''ਚਲੋ ਦੁਬਈ ਚਲੋ'' ਵਿੱਚ ਭਾਰਤੀ ਹੁਣ ਵੀ ਸਭ ਤੋਂ ਅੱਗੇ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦੁਬਈ ਦੀਆਂ ਬੁਲੰਦ ਇਮਾਰਤਾਂ ਪਿੱਛੇ ਭਾਰਤੀ ਹੌਂਸਲਾ

ਹਾਲ ਹੀ ਵਿੱਚ ਕਤਰ ਅਤੇ ਸਾਊਦੀ ਅਰਬ ਵਿੱਚ ਰਿਸ਼ਤੇ ਵਿਗੜਣ ਕਾਰਨ ਹਜ਼ਾਰਾਂ ਭਾਰਤੀ ਮਜ਼ਦੂਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਪਰ ਇਸਦਾ ਜ਼ਿਆਦਾ ਅਸਰ ਸੰਯੁਕਤ ਅਰਬ ਅਮੀਰਾਤ 'ਤੇ ਨਹੀਂ ਪਿਆ।

ਇੱਕ ਜ਼ਮਾਨੇ ਵਿੱਚ ''ਚਲੋਂ ਦੁਬਈ ਚਲੋਂ'' ਦਾ ਮਤਲਬ ਹੁੰਦਾ ਸੀ ਦੁਬਈ ਵਿੱਚ ਨੌਕਰੀਆਂ ਦੀ ਭਰਮਾਰ । ਪਰ ਹੁਣ ਦੁਬਈ ਵਿਕਸਿਤ ਹੈ। ਕੀ ਹੁਣ ਵੀ ਇੱਥੇ ਨੌਕਰੀਆਂ ਦੇ ਮੌਕੇ ਹਨ? ਇਸਦਾ ਪਤਾ ਲਗਾਉਣ ਸਾਡੇ ਪੱਤਰਕਾਰ ਜ਼ੁਬੈਰ ਅਹਿਮਦ ਅਮੀਰਾਤ ਗਏ:

ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤ ਅਤੇ ਦੂਜੇ ਦੇਸਾਂ ਤੋਂ ਆਏ ਮਜ਼ਦੂਰ ਜਿਨ੍ਹਾਂ ਇਮਾਰਤਾ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਇੱਥੇ 'ਲੇਬਰ ਕੈਂਪ' ਕਿਹਾ ਜਾਂਦਾ ਹੈ। ਪਿਛਲੇ ਦਿਨੀਂ ਮੈਂ ਦੁਬਈ ਦੇ ਅਜਿਹੇ ਹੀ ਲੇਬਰ ਕੈਂਪ ਵਿੱਚ ਗਿਆ।

ਇਹ ਅਰਬ ਸ਼ੇਖ ਫ਼ਰਾਟੇਦਾਰ ਹਿੰਦੀ ਬੋਲਦੇ ਹਨ

ਦੁਬਈ: ਰੇਤ ਦੇ ਢੇਰਾਂ ਉੱਤੇ ਭਾਰਤੀਆਂ ਨੇ ਉਸਾਰੇ ਬੁਰਜ਼

'ਦੁਬਈ ਜਾ ਕੇ ਪਤਾ ਲੱਗਿਆ ਅਸੀਂ ਕਿੰਨੇ ਖ਼ੁਸ਼ਕਿਸਮਤ ਹਾਂ'

ਮੈਂ ਸੋਚਿਆ ਸੀ ਕਿ ਇਹ ਕੈਂਪ ਝੁੱਗੀਆਂ ਝੋਂਪੜੀਆਂ ਵਰਗੇ ਹੋਣਗੇ ਪਰ ਬਾਹਰ ਤੋਂ ਇਹ ਇਮਾਰਤ ਭਾਰਤ ਦੇ ਕਿਸੇ ਮੱਧ ਵਰਗ ਦੀ ਰਿਹਾਇਸ਼ੀ ਇਮਾਰਤ ਤੋਂ ਘੱਟ ਨਹੀਂ ਲੱਗ ਰਹੀ ਸੀ।

