ਮਿਸਰ: ਮਸਜਿਦ 'ਤੇ ਕੱਟੜਪੰਥੀ ਹਮਲਾ, 235 ਮੌਤਾਂ

ਮਿਸਰ Image copyright EPA

ਮਿਸਰ ਦੇ ਉੱਤਰੀ ਸੂਬੇ ਸਿਨਾਈ 'ਚ ਮਸਜਿਦ 'ਤੇ ਸ਼ੱਕੀ ਕੱਟੜਪੰਥੀ ਹਮਲਾ ਹੋਇਆ ਹੈ। ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਇਸ ਹਮਲੇ 'ਚ ਘੱਟੋ ਘੱਟ 235 ਲੋਕਾਂ ਦੀ ਹੋ ਗਈ ਹੈ ਤੇ ਸੈਂਕੜੇ ਲੋਕ ਜ਼ਖਮੀ ਹੋਏ ਹਨ।

ਸਥਾਨਕ ਮੀਡੀਆ ਮੁਤਾਬਕ ਪਹਿਲਾਂ ਬੰਬ ਨਾਲ ਹਮਲਾ ਹੋਇਆ ਫ਼ਿਰ ਗੋਲੀਆਂ ਵਰਾਈਆਂ ਗਈਆਂ।

ਘਟਨਾ ਜੁੰਮੇ ਦੀ ਨਮਾਜ਼ ਵੇਲੇ ਅਲ-ਆਰਿਸ਼ ਸ਼ਹਿਰ ਦੇ ਨੇੜੇ ਪਿੰਡ ਅਲ ਰਾਵਦਾ 'ਚ ਵਾਪਰੀ। ਇੱਕ ਰਿਪੋਰਟ ਮੁਤਾਬਕ ਨਿਸ਼ਾਨੇ 'ਤੇ ਸੁਰੱਖਿਆ ਬਲਾਂ ਦੇ ਸਾਥੀ ਸਨ ਜੋ ਨਮਾਜ਼ ਪੜ੍ਹ ਰਹੇ ਸੀ।

Image copyright AFP
ਫੋਟੋ ਕੈਪਸ਼ਨ ਹਮਲੇ ਤੋਂ ਬਾਅਦ ਦੀ ਤਸਵੀਰ

ਕਿਸੇ ਵੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਸ ਤੋਂ ਕੁਝ ਹਫ਼ਤੇ ਪਹਿਲਾਂ ਵੀ ਸਿਨਾਈ 'ਚ ਮਿਸਰ ਦੇ ਸੈਨਿਕਾਂ 'ਤੇ ਵੱਡਾ ਕੱਟੜਪੰਥੀ ਹਮਲਾ ਹੋਇਆ ਸੀ।

ਕੈਰੋਂ 'ਚ ਤਿੰਨ ਦਿਨਾਂ ਦਾ ਸੋਗ ਐਲਾਨ ਦਿੱਤਾ ਗਿਆ ਹੈ। ਸਾਲ 2013 'ਤਤਕਾਲੀ ਰਾਸ਼ਟਰਪਤੀ ਮੁਹੰਮਦ ਮੋਰਸੀ ਨੂੰ ਹਟਾਏ ਜਾਣ ਤੋਂ ਬਾਅਦ ਇਲਾਕੇ 'ਚ ਕੱਟੜਪੰਥੀ ਹਮਲੇ ਵਧੇ ਹਨ।

‘ਜਗਤਾਰ ’ਤੇ ਕਦੇ ਸ਼ੱਕ ਨਹੀਂ ਹੋਇਆ’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)