ਮਿਲੋ ਹੈਰੀ ਅਤੇ ਮੇਘਨ ਵਰਗੇ ਬ੍ਰਿਟੇਨ ਦੇ ਅੰਤਰ-ਨਸਲੀ ਜੋੜਿਆਂ ਨੂੰ

PRINCE-MARKLE

ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੀ ਮੰਗਣੀ ਨੇ ਦੀ ਯੂਕੇ ਵਿੱਚ ਅੰਤਰ-ਨਸਲੀ ਜੋੜਿਆਂ ਨੂੰ ਇੱਕ ਵਾਰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।

ਅਮਰੀਕਨ ਫਿਲਮ ਅਦਾਕਾਰ ਮਾਰਕਲ ਅਫਰੀਕਨ-ਅਮਰੀਕੀ ਮੂਲ ਦੀ ਪਹਿਲੀ ਕੁੜੀ ਹੈ ਜੋ ਬ੍ਰਿਟਿਸ਼ ਰਾਇਲ ਪਰਿਵਾਰ ਦੇ ਪਹਿਲੀ ਮਿਕਸ-ਰੇਸ ਮੈਂਬਰ ਬਣਨ ਜਾ ਰਹੀ ਹੈ।

ਪ੍ਰਿੰਸ ਹੈਰੀ -ਮੇਘਨ ਮਾਰਕਲ

ਉਸ ਦੇ ਨਾਲ ਪ੍ਰਿੰਸ ਹੈਰੀ ਬ੍ਰਿਟੇਨ ਦਾ ਪਹਿਲਾ ਅੰਤਰ-ਨਸਲੀ ਸ਼ਾਹੀ ਜੋੜਾ ਹੋਵੇਗਾ, ਪਰ ਯੂਕੇ ਵਿੱਚ ਅੰਤਰ-ਨਸਲੀ ਰਿਸ਼ਤੇ ਕੋਈ ਨਵਾਂ ਰੁਝਾਨ ਨਹੀਂ ਹੈ।

ਨੈਸ਼ਨਲ ਸਟੈਟਿਕਸ ਦਫਤਰ ਦੇ ਅਨੁਸਾਰ ਮਿਸ਼ਰਤ ਸੰਬੰਧਾਂ ਦੀ ਦਰ ਪਿਛਲੇ ਕੁਝ ਸਾਲਾਂ ਵਿੱਚ ਵਧੀ ਹੈ।

ਪਿਛਲੀ ਜਨਗਣਨਾ ਦੇ ਮੁਤਾਬਕ 10 ਵਿਅਕਤੀਆਂ ਵਿੱਚੋਂ ਇੱਕ ਅੰਤਰ-ਨਸਲੀ ਜੋੜਾ ਹੈ।

ਆਓ ਤੁਹਾਡੀ ਜਾਣ-ਪਛਾਣ ਕਰਵਾਉਦੇ ਹਾਂ, ਬ੍ਰਿਟੇਨ ਦੇ ਕੁਝ ਅੰਤਰ ਨਸਲੀ ਜੋੜਿਆਂ ਨਾਲ

ਐਸਟ੍ਰਿਡ- ਮਾਈਕ

ਫਰਾਂਸ ਮੂਲ ਦੀ ਐਸਟ੍ਰਿਡ ਤੇ ਕੀਨੀਆਈ ਮੂਲ ਦੇ ਰਵਾਂਡਾ ਦੇ ਰਹਿਣ ਵਾਲੇ ਮਾਈਕ । ਇਨ੍ਹਾਂ ਦਾ ਪਤੀ-ਪਤਨੀ ਦਾ ਰਿਸ਼ਤਾ 10 ਸਾਲ ਪੁਰਾਣਾ ਹੈ ਅਤੇ ਇਹ ਬਰਮਿੰਘਮ ਵਿੱਚ ਇਕੱਠੇ ਰਹਿੰਦੇ ਹਨ।

ਬੇਕਫੋਰਡ- ਕਲੀਫੋਰਡ

ਬਰਮਿੰਘਮ ਤੋਂ 24 ਸਾਲਾ ਸ਼ੰਨਟੇਨੀਆ ਬੇਕਫੋਰਡ ਅਤੇ 23 ਸਾਲਾ ਬਿਲੀ ਕਲੀਫੋਰਡ । ਇਹ ਜੋੜਾ ਜਮਾਇਕਾ ਅਤੇ ਅੰਗਰੇਜ਼ੀ ਮੂਲ ਦਾ ਹੈ।

ਸਾਰਾ ਤੇ ਐਡਮ

23 ਸਾਲਾ ਸਾਰਾ ਖੂ ਮਿਕਸਡ ਆਈਸਲੈਂਡ ਅਤੇ ਚੀਨੀ ਮੂਲ ਦੀ ਹੈ ਅਤੇ 28 ਸਾਲਾ ਐਡਮ ਡੀ ਹਿੱਸ ਪੁਰਤਗਾਲੀ ਅਤੇ ਅਫਰੀਕਨ ਅਮਰੀਕੀ ਹੈ।

ਵਾਕਰ- ਜ਼ਾਹਿਦ

ਸ਼ੇਫੀਲਡ ਦੀ ਐਂਡਰਿਆ ਵਾਕਰ ਬ੍ਰਿਟਿਸ਼ ਮੂਲ ਦੀ ਹੈ, ਜਿਸ ਹੀ 1987 ਵਿੱਚ ਆਪਣੇ ਪਾਕਿਸਤਾਨੀ ਪਤੀ ਜ਼ਾਹਿਦ ਨਾਲ ਪਹਿਲਾ ਮੁਲਾਕਾਤ ਹੋਈ ਸੀ। ਫਿਰ ਇਨ੍ਹਾਂ ਦਾ ਵਿਆਹ ਹੋ ਗਿਆ ਤੇ ਤਿੰਨ ਬੱਚੇ ਹੋਏ ਅਤੇ ਚਾਰ ਪਹਿਲਾਂ ਇਹ ਵੱਖ ਹੋ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)