ਹਾਈਟਨ ਨੇ ਕਿਹਾ ਸੀ, "ਸਾਨੂੰ ਇਨ੍ਹਾਂ ਚੀਜ਼ਾ ਬਾਰੇ ਸੋਚਣਾ ਪੈਂਦਾ ਹੈ। ਜਦੋਂ ਤੁਹਾਡੇ ਉੱਤੇ ਜ਼ਿੰਮੇਵਾਰੀ ਹੋਵੇਗੀ ਤਾਂ ਤੁਸੀਂ ਕਿਉਂ ਨਹੀਂ ਸੋਚੋਗੇ?''

ਜਨਰਲ ਨੇ ਕਿਹਾ ਕਿ ਉਨ੍ਹਾਂ ਨੇ ਲੜਾਈ ਬਾਰੇ ਅਮਰੀਕੀ ਕਨੂੰਨ ਨੂੰ ਕਈ ਸਾਲਾਂ ਤੱਕ ਪੜ੍ਹ ਕੇ ਇਹ ਸਿੱਟਾ ਕੱਢਿਆ ਹੈ ਕਿ ਕਿਸੇ ਵੀ ਹਮਲੇ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੂੰ ਇਨ੍ਹਾਂ ਗੱਲਾਂ ਬਾਰੇ ਧਿਆਨ ਰੱਖਣਾ ਹੋਵੇਗਾ:

  • ਜ਼ਰੂਰਤ
  • ਦੂਜਿਆਂ ਤੋਂ ਕੀ ਹੈ ਵੱਖ
  • ਸਮਾਨਤਾ
  • ਬੇਵਜ੍ਹਾ ਦੀਆਂ ਔਕੜਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)