ਮੈਂ ਜਦੋਂ ਅੰਦਰ ਗਿਆ ਤਾਂ ਕਮਰਿਆਂ ਅਤੇ ਰਸੋਈ ਵਿੱਚ ਸਫ਼ਾਈ ਦੇਖ਼ ਕੇ ਥੋੜ੍ਹਾ ਹੈਰਾਨ ਹੋ ਗਿਆ। ਹੈਰਾਨ ਇਸ ਲਈ ਹੋਇਆ ਕਿਉਂਕਿ ਕਤਰ ਵਿੱਚ ਲੇਬਰ ਕੈਂਪਾਂ ਦੀ ਖ਼ਰਾਬ ਹਾਲਤ ਬਾਰੇ ਸੁਣਿਆ ਹੋਇਆ ਸੀ।

ਇਸ 4 ਮੰਜ਼ਿਲਾ ਇਮਾਰਤ ਵਿੱਚ 304 ਕਮਰੇ ਸੀ ਅਤੇ ਹਰ ਕਮਰੇ ਵਿੱਚ ਤਿੰਨ ਚਾਰ ਮਜ਼ਦੂਰ ਇਕੱਠੇ ਰਹਿ ਰਹੇ ਸੀ। ਉਨ੍ਹਾਂ ਦੇ ਬਿਸਤਰ ਅਜਿਹੇ ਹੀ ਸੀ ਜਿਵੇਂ ਰੇਲ ਗੱਡੀਆਂ ਵਿੱਚ ਬਰਥ ਹੁੰਦੇ ਹਨ।

ਇਹ ਕਮਰੇ ਘੱਟ ਅਤੇ ਵਿਦਿਆਰਥੀਆਂ ਦੇ ਹੋਸਟਲ ਜ਼ਿਆਦਾ ਦਿਖ ਰਹੇ ਸੀ। ਉਨ੍ਹਾਂ ਦੀਆਂ ਰਸੋਈਆਂ,ਪਖ਼ਾਨੇ ਸਮੂਹਿਕ ਵਰਤੋਂ ਲਈ ਸੀ ਪਰ ਸਾਫ਼-ਸੁਥਰੇ ਸੀ।

ਅੱਜ 100 ਸਾਲ ਦਾ ਹੋ ਗਿਆ ਇੱਕ ਰੁਪਈਆ

ਬਿਟ-ਕੁਆਇਨ: ਅੰਬਰੀਂ ਚੜ੍ਹੀਆਂ ਦਰਾਂ ਦੀ ਚਿੰਤਾ ਕਿਉਂ?

ਉੱਥੇ ਮੌਜੂਦ ਮਜ਼ਦੂਰਾਂ ਵਿੱਚੋਂ ਕੁਝ ਇੱਕ ਨਾਲ ਮੁਲਾਕਾਤ ਹੋਈ ਜਿਨ੍ਹਾਂ ਵਿੱਚ 2 ਬਿਹਾਰ ਦੇ ਜ਼ਿਲ੍ਹੇ ਸੀਵਾਨ ਦੇ ਰਹਿਣ ਵਾਲੇ ਸੀ। ਦੋਵੇਂ ਕਰਜ਼ਾ ਚੁੱਕ ਕੇ ਏਜੰਟਾਂ ਰਾਹੀਂ ਦੁਬਈ ਆਏ ਸੀ।

ਇੱਕ ਤੋਂ ਮੈਂ ਪੁੱਛਿਆ ਕਿ ਤੁਸੀਂ ਕਰਜ਼ਾ ਲੈ ਕੇ ਨੌਕਰੀ ਹਾਸਲ ਕੀਤੀ ਹੈ ਤਾਂ ਉਸਨੇ ਕਿਹਾ ਹਾਂ, ਮੈਂ 60,000 ਰੁਪਏ ਕਰਜ਼ਾ ਲਿਆ ਜਿਸ ਵਿੱਚ 10,000 ਰੁਪਏ 6 ਮਹੀਨਿਆਂ ਵਿੱਚ ਵਾਪਿਸ ਕਰ ਦਿੱਤੇ ਹਨ।

ਸੀਵਾਨ ਦੇ ਦੂਜੇ ਕਾਮੇ ਸੋਨੂੰ ਯਾਦਵ ਨੇ ਦੱਸਿਆ ਕਿ ਇੱਥੇ ਰਹਿਣ ਵਿੱਚ ਦਿੱਕਤ ਤਾਂ ਹੈ ਪਰ ਮਜਬੂਰੀ ਹੈ।

ਉਸਨੇ ਕਿਹਾ,''ਇੱਕ ਆਦਮੀ ਨੂੰ ਪਰੇਸ਼ਾਨੀ ਹੈ ਅਤੇ 10 ਆਦਮੀ ਸਹੀ ਤਰ੍ਹਾਂ ਰਹਿ ਰਹੇ ਹਨ। ਤਾਂ ਇੱਕ ਆਦਮੀ ਨੂੰ ਤਕਲੀਫ਼ ਸਹਿਣੀ ਚਾਹੀਦੀ ਹੈ।'' ਦੋਵੇਂ ਇਸ ਕਰਕੇ ਖੁਸ਼ ਹਨ ਕਿ ਉਹ ਹਰ ਮਹੀਨੇ ਆਪਣੇ ਪਰਿਵਾਰ ਨੂੰ ਪੈਸੇ ਭੇਜ ਰਹੇ ਹਨ।

ਸੰਯੁਕਤ ਅਰਬ ਅਮੀਰਾਤ ਵਿੱਚ ਇਸ ਤਰ੍ਹਾਂ ਦੇ ਲੇਬਰ ਕੈਂਪਾਂ ਦੀ ਚੰਗੀ ਖਾਸੀ ਗਿਣਤੀ ਹੈ, ਜਿੱਥੇ ਲੱਖਾਂ ਭਾਰਤੀ ਮਜ਼ਦੂਰ ਰਹਿੰਦੇ ਹਨ।

ਜਨਤਕ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤੀ ਮੂਲ ਦੇ 28 ਲੱਖ ਲੋਕ ਇੱਥੇ ਰਹਿੰਦੇ ਹਨ। ਜਿਨ੍ਹਾਂ ਵਿੱਚ ਮੁਲਾਜ਼ਮਾਂ ਦੀ ਗਿਣਤੀ 20 ਲੱਖ ਹੈ। ਦਸ ਲੱਖ ਦੇ ਕਰੀਬ ਲੋਕ ਕੇਰਲਾ ਤੋਂ ਇੱਥੇ ਆਏ ਹੋਏ ਹਨ।

ਉਸਾਰੀ ਕਾਰਜਾਂ 'ਚ ਕੰਮ ਕਰਨ ਵਾਲੇ ਇੱਕ ਮਜ਼ਦੂਰ ਨੂੰ ਮਹੀਨੇ ਦੇ 2000 ਦਿਰਹਮ ਯਾਨਿ ਕਿ 36000 ਰੁਪਏ ਮਿਲ ਜਾਂਦੇ ਹਨ। ਉਹ 15000 ਤੋਂ 20000 ਰੁਪਏ ਘਰ ਭੇਜ ਸਕਦੇ ਹਨ। ਇਸੇ ਤਰ੍ਹਾਂ ਇੱਕ ਡਰਾਇਵਰ ਦੀ ਤਨਖ਼ਾਹ 3000 ਦਿਰਹਮ ਯਾਨਿ 54000 ਰੁਪਏ ਹੈ।

ਹੁਣ ਮੱਧ ਵਰਗ ਦੀਆਂ ਨੌਕਰੀਆਂ ਦਾ ਚਲਣ ਵਧਿਆ ਹੈ। ਇਮਾਰਤਾਂ ਦੀ ਉਸਾਰੀ ਵਾਲੀਆਂ ਥਾਵਾਂ 'ਤੇ ਕੰਮ kjv ਵਾਲੇ ਮਜ਼ਦੂਰ ਹੀ ਨਹੀਂ ਬਲਕਿ ਇੰਜੀਨੀਅਰ ਵੀ ਹਨ।

ਮਾਹਰ ਕਹਿੰਦੇ ਹਨ ਕਿ 10,000 ਦਿਰਹਮ(1,80,000) ਰੁਪਏ ਮਹੀਨੇ ਦੀ ਨੌਕਰੀ ਮੱਧ ਵਰਗ ਦੇ ਲੋਕਾਂ ਵਿੱਚ ਚੰਗੀ ਮੰਨੀ ਜਾਂਦੀ ਹੈ।

ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕਿਰਾਏ ਦੇ ਘਰ ਕਾਫ਼ੀ ਮਹਿੰਗੇ ਹਨ। ਕਈ ਵਾਰ ਤਨਖ਼ਾਹ ਦਾ ਅੱਧਾ ਹਿੱਸਾ ਕਿਰਾਏ 'ਤੇ ਖ਼ਰਚ ਹੋ ਜਾਂਦਾ ਹੈ।

ਦੁਬਈ ਵਿੱਚ ਵੀਡੀਓ ਬਲੌਗਿੰਗ ਕਰਕੇ ਨੌਕਰੀਆਂ ਦੇ ਬਾਰੇ ਜਾਣਕਾਰੀ ਦੇਣ ਵਾਲੇ ਅਜ਼ਹਰ ਨਵੀਦ ਆਵਾਨ ਦੇ ਮੁਤਾਬਿਕ ਦੁਨੀਆਂ ਭਰ ਵਿੱਚ ਕਰੇਨਾਂ ਦਾ 30 ਫ਼ੀਸਦ ਦੁਬਈ ਵਿੱਚ ਹੈ।

ਇਸਦਾ ਮਤਲਬ ਇਹ ਹੋਇਆ ਕਿ ਇੰਜੀਨੀਅਰ ਅਤੇ ਸਿਵਲ ਇੰਜੀਨੀਅਰਾਂ ਦੇ ਮਾਹਰਾਂ ਦੀ ਖ਼ਪਤ ਇੱਥੇ ਬਹੁਤ ਜ਼ਿਆਦਾ ਹੈ।

ਨਵੀਦ ਕਹਿੰਦੇ ਹਨ,''ਮੇਰੇ ਕੋਲ ਜੋ ਲੋਕ ਆਉਂਦੇ ਹਨ ਉਨ੍ਹਾਂ ਵਿੱਚ ਬਹੁਮਤ ਸਿਵਿਲ ਇੰਜੀਨੀਅਰ ਵਾਲਿਆਂ ਦੀ ਹੈ। ਭਾਰਤ ਤੋਂ ਇਹ ਵੱਡੀ ਗਿਣਤੀ ਤੋਂ ਆਉਂਦੇ ਹਨ। ਤੁਸੀਂ ਏਮਾਰ ਵਰਗੀਆਂ ਕੰਸਟ੍ਰਕਸ਼ਨ ਕੰਪਨੀਆਂ ਵਿੱਚ ਜਾਓ ਤਾਂ ਵੱਡੇ ਤੋਂ ਲੈ ਕੇ ਛੋਟੇ ਤੱਕ ਤੁਹਾਨੂੰ ਸਾਰੇ ਭਾਰਤੀ ਮਿਲਣਗੇ।''

ਭਾਰਤ ਤੋਂ ਨੌਕਰੀ ਹਾਸਲ ਕਰਨ ਵਾਲੇ ਲੋਕਾਂ ਨੂੰ ਨਵੀਦ ਦੀ ਸਲਾਹ ਇਹ ਹੈ ਉਹ ਅਪਣੇ ਸੀਵੀ 'ਤੇ ਵੱਧ ਧਿਆਨ ਦੇਣ। ''ਕਈ ਲੋਕ ਬਾਇਓਡਾਟੇ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਇਸ ਕਰਕੇ ਉਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ।''

ਉਨ੍ਹਾਂ ਦੀ ਸਹਿਯੋਗੀ ਫਾਤਿਮਾ ਕਹਿੰਦੀ ਹੈ ਭਾਰਤ ਤੋਂ ਆਉਣ ਵਾਲਿਆਂ ਵਿੱਚ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਹੈ।''ਮਹਿਲਾਵਾਂ ਲਈ ਦੁਬਈ ਸਭ ਤੋਂ ਸੁਰੱਖਿਅਤ ਦੇਸ਼ਾਂ ਵਿੱਚੋਂ ਇੱਕ ਹੈ।'' ਉਨ੍ਹਾਂ ਮੁਤਾਬਕ ਦੁਬਈ ਵਿੱਚ ਇਕੱਲੀਆਂ ਔਰਤਾਂ ਵੀ ਆ ਕੇ ਰਹਿੰਦੀਆਂ ਹਨ।

ਅਮੀਰਾਤ ਵਿੱਚ ਕਾਫ਼ੀ ਤਰੱਕੀ ਹੋਈ ਹੈ ਪਰ ਅੱਜ ਵੀ ਨਵੀਆਂ ਇਮਾਰਤਾਂ ਹਰ ਥਾਂ ਬਣਦੀਆਂ ਨਜ਼ਰ ਆਉਂਦੀਆਂ ਹਨ।

ਦੁਬਈ ਵਿੱਚ ਮੈਂ ਇੱਕ ਥਾਂ ਗਿਆ ਜਿੱਥੇ ਨਵੀਂ ਇਮਾਰਤ ਖੜ੍ਹੀ ਕਰਨ ਵਿੱਚ ਦਰਜਨਾਂ ਭਾਰਤੀ ਮਜ਼ਦੂਰ ਜ਼ੋਰ ਸ਼ੋਰ ਨਾਲ ਕੰਮ ਕਰ ਰਹੇ ਹਨ। ਸਯੁੰਕਤ ਅਰਬ ਅਮੀਰਾਤ ਵਿੱਚ ਇਸ ਤਰ੍ਹਾਂ ਦਾ ਨਜ਼ਾਰਾ ਆਮ ਹੈ। ਇੱਥੇ ਪਿਛਲੇ 20 ਸਾਲਾਂ ਵਿੱਚ ਕਾਫ਼ੀ ਵਿਕਾਸ ਹੋਇਆ ਹੈ। ਜਿਸ ਵਿੱਚ ਹੁਣ ਹੋਰ ਤੇਜ਼ੀ ਆਈ ਹੈ।

ਦੁਬਈ ਵਿੱਚ ਸਿਟੀ ਟਾਵਰਸ ਕੰਪਨੀ ਦੇ ਪ੍ਰਧਾਨ ਤੌਸੀਫ਼ ਖ਼ਾਨ ਕਹਿੰਦੇ ਹਨ ਕਿ ਭਾਰਤੀਆਂ ਲਈ ਇੱਥੇ ਨੌਕਰੀਆਂ ਦੇ ਮੌਕੇ ਵਧੇ ਹਨ,'' ਭਾਰਤ ਵਿੱਚ ਰੁਜ਼ਗਾਰ ਦੇ ਕਾਫ਼ੀ ਮੌਕੇ ਹਨ। ਜੀਐਸਟੀ ਅਤੇ ਨੋਟਬੰਦੀ ਕਾਰਨ ਬੇਰੁਜ਼ਗਾਰੀ ਵਧੀ ਹੈ। ਇੱਥੇ ਅਮੀਰਾਤ ਵਿੱਚ ਨੌਕਰੀਆਂ ਦੇ ਕਾਫ਼ੀ ਮੌਕੇ ਹਨ ਅਤੇ ਇੱਥੇ ਨੌਕਰੀਆਂ ਸੁਰੱਖਿਅਤ ਹਨ। ਜਦੋਂ ਤੱਕ ਉਹ ਇੱਥੇ ਕੰਮ ਕਰ ਰਹੇ ਹਨ ਉਨ੍ਹਾਂ ਦੀ ਨੌਕਰੀ ਪੱਕੀ ਹੈ।''

ਉੇਨ੍ਹਾਂ ਦਾ ਕਹਿਣਾ ਸੀ ਕਿ ਦੁਬਈ ਵਿੱਚ ਨਵੇਂ ਇਲਾਕਿਆਂ ਦਾ ਵਿਕਾਸ ਹੋ ਰਿਹਾ ਹੈ। ਜਿੱਥੇ ਕੰਸਟ੍ਰਕਸ਼ਨ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ। ਇਸਦਾ ਮਤਲਬ ਸਾਫ਼ ਹੈ ਕਿ ਆਉਣ ਵਾਲੇ ਕਈ ਸਾਲਾਂ ਤੱਕ ਭਾਰਤੀਆਂ ਦੀ ਜ਼ਰੂਰਤ ਪਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)