ਦੁਨੀਆਂ ਦੀਆਂ ਪ੍ਰਸਿੱਧ ਯੂਨੀਵਰਸਟੀਆਂ 'ਚ ਮੁਫ਼ਤ ਪੜ੍ਹਾਈ ਕਿਵੇਂ ਕਰ ਸਕਦੇ ਹੋ?
- ਬੀਬੀਸੀ ਮੁੰਡੋ
- ਬੀਬੀਸੀ ਸਪੈਨਿਸ਼ ਸਰਵਿਸ

ਤਸਵੀਰ ਸਰੋਤ, Getty Images
ਦੁਨੀਆਂ ਦੀਆਂ ਸਭ ਤੋਂ ਪ੍ਰਸਿੱਧ ਯੂਨੀਵਰਸਟੀਆਂ ਵਿੱਚ ਪੜ੍ਹਾਈ ਕਰਨਾ ਸਭ ਦੇ ਵਸ ਦੀ ਗੱਲ ਨਹੀਂ ਹੁੰਦੀ। ਹੁਣ ਕੁਝ ਯੂਨੀਵਰਸਿਟੀਆਂ ਵੱਲੋਂ ਮੁਫ਼ਤ ਔਨਲਾਈਨ ਕੋਰਸ ਕਰਵਾਉਣ ਨਾਲ ਵਿਦਿਆਰਥੀਆਂ ਦੀ ਇਹ ਸਮੱਸਿਆ ਵੀ ਦੂਰ ਹੋ ਸਕਦੀ ਹੈ।
ਕਈਆਂ ਲਈ ਇਹ ਕੋਰਸ ਸਿਰਫ਼ ਮਹਿੰਗੇ ਹੀ ਨਹੀਂ ਬਲਕਿ ਇੱਥੇ ਦਾਖ਼ਲਾ ਲੈਣ ਲਈ ਇੱਕ ਵਿਦਿਆਰਥੀ ਨੂੰ ਖ਼ਰੀ ਕਸੌਟੀ ਤੋਂ ਉਤਰਨਾ ਪੈਂਦਾ ਹੈ।
ਅਰਜ਼ੀ ਪ੍ਰਕਿਰਿਆ ਤੋਂ ਇਲਾਵਾ ਕਈਆਂ ਕੋਰਸਾਂ ਵਿੱਚ ਇੰਟਰਵਿਊ ਵੀ ਜ਼ਰੂਰੀ ਹੁੰਦੀ ਹੈ। ਹਰ ਸਾਲ ਬਹੁਤ ਸਾਰੇ ਵਿਦਿਆਰਥੀ ਇਨ੍ਹਾਂ ਚੀਜ਼ਾਂ ਕਰਕੇ ਦਾਖ਼ਲਾ ਨਹੀਂ ਲੈ ਪਾਉਂਦੇ।
ਹੁਣ ਇੰਟਰਨੈੱਟ ਅਤੇ ਕਈਆਂ ਸੰਸਥਾਵਾਂ ਕਰਕੇ ਇਹ ਸਭ ਜ਼ਿਆਦਾ ਔਖਾ ਨਹੀਂ ਰਿਹਾ। ਕੁਝ ਕੋਰਸ ਹੁਣ ਹਰ ਇੱਕ ਲਈ ਸੰਭਵ ਹੋ ਗਏ ਹਨ ਉਹ ਵੀ ਬਿਨਾਂ ਪੈਸੇ ਦਿੱਤੇ।
ਹੁਣ ਤੁਸੀਂ ਦੁਨੀਆਂ ਦੀਆਂ ਸਭ ਤੋਂ ਪ੍ਰਸਿੱਧ ਯੂਨੀਵਰਸਟੀਆਂ ਵਿੱਚ ਇੰਟਰਨੈੱਟ ਜ਼ਰੀਏ ਮੁਫ਼ਤ ਪੜ੍ਹਾਈ ਕਰ ਸਕਦੇ ਹੋ।
1. ਔਕਸਫੋਰਡ ਯੂਨੀਵਰਸਿਟੀ
ਦੁਨੀਆਂ ਦੀਆਂ 1000 ਯੂਨੀਵਰਸਿਟੀਆਂ ਦੀ ਸੂਚੀ ਵਿੱਚੋਂ ਟਾਇਮਜ਼ ਹਾਇਰ ਐਜੂਕੇਸ਼ਨ ਬ੍ਰਿਟਿਸ਼ ਮੈਗਜ਼ੀਨ ਹਰ ਸਾਲ ਔਕਸਫੋਰਡ ਯੂਨੀਵਰਸਿਟੀ ਨੂੰ ਪਹਿਲੇ ਨੰਬਰ 'ਤੇ ਛਾਪਦੀ ਹੈ।

ਤਸਵੀਰ ਸਰੋਤ, Carl Court/Getty Images
ਸੂਚੀ ਵਿੱਚ 2 ਦੇਸ਼ਾਂ ਨੂੰ ਟੌਪ 'ਤੇ ਰੱਖਿਆ ਗਿਆ ਹੈ ਯੂਨਾਇਟਿਡ ਕਿੰਗਡਮ ਅਤੇ ਯੂਨਾਇਟਿਡ ਸਟੇਟ। ਜੇ ਤੁਸੀਂ ਉਨ੍ਹਾਂ ਵਿੱਚ ਕੋਰਸ ਕਰਨਾ ਚਾਹੁੰਦੇ ਹਨ ਤਾਂ ਜ਼ਿਆਦਾਤਰ ਅੰਗਰੇਜ਼ੀ ਵਿੱਚ ਹੋਣਗੇ।
ਔਕਸਫੋਰਡ ਯੂਨੀਵਰਸਟੀ ਨੇ ਬਹੁਤ ਸਾਰੇ ਕੋਰਸ ਇੰਟਰਨੈੱਟ ਜ਼ਰੀਏ ਮੁਹੱਈਆ ਕਰਵਾਏ ਹਨ। ਜਿਨ੍ਹਾਂ ਨੂੰ ਪੋਡਕਾਸਟ, ਟੈਕਸਟ ਅਤੇ ਵੀਡੀਓ ