'ਪਹਿਲਾ ਮੈਂ ਜਿਹਾਦੀ ਸੀ ਪਰ ਹੁਣ ਜਿਹਾਦ ਦੇ ਖ਼ਿਲਾਫ਼ ਹਾਂ'

TANYA

ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਦੇ ਅਮਰੀਕੀ ਲੜਾਕੇ ਦੀ ਸਾਬਕਾ ਪਤਨੀ ਤਾਨਿਆ ਜਾਰਜਲੈਸ ਨੇ ਆਪਣੀ ਹੱਢਬੀਤੀ ਬੀਬੀਸੀ ਨਾਲ ਸਾਂਝੀ ਕੀਤੀ।

ਅਮਰੀਕਾ ਦੇ ਟੈਕਸਾਸ 'ਚ ਰਹਿਣ ਵਾਲੇ ਜੌਨ ਜਾਰਜਲੈਸ ਧਰਮ ਬਦਲ ਕੇ ਮੁਸਲਮਾਨ ਬਣ ਗਏ ਸਨ। ਤਾਨਿਆ ਦੀ ਮੁਲਾਕਾਤ ਜੌਨ ਨਾਲ ਆਨਲਾਈਨ ਹੋਈ ਸੀ ਤੇ ਦੋਵੇ ਇਸਲਾਮੀ ਵਿਚਾਰਧਾਰਾ ਰਾਹੀਂ ਹੀ ਇਕ ਦੂਜੇ ਨਾਲ ਜੁੜ ਗਏ ਸਨ।

ਜੌਨ ਤਾਨਿਆ ਅਤੇ ਆਪਣੇ ਬੱਚਿਆਂ ਨੂੰ ਸੀਰੀਆ ਲੈ ਗਏ ਸਨ ਅਤੇ ਤਾਨਿਆ ਕਿਸੇ ਤਰੀਕੇ ਨਾਲ ਵਾਪਸ ਆ ਗਈ ਸੀ।

ਤਸਵੀਰਾਂ: ਮਿਲੋ ਬ੍ਰਿਟੇਨ ਦੇ ਅੰਤਰ-ਨਸਲੀ ਜੋੜਿਆਂ ਨੂੰ

102ਵੇਂ ਜਨਮ ਦਿਨ 'ਤੇ ਬੇਬੇ ਮਾਨ ਕੌਰ ਹੀ ਸਿਹਤ ਦੇ ਰਾਜ਼

33 ਸਾਲਾ ਤਾਨਿਆ ਦੇ ਚਾਰੇ ਬੱਚੇ ਹੁਣ ਟੈਕਸਾਸ 'ਚ ਆਪਣੇ ਦਾਦਾ ਦਾਦੀ ਕੋਲ ਰਹਿ ਰਹੇ ਹਨ।

17 ਸਾਲਾ ਦੀ ਉਮਰ 'ਚ ਇਸਲਾਮ ਤੋਂ ਹੋਈ ਸੀ ਪ੍ਰਭਾਵਿਤ

ਜੌਨ ਸੀਰੀਆ 'ਚ ਲੜ੍ਹ ਰਹੇ ਸਨ ਅਤੇ ਹੁਣ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਤਾਨਿਆ ਨੂੰ ਦੂਜਾ ਜੀਵਨ ਸਾਥੀ ਮਿਲ ਗਿਆ ਹੈ ਅਤੇ ਉਹ ਹੁਣ ਅਮਰੀਕਾ ਦੇ ਟੈਕਸਾਸ 'ਚ ਰਹਿ ਰਹੀ ਹੈ।

ਉਨ੍ਹਾਂ ਨੇ ਆਪਣਾ ਜੀਵਨ ਸਾਬਕਾ ਜਿਹਾਦੀਆਂ ਦੇ ਮੁੜ ਵਸੇਬੇ ਅਤੇ ਕੱਟੜਪੰਥੀ ਵਿਚਾਰਧਾਰਾ ਦੇ ਖ਼ਿਲਾਫ਼ ਮੁਹਿੰਮ ਨੂੰ ਸੌਂਪ ਦਿੱਤਾ ਹੈ।

ਤਾਨਿਆ ਦੱਸਦੀ ਹੈ, "ਜਦ ਮੈਂ 17 ਸਾਲ ਦੀ ਸੀ ਤਾਂ ਮੈਂ ਇਸਲਾਮ ਧਰਮ ਵੱਲ ਖਿੱਚ ਮਹਿਸੂਸ ਕੀਤੀ ਸੀ। ਮੈਂ ਆਪਣੀ ਪਹਿਚਾਣ ਬਦਲਣਾ ਚਾਹੁੰਦੀ ਸੀ। ਮੈਂ ਸਿਰਫ਼ ਤਾਨਿਆ ਬਣ ਕੇ ਨਹੀਂ ਸੀ ਰਹਿਣਾ ਚਾਹੁੰਦੀ।"

ਕਿੱਥੇ ਰਹਿ ਰਿਹਾ ਹੈ ਗੈਂਗਸਟਰ ਵਿੱਕੀ ਗੌਂਡਰ ?

ਨਰਿੰਦਰ ਮੋਦੀ ਦੀ ਖੱਲ ਉਧੜਵਾ ਲਵਾਂਗੇ : ਤੇਜ ਪ੍ਰਤਾਪ

ਉਸ ਨੇ ਦੱਸਿਆ, "ਮੈਂ ਅਜਿਹੀ ਕੁੜੀ ਬਣਨਾ ਚਾਹੁੰਦੀ ਸੀ ਜੋ ਪਵਿੱਤਰ ਹੋਵੇ ਅਤੇ ਜਿਸ 'ਤੇ ਕੋਈ ਉਂਗਲੀ ਨਾ ਚੁੱਕ ਸਕੇ। ਮੈਨੂੰ ਲੰਡਨ 'ਚ ਇਸਲਾਮੀ ਸਮੁਦਾਏ ਮਿਲਿਆ ਸੀ ਤੇ ਮੈਂ ਉਦੇਂ ਉਸ ਸਮੁਦਾਏ ਦਾ ਹਿੱਸਾ ਸੀ। ਮੈਂ ਉਨ੍ਹਾਂ ਦੇ ਤੌਰ ਤਰੀਕਿਆਂ ਨਾਲ ਸਹਿਜ ਸੀ।"

ਉਸ ਨੇ ਦੱਸਿਆ ਕਿ ਉਹ ਲੰਡਨ 'ਚ ਕਈ ਅਜਿਹੇ ਸਮੂਹਾਂ ਨਾਲ ਜੁੜੀ ਰਹੀ ਜੋ ਮੁਸਲਮਾਨਾਂ ਲਈ ਕੰਮ ਕਰਦੇ ਸਨ।

'ਜ਼ੁਲਮ ਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਸਨ'

ਤਾਨਿਆ ਨੇ ਦੱਸਿਆ, "ਸਾਨੂੰ ਮੁਸਲਮਾਨਾਂ 'ਤੇ ਜ਼ੁਲਮ ਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਸਨ। ਬੋਸਤਨੀਆ ਅਤੇ ਸੇਬਰੇਨਿਤਸਾ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ। ਇਹ ਸਭ ਦੇਖ ਕੇ ਸਾਨੂੰ ਬਹੁਤ ਬੁਰਾ ਲੱਗਦਾ ਸੀ ਅਤੇ ਇੰਝ ਜਾਪਦਾ ਸੀ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ।"

ਅਸੀਂ ਅਲ ਕਾਇਦਾ ਅਤੇ ਤਾਲਿਬਾਨ ਜਾਂ ਅਜਿਹੇ ਸਮੂਹਾਂ ਵੱਲ ਉਮੀਦਾਂ ਲਾ ਕੇ ਤੱਕਣ ਲੱਗਦੇ ਸੀ, ਜੋ ਮੁਸਲਮਾਨਾਂ ਦੀ ਰੱਖਿਆ ਲਈ ਕੁਝ ਕਰ ਰਹੇ ਸਨ।

ਉਸ ਨੇ ਦੱਸਿਆ ਕਿ ਜਦੋਂ 7 ਜੁਲਾਈ 2005 ਨੂੰ ਲੰਡਨ 'ਚ ਹਮਲੇ ਹੋਏ ਤਾਂ ਮੈਂ ਉਨ੍ਹਾਂ ਨੂੰ ਸਹੀ ਦੱਸਿਆ।

ਤਾਨਿਆ ਨੇ ਕਿਹਾ, "ਮੇਰੀ ਇੱਕ ਦੋਸਤ ਸਹਾਰਾ ਇਸਲਾਮ ਇਨ੍ਹਾਂ ਹਮਲਿਆਂ ਵਿੱਚ ਮਾਰੀ ਗਈ ਸੀ।"

'ਸਿੱਖਾਂ ਤੋਂ ਵੱਧ ਦੇਸ ਭਗਤ ਕੌਮ ਕੋਈ ਹੋ ਹੀ ਨਹੀਂ ਸਕਦੀ'

82 ਸਾਲਾ ਲਾਇਬ੍ਰੇਰੀਅਨ ਕੋਲ ਜਾਂਦੀਆਂ ਹਨ ਤਿੰਨ ਪੀੜ੍ਹੀਆਂ

ਇਸ ਨਾਲ ਮੈਨੂੰ ਬੇਹੱਦ ਅਫਸੋਸ ਹੋਇਆ ਕਿ ਕਿਸੇ ਦੀ ਜਾਨ ਇੰਨੀ ਛੋਟੀ ਉਮਰ 'ਚ ਨਹੀਂ ਜਾਣੀ ਚਾਹੀਦੀ। ਆਪਣੇ ਬੇਗ਼ੁਨਾਹ ਦੋਸਤ ਦੀ ਮੌਤ ਦੇ ਬਾਵਜੂਦ ਮੈਨੂੰ ਲੱਗਿਆ ਸੀ ਕਿ ਇਹ ਹਮਲੇ ਸਹੀ ਹਨ।

'ਜੌਨ ਨੂੰ ਆਨਲਾਈਨ ਮਿਲੀ ਸੀ'

ਤਾਨਿਆ ਨੇ ਕਿਹਾ, "ਜੌਨ ਨੂੰ ਆਨਲਾਈਨ ਮਿਲਣ ਤੋਂ ਬਾਅਦ ਅਸੀਂ ਵਿਆਹ ਕਰ ਲਿਆ। ਉਹ ਬਹੁਤ ਸੋਹਣਾ ਅਤੇ ਸਮਝਦਾਰ ਸੀ। ਉਹ ਮੇਰਾ ਪਹਿਲਾ ਪਿਆਰ ਸੀ। ਅਸੀਂ ਕੱਟੜਪੰਥੀ ਵਿਚਾਰਧਾਰਾ ਨਾਲ ਜੁੜੇ ਸੀ ਅਤੇ ਮੈਂ ਆਪਣੇ ਬੇਟੇ ਇੰਝ ਵੱਡੇ ਕਰਨਾ ਚਾਹੁੰਦੀ ਸੀ ਜੋ ਮੁਜਾਹੀਦੀਨ ਬਣਨ, ਸਿੱਖਿਆ ਜਾਂ ਵਿਗਿਆਨ ਦੇ ਖੇਤਰ ਵਿੱਚ ਨਾਂ ਹਾਸਿਲ ਕਰਨ ਅਤੇ ਮੁਸਲਮਾਨਾਂ ਦੀ ਬਿਹਤਰੀ ਲਈ ਕੰਮ ਕਰਨ।"

"2011 'ਚ ਅਸੀਂ ਬੱਚਿਆਂ ਦੇ ਬਿਹਤਰ ਪਾਲਣ ਪੋਸ਼ਣ ਲਈ ਮਿਸਰ ਆ ਗਏ ਪਰ ਮਨ ਵਿੱਚ ਸ਼ੱਕ ਪੈਦਾ ਹੋਣ ਲੱਗਾ। ਇੱਕ ਦਿਨ ਮੇਰੇ ਬੇਟਾ ਗ੍ਰੇਨੇਡ ਲੈ ਕੇ ਘਰ ਆਇਆ।"

'ਮੇਰੇ ਪੁੱਤਰ ਖ਼ਿਲਾਫ ਸਬੂਤ ਹਨ ਤਾਂ ਪੇਸ਼ ਕਰੇ ਪੁਲਿਸ'

ਹੈਰੀ ਤੇ ਮਾਰਕਲ: ਪਹਿਲਾ ਅੰਤਰ-ਨਸਲੀ ਸ਼ਾਹੀ ਜੋੜਾ

"ਸ਼ਾਇਦ ਉਹ ਜ਼ਿੰਦਾ ਗ੍ਰੇਨੇਡ ਨਹੀਂ ਸੀ ਪਰ ਫਿਰ ਵੀ ਮੈਨੂੰ ਬਹੁਤ ਗੁੱਸਾ ਅਇਆ ਅਤੇ ਚਾਕੂ ਚੁੱਕ ਕੇ ਜੌਨ ਵੱਲ ਕੀਤਾ ਤੇ ਕਿਹਾ ਦੁਬਾਰਾ ਮੇਰੇ ਬੱਚਿਆਂ ਨੂੰ ਅਜਿਹਾ ਕੁਝ ਨਾ ਸਿਖਾਏ। ਮੈਂ ਨਹੀਂ ਚਾਹੁੰਦੀ ਕਿ ਉਹ ਹਥਿਆਰ ਚੁੱਕਣ।"

'ਅਸੀਂ ਸੀਰੀਆ ਚਲੇ ਗਏ'

"ਜਦੋਂ ਮੇਰਾ ਚੌਥਾ ਬੱਚਾ ਹੋਣ ਵਾਲਾ ਸੀ ਤਾਂ ਅਸੀਂ ਰਹਿਣ ਲਈ ਸੀਰੀਆ ਚਲੇ ਗਏ ਸੀ। ਅਸੀਂ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਸੀ ਜਿੰਨਾਂ ਨੂੰ ਲੋਕ ਛੱਡ ਚੁੱਕੇ ਸੀ।

ਇੰਨਾਂ ਦੀਆਂ ਖਿੜਕੀਆਂ ਗੋਲੀਆਂ ਨਾਲ ਟੁੱਟ ਚੁੱਕੀਆਂ ਸਨ। ਹਰ ਰਾਤ ਗੋਲੀਬਾਰੀ ਹੁੰਦੀ ਸੀ।

ਮੈਨੂੰ ਲੱਗਾ ਸਾਡਾ ਵਿਆਹ ਟੁੱਟ ਰਿਹਾ ਹੈ। ਉਸ ਵੇਲੇ ਉਹੀ ਮੇਰੀ ਜ਼ਿੰਦਗੀ ਸੀ ਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ।

ਮੈਂ ਜੌਨ ਨੂੰ ਸੀਰੀਆ ਤੋਂ ਬਾਹਰ ਜਾਣ ਦੀ ਗੁਜਾਰਿਸ਼ ਕੀਤੀ ਅਤੇ ਉਹ ਮੈਨੂੰ ਅਤੇ ਬੱਚਿਆਂ ਨੂੰ ਭੇਜਣ ਲਈ ਰਾਜੀ ਹੋ ਗਿਆ।

ਇਮਾਰਤਾਂ ਦੇ ਉੱਤੇ ਨਿਸ਼ਾਨੇਬਾਜ਼ ਤੈਨਾਤ ਸਨ ਜੋ ਗੋਲੀਆਂ ਚਲਾ ਰਹੇ ਸਨ। ਮੈਂ ਕਿਸੇ ਤਰ੍ਹਾਂ ਬਚ ਕੇ ਉੱਥੋਂ ਬਾਹਰ ਨਿਕਲੀ।

ਉਹ ਬੇਹੱਦ ਡਰਾਵਨਾ ਅਤੇ ਖ਼ਤਰਨਾਕ ਸੀ।"

ਸੀਬੀਆਈ ਜੱਜ ਲੋਇਆ ਦੀ ਮੌਤ ਦੀ ਜਾਂਚ ਦੀ ਮੰਗ

ਸੂ ਚੀ ਤੋਂ ਲਿਆ ‘ਫ੍ਰੀਡਮ ਆਫ਼ ਓਕਸਫੋਰਡ’ ਸਨਮਾਨ ਵਾਪਸ

ਤਾਨਿਆ ਅੱਗੇ ਕਹਿੰਦੀ ਹੈ, "ਹੁਣ ਮੈਂ ਜੌਨ ਦੇ ਸੰਪਰਕ ਵਿੱਚ ਨਹੀਂ ਹਾਂ। ਜੌਨ ਨੇ ਅਖ਼ੀਰਲੇ ਸੰਦੇਸ਼ 'ਚ ਮੇਰੇ ਅਤੇ ਬੱਚਿਆਂ ਕੋਲੋਂ ਮੁਆਫ਼ੀ ਮੰਗਦੇ ਹੋਏ ਕਿਹਾ ਸੀ ਕਿ ਜੇਕਰ 6 ਮਹੀਨਿਆਂ ਦੇ ਅੰਦਰ ਇਸ ਵੱਲੋਂ ਕੋਈ ਸੰਦੇਸ਼ ਨਾ ਆਵੇ ਤਾਂ ਉਸ ਨੂੰ ਮ੍ਰਿਤ ਮੰਨ ਲਿਆ ਜਾਵੇ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਲੜਦੇ ਰਹਿਣਾ ਹੈ ਅਤੇ ਲੜਾਈ ਹੌਲੀ ਹੌਲੀ ਉਨ੍ਹਾਂ ਦੇ ਇਲਾਕੇ ਵੱਲ ਵੱਧ ਰਹੀ ਹੈ।"

'ਆਪਣੀਆਂ ਗ਼ਲਤੀਆਂ 'ਤੇ ਪਛਤਾਵਾ'

"ਹੁਣ ਮੈਂ ਵਾਪਸ ਅਮਰੀਕਾ ਆ ਗਈ ਹਾਂ ਅਤੇ ਇਹ ਸਕੂਨ ਦੀ ਗੱਲ ਹੈ। ਹੁਣ ਮੈਂ ਇਸਲਾਮ ਨੂੰ ਮੰਨਣ ਲਈ ਮਜ਼ਬੂਰ ਨਹੀਂ ਹਾਂ।

ਹੁਣ ਬਿਨਾ ਡਰੇ ਹੋਰਨਾਂ ਧਰਮਾਂ ਜਾਣ ਸਕਦੀ ਹਾਂ, ਪੜ੍ਹ ਸਕਦੀ ਹਾਂ ਅਤੇ ਇਹ ਅਜ਼ਾਦੀ ਮੈਨੂੰ ਅਮਰੀਕਾ ਨੇ ਦਿੱਤੀ ਹੈ।

VLOG-ਪਾਕਿਸਤਾਨ 'ਚ ਬਹੁਗਿਣਤੀ ਪੰਜਾਬੀਆਂ ਨੇ ਮਾਂ ਬੋਲੀ ਕਿਉਂ ਛੱਡੀ?

ਜਦੋਂ ਵੀ ਮੈਂ ਆਪਣੀਆਂ ਪੁਰਾਣੀਆਂ ਤਸਵੀਰਾਂ ਦੇਖਦੀ ਹਾਂ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਹੈ।

ਪਰ ਬੱਚਿਆਂ ਬਾਰੇ ਜ਼ਿਆਦਾ ਪਰੇਸ਼ਾਨ ਹਾਂ ਕਿਉਂਕਿ ਜੌਨ ਨੇ ਆਪਣੇ ਫ਼ੈਸਲੇ ਲਏ ਅਤੇ ਜੋ ਉਹ ਚਾਹੁੰਦੇ ਸਨ ਉਨ੍ਹਾਂ ਨੂੰ ਉਹੀ ਮਿਲਿਆ।"

"ਮੈਂ ਅਪਣੀਆਂ ਗ਼ਲਤੀਆਂ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਜੋ ਕੁਝ ਵੀ ਮੈਂ ਕੀਤਾ ਹੈ ਉਸ 'ਤੇ ਮੈਨੂੰ ਬੇਹੱਦ ਅਫ਼ਸੋਸ ਹੁੰਦਾ ਹੈ।

ਅੱਜ ਅਮਰੀਕਾ ਨੇ ਮੈਨੂੰ ਦੂਜਾ ਮੌਕਾ ਦਿੱਤਾ ਕਿਉਂਕਿ ਮੈਂ ਕਦੀ ਹਿੰਸਾ 'ਚ ਹਿੱਸਾ ਨਹੀਂ ਲਿਆ ਸੀ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਹੈ।

