ਅਰਜਨਟੀਨਾ: ਲਾਪਤਾ ਸਬਮਰੀਨ 'ਚ ਧਮਾਕਾ, 44 ਮੈਂਬਰੀ ਟੀਮ ਦੀ ਕੋਈ ਖ਼ਬਰ ਨਹੀਂ

The Argentine military submarine ARA San Juan Image copyright Reuters

ਅਰਜਨਟੀਨਾ ਦੀ ਜਲ ਸੈਨਾ ਨੇ ਪਿਛਲੇ ਹਫ਼ਤੇ ਸਬਮਰੀਨ ਲਾਪਤਾ ਹੋਈ ਸੀ, ਨੇੜੇ ਧਮਾਕਾ ਹੋਣ ਦੀ ਗੱਲ ਕਹੀ ਹੈ। ਇਸ ਸਬਮਰੀਨ ਵਿੱਚ 44 ਲੋਕ ਸਵਾਰ ਸਨ।

ਜਲ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਦੱਖਣੀ ਅਟਲਾਂਟਿਕ ਵਿੱਚ ਇੱਕ ਗੈਰ-ਪਰਮਾਣੂ ਅਤੇ ਵੱਡਾ ਧਮਾਕਾ ਹੋਣ ਦੀ ਪਤਾ ਲੱਗਿਆ ਹੈ।

ਕੈਪਟਨ ਐਨਰਿਕਿਊ ਬਾਲਵੀ ਨੇ ਦੱਸਿਆ ਕਿ ਇਹ ਜਾਣਕਾਰੀ ਆਸਟਰੀਆ ਵਿੱਚ ਅਰਜਨਟੀਨਾ ਦੇ ਰਾਜਦੂਤ ਰਾਹੀਂ ਪਹੁੰਚਾਈ ਗਈ ਹੈ।

ਇਸ ਤੋਂ ਪਹਿਲਾਂ ਮਿਲੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਜਿਸ ਥਾਂ ਤੋਂ ਏਆਰਏ ਸੈਨ ਜੁਆਨ ਨਾਂ ਦੀ ਸਬਮਰੀਨ ਪਿਛਲੇ ਬੁੱਧਵਾਰ ਨੂੰ ਲਾਪਤਾ ਹੋਈ ਸੀ, ਉਸ ਨੇੜੇ ਧਮਾਕਾ ਹੋਇਆ ਹੈ।

'ਪਦਮਾਵਤੀ 'ਚ ਅਸਲ ਬੇ-ਅਨਿਆਂ ਖ਼ਿਲਜ਼ੀ ਨਾਲ ਹੋਇਆ'

'ਇੰਦਰਾ ਨੇ ਬਦਲੇਖੋਰੀ ਦੀਆਂ ਸਭ ਹੱਦਾਂ ਤੋੜ ਦਿੱਤੀਆਂ'

ਰੋਹਿੰਗਿਆ ਦੀ ਮਿਆਂਮਾਰ ਵਾਪਸੀ ਲਈ ਰਾਹ ਪੱਧਰਾ

Image copyright AFP/Getty

ਇਸ ਸਬਮਰੀਨ ਨੂੰ ਲੱਭਣ ਲਈ ਅਮਰੀਕਾ ਅਤੇ ਰੂਸ ਸਣੇ ਕਈ ਦੇਸਾਂ ਵੱਲੋਂ ਸਹਾਇਤਾ ਭੇਜੀ ਗਈ ਸੀ।

ਕੈਪਟਨ ਬਾਲਬੀ ਨੇ ਕਿਹਾ ਕਿ ਇਹ ਧਮਾਕਾ ਉਸੇ ਥਾਂ ਹੋਇਆ ਹੈ ਜਿੱਥੇ ਸਬਮਰੀਨ ਲਾਪਤਾ ਹੋਈ ਸੀ।

ਬੁੱਧਵਾਰ ਨੂੰ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਸੀ ਕਿ ਸਬਮਰੀਨ ਵਿੱਚ ਆਕਸੀਜ਼ਨ ਮੁੱਕਨ ਕੰਢੇ ਹੈ। 44 ਮੈਂਬਰੀ ਕਰੂ ਦੇ ਪਰਿਵਾਰਕ ਮੈਂਬਰ ਬਿਊਨੋਸ ਏਰਸ ਦੇ ਦੱਖਣ ਵਿੱਚ ਮਾਰ ਡੈੱਲ ਪਲਾਟਾ ਨੇਵਲ ਬੇਸ ਉੱਤੇ ਹਰ ਖ਼ਬਰ ਸੁਣਨ ਲਈ ਉਤਾਵਲੇ ਸਨ।

ਅਮਰੀਕਾ ਵੱਲੋਂ ਇਸ ਪਣਡੁੱਬੀ ਨੂੰ ਲੱਭਣ ਲਈ ਦੋ ਅਡਰਵਾਟਰ ਵਹਾਈਕਲ ਲਗਾਏ ਗਏ ਸਨ, ਜੋ ਸੁਨਾਰ ਰਾਹੀਂ ਸਮੁੰਦਰੀ ਤਲ ਦੀਆਂ ਤਸਵੀਰਾਂ ਲੈ ਰਹੇ ਸਨ।

ਪਣਡੁੱਬੀ ਆਖਿਰੀ ਸਮੇਂ ਕਿੱਥੇ ਸੀ

ਏਆਰਏ ਸੈਨ ਜੁਆਨ ਊਸ਼ਊਆਈਆ ਮਿਸ਼ਨ ਤੋਂ ਵਾਪਸ ਪਰਤ ਰਹੀ ਸੀ। ਇਹ ਦੱਖਣੀ ਅਮਰੀਕਾ ਦੇ ਦੱਖਣੀ ਸਿਰੇ ਉੱਤੇ ਸੀ। ਇਸ ਵਿੱਚ ਇਲੈਕਟ੍ਰਿਕ ਬ੍ਰੇਕਡਾਊਨ ਦੀਆਂ ਰਿਪੋਰਟਾਂ ਮਿਲੀਆਂ ਸਨ।

ਅਮਰੀਕੀ ਨੇਵੀ ਨੇ ਇਸ ਨੂੰ ਬਿਜਲੀ ਦਾ ਸ਼ਾਰਟ ਸਰਕਿਟ ਕਿਹਾ ਸੀ ਜੋ ਇਸ ਦੀਆਂ ਬੈਟਰੀਆਂ ਵਿੱਚ ਹੋਇਆ ਸੀ। ਸਬਮਰੀਨ ਨੂੰ ਆਪਣਾ ਮਿਸ਼ਨ ਵਿਚਾਲੇ ਹੀ ਛੱਡ ਕੇ ਮਾਰਡੈੱਲ ਪਲਾਟਾ ਨੇਵਲ ਬੇਸ ਉੱਤੇ ਮੁੜਨ ਲਈ ਕਿਹਾ ਗਿਆ ਸੀ।

ਕੈਪਟਨ ਬਾਲਵੀ ਮੁਤਾਬਕ ਸਬਮਰੀਨ ਦੇ ਕੈਪਟਨ ਨੇ ਨੇਵਲ ਬੇਸ ਨਾਲ ਸੰਪਰਕ ਸਾਧ ਕੇ ਸਮੱਸਿਆ ਬਾਰੇ ਦੱਸਿਆ ਸੀ।

ਉਸ ਨੇ ਆਪਣੇ ਮੈਸੇਜ ਵਿੱਚ ਕਿਹਾ ਸੀ ਕਿ ਸਮੱਸਿਆ ਦਾ ਹੱਲ ਕਰ ਲਿਆ ਗਿਆ ਹੈ ਅਤੇ ਉਹ ਵਾਪਸ ਪਲਾਟਾ ਨੇਵਲ ਬੇਸ ਤੇ ਆ ਰਹੇ ਹਨ।

'ਮੈਂ ਪਾਕਿਸਤਾਨ ਵਿਰੋਧੀ ਪੋਸਟਰ ਗਰਲ ਨਹੀਂ'

16 ਸਾਲ 'ਚ ਮਾਂ ਤੇ 37 ਸਾਲ 'ਚ ਦਾਦੀ ਬਣੀ ਐੱਮਪੀ

ਬ੍ਰਿਟੇਨ ਦੀ ਜਗਤਾਰ ਜੌਹਲ ਮਾਮਲੇ 'ਤੇ ਨਜ਼ਰ

ਉਨ੍ਹਾਂ ਨੇ ਸਥਾਨਕ ਸਮੇਂ ਮੁਤਾਬਕ ਸਾਢੇ 7 ਵਜੇ ਬੁੱਧਵਾਰ ਨੂੰ ਆਖਿਰੀ ਵਾਰ ਸੰਪਰਕ ਕੀਤਾ। ਉਸ ਤੋਂ ਬਾਅਦ ਕੀ ਹੋਇਆ, ਕੋਈ ਨਹੀਂ ਜਾਣਦਾ।

ਸਬਮਰੀਨ ਚ ਕੌਣ-ਕੌਣ ਸੀ

ਲਾਪਤਾ ਹੋਈ ਸਬਮਰੀਨ ਵਿੱਚ 44 ਜਣੇ ਸਵਾਰ ਸਨ ਜਿੰਨ੍ਹਾਂ ਦੀ ਕਮਾਂਡ ਕੈਪਟਨ ਪੈਡਰੋ ਮਾਰਟਿਨ ਫਰਨਾਂਡਿਸ ਕਰ ਰਹੇ ਸਨ।

ਇੰਨ੍ਹਾਂ ਵਿੱਚੋਂ 43 ਮਰਦ ਸਨ ਅਤੇ ਇੱਕ ਐਲੀਆਨਾ ਮਾਰੀਆ ਕ੍ਰੌਜ਼ਕ ਨਾਂ ਦੀ ਔਰਤ ਅਫ਼ਸਰ ਵੀ ਸ਼ਾਮਲ ਸੀ।

Image copyright Reuters

35 ਸਾਲਾ ਇਹ ਅਫ਼ਸਰ ਪਹਿਲੀ ਮਹਿਲਾ ਅਧਿਕਾਰੀ ਸੀ, ਜੋ ਅਰਜਨਟੀਨਾ ਵਿੱਚ ਸਬਮਰੀਨ ਦੇ ਕਰੂ ਵਿੱਚ ਸ਼ਾਮਿਲ ਹੋਈ ਸੀ।

ਇਸ ਨੂੰ ਪਿਆਰ ਦੇ ਨਾਮ ਨਾਲ ਸਮੁੰਦਰ ਦੀ ਰਾਣੀ ਕਹਿ ਕੇ ਬੁਲਾਉਂਦੇ ਸਨ।

ਉਹ ਉੱਤਰੀ ਅਰਜਨਟੀਨਾ ਦੇ ਓਬੇਰਾ ਸ਼ਹਿਰ ਦੀ ਰਹਿਣ ਵਾਲੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)