ਬੋਸਨੀਆ ਦੇ 'ਜੰਗ ਅਪਰਾਧੀ' ਦੀ ਕਚਹਿਰੀ ਵਿੱਚ ਜ਼ਹਿਰ ਪੀਣ ਨਾਲ ਮੌਤ

ਜ਼ਹਿਰ ਪੀਣ ਨਾਲ ਮੌਤ
ਤਸਵੀਰ ਕੈਪਸ਼ਨ,

ਜ਼ਹਿਰ ਪੀਣ ਨਾਲ ਮੌਤ

1992 ਤੋਂ 95 ਦੌਰਾਨ ਬੋਸਨੀਆ ਵਿੱਚ ਚੱਲੇ ਘਰੇਲੂ ਯੁੱਧ ਦੇ 'ਜੰਗੀ ਅਪਰਾਧੀ' ਸਲੋਬੋਦਾਨ ਪ੍ਰੈਲੀਏਕ ਨੇ ਹੇਗ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਜ਼ਹਿਰ ਪੀ ਲਈ।

ਕਰੋਏਸ਼ੀਆ ਦੇ ਸਰਕਾਰੀ ਮੀਡੀਆ ਦੇ ਅਨੁਸਾਰ ਸਲੋਬੋਦਾਨ ਦੀ ਬਾਅਦ ਵਿੱਚ ਹਸਪਤਾਲ 'ਚ ਮੌਤ ਹੋ ਗਈ ਹੈ।

ਖ਼ਬਰ ਲਿਖੇ ਜਾਣ ਤੱਕ ਕ੍ਰਿਮਿਨਲ ਟ੍ਰਿਬਿਊਨਲ ਨੇ ਮੌਤ ਦੀ ਪੁਸ਼ਟੀ ਨਹੀਂ ਕੀਤੀ ਸੀ।

ਸਲੋਬੋਦਾਨ ਬੋਸਨੀਆ ਕਰੋਏਸ਼ੀਆ ਦੇ ਉਨ੍ਹਾਂ ਛੇ ਸਿਆਸੀ ਅਤੇ ਫੌਜੀ ਆਗੂ ਚੋਂ ਇੱਕ ਸਨ, ਜਿਨ੍ਹਾਂ ਦੀ ਸੁਣਵਾਈ ਹੇਗ ਵਿਚਲੀ ਕੌਮਾਂਤਰੀ ਕ੍ਰਿਮਿਨਲ ਟ੍ਰਿਬਿਊਨਲ (ਆਈਸੀਟੀਐੱਚ) ਵਿੱਚ ਚੱਲ ਰਹੀ ਹੈ।

ਆਖਰੀ ਅਪੀਲ ਉੱਤੇ ਸੁਣਵਾਈ

ਸਲੋਬੋਦਾਨ ਨੂੰ ਮੋਸਟਾਰ ਸ਼ਹਿਰ ਵਿੱਚ ਕੀਤੇ ਜੰਗ ਦੇ ਅਪਰਾਧਾਂ ਲਈ 2013 ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਸੁਣਵਾਈ ਉਸ ਸਜ਼ਾ ਦੇ ਖਿਲਾਫ਼ ਦੀ ਆਖਰੀ ਅਪੀਲ 'ਤੇ ਹੋ ਰਹੀ ਸੀ।

ਤਸਵੀਰ ਕੈਪਸ਼ਨ,

ਆਖਰੀ ਅਪੀਲ 'ਤੇ ਸੁਣਵਾਈ

ਜਿਵੇਂ ਹੀ ਸਲੋਬੋਦਾਨ ਨੂੰ ਪਤਾ ਲੱਗਿਆ ਕਿ ਟ੍ਰਿਬਿਊਨਲ ਨੇ ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ, ਉਸ ਨੇ ਕਿਹਾ, '' ਮੈਂ ਜ਼ਹਿਰ ਪੀ ਲਈ ਹੈ। ''

ਹੇਗ ਵਿੱਚ ਮੌਜੂਦ ਬੀਬੀਸ ਪੱਤਰਕਾਰ ਏਨਾ ਹੋਲੀਗਨ ਨੇ ਦੱਸਿਆ ਕਿ ਫ਼ੈਸਲਾ ਆਉਦੇ ਹੀ ਸਲੋਬੋਦਾਨ ਖੜ੍ਹੇ ਹੋਏ, ਹੱਥ ਮੂੰਹ ਕੋਲ ਲੈ ਕੇ ਗਏ ਅਤੇ ਕੁਝ ਪੀਣ ਦੇ ਅੰਦਾਜ਼ ਵਿੱਚ ਸਿਰ ਪਿੱਛੇ ਕੀਤਾ। ਇਸ ਤਰ੍ਹਾਂ ਲੱਗਿਆ ਜਿਵੇਂ ਉਹ ਗਿਲਾਸ ਨਾਲ ਕੋਈ ਤਰਲ ਪਦਾਰਥ ਹੀ ਗਿਆ ਹੋਵੇ।

ਅਦਾਲਤ ਬਣੀ ਘਟਨਾ ਸਥਾਨ

ਜੱਜ ਕੈਰਮਲ ਅਜ਼ੀਜ਼ ਨੇ ਤੁਰੰਤ ਕਾਰਵਾਈ ਰੋਕ ਦਿੱਤੀ ਅਤੇ ਐਂਬੂਲੈਂਸ ਬੁਲਾਈ।

ਜੱਜ ਅਜ਼ੀਜ਼ ਨੇ ਕਿਹਾ, '' ਠੀਕ ਹੈ, ਸਾਨੂੰ ਸੁਣਵਾਈ ਰੋਕਦੇ ਹਾਂ। ਉਹ ਗਿਲਾਸ ਨਾਂ ਚੁੱਕਣਾ ਜਿਸ ਨਾਲ ਉਸਨੇ ਕੁਝ ਪੀਤਾ ਹੈ।''

ਤਸਵੀਰ ਕੈਪਸ਼ਨ,

ਅਦਾਲਤ

ਪਰਦੇ ਸੁੱਟਣ ਤੋਂ ਪਹਿਲਾਂ ਤੋਂ ਕਚਹਿਰੀ ਵਿੱਚ ਹਫ਼ੜਾ-ਦਫ਼ੜੀ ਮਚੀ ਹੋਈ ਸੀ।

ਥੋੜੀ ਦੇਰ ਵਿੱਚ ਐਂਬੂਲੈਂਸ ਪਹੁੰਚ ਗਈ। ਇੱਕ ਹੈਲੀਕਾਪਟਰ ਟ੍ਰਿਬਿਊਨਲ ਦੀ ਬਿਲਡਿੰਗ ਉੱਤੇ ਮੰਡਰਾਉਣ ਲੱਗਾ।

ਡਾਕਟਰਾਂ ਦੀ ਟੀਮ ਆਪਣੀ ਬੈਗ ਦੇ ਨਾਲ ਤੇਜ਼ੀ ਨਾਲ ਅੰਦਰ ਆਈ। ਇਕ ਘੰਟੇ ਬਾਅਦ ਅਦਾਲਤ ਦੇ ਇੱਕ ਗਾਰਡ ਨੇ ਰਾਇਟਰਜ਼ ਨੂੰ ਦੱਸਿਆ ਕਿ ਸਲੋਬੋਦਾਨ ਦਾ ਇਲਾਜ ਵੀ ਹੋ ਰਿਹਾ ਹੈ।

ਕਰੋਏਸ਼ੀਆ ਦੀ ਫ਼ੌਜ (ਐੱਮਵੀਵੀਓ) ਦੇ ਸਾਬਕਾ ਕਮਾਂਡਰ ਸਲੋਬੋਦਾਨ ਨੂੰ ਮਨੁੱਖਤਾ ਦੇ ਖਿਲਾਫ਼ ਅਪਰਾਧ ਦੀ ਸਜ਼ਾ ਦਿੱਤੀ ਗਈ ਸੀ।

ਮੁਸਲਮਾਨਾਂ ਦੇ ਖ਼ਿਲਾਫ਼

ਸੰਯੁਕਤ ਰਾਸ਼ਟਰ ਜੰਗੀ ਅਪਰਾਧ ਟ੍ਰਿਬਊਨਲ ਮੁਤਾਬਕ ਜੰਗ ਦੌਰਾਨ 1993 ਵਿੱਚ ਸਲੋਬੋਦਾਨ ਨੂੰ ਸੂਚਨਾ ਮਿਲੀ ਸੀ ਕਿ ਫੌਜ ਦੇ ਜਵਾਨ ਮੁਸਲਮਾਨਾਂ ਨੂੰ ਪ੍ਰੋਜੋਰ ਵਿੱਚ ਇਕੱਠਾ ਕਰ ਰਹੇ ਹਨ। ਪਰ ਉਸ ਨੇ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਪੁਰਾਣੇ ਪੁੱਲ ਨੂੰ ਨਵਾਂ ਬਣਾਇਆ ਗਿਆ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇਹ ਜਾਣਕਾਰੀ ਵੀ ਹੈ ਕਿ ਮੁਸਲਮਾਨਾਂ ਦੀਆਂ ਹੱਤਿਆਵਾਂ, ਕੌਮਾਂਤਰੀ ਸੰਸਥਾਵਾਂ 'ਤੇ ਹਮਲੇ ਅਤੇ ਸ਼ਹਿਰ ਦੀਆਂ ਇਤਿਹਾਸਕ ਮਸਜਿਦਾਂ ਅਤੇ ਪੁਲਾਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ, ਪਰ ਉਨ੍ਹਾਂ ਨੇ ਫਿਰ ਵੀ ਕੁਝ ਨਹੀਂ ਕੀਤਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)