ਕਿਉਂ ਪਾਸਾ ਵੱਟ ਕੇ ਸੌਣ ਗਰਭਵਤੀ ਔਰਤਾਂ?

ਗਰਭਵਤੀ ਔਰਤਾਂ Image copyright Science Photo Library
ਫੋਟੋ ਕੈਪਸ਼ਨ ਗਰਭਵਤੀ ਔਰਤਾਂ

ਗਰਭਵਤੀ ਔਰਤਾਂ ਨੂੰ ਇਹ ਸਲਾਹ ਦਿੱਤਾ ਜਾ ਰਹੀ ਹੈ ਕਿ ਗਰਭ ਦੇ ਆਖ਼ਰੀ ਤਿੰਨ ਮਹੀਨਿਆਂ ਵਿੱਚ ਪਾਸਾ ਵੱਟ ਕੇ ਸੌਣਾ ਚਾਹੀਦਾ ਹੈ।

1000 ਤੋਂ ਵੱਧ ਔਰਤਾਂ ਨਾਲ ਕੀਤੇ ਗਏ ਸਰਵੇਖਣ ਮੁਤਾਬਕ ਆਖ਼ਰੀ ਤਿੰਨ ਮਹੀਨਿਆਂ ਵਿੱਚ ਸਿੱਧੇ ਪੈਣ ਨਾਲ ਬੱਚੇ ਲਈ ਖ਼ਤਰਾ ਵੱਧ ਸਕਦਾ ਹੈ।

ਸਰਵੇਖਣ ਵਿੱਚ 291 ਔਰਤਾਂ ਸਨ ਜਿੰਨਾਂ ਦੇ ਬੱਚੇ ਮਰੇ ਹੋਏ ਪੈਦਾ ਹੋਏ ਅਤੇ 735 ਉਹ ਗਰਭ ਸ਼ਾਮਲ ਸਨ ਜਿੰਨਾਂ ਨੇ ਜੀਵਿਤ ਬੱਚੇ ਨੂੰ ਜਨਮ ਦਿੱਤਾ।

ਇੰਗਲੈਂਡ ਵਿੱਚ 225 ਗਰਭਾਂ ਚੋਂ ਇੱਕ ਨਿਰਜੀਵ ਪੈਦਾ ਹੁੰਦਾ ਹੈ। ਜੇ ਔਰਤਾਂ ਗਰਭ ਦੌਰਾਨ ਪਾਸਾ ਵੱਟ ਕੇ ਸੌਣ ਤਾਂ ਇੱਕ ਸਾਲ ਵਿੱਚ 130 ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ।

ਭਾਜਪਾ ਦੇ 22 ਸਾਲ ਬਾਅਦ...

ਮੰਗਣੀ ਵੇਲੇ ਕਿਹੜੇ ਸਵਾਲਾਂ ਤੋਂ ਖਿਝਦੀਆਂ ਨੇ ਕੁੜੀਆਂ?

ਸੌਣ ਦਾ ਤਰੀਕਾ ਬੇਹੱਦ ਅਹਿਮ

ਮੈਨਚੈਸਟਰ ਦੇ ਸੇਂਟ ਮੈਰੀਜ਼ ਹਸਪਤਾਲ ਵਿੱਚ ਟੌਮੀ ਸਟਿਲਬਰਥ ਰਿਸਰਚ ਸੈਂਟਰ ਦੇ ਕਲਿਨੀਕਲ ਡਾਏਰੈਕਟਰ ਪ੍ਰੋਫੈਸਰ ਐਲਗਜ਼ੈਨਡਰ ਹੀਜ਼ੈੱਲ ਨੇ ਇਹ ਰਿਸਰਚ ਕੀਤੀ ਹੈ।

