ਇਹ ਅਰਬ ਸ਼ੇਖ ਫ਼ਰਾਟੇਦਾਰ ਹਿੰਦੀ ਬੋਲਦੇ ਹਨ

Dubai

ਦੁਬਈ ਦੇ ਸਥਾਨਕ ਅਰਬ ਵਪਾਰੀ ਸੁਹੇਲ ਮੋਹਮੰਦ ਅਲ-ਜ਼ਰੂਨੀ ਦੇ ਸੀਨੇ ਵਿੱਚ ਭਾਰਤ ਦਾ ਦਿਲ ਧੜਕਦਾ ਹੈ। ਉਹ ਬਾਲੀਵੁੱਡ ਦੇ ਦੀਵਾਨੇ ਹਨ। ਹਿੰਦੀ ਐਨੀ ਫ਼ਰਾਟੇਦਾਰ ਬੋਲਦੇ ਹਨ ਕਿ ਸੁਣ ਕੇ ਲੱਗੇਗਾ ਉਹ ਭਾਰਤੀ ਹਨ।

ਹਾਲ ਹੀ ਵਿੱਚ ਦੁਬਈ ਦੇ ਇੱਕ ਅਮੀਰ ਰਿਹਾਇਸ਼ੀ ਇਲਾਕੇ ਵਿੱਚ ਮੈਂ ਉਨ੍ਹਾਂ ਦੇ ਘਰ ਗਿਆ।

ਘਰ ਕੀ ਇਹ ਤਾਂ ਵੱਡੀ ਹਵੇਲੀ ਸੀ, ਜੋ ਚਾਰੇ ਪਾਸੇ ਫੈਲੀ ਇੱਕ ਵੱਡੀ ਜ਼ਮੀਨ 'ਤੇ ਬਣੀ ਸੀ।

'ਜੌਹਲ ਨਾਲ ਕਿਸੇ ਨੂੰ ਇਕੱਲੇ ਨਹੀਂ ਮਿਲਣ ਦੇ ਰਹੀ ਪੁਲਿਸ'

ਸਊਦੀ ਅਰਬ: ਡਰਾਈਵਿੰਗ ਸੀਟ ਸੰਭਾਲਣਗੀਆਂ ਔਰਤਾਂ

ਡਰਾਇੰਗ ਰੂਮ ਐਨਾ ਵੱਡਾ ਸੀ ਕਿ ਉਸ ਉੱਤੇ ਦਿੱਲੀ ਦੀ ਇੱਕ ਇਮਾਰਤ ਖੜੀ ਕੀਤੀ ਜਾ ਸਕਦੀ ਸੀ।

ਡਰਾਇੰਗ ਰੂਮ ਵਿੱਚ ਪੀਲਾ ਰੰਗ ਛਾਇਆ ਹੋਇਆ ਸੀ ਜਿਸ ਨਾਲ ਅਜਿਹਾ ਲੱਗ ਰਿਹਾ ਸੀ ਕਿ ਸਾਰੀਆਂ ਚੀਜ਼ਾਂ ਸੋਨੇ ਦੀਆਂ ਬਣੀਆਂ ਹਨ।

ਉਹ ਖ਼ੁਦ ਵੀ ਪੀਲੇ ਰੰਗ ਦੇ ਅਰਬੀ ਲਿਬਾਸ ਪਾ ਕੇ ਸਾਨੂੰ ਮਿਲਣ ਆਏ।

ਮੈਂ ਪੁੱਛਿਆ ਤੁਸੀਂ ਹਿੰਦੀ ਕਿੱਥੋਂ ਸਿੱਖੀ? ਜਵਾਬ ਮਿਲਿਆ, ''ਸਾਡੇ ਕਾਫ਼ੀ ਭਾਰਤੀ ਤੇ ਪਾਕਿਸਤਾਨੀ ਦੋਸਤ ਹਨ, ਸਾਡੇ ਮੁਲਾਜ਼ਮ ਭਾਰਤ ਅਤੇ ਪਾਕਿਸਤਾਨ ਦੇ ਹਨ। ਉਨ੍ਹਾਂ ਦੇ ਕਾਰਨ ਹਿੰਦੀ ਸਿੱਖੀ। ਫਿਰ ਬਾਲੀਵੁੱਡ ਵੀ ਤਾਂ ਹੈ, ਰੋਜ਼ਾਨਾ ਬਾਲੀਵੁੱਡ ਫਿਲਮਾਂ ਦੇਖਦਾ ਹਾਂ। ਇਸੇ ਤਰ੍ਹਾਂ ਮੈਂ ਹਿੰਦੀ ਸਿੱਖ ਲਈ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇਸ ਸ਼ੇਖ ਦੀ ਹਿੰਦੀ ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ

ਸੁਹੇਲ ਮੋਹਮੰਦ ਅਲ-ਜ਼ਰੂਨੀ ਦਾ ਸਬੰਧ ਪ੍ਰਸਿੱਧ ਅਰਬ ਕਾਰੋਬਾਰੀ ਪਰਿਵਾਰ ਅਲ-ਜ਼ਰੂਨੀ ਨਾਲ ਹੈ ਜਿਸਨੂੰ ਦੁਬਈ ਦੇ ਸ਼ਾਹੀ ਖ਼ਾਨਦਾਨ ਵਜੋਂ ਜਾਣਿਆ ਜਾਂਦਾ ਹੈ।

ਦੁਬਈ ਇੱਕ ਤਰ੍ਹਾਂ ਨਾਲ ਭਾਸ਼ਾਵਾਂ ਦੀ ਖਿੱਚੜੀ ਬਣ ਕੇ ਰਹਿ ਗਿਆ ਹੈ। ਸਥਾਨਕ ਅਰਬਾਂ ਦੀ ਗਿਣਤੀ 20 ਤੋਂ 25 ਫ਼ੀਸਦ ਹੈ।

ਬਾਕੀ ਸਾਰੇ ਵਿਦੇਸ਼ੀ ਹਨ, ਜਿਸ ਵਿੱਚ ਭਾਰਤੀਆਂ ਦੀ ਗਿਣਤੀ 28 ਲੱਖ ਹੈ। ਅਜਿਹੇ ਵਿੱਚ ਅਰਬਾਂ ਨੂੰ ਅਪਣੀ ਭਾਸ਼ਾ ਦੇ ਲੁਪਤ ਹੋ ਜਾਣ ਦਾ ਡਰ ਨਹੀਂ ਲੱਗਦਾ?

ਅਲ-ਜ਼ਰੂਨੀ ਕਹਿੰਦੇ ਹਨ, "ਨਹੀਂ। ਹਰ ਥਾਂ ਅਰਬੀ ਹਨ। ਤੁਸੀਂ ਸਕੂਲ ਜਾਂ ਕਾਲਜ ਚਲੇ ਜਾਓ, ਸਰਕਾਰੀ ਦਫ਼ਤਰਾਂ ਵਿੱਚ ਚਲੇ ਜਾਓ ਇੰਗਲਿਸ਼ ਜਿੰਨੀ ਵੀ ਬੋਲੀ ਜਾਵੇ ਪਰ ਅਰਬੀ ਨੰਬਰ ਵਨ ਹੈ। ਸਾਡੇ ਅਰਬਾਂ ਦੀ ਖੂਬੀ ਇਹ ਹੈ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ, ਆਪਣਾ ਸੱਭਿਆਚਾਰ ਨਹੀਂ ਭੁੱਲਦੇ, ਅਪਣੀ ਭਾਸ਼ਾ ਅਤੇ ਲਿਬਾਸ ਨਹੀਂ ਭੁੱਲਦੇ।''

ਦਾਅਵਾ: ਹਨੀਪ੍ਰੀਤ ਹੈ ਮੁੱਖ ਸਾਜ਼ਿਸ਼ਕਰਤਾ?

ਕਿਸ ਗੱਲ ਤੋਂ ਦੁਖੀ ਹੈ ਪ੍ਰਿੰਸ ਹੈਰੀ ਦੀ ਮੰਗੇਤਰ ਮੇਘਨਾ?

ਹਿੰਦੀ ਅਤੇ ਉਰਦੂ ਨੂੰ ਵਧਾਵਾ ਦੇਣ ਵਾਲੇ ਭਾਰਤੀ ਮੂਲ ਦੇ ਪੁਸ਼ੀਕਨ ਆਗ਼ਾ ਕਹਿੰਦੇ ਹਨ, ''ਇਸ ਦੇਸ਼ ਵਿੱਚ ਹਿੰਦੀ ਦੇ ਬਿਨਾਂ ਕੰਮ ਨਹੀਂ ਚੱਲਦਾ। ਹਿੰਦੀ ਅਤੇ ਉਰਦੂ ਇੱਥੇ ਬਹੁਤ ਪਹਿਲਾਂ ਤੋਂ ਬੋਲੀ ਜਾਂਦੀ ਹੈ। ਕਈ ਸਥਾਨਕ ਅਰਬ ਹਿੰਦੀ ਬੋਲਦੇ ਹਨ। ਅਲ-ਜ਼ਰੂਨੀ ਵਰਗੇ ਲੋਕ ਹਿੰਦੂ ਅਤੇ ਉਰਦੂ ਸਾਹਿਤ ਵਿੱਚ ਵੀ ਦਿਲਚਸਪੀ ਰੱਖਦੇ ਹਨ। ਅਸੀਂ ਇੱਥੇ ਕਾਮਯਾਬ ਕਵੀ ਸੰਮੇਲਨ ਕਰਵਾਉਂਦੇ ਹਾਂ।''

ਉਂਝ ਹਿੰਦੀ ਨਾਲ ਦੁਬਈ ਦਾ ਨਾਤਾ ਸਾਲਾਂ ਪੁਰਾਣਾ ਹੈ।

ਅਲ-ਜ਼ਰੂਨੀ ਕਹਿੰਦੇ ਹਨ, ''1971 ਵਿੱਚ ਸਯੁੰਕਤ ਅਰਬ ਇਮਾਰਤ ਬਣਨ ਤੋਂ ਪਹਿਲਾਂ ਦੇ ਹੀ ਦੁਬਈ ਇੰਡੀਆਂ ਦੇ ਕਾਫ਼ੀ ਕਰੀਬ ਸੀ। ਇੱਥੇ ਇੰਡੀਆਂ ਦਾ ਰੁਪਿਆ ਵੀ ਚੱਲਦਾ ਸੀ, ਭਾਰਤ ਦੀ ਸਟੈਂਪ ਵੀ ਚੱਲਦੀ ਸੀ। ਬੇੜੀਆਂ ਰਾਹੀਂ ਭਾਰਤ ਨਾਲ ਇਮਪੋਰਟ-ਐਕਸਪੋਰਟ ਦਾ ਵਪਾਰ ਵੀ ਹੁੰਦਾ ਸੀ।''

ਉਨ੍ਹਾਂ ਮੁਤਾਬਕ ਇਸੇ ਕਾਰਨ ਪੁਰਾਣੇ ਅਰਬ, ਜਿਨ੍ਹਾਂ ਵਿੱਚ ਉਨ੍ਹਾਂ ਦੇ ਪਿਤਾ ਅਤੇ ਦਾਦਾ ਵੀ ਸ਼ਾਮਲ ਹਨ, ਉਹ ਹਿੰਦੀ ਬੋਲਦੇ ਸੀ।

ਵਪਾਰੀ ਅਲ-ਜ਼ਰੂਨੀ ਇੱਥੋਂ ਦੀ ਸ਼ਾਹੀ ਪਰਿਵਾਰਾਂ ਵਿੱਚੋਂ ਇੱਕ ਹੈ। ਉਹ ਦੁਬਈ ਵਿੱਚ 250 ਘਰਾਂ ਦੇ ਮਾਲਕ ਵੀ ਹਨ।

ਖਿਡੌਣੇ ਵਾਲੇ ਮਾਡਲ ਦੀਆਂ 7000 ਗੱਡੀਆਂ ਖਰੀਦ ਕੇ ਉਹ ਗਿੰਨੀਜ਼ ਬੁਕ ਆਫ਼ ਵਰਲਡ ਰਿਕਾਰਡ ਵਿੱਚ ਅਪਣਾ ਨਾਂ ਦਰਜ ਕਰਵਾ ਚੁੱਕੇ ਹਨ।

ਉਹ ਭਾਰਤ ਦੇ ਪ੍ਰਾਚੀਨ ਸੱਭਿਆਚਾਰ ਤੋਂ ਪ੍ਰਭਾਵਿਤ ਹਨ ਅਤੇ ਦੁਨੀਆਂ ਵਿੱਚ ਇਸਦੇ ਬੁਲੰਦ ਹੁੰਦੇ ਮੁਕਾਮ ਦੇ ਕਾਇਲ ਹਨ।

ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਪ੍ਰਭਾਵਿਤ ਹਨ। ਮੋਦੀ 2015 ਵਿੱਚ ਇਮਾਰਤ ਦਾ 34-35 ਸਾਲਾਂ ਵਿੱਚ ਦੌਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਸੀ।