ਮੇਰੇ ਸਾਬਕਾ ਪਤੀ ਨੇ ਵੀ ਮੇਰੇ ਤੋਂ ਵੱਖ ਹੋਣ ਤੋਂ ਬਾਅਦ ਹਿੰਸਾ 'ਚ ਹਿੱਸਾ ਲਿਆ ਸੀ।"

'ਜਿਹਾਦੀਆਂ ਨੂੰ ਸੁਣਿਆ ਜਾਵੇ'

ਤਾਨਿਆ ਨੇ ਕਿਹਾ, "ਹੁਣ ਮੈਂ ਅਜਿਹੀ ਜ਼ਿੰਦਗੀ ਚਾਹੁੰਦੀ ਹਾਂ ਕਿ ਜਿਸ ਵਿੱਚ ਕੱਟੜਪੰਥੀ ਨੂੰ ਛੱਜ ਕੇ ਆਏ ਲੋਕਾਂ ਦੀ ਮੁੜ ਵਸੇਬੇ 'ਚ ਮਦਦ ਕਰ ਸਕਾਂ। ਉਨ੍ਹਾਂ ਨੂੰ ਇਸ ਲਾਇਕ ਬਣਾ ਸਕਾਂ ਉਹ ਦੁਬਾਰਾ ਸਮਾਜ ਦਾ ਹਿੱਸਾ ਬਣ ਸਕਣ।"

ਔਰਤਾਂ ਸੋਸ਼ਲ ਸਾਈਟਾਂ 'ਤੇ ਸੁਰਖਿਅਤ ਕਿਵੇਂ ਰਹਿਣ?

ਤਾਨਿਆ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਜਿਹਾਦੀਆਂ ਨੂੰ ਸੁਣਨਾ ਚਾਹੀਦਾ ਹੈ।

ਉਸ ਨੇ ਕਿਹਾ ਕਿ ਹੋ ਸਕਦਾ ਹੈ ਉਸ ਦੇ ਤਰਕ ਗ਼ਲਤ ਹੋਣ ਪਰ ਜਦ ਤੱਕ ਅਸੀਂ ਉਨ੍ਹਾਂ ਨੂੰ ਸੁਣਾਂਗੇ ਨਹੀਂ ਤਾਂ ਜਵਾਬ ਕਿਵੇਂ ਦਵਾਂਗੇ।

ਜੰਗ ਹਿੰਸਾ ਅਤੇ ਜਿਹਾਦ ਦੀ ਮਾਨਸਿਕਤਾ ਨਾਲ ਸਿਰਫ਼ ਗਿਆਨ ਰਾਹੀਂ ਲੜੀ ਜਾ ਸਕਦੀ ਹੈ ਅਤੇ ਗਿਆਨ ਹੀ ਇਸ ਵਿਚਾਰਧਾਰਾ ਤੋਂ ਉਨ੍ਹਾਂ ਲੋਕਾਂ ਨੂੰ ਮੁਕਤ ਕਰਾ ਸਕਦਾ ਹੈ।

ਤਾਨਿਆ ਨੇ ਕਿਹਾ ਕਿ ਉਹ ਇਸ ਵਿਚਾਰਧਾਰਾ ਦੇ ਕਾਰਨ ਆਪਣਾ ਪਰਿਵਾਰ ਗਵਾ ਚੁੱਕੀ ਹਾਂ, ਆਪਣਾ ਘਰ ਗਵਾ ਲਿਆ ਹੈ ਅਤੇ ਸਾਰਾ ਕੁਝ ਹੀ ਗਵਾ ਲਿਆ ਹੈ।

ਉਸ ਨੇ ਕਿਹਾ ਕਿ ਉਸ ਨੇ ਆਪਣੇ ਜੀਵਨ ਦੇ 10 ਸਾਲ ਜਾਇਆ ਕੀਤੇ ਹਨ।

ਉਸ ਨੇ ਕਿਹਾ, "ਹੁਣ ਮੇਰੇ ਬੱਚਿਆਂ ਦੇ ਪਿਤਾ ਨਹੀਂ ਹਨ। ਕੀ ਕੋਈ ਵੀ ਕੁੜੀ ਇਨ੍ਹਾਂ ਹਾਲਾਤ ਵਿੱਚ ਰਹਿਣਾ ਚਾਹੇਗੀ?"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)