ਅਮਰੀਕਾ: ਉੱਤਰੀ ਕੋਰੀਆ ਦਾ ਮਿਜ਼ਾਈਲ ਟੈਸਟ ਦੁਨੀਆਂ ਲਈ ਖਤਰਾ

north korea Image copyright Reuters

ਅਮਰੀਕੀ ਰੱਖਿਆ ਮੰਤਰੀ ਯਾਕੂਬ ਮੈਟਿਸ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਆਪਣੀ ਸਭ ਤੋਂ ਉੱਚੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾਗ ਦਿੱਤੀ ਹੈ, ਜੋ ਕਿ ਦੁਨੀਆਂ ਦੇ ਲਈ ਖਤਰਾ ਹੈ।

ਇਸ ਤੋਂ ਪਹਿਲਾਂ ਪੇਂਟਾਗਨ ਨੇ ਕਿਹਾ ਕਿ ਇਹ ਮਿਜ਼ਾਈਲ ਜਪਾਨ ਦੇ ਸਮੁੰਦਰ ਵਿੱਚ ਡਿੱਗਣ ਤੋਂ ਪਹਿਲਾਂ 1000 ਕਿਲੋਮੀਟਰ (620 ਮੀਲ) ਤੱਕ ਉੱਡੀ ਸੀ।

ਮਿਜ਼ਾਈਲ ਲਾਂਚ ਲੜੀ ਵਿੱਚ ਬੁੱਧਵਾਰ ਨੂੰ ਕੀਤਾ ਇਸ ਲਾਂਚ ਨਾਲ ਕੌਮਾਂਤਰੀ ਪੱਧਰ 'ਤੇ ਤਣਾਅ ਬਣ ਗਿਆ ਹੈ।

70 ਸਾਲ ਪੁਰਾਣੀ ਹੈ ਉੱਤਰੀ ਕੋਰੀਆ 'ਤੇ ਅਮਰੀਕਾ ਦੀ ਦੁਸ਼ਮਣੀ

ਕਿਸ ਨੇ ਘੜੀ ਕਿਮ ਜੋਂਗ ਨੂੰ ਮਾਰਨ ਦੀ ਸਾਜਿਸ਼

ਉੱਤਰੀ ਕੋਰੀਆ ਨਾਲ ਸਖ਼ਤੀ ਵਰਤੇਗਾ ਜਪਾਨ

ਉੱਤਰੀ ਕੋਰੀਆ ਦੀ ਆਖਰੀ ਬੈਲਿਸਟਿਕ ਮਿਜ਼ਾਈਕਲ ਸਤੰਬਰ ਵਿੱਚ ਲਾਂਚ ਹੋਈ ਸੀ ਅਤੇ ਛੇਵੇਂ ਨਿਊਕਲੀਅਰ ਟੈਸਟ ਦੇ ਕੁਝ ਦਿਨ ਬਾਅਦ ਆਈ।

ਮੈਟੀਸ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਮਿਜ਼ਾਈਲ ਲਾਂਚ ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਵ੍ਹਾਈਟ ਹਾਊਸ ਵਿੱਚ ਗੱਲ ਕੀਤੀ।

ਉਨ੍ਹਾਂ ਕਿਹਾ, "ਇਹ ਕਿਸੇ ਵੀ ਪਹਿਲਾਂ ਵਾਲੀ ਮਿਜ਼ਾਈਲ ਨਾਲੋਂ ਉੱਚੀ ਗਈ। ਉੱਤਰੀ ਕੋਰੀਆ "ਬੈਲਿਸਟਿਕ ਮਿਜ਼ਾਈਲਾਂ" ਦੀ ਉਸਾਰੀ ਕਰ ਰਿਹਾ ਸੀ ਜੋ ਦੁਨੀਆਂ ਭਰ ਲਈ ਖਤਰਾ ਹੈ।"

ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਕਿਹਾ ਕਿ ਮਿਜ਼ਾਈਲ ਨੂੰ ਪਾਇਂਗਸੋਂਗ ਤੋਂ ਸਾਊਥ ਪੋਂਗਾਨ ਪ੍ਰਾਂਤ ਵਿੱਚ ਲਾਂਚ ਕੀਤਾ ਗਿਆ ਸੀ।

ਟਰੰਪ ਨੇ ਕੀ ਕਿਹਾ?

ਇਸ ਪਰੀਖਣ ਤੋਂ ਥੋੜ੍ਹੀ ਦੇਰ ਬਾਅਦ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਸ ਸਥਿਤੀ ਨੂੰ ਸੰਭਾਲ ਲੈਣਗੇ।

ਉਸ ਨੇ ਕਿਹਾ, "ਤੁਸੀਂ ਸ਼ਾਇਦ ਸੁਣਿਆ ਹੋਵੇਗਾ ਅਤੇ ਕੁਝ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉੱਤਰੀ ਕੋਰੀਆ ਤੋਂ ਇੱਕ ਮਿਜ਼ਾਈਲ ਉਡਾਈ ਗਈ ਹੈ। ਅਸੀਂ ਸਿਰਫ਼ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਸ ਦਾ ਧਿਆਨ ਰੱਖਾਂਗੇ। ਮੇਰੇ ਨਾਲ ਕਮਰੇ ਵਿੱਚ ਰੱਖਿਆ ਮੰਤਰੀ ਮੇਟਿਸ ਵੀ ਮੌਜੂਦ ਸਨ। ਸਾਡੀ ਇਸ 'ਤੇ ਲੰਮੀ ਚਰਚਾ ਹੋਈ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਸ ਨੂੰ ਅਸੀਂ ਸੰਭਾਲ ਲਵਾਂਗੇ।"

ਅਜੇ ਤੱਕ ਪੂਰੀ ਤਰਾਂ ਸਾਫ਼ ਨਹੀਂ ਹੋ ਪਾਇਆ ਹੈ ਕਿ ਇਹ ਮਿਜ਼ਾਈਲ ਕਿੰਨੀ ਦੂਰ ਤੱਕ ਗਈ ਹੈ। ਕੀ ਇਹ ਜਪਾਨ ਤੋਂ ਉੱਡ ਕੇ ਗਈ ਹੈ ਜਾਂ ਨਹੀਂ ਇਹ ਵੀ ਅਜੇ ਪਤਾ ਨਹੀਂ ਹੈ।

ਇਸੇ ਸਾਲ ਉੱਤਰੀ ਕੋਰੀਆ ਨੇ ਜਪਾਨ ਉੱਤੇ ਇੱਕ ਮਿਜ਼ਾਈਲ ਦਾਗੀ ਸੀ।

ਤਿੱਖਾ ਪ੍ਰਤੀਕਰਮ

ਜਪਾਨ ਨੇ ਇਸ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ।

  • ਜਾਪਾਨੀ ਸਰਕਾਰ ਨੇ ਕਿਹਾ, "ਉਹ ਕਦੇ ਵੀ ਉੱਤਰੀ ਕੋਰੀਆ ਦੇ ਲਗਾਤਾਰ ਭੜਕਾਉਣ ਵਾਲੇ ਵਿਵਹਾਰ ਨੂੰ ਸਵੀਕਾਰ ਨਹੀਂ ਕਰਨਗੇ।"
  • ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦ ਲਈ।
  • ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਇ-ਇਨ ਨੇ ਯੂਐੱਨ ਸੁਰੱਖਿਆ ਕੌਂਸਲ ਨੂੰ ਕਿਹਾ ਹੈ ਕਿ ਉਹ ਪਿਆਂਗਯਾਂਗ ਵਿਰੁੱਧ ਪਾਬੰਦੀਆਂ ਲਾਗੂ ਕਰਨਾ ਜਾਰੀ ਰੱਖਣ।
  • ਈਯੂ ਨੇ ਉੱਤਰੀ ਕੋਰੀਆ ਦੇ ਕੌਮਾਂਤਰੀ ਜ਼ਿੰਮੇਵਾਰੀਆਂ ਦੀ ਇੱਕ "ਨਾਮੰਜ਼ੂਰ ਕੀਤੀ ਜਾਣ ਵਾਲੀ ਉਲੰਘਣਾ" ਕਿਹਾ ਹੈ।
  • ਸੰਯੁਕਤ ਰਾਸ਼ਟਰ ਵਿੱਚ ਬ੍ਰਿਟੇਨ ਦੇ ਰਾਜਦੂਤ ਨੇ ਇਸ ਨੂੰ "ਇੱਕ ਲਾਪਰਵਾਹ ਕਾਰਵਾਈ" ਕਿਹਾ ਹੈ।

2017 ਵਿੱਚ ਵੱਡਾ ਉੱਤਰੀ ਕੋਰੀਆਈ ਮਿਜ਼ਾਈਲ ਪ੍ਰੀਖਣ

12 ਫਰਵਰੀ - ਪੱਛਮੀ ਤੱਟ ਦੇ ਨੇੜੇ ਬੈਂਜੋਨ ਏਅਰ ਬੇਸ ਤੋਂ ਦਾਗੀ ਗਈ ਮੱਧ-ਰੇਂਜ ਦੀ ਬੈਲਿਸਟਿਕ ਮਿਜ਼ਾਈਲ। ਇਹ ਪੂਰਬ ਵੱਲ ਲਗਭਗ 500 ਕਿਲੋਮੀਟਰ ਜਾਪਾਨ ਦੇ ਸਮੁੰਦਰੀ ਕਿਨਾਰੇ ਵੱਲ ਉੱਡ ਗਈ।

4 ਅਪ੍ਰੈਲ - ਮੱਧ ਰੇਂਜ ਦੀ ਬੈਲਿਸਟਿਕ ਮਿਜ਼ਾਈਲ ਸਿੰਪੋ ਦੇ ਪੂਰਬੀ ਬੰਦਰਗਾਹ ਤੋਂ ਉਡਾਈ ਗਈ। ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਲਗਭਗ 60 ਕਿਲੋਮੀਟਰ ਦੂਰ ਉੱਡੀ।

4 ਜੁਲਾਈ - ਪਿਓਂਗਯਾਂਗ ਨੇ ਦਾਅਵਾ ਕੀਤਾ ਕਿ ਉਨ੍ਹਾਂ ਪਹਿਲੀ ਵਾਰ ਇਕ ਅੰਤਰਰਾਸ਼ਟਰੀ ਬੈਲਿਸਟਿਕ ਮਿਜ਼ਾਇਲ ਦਾ ਸਫ਼ਲਤਾਪੂਰਵਕ ਟੈਸਟ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ 2,802 ਕਿਲੋਮੀਟਰ ਦੀ ਉੱਚਾਈ 'ਤੇ ਪਹੁੰਚ ਗਿਆ ਹੈ ਅਤੇ 39 ਮਿੰਟ ਲਈ ਉਡਾਣ ਭਰੀ।

ਸਭ ਤੋਂ ਰਹੱਸਮਈ ਮੁਲਕ ਦੀਆਂ ਤਸਵੀਰਾਂ

ਟਰੰਪ ਦੀ ਪਹਿਲੀ ਏਸ਼ੀਆ ਫੇਰੀ ਤੋਂ ਕੀ ਆਸਾਂ?

29 ਅਗਸਤ- ਉੱਤਰੀ ਕੋਰੀਆ ਨੇ ਪਹਿਲੀ ਪ੍ਰਮਾਣੂ ਹਥਿਆਰ ਸਮਰੱਥ ਬੈਲਿਸਟਿਕ ਮਿਜ਼ਾਈਲ ਜਪਾਨ ਦੇ ਉੱਤੋ ਦਾਗੀ। ਇਹ ਪਾਇਆਂਗਯਾਂਗ ਦੇ ਨੇੜੇ ਤੋਂ ਉਡਾਈ ਗਈ ਸੀ ਅਤੇ ਇਸ ਦੀ ਉਚਾਈ ਕਰੀਬ 550 ਕਿਲੋਮੀਟਰ ਸੀ।

15 ਸਤੰਬਰ - ਦੂਜੀ ਵਾਰ ਜਪਾਨ ਵਿੱਚ ਇੱਕ ਬੈਲਿਸਟਿਕ ਮਿਜ਼ਾਈਲ ਕੱਢਿਆ ਗਿਆ ਅਤੇ ਹੋਕਾਇਡੋ ਤੋਂ ਸਮੁੰਦਰ ਵਿੱਚ ਪਹੁੰਚ ਗਿਆ। ਇਹ ਤਕਰੀਬਨ 770 ਕਿ.ਮੀ. ਦੀ ਉਚਾਈ ਤੇ ਪਹੁੰਚਿਆ ਅਤੇ 3,700 ਕਿ.ਮੀ. ਦੀ ਯਾਤਰਾ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)