ਅਲ-ਜ਼ਰੂਨੀ ਮੁਤਾਬਕ ਮੋਦੀ ਦਾ ਦੌਰਾ ਇਮਾਰਤ ਦੇ ਲੋਕਾਂ ਲਈ ਇੱਕ ਮਾਣ ਵਾਲੀ ਗੱਲ ਸੀ।'' ਸਾਡੇ ਲਈ ਇਹ ਬਹੁਤ ਵੱਡੀ ਗੱਲ ਸੀ। ਇਸ ਲਈ ਅਸੀਂ ਵੀ ਉਨ੍ਹਾਂ ਦੀ ਖੂਬ ਦੇਖਭਾਲ ਕੀਤੀ।''

ਅਲ-ਜ਼ਰੂਨੀ ਭਾਰਤ ਦੀ ਬਹੁ-ਧਾਰਮਿਕ ਸਭਿੱਅਤਾ ਦੀ ਸਿਫ਼ਤ ਕਰਦੇ ਨਹੀਂ ਥੱਕਦੇ ਪਰ ਨਾਲ ਹੀ ਪਿਛਲੇ ਕੁਝ ਸਾਲਾਂ ਦੀਆਂ ਘਟਨਾਵਾਂ ਨੂੰ ਲੈ ਕੇ ਉਹ ਚਿੰਤਤ ਨਜ਼ਰ ਆਉਂਦੇ ਹਨ।

ਉਹ ਭਾਰਤੀਆਂ ਨੂੰ ਕਹਿੰਦੇ ਹਨ,'' ਤੁਸੀਂ ਆਪਣੇ ਦਿਮਾਗ ਵਿੱਚ ਇੱਕ ਗੱਲ ਰੱਖੋ ਸਭ ਤੋਂ ਪਹਿਲਾਂ ਤੁਸੀਂ ਭਾਰਤੀ ਹੋ, ਧਰਮ ਬਾਅਦ ਵਿੱਚ ਹੈ।''

ਉਹ ਅੱਗੇ ਕਹਿੰਦੇ ਹਨ,'' ਉਨ੍ਹਾਂ ਦੇ ਦੇਸ਼ ਵਿੱਚ ਸਾਰੇ ਧਰਮਾਂ ਦੀ ਇੱਜ਼ਤ ਹੁੰਦੀ ਹੈ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਰਬ ਕਿਸੀ ਭਾਰਤੀ ਨੂੰ ਨਹੀਂ ਮਿੱਲਦੇ, ਕਿਸੇ ਹਿੰਦੂ ਨੂੰ ਨਹੀਂ ਮਿੱਲਦੇ , ਕਿਸੇ ਦੂਜੇ ਧਰਮ ਵਾਲੇ ਨੂੰ ਨਹੀਂ ਮਿੱਲਦੇ, ਪਰ ਇਹ ਗਲਤ ਹੈ।''

ਉਹ ਕਹਿੰਦੇ ਹਨ ਅਸੀਂ ਤਾਂ ਹੋਲੀ ਵੀ ਮਨਾਉਂਦੇ ਹਾਂ, ਦੀਵਾਲੀ ਵੀ ਤੇ ਡਾਂਡੀਆਂ ਵੀ ਖੇਡਦੇ ਹਾਂ। ਭਾਰਤ ਤੋਂ ਬਾਅਦ ਸਭ ਤੋਂ ਧੂਮ ਧਾਮ ਨਾਲ ਦੀਵਾਲੀ ਦੁਬਈ ਵਿੱਚ ਹੀ ਮਨਾਈ ਜਾਂਦੀ ਹੈ।

ਅਲ-ਜ਼ਰੂਨੀ ਕਹਿੰਦੇ ਹਨ ਕਿ ਉਹ ਬਾਲੀਵੁੱਡੇ ਦੇ ਦੀਵਾਨੇ ਹਨ ਅਤੇ ਬਾਲੀਵੁੱਡ ਫ਼ਿਲਮਾਂ ਰੋਜ਼ ਦੇਖਦੇ ਹਨ। ਅਕਸਰ ਸਿਨੇਮਾ ਹਾਲ ਜਾ ਕੇ ਵੀ ਬਹੁਤ ਫਿਲਮਾਂ ਦੇਖਦੇ ਹਨ।

ਉਹ ਕਪੂਰ ਖ਼ਾਨਦਾਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ, ਉਹ ਕਹਿੰਦੇ ਹਨ,'' ਜੇਕਰ ਮੈਨੂੰ ਭਾਰਤ ਇਜਾਜ਼ਤ ਦੇਵੇ ਤਾਂ ਮੈਂ ਕਹਾਂਗਾ ਕਪੂਰ ਖ਼ਾਨਦਾਨ ਬਾਲੀਵੁੱਡ ਦਾ ਸ਼ਾਹੀ ਪਰਿਵਾਰ ਹੈ।''

ਉਹ ਅੱਗੇ ਕਹਿੰਦੇ ਹਨ ਕਿ ਕਪੂਰ ਖ਼ਾਨਦਾਨ ਦੀ ਇਹ ਇੱਜ਼ਤ ਉਨ੍ਹਾਂ ਦੇ ਨਾਮ ਕਾਰਨ ਨਹੀਂ ਬਲਕਿ ਹੁਨਰ ਕਾਰਨ ਹੈ ਜਿਸ ਵਿੱਚ ਨਵੀਂ ਪੀੜ੍ਹੀ ਵੀ ਸ਼ਾਮਲ ਹੈ।

ਅਲ-ਜ਼ਰੂਨੀ ਨੂੰ ਇਸ ਗੱਲ ਤੋਂ ਮਾਯੂਸੀ ਹੁੰਦੀ ਹੈ ਕਿ ਭਾਰਤ ਦੇ ਲੋਕ ਹਿੰਦੀ ਬੋਲਣ ਦੀ ਬਜਾਏ ਅੰਗ੍ਰੇਜ਼ੀ ਬੋਲਣਾ ਵੱਧ ਪਸੰਦ ਕਰਦੇ ਹਨ।

ਅਜਿਹੇ ਭਾਰਤੀਆਂ ਨੂੰ ਉਨ੍ਹਾਂ ਦੀ ਸਲਾਹ ਹੈ, ''ਮੈਂ ਅਜਿਹੇ ਲੋਕਾਂ ਨੂੰ ਬੇਨਤੀ ਕਰਦਾਂ ਹਾਂ ਕਿ ਜੇਕਰ ਮੈਂ ਇਮਾਰਤ ਦਾ ਅਰਬ ਹੋ ਕੇ ਹਿੰਦੀ-ਉਰਦੂ ਬੋਲ ਲੈਂਦਾ ਹਾਂ ਤਾਂ ਤੁਹਾਡਾ ਵੀ ਇਹ ਫਰਜ਼ ਬਣਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਸਿਖਾਓ।''

ਅਲ-ਜ਼ਰੂਨੀ ਚਾਹੁੰਦੇ ਹਨ ਕਿ ਅਰਬਾਂ ਦੀ ਆਉਣ ਵਾਲੀ ਨਸਲ ਵੀ ਉਨ੍ਹਾਂ ਦੀ ਤਰ੍ਹਾਂ ਹਿੰਦੀ ਬੋਲੇ। ਉਹ ਕਹਿੰਦੇ ਹਨ ਕਿ ਅਰਬਾਂ ਦੀ ਨਵੀਂ ਪੀੜ੍ਹੀ ਹਿੰਦੀ ਸਮਝਦੀ ਹੈ ਪਰ ਬੋਲਦੀ ਨਹੀਂ।

ਉਸਦਾ ਕਾਰਨ ਇਹ ਹੈ ਕਿ ਹੁਣ ਬਾਲੀਵੁੱਡ ਫਿਲਮਾਂ ਅਰਬੀ ਵਿੱਚ ਡੱਬ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਹਿੰਦੀ ਸਮਝਣ ਦੀ ਲੋੜ ਨਹੀਂ ਅਤੇ ਦੂਜਾ ਕਾਰਨ ਇਹ ਹੈ ਕਿ ਨਵੀਂ ਨਸਲ ਹੁਣ ਪੱਛਮੀ ਦੇਸਾਂ 'ਚ ਪੜ੍ਹਨ ਜਾਂਦੀ ਹੈ ਜਿੱਥੋਂ ਉਹ ਅੰਗ੍ਰੇਜ਼ੀ ਸਿੱਖ ਕੇ ਆਉਂਦੀ ਹੈ।

ਕੀ ਅਲ-ਜ਼ਰੂਨੀ ਅਪਣੇ ਬੱਚਿਆਂ ਨੂੰ ਹਿੰਦੀ ਸਿਖਾ ਰਹੇ ਹਨ? ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜ਼ਬਰਦਸਤੀ ਨਹੀਂ ਕਰਨਾ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਵੀ ਹਿੰਦੀ ਸਿੱਖਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)