ਉਨ੍ਹਾਂ ਕਿਹਾ, ''ਅਸੀਂ ਸਵਾਲ ਇਹ ਪੁੱਛਿਆ ਸੀ ਕਿ ਤੁਸੀਂ ਕਿਸ ਤਰੀਕੇ ਨਾਲ ਸੌਂਦੇ ਹੋ ਅਤੇ ਇਹ ਜ਼ਰੂਰੀ ਹੈ ਕਿਉਂਕਿ ਤੁਸੀਂ ਸਭ ਤੋਂ ਵੱਧ ਸਮਾਂ ਸੌਣ ਚ ਬਿਤਾਉਂਦੇ ਹੋ।''

''ਇਸ ਦਾ ਮਤਲਬ ਇਹ ਨਹੀਂ ਕਿ ਔਰਤਾਂ ਸਵੇਰੇ ਉੱਠਕੇ ਚਿੰਤਾ ਵਿੱਚ ਪੈ ਜਾਣ ਜੇ ਉਹ ਖ਼ੁਦ ਨੂੰ ਸਿੱਧੇ ਪਈਆਂ ਹੋਈਆਂ ਪਾਉਣ।''

ਉਨ੍ਹਾਂ ਅੱਗੇ ਕਿਹਾ, ''ਉਠਣ ਵੇਲੇ ਕਿਸ ਦਸ਼ਾ ਵਿੱਚ ਪਏ ਹੋ ਇਸ ਬਾਰੇ ਕੁਝ ਨਹੀਂ ਕਰ ਸਕਦੇ ਪਰ ਸੌਣ ਵੇਲੇ ਤਾਂ ਖ਼ਿਆਲ ਰੱਖ ਹੀ ਸਕਦੇ ਹੋ।''

ਪਾਸੇ ਵੱਟ ਕੇ ਸੌਣ ਵਿੱਚ ਸਹਾਇਕ ਜਾਣਕਾਰੀ

  • ਪਿੱਠ ਪਿੱਛੇ ਸਰਾਹਨੇ ਰੱਖ ਲਵੋ
  • ਜੇ ਤੁਸੀਂ ਰਾਤ ਨੂੰ ਉੱਠਦੇ ਹੋ ਤਾਂ ਪੋਜ਼ੀਸ਼ਨ ਚੈੱਕ ਕਰੋ, ਜੇ ਸਿੱਧੇ ਪਏ ਹੋ ਤਾਂ ਪਾਸਾ ਵੱਟ ਲਵੋ
  • ਦਿਨੇ ਸੌਣ ਵੇਲੇ ਵੀ ਪਾਸਾ ਵੱਟ ਕੇ ਹੀ ਸੌਵੋ
  • ਸੱਜੇ ਜਾਂ ਖੱਬੇ ਪਾਸਾ ਵੱਟ ਕੇ ਸੌਣ ਵਿੱਚ ਫ਼ਰਕ ਨਹੀਂ ਹੈ

ਖੋਜਕਾਰ ਮੁਤਾਬਕ ਸੌਣ ਦੇ ਤਰੀਕੇ ਨਾਲ ਨਿਰਜੀਵ ਗਰਭ ਦਾ ਖਤ਼ਰਾ ਕਿਵੇਂ ਵੱਧਦਾ ਹੈ ਇਹ ਪੱਕਾ ਨਹੀਂ ਹੈ।

ਅੰਕੜੇ ਦੱਸਦੇ ਹਨ ਕਿ ਜਦ ਗਰਭਵਤੀ ਔਰਤ ਸਿੱਧਾ ਪੈਂਦੀ ਹੈ ਤਾਂ ਬੱਚੇ ਅਤੇ ਗਰਭ ਦਾ ਭਾਰ ਖ਼ੂਨ ਦੀਆਂ ਨਾੜਾਂ ਤੇ ਦਬਾਅ ਪਾ ਸਕਦਾ ਹੈ। ਜਿਸ ਨਾਲ ਬੱਚੇ ਨੂੰ ਖ਼ੂਨ ਅਤੇ ਆਕਸੀਜਨ ਦਾ ਘਾਟਾ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)