'ਕਸਾਬ ਨੂੰ ਫਾਸੀ ਲੱਗਣ ਤੋਂ ਬਾਅਦ ਜਦੋਂ ਮੈਂ ਉਸਦੇ ਪਿੰਡ ਪੁੱਜੀ'

ਕਸਾਬ

21 ਨਵੰਬਰ 2012 ਨੂੰ ਸਵੇਰੇ ਉੱਠਦੇ ਸਾਰ ਹੀ ਮੈਨੂੰ ਅਜਮਲ ਕਸਾਬ ਨੂੰ ਭਾਰਤ ਵਿੱਚ ਫਾਂਸੀ ਦਿੱਤੇ ਜਾਣ ਦੀ ਖ਼ਬਰ ਮਿਲੀ। ਅਜਮਲ ਕਸਾਬ ਉਨ੍ਹਾਂ 10 ਹਮਲਾਵਰਾਂ ਵਿੱਚੋਂ ਇੱਕ ਸੀ ਜੋ 26 ਨਵੰਬਰ 2008 ਨੂੰ ਮੁੰਬਈ ਹਮਲੇ ਵਿੱਚ ਸ਼ਾਮਿਲ ਸੀ।

ਭਾਰਤ ਦੀ ਆਰਥਿਕ ਰਾਜਧਾਨੀ ਉੱਤੇ ਹੋਏ ਹਮਲੇ ਵਿੱਚ 160 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ।

ਸੁਰੱਖਿਆ ਦਸਤਿਆਂ ਨੇ ਨੌਂ ਹਮਲਾਵਰਾਂ ਨੂੰ ਮਾਰ ਦਿੱਤਾ, ਪਰ ਅਜਮਲ ਕਸਾਬ ਜ਼ਿੰਦਾ ਫੜਿਆ ਗਿਆ।

ਸੀਬੀਆਈ ਜੱਜ ਲੋਇਆ ਦੀ ਮੌਤ ਦੀ ਜਾਂਚ ਦੀ ਮੰਗ

'ਲੋਕ ਮੈਨੂੰ ਕਸਾਬ ਦੀ ਕੁੜੀ ਕਹਿੰਦੇ ਸੀ'

ਹੱਥ ਵਿੱਚ ਆਟੋਮੈਟਿਕ ਰਾਈਫ਼ਲ ਫੜੀ ਕਸਾਬ ਦੀ ਤਸਵੀਰ ਤਿੰਨ ਦਿਨਾਂ ਤੱਕ ਚੱਲੇ ਗੈਰ ਮਨੁੱਖੀ ਹਮਲੇ ਦੀ ਯਾਦ ਦੁਆਉਂਦੀ ਹੈ।

ਸ਼ੁਰੂ ਸ਼ੁਰੂ ਵਿੱਚ, ਅਜਮਲ ਕਸਾਬ ਦੀ ਪਛਾਣ ਨੂੰ ਲੈ ਕੇ ਰਹੱਸ ਸੀ।

ਭਾਰਤ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਦਹਿਸ਼ਤਗਰਦ ਸੰਗਠਨ ਲਸ਼ਕਰ-ਏ-ਤਾਇਬਾ ਦਾ ਮੈਂਬਰ ਹੈ, ਪਰ ਉਸ ਦੇ ਸਬੂਤ ਘੱਟ ਸਨ।

ਕੁਝ ਮਹੀਨੇ ਬਾਅਦ, ਪਾਕਿਸਤਾਨ ਸਰਕਾਰ ਨੇ ਇਹ ਪੁਸ਼ਟੀ ਕੀਤੀ ਕਿ ਕਸਾਬ ਪਾਕਿਸਤਾਨੀ ਨਾਗਰਿਕ ਸੀ।

ਬਾਅਦ ਵਿੱਚ ਇੱਕ ਸਥਾਨਕ ਨਿਊਜ਼ ਚੈਨਲ ਨੇ ਦੱਸਿਆ ਕਿ ਕਸਾਬ ਪੰਜਾਬ ਦੇ ਫ਼ਰੀਦਕੋਟ ਪਿੰਡ ਦਾ ਰਹਿਣ ਵਾਲਾ ਹੈ।

ਕਸਾਬ ਦੇ ਪਿੰਡ ਦਾ ਸਫ਼ਰ

ਕਸਾਬ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਇੱਕ ਪੱਤਰਕਾਰ ਦੀ ਹੈਸੀਅਤ ਨਾਲ ਮੈਂ ਉਸ ਦੇ ਪਿੰਡ ਦੇ ਲੋਕਾਂ ਦੀ ਰਾਏ ਜਾਨਣ ਗਈ।

ਮੈਂ ਥੋੜ੍ਹੀ ਬੇਚੈਨ ਸੀ ਕਿਉਂਕਿ ਕਸਾਬ ਦੀ ਜ਼ਿੰਦਗੀ ਅਤੇ ਉਸ ਦੇ ਪਰਿਵਾਰ ਦੀਆਂ ਖ਼ਬਰਾਂ ਲਈ ਜੋ ਪੱਤਰਕਾਰ ਉੱਥੇ ਜਾ ਰਹੇ ਸਨ ਉਨ੍ਹਾਂ ਨੂੰ ਕੁੱਟਣ ਦੀਆਂ ਖ਼ਬਰਾਂ ਵੀ ਮਿਲੀਆਂ ਸਨ।

ਮੈਂ ਆਪਣੇ ਕੈਮਰਾਮੈਨ ਦੇ ਨਾਲ ਜਾ ਰਹੀ ਸੀ, ਪਰ ਮੈਂ ਇੱਕ ਸਥਾਨਕ ਪੱਤਰਕਾਰ ਨਾਲ ਸੰਪਰਕ ਕੀਤਾ ਜੋ ਉਸ ਇਲਾਕੇ ਦੇ ਜਾਣਕਾਰ ਸੀ। ਉਹ ਵੀ ਸਾਡੇ ਨਾਲ ਆ ਗਿਆ।

ਉਹ ਇੱਕ ਪਤਲੀ ਗਲੀ ਦੇ ਕੋਲ ਸੜਕ ਉੱਤੇ ਰੁਕ ਗਿਆ। ਉੱਥੇ ਸਥਾਨਕ ਪੱਤਰਕਾਰ ਨੇ ਸਾਨੂੰ ਕਿਹਾ, ਇਹ ਉਹ ਜਗ੍ਹਾ ਹੈ, ਇੱਥੋਂ ਅੱਗੇ ਜਾਣ ਦਾ ਖ਼ਤਰਾ ਤੁਸੀਂ ਆਪ ਹੀ ਲਓ।

ਮੈਂ ਹੌਸਲਾ ਕਰ ਕੇ ਅੱਗੇ ਚੱਲਣਾ ਸ਼ੁਰੂ ਕਰ ਦਿੱਤਾ।

ਕੈਮਰਾਮੈਨ ਅਤੇ ਸਥਾਨਕ ਪੱਤਰਕਾਰ ਮੇਰੇ ਪਿੱਛੇ-ਪਿੱਛੇ ਆ ਗਏ।

ਜਿਵੇਂ ਕਿ‌ ਪੰਜਾਬ ਦੇ ਕਿਸੇ ਦੂਜੇ ਪਿੰਡ ਵਿੱਚ ਹੁੰਦਾ ਹੈ, ਉੱਥੇ ਕੁਝ ਮਕਾਨ ਸਨ, ਕੁੱਝ ਛੋਟੀਆਂ ਕਰਿਆਨੇ ਦੀਆਂ ਦੁਕਾਨਾਂ ਅਤੇ ਬਾਹਰ ਬੱਚੇ ਖੇਡ ਰਹੇ ਸੀ।

ਪਹਿਲੀ ਨਜ਼ਰ ਵਿੱਚ ਤਾਂ ਸਭ ਕੁੱਝ ਠੀਕ ਲੱਗ ਰਿਹਾ ਸੀ, ਹਾਲਾਂਕਿ ਲੋਕਾਂ ਦੇ ਚਿਹਰੇ ਉੱਤੇ ਕੁਝ ਨਿਰਾਸ਼ਾ ਜ਼ਰੂਰ ਝਲਕ ਰਹੀ ਸੀ।

ਉਹ ਚੀਕਿਆ, ਮੈਨੂੰ ਨਹੀਂ ਪਤਾ

ਮੈਂ ਉੱਥੋਂ ਲੰਘਦੇ ਇੱਕ ਵਿਅਕਤੀ ਨੂੰ ਪੁੱਛਿਆ ਕਿ ਅਜਮਲ ਕਸਾਬ ਦਾ ਘਰ ਕਿੱਥੇ ਹੈ? ਉਹ ਮੇਰੇ ਵੱਲ ਵੇਖ ਕੇ ਚੀਕਿਆ ਮੈਨੂੰ ਨਹੀਂ ਪਤਾ ਅਤੇ ਅੱਗੇ ਚਲਾ ਗਿਆ। ਮੈਂ ਥੋੜ੍ਹਾ ਡਰ ਗਈ, ਪਰ ਆਪਣੇ ਕੈਮਰਾਮੈਨ ਅਤੇ ਸਥਾਨਕ ਪੱਤਰਕਾਰ ਦੇ ਨਾਲ ਅੱਗੇ ਵਧਦੀ ਰਹੀ।

ਇੱਕ ਦੂਜਾ ਬੰਦਾ ਉੱਥੇ ਲੰਘਿਆ ਤਾਂ ਉਸ ਤੋਂ ਵੀ ਮੈਂ ਉਹੀ ਸਵਾਲ ਪੁੱਛਿਆ। ਉਸ ਨੇ ਮੇਰੇ ਵੱਲ ਗ਼ੁੱਸੇ ਨਾਲ ਵੇਖਿਆ ਅਤੇ ਫਿਰ ਦੂਜੇ ਪਾਸੇ ਮੁੜ ਗਿਆ।

ਮੈਂ ਆਉਣ ਵਾਲੇ ਖ਼ਤਰੇ ਨੂੰ ਦੇਖਦੇ ਹੋਏ ਆਪਣੇ ਆਪ ਨੂੰ ਇਹ ਪੁੱਛਣ ਲੱਗੀ ਕੀ ਅੱਗੇ ਵਧਣਾ ਚਾਹੀਦਾ ਹੈ ਜਾਂ ਵਾਪਸ ਚਲੇ ਜਾਣਾ ਚਾਹੀਦਾ ਹੈ।

'ਲੋਕ ਮੈਨੂੰ ਕਸਾਬ ਦੀ ਕੁੜੀ ਕਹਿੰਦੇ ਸੀ'

ਔਰਤਾਂ ਸੋਸ਼ਲ ਸਾਈਟਾਂ 'ਤੇ ਸੁਰਖਿਅਤ ਕਿਵੇਂ ਰਹਿਣ?

ਕੁਝ ਕਦਮ ਅੱਗੇ ਵਧਣ 'ਤੇ ਮੈਂ ਕੁਝ ਬੱਚੇ ਖੇਡਦੇ ਵੇਖੇ, ਮੈਂ ਉਨ੍ਹਾਂ ਨੂੰ ਵੀ ਇਹੀ ਸਵਾਲ ਪੁੱਛਿਆ।

ਉਨ੍ਹਾਂ ਸਾਰਿਆਂ ਨੇ ਉਸ ਗਲੀ ਦੇ ਆਖ਼ਰੀ ਕੋਨੇ 'ਤੇ ਹਰੇ ਰੰਗ ਦੇ ਲੋਹੇ ਦੇ ਗੇਟ ਵੱਲ ਇਸ਼ਾਰਾ ਕੀਤਾ।

ਮੈਂ ਉਸ ਘਰ ਦੇ ਵੱਲ ਜਾਣ ਲੱਗੀ ਤਾਂ ਬੱਚੇ ਵੀ ਮੇਰੇ ਪਿੱਛੇ-ਪਿੱਛੇ ਆਉਣ ਲੱਗੇ। ਗੇਟ ਥੋੜ੍ਹਾ ਖੁੱਲ੍ਹਿਆ ਹੋਇਆ ਸੀ ਅਤੇ ਬੱਚੇ ਮੈਨੂੰ ਅੰਦਰ ਲੈ ਗਏ। ਅਸੀਂ ਇੱਕ ਵੱਡੇ ਵੇਹੜੇ ਵਿੱਚ ਪਹੁੰਚੇ।

ਦੋ ਮੱਜਾਂ ਉੱਥੇ ਇੱਕ ਕੋਨੇ ਵਿੱਚ ਪੱਠੇ ਖਾ ਰਹੀਆਂ ਸਨ ਅਤੇ ਲੱਕੜੀਆਂ ਦਾ ਢੇਰ ਫ਼ਰਸ਼ ਉੱਤੇ ਪਿਆ ਹੋਇਆ ਸੀ।

ਓਥੇ ਅਜੀਬ ਚੁੱਪੀ ਸੀ

ਮੈਂ ਦਰਵਾਜ਼ੇ 'ਤੇ ਦੋ ਤਿੰਨ ਵਾਰ ਠੱਕ-ਠੱਕ ਕੀਤੀ ਅਤੇ ਆਵਾਜ਼ ਵੀ ਦਿੱਤੀ ਕੀ ਕੋਈ ਅੰਦਰ ਹੈ? ਉੱਥੇ ਚੁੱਪੀ ਛਾਈ ਹੋਈ ਸੀ।

ਜਿਵੇਂ ਹੀ ਮੇਰੇ ਕੈਮਰਾਮੈਨ ਨੇ ਮਕਾਨ ਦੇ ਬਾਹਰੋਂ ਤਸਵੀਰ ਲੈਣੀ ਸ਼ੁਰੂ ਕੀਤੀ, ਕੁਝ ਲੋਕਾਂ ਨੇ ਉਸ ਨੂੰ ਮੋਢੇ ਤੋਂ ਫੜਦੇ ਹੋਏ ਸਾਨੂੰ ਛੇਤੀ ਨਾਲ ਉੱਥੋਂ ਚਲੇ ਜਾਣ ਲਈ ਕਿਹਾ।

ਮੈਂ ਉੱਥੇ ਗਲੀ ਵਿੱਚ ਖੜ੍ਹੇ ਕੁਝ ਲੋਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਕਸਾਬ ਦਾ ਪਰਵਾਰ ਕਿੱਥੇ ਹੈ। ਉਨ੍ਹਾਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ।

ਉਨ੍ਹਾਂ ਵਿਚੋਂ ਇੱਕ ਨੇ ਮੈਨੂੰ ਕਿਹਾ ਕਿ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਇਹ ਕੌਮਾਂਤਰੀ ਸਾਜ਼ਿਸ਼ ਹੈ ਅਤੇ ਨਾਲ ਹੀ ਕਿਹਾ ਕਿ ਉੱਥੇ ਉਸ ਨਾਮ ਦਾ ਕੋਈ ਆਦਮੀ ਕਦੇ ਨਹੀਂ ਰਿਹਾ।

ਉਸੇ ਵੇਲੇ ਵਾਪਸ ਪਰਤਣ ਦਾ ਫ਼ੈਸਲਾ ਕੀਤਾ, ਪਰ...

ਜਲਦੀ ਹੀ ਸਾਨੂੰ ਲੱਗਣ ਲੱਗਾ ਕਿ ਉਸ ਇਕੱਠ ਵਿੱਚ ਧਮਕਾਉਣ ਵਾਲੇ ਲੋਕਾਂ ਦੀ ਗਿਣਤੀ ਵਧਣ ਲੱਗੀ ਹੈ, ਫਿਰ ਅਸੀਂ ਉਸੇ ਵੇਲੇ ਉਸ ਜਗ੍ਹਾ ਤੋਂ ਚਲੇ ਜਾਣ ਦਾ ਫ਼ੈਸਲਾ ਕੀਤਾ।

ਪਰ ਜਦੋਂ ਅੱਸੀ ਆਪਣੀ ਗੱਡੀ ਦੇ ਕੋਲ ਪੁੱਜਣ ਲੱਗੇ ਤਾਂ ਲੋਕਾਂ ਦੇ ਇੱਕ ਹੋਰ ਸਮੂਹ ਨੇ ਸਾਨੂੰ ਰੋਕਿਆ।

ਉਨ੍ਹਾਂ ਵਿਚੋਂ ਇੱਕ ਨੇ ਸਾਨੂੰ ਕੈਮਰੇ ਦੀ ਫੁਟੇਜ ਵਿਖਾਉਣ ਅਤੇ ਰਿਕਾਰਡ ਕੀਤੀਆਂ ਚੀਜ਼ਾਂ ਡਿਲੀਟ ਕਰਨ ਨੂੰ ਕਿਹਾ। ਉਨ੍ਹਾਂ ਦੇ ਨਾਲ ਪੁਲਿਸ ਵੀ ਸੀ।

ਉਨ੍ਹਾਂ ਕਿਹਾ, ਲੋਕ ਇੱਥੇ ਆਉਂਦੇ ਆਪਣੀ ਮਰਜ਼ੀ ਨਾਲ ਹਨ, ਪਰ ਜਾਂਦੇ ਸਾਡੀ ਮਰਜ਼ੀ ਨਾਲ ਹਨ।

ਜਦੋਂ ਮੈਂ ਉਨ੍ਹਾਂ ਨਾਲ ਗੱਲ ਕਰ ਰਹੀ ਸੀ ਤਾਂ ਬਾਕੀ ਲੋਕਾਂ ਨੇ ਕੈਮਰਾ ਦੇਖਣਾ ਸ਼ੁਰੂ ਕਰ ਦਿੱਤਾ। ਮੇਰੇ ਕੈਮਰਾਮੈਨ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਤੇ ਫੁਟੇਜ ਨੂੰ ਡਿਲੀਟ ਹੋਣ ਤੋਂ ਬਚਾ ਲਿਆ।

ਉਸ ਵੇਲੇ ਸਾਡੀ ਕਿਸਮਤ ਚੰਗੀ ਸੀ ਕਿਉਂਕਿ ਜਦੋਂ ਉਸ ਸਮੂਹ ਦਾ ਲੀਡਰ ਸਾਨੂੰ ਜਾਣ ਤੋਂ ਰੋਕ ਰਿਹਾ ਸੀ ਉਦੋਂ ਕਿਸੇ ਨੇ ਉਸ ਨੂੰ ਇਲਾਕੇ ਵਿੱਚ ਇੱਕ ਹੋਰ ਮੀਡੀਆ ਗਰੁੱਪ ਦੇ ਪਹੁੰਚਣ ਦੀ ਸੂਚਨਾ ਦਿੱਤੀ।

ਭੱਜਦੇ ਹੋਏ ਆਪਣੀ ਗੱਡੀ ਦੇ ਕੋਲ ਪੁੱਜੇ

ਕੁਝ ਪਲ ਲਈ ਉਸ ਦਾ ਧਿਆਨ ਭਟਕਿਆ ਅਤੇ ਅਸੀਂ ਭੱਜਦੇ ਹੋਏ ਆਪਣੀ ਕਾਰ ਦੇ ਕੋਲ ਪਹੁੰਚੇ, ਛਲਾਂਗ ਮਾਰ ਕੇ ਗੱਡੀ 'ਤੇ ਸਵਾਰ ਹੋਏ ਅਤੇ ਉੱਥੋਂ ਗੱਡੀ ਭੱਜਾ ਲਈ।

ਜਦੋਂ ਅਸੀਂ ਵਾਪਸ ਪਰਤ ਰਹੇ ਸੀ ਤਾਂ ਮੇਰੇ ਕੋਲ ਦੂਜੇ ਪੱਤਰਕਾਰਾਂ ਦੇ ਫ਼ੋਨ ਆ ਰਹੇ ਸਨ ਕਿਉਂਕਿ ਉੱਥੋਂ ਸਾਡੇ ਜਾਣ ਤੋਂ ਬਾਅਦ ਕਿਸੇ ਹੋਰ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਸੀ।

ਕੁਝ ਪੱਤਰਕਾਰਾਂ ਦੀ ਮਾਰ ਕੁਟਾਈ ਵੀ ਕੀਤੀ ਗਈ ਅਤੇ ਉਨ੍ਹਾਂ ਲੋਕਾਂ ਨੇ ਕੁਝ ਕੈਮਰੇ ਵੀ ਤੋੜੇ ਜੋ ਆਪਣੇ ਆਪ ਨੂੰ ਪਿੰਡ ਵਾਲੇ ਦੱਸ ਰਹੇ ਸਨ।

ਸਥਾਨਕ ਪੱਤਰਕਾਰ ਨੇ ਮੈਨੂੰ ਦੱਸਿਆ ਕਿ ਅਜਮਲ ਕਸਾਬ ਦੇ ਪਰਿਵਾਰ ਨੂੰ ਕਿਸੇ ਅਣਜਾਣ ਜਗ੍ਹਾ ਉੱਤੇ ਲੈ ਗਏ ਅਤੇ ਉਸ ਘਰ ਵਿੱਚ ਕੋਈ ਹੋਰ ਰਹਿ ਰਿਹਾ ਸੀ।

ਇਹ ਐਨਾ ਭਿਆਨਕ ਤਜ਼ਰਬਾ ਸੀ ਕਿ ਫਿਰ ਮੈਂ ਕਦੇ ਫ਼ਰੀਦਕੋਟ ਨਹੀਂ ਜਾਣਾ ਚਾਹੁੰਦੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