ਮਿਸਰ ’ਚ ਕਿਹੜੀਆਂ ਕੱਟੜਪੰਥੀ ਜਥੇਬੰਦੀਆਂ ਹਨ ਸਰਗਰਮ?

IS' Sinai Province, the most prominent jihadist group, posted video showcasing their weapons Image copyright TWITTER

ਮਿਸਰ ਦੇ ਉੱਤਰੀ ਸੂਬੇ ਸਿਨਾਈ 'ਚ ਮਸਜਿਦ 'ਤੇ ਸ਼ੱਕੀ ਕੱਟੜਪੰਥੀ ਹਮਲੇ ਵਿੱਚ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।

ਹਾਲਾਂਕਿ ਅਜੇ ਤੱਕ ਕਿਸੇ ਵੀ ਕੱਟੜਪੰਥੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਸਲਾਮਿਕ ਸਟੇਟ ਹੀ ਸਿਨਾਈ ਵਿੱਚ ਸਭ ਤੋਂ ਖ਼ਤਰਨਾਕ ਕੱਟੜਪੰਥੀ ਜਥੇਬੰਦੀ ਹੈ, ਜਿਸ ਦੇ ਨਿਸ਼ਾਨੇ ਉੱਤੇ ਇਜਿਪਟ ਦੇ ਨਾਗਰਿਕ ਰਹਿੰਦੇ ਹਨ।

ਮਿਸਰ: ਮਸਜਿਦ 'ਤੇ ਕੱਟੜਪੰਥੀ ਹਮਲਾ, 235 ਮੌਤਾਂ

ਅਫ਼ਗਾਨਿਸਤਾਨ: ਦੋ ਮਸਜਿਦਾਂ 'ਤੇ ਹਮਲਾ

ਇਜਿਪਟ ਵਿੱਚ ਦੂਜੀਆਂ ਕੱਟੜਪੰਥੀ ਜਥੇਬੰਦੀਆਂ ਆਈਐੱਸ ਦੀ ਧੁਰ ਵਿਰੋਧੀ ਜੱਥੇਬੰਦੀ ਅਲ-ਕਾਇਦਾ ਨਾਲ ਸਬੰਧਤ ਹਨ।

ਸਿਨਾਈ ਪ੍ਰੋਵਿੰਸ

ਆਈਐੱਸ ਦੇ ਸਿਨਾਈ ਨਾਲ ਸਬੰਧਤ ਸੰਗਠਨ ਸਿਨਾਈ ਪ੍ਰੋਵਿੰਸ ਨੇ ਕਈ ਖਤਰਨਾਕ ਹਮਲਿਆਂ ਦੀ ਜ਼ਿੰਮਾਵੇਰੀ ਲਈ ਹੈ।

ਰੂਸ ਦੇ ਹਵਾਈ ਜਹਾਜ 'ਤੇ ਅਕਤੂਬਰ, 2015 ਵਿੱਚ ਕੀਤੇ ਹਮਲੇ ਦੀ ਜ਼ਿੰਮੇਵਾਰੀ ਵੀ ਸਿਨਾਈ ਪ੍ਰੋਵਿੰਸ ਨੇ ਲਈ ਸੀ।

Image copyright TWITTER

ਅੰਸਾਰ ਬੇਟ ਅਲ-ਮਕਦਿਸ ਦੇ ਨਾਂ ਨਾਲ ਇਹ ਸੰਗਠਨ ਪਹਿਲੀ ਵਾਰੀ ਸਤੰਬਰ, 2014 ਵਿੱਚ ਹੋਂਦ ਵਿੱਚ ਆਇਆ।

ਨਵੰਬਰ 2014 ਵਿੱਚ ਆਈਐੱਸ ਨਾਲ ਜੁੜਨ ਤੋਂ ਬਾਅਦ ਨਵੇਂ ਨਾਮ ਸਿਨਾਈ ਪ੍ਰੋਵਿੰਸ ਨਾਲ ਪੇਸ਼ ਕੀਤਾ।

ਇਸ ਗਰੁੱਪ ਦੇ ਨਿਸ਼ਾਨੇ ਉੱਤੇ ਇਜਿਪਟ ਦੇ ਉੱਤਰੀ ਸਿਨਾਈ ਖੇਤਰ ਦਾ ਸੁਰੱਖਿਆ ਬਲ ਰਿਹਾ ਹੈ।

ਜੁੰਡ ਅਲ-ਇਸਲਾਮ

ਇਸ ਸੰਗਠਨ ਨੇ ਜਿਸ ਤਰ੍ਹਾਂ ਖੁਦ ਨੂੰ ਪੇਸ਼ ਕੀਤਾ ਹੈ ਉਹ ਗਵਾਹੀ ਦਿੰਦਾ ਹੈ ਕਿ ਇਸ ਦਾ ਸਬੰਧ ਅਲ-ਕਾਇਦਾ ਨਾਲ ਹੈ।

ਆਈਐੱਸ ਨਾਲ ਇਸ ਦੀ ਟੱਕਰ ਉਦੋਂ ਨਜ਼ਰ ਆਈ ਜਦੋਂ ਨਵੰਬਰ ਵਿੱਚ ਆਈਐੱਸ ਨੂੰ ਜੁੰਡ ਅਲ-ਇਸਲਾਮ ਨੇ ਧਮਕੀ ਦਿੱਤੀ।

11 ਨਵੰਬਰ ਨੂੰ ਜਾਰੀ ਕੀਤੇ ਇੱਕ ਆਡਿਓ ਮੈਸੇਜ ਵਿੱਚ ਜੁੰਡ ਅਲ-ਇਸਲਾਮ ਨੇ ਦਾਅਵਾ ਕੀਤਾ ਕਿ ਅਕਤੂਬਰ ਵਿੱਚ ਆਈਐੱਸ 'ਤੇ ਉਸ ਨੇ ਹੀ ਹਮਲਾ ਕੀਤਾ ਸੀ।

Image copyright TWITTER

ਇਸ ਦੇ ਨਾਲ ਹੀ ਮੁਸਲਮਾਨਾਂ ਦੇ ਖਿਲਾਫ਼ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣ 'ਤੇ ਆਈਐੱਸ ਨੂੰ ਖ਼ਤਮ ਕਰਨ ਦੀ ਧਮਕੀ ਦਿੱਤੀ।

ਇੱਕ ਦਿਨ ਬਾਅਦ, ਜੁੰਡ ਅਲ-ਇਸਲਾਮ ਨੇ ਇੱਕ ਹੋਰ ਬਿਆਨ ਜਾਰੀ ਕਰਦਿਆਂ 9 ਨਵੰਬਰ ਨੂੰ ਉੱਤਰੀ ਸਿਨਾਈ ਵਿੱਚ ਲੋਰੀ ਡਰਾਈਵਰ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ।

ਇਸ ਸੰਗਠਨ ਨੇ ਆਈਐੱਸ ਤੇ ਇਜਿਪਟ ਦੀ ਸਰਕਾਰ ਨੂੰ ਮੌਤਾਂ ਲਈ ਜ਼ਿੰਮਵਾਰ ਠਹਿਰਾਇਆ।

ਦੋਹਾਂ ਹੀ ਸੁਨੇਹਿਆਂ ਵਿੱਚ ਜੁੰਡ ਅਲ-ਇਸਲਾਮ ਨੇ ਦਾਅਵਾ ਕੀਤਾ ਕਿ ਉਸ ਦੇ ਨਿਸ਼ਾਨੇ 'ਤੇ 'ਮਾਸੂਮ ਮੁਸਲਮਾਨ' ਨਹੀਂ ਸਨ।

ਅਲ-ਮੂਰਾਬਿਟੂਨ

ਅਲ-ਮੂਰਾਬਿਟੂਨ 2015 ਵਿੱਚ ਇਜਿਪਟ ਵਿੱਚ ਹੋਂਦ ਵਿੱਚ ਆਇਆ। ਉਦੋਂ ਤੋਂ ਇਸ ਸੰਗਠਨ ਨੇ ਇੱਕ ਵੀ ਹਮਲਾ ਨਹੀਂ ਕੀਤਾ, ਸਿਰਫ਼ ਧਮਕੀਆਂ ਤੇ ਬਿਆਨ ਹੀ ਜਾਰੀ ਕੀਤੇ ਹਨ।

ਕਾਬੁਲ ਵਿੱਚ ਟੀਵੀ ਸਟੇਸ਼ਨ ਉੱਤੇ ਹਮਲਾ

ਕੈਨੇਡਾ 'ਚ 'ਅੱਤਵਾਦੀ' ਵਾਰਦਾਤ ਦੌਰਾਨ 5 ਜਖ਼ਮੀ

ਇਸ ਸੰਗਠਨ ਵੱਲੋਂ ਕੋਈ ਹਲਚਲ ਨਾ ਹੋਣ ਕਰਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਜਿਪਟ ਵਿੱਚ ਇਹ ਸੰਗਠਨ ਕਿੱਥੋਂ ਕੰਮ ਕਰਦਾ ਹੈ।

ਇਸ ਦੇ ਸਿੰਧਾਂਤ ਅਲ-ਕਾਇਦਾ ਨਾਲ ਸਬੰਧ ਹੋਣ ਦਾ ਇਸ਼ਾਰਾ ਕਰਦੇ ਹਨ।

ਇਸ ਦੇ ਮੁਖੀ ਅਬੂ-ਉਮਰ ਅਲ-ਮੁਹਾਜਿਰ ਉਰਫ਼ ਹਾਸ਼ਿਮ ਅਸ਼ਵਾਮੀ, ਇਜਿਪਟ ਦੀ ਫੌਜ ਦਾ ਸਾਬਕਾ ਅਫ਼ਸਰ ਹੈ ਤੇ ਆਈਐੱਸ ਅਧੀਨ ਹੋਣ ਤੋਂ ਪਹਿਲਾਂ ਅੰਸਾਰ ਬੇਟ ਅਲ-ਮਕਦਿਸ ਦਾ ਇੱਕ ਸੀਨੀਅਰ ਅਹੁਦੇਦਾਰ ਵੀ ਰਹਿ ਚੁੱਕਾ ਹੈ।

ਅੰਸਾਰ ਅਲ-ਇਸਲਾਮ

ਇਰਾਕ ਵਿੱਚ ਅੰਸਾਰ ਅਲ-ਇਸਲਾਮ ਨਵੰਬਰ ਵਿੱਚ ਇਜਿਪਟ ਦੇ ਪੱਛਮੀ ਰੇਗਿਸਤਾਨ 'ਤੇ ਹੋਏ ਖਤਰਨਾਕ ਹਮਲੇ ਤੋਂ ਬਾਅਦ ਚਰਚਾ ਵਿੱਚ ਆਇਆ।

ਇਸ ਹਮਲੇ ਵਿੱਚ 50 ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ ਤੇ ਇਸ ਨੂੰ ਅੰਸਾਰ ਅਲ-ਇਸਲਾਮ ਨੇ 'ਜਿਹਾਦ ਦੀ ਸ਼ੁਰੂਆਤ' ਕਿਹਾ।

'ਮੇਰੇ ਸਾਹਮਣੇ ਟਰੱਕ ਨੇ ਦੋ ਲੋਕਾਂ ਨੂੰ ਕੁਚਲ ਦਿੱਤਾ'

ਇਸ ਸੰਗਠਨ ਦੇ ਬਿਆਨ ਦਾ ਅਲ-ਕਾਇਦਾ ਦੇ ਸਮਰਥਕਾਂ ਵੱਲੋਂ ਆਨਲਾਈਨ ਸਮਰਥਨ ਕੀਤਾ ਗਿਆ।

ਅਜਨਾਦ ਮਿਸਰ

ਅਜਨਾਦ ਮਿਸਰ, ਜਿਸ ਦਾ ਮਤਲਬ ਹੈ, 'ਇਜਿਪਟ ਦੇ ਸਿਪਾਹੀ'। ਇਹ ਸੰਗਠਨ ਜਨਵਰੀ 2014 ਵਿੱਚ ਹੋਂਦ ਵਿੱਚ ਆਇਆ ਤੇ ਕਾਇਰੋ ਵਿੱਚ ਹਮਲਾ ਕੀਤਾ।

Image copyright TWITTER

ਇਸ ਦੇ ਅਲਕਾਇਦਾ ਨਾਲ ਸਬੰਧ ਹੋਣ ਦਾ ਖਦਸ਼ਾ ਹੈ। ਅੰਸਾਰ ਬੇਟ ਅਲ-ਮਕਦਿਸ ਦੇ ਆਈਐੱਸ ਨਾਲ ਜੁੜਨ ਤੋਂ ਪਹਿਲਾਂ ਅਜਨਾਦ ਮਿਸਰ ਨੇ ਇਸ ਨਾਲ ਮਿਲ ਕੇ ਵੀ ਹਮਲੇ ਕੀਤੇ।

ਅਜਨਾਦ ਮਿਸਰ ਲਗਾਤਾਰ ਦਾਅਵਾ ਕਰਦਾ ਹੈ ਕਿ ਆਮ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਦੀ ਉਹ ਕੋਸ਼ਿਸ਼ ਕਰਦੇ ਹਨ।

ਹਾਸਮ

ਹਾਸਮ ਸੰਗਠਨ ਨੇ 2016 ਦੀਆਂ ਗਰਮੀਆਂ ਵਿੱਚ ਹਲਚਲ ਸ਼ੁਰੂ ਕੀਤੀ। ਇਸ ਸੰਗਠਨ ਨੇ ਕਾਇਰੋ ਤੇ ਇਜਿਪਟ ਦੇ ਹੋਰਨਾਂ ਖੇਤਰਾਂ ਵਿੱਚ ਸਰਕਾਰ ਤੇ ਸੁਰੱਖਿਆ ਕਰਮੀਆਂ 'ਤੇ ਹਮਲਾ ਕੀਤਾ।

ਇਜਿਪਟ ਦੇ ਅਧਿਕਾਰੀਆਂ ਤੇ ਮੀਡੀਆ ਮੁਤਾਬਕ ਹਾਸਮ ਦਾ ਸਬੰਧ ਉਸ ਮੁਸਲਿਮ ਭਾਈਚਾਰੇ ਨਾਲ ਹੈ ਜੋ ਕਿ ਗੈਰ-ਕਾਨੂੰਨੀ ਹੈ।

ਜਨਵਰੀ ਵਿੱਚ ਹਾਸਮ ਨੇ ਪਹਿਲਾ ਵੀਡੀਓ ਜਾਰੀ ਕੀਤਾ, ਜਿਸ ਵਿੱਚ ਟਰੇਨਿੰਗ ਕੈਂਪ ਦਿਖਾਏ ਗਏ ਤੇ ਇਜਿਪਟ ਦੇ ਅਧਿਕਾਰੀਆਂ 'ਤੇ ਕੀਤੇ ਗਏ ਹਮਲਿਆਂ ਦੀ ਸ਼ੇਖੀ ਮਾਰੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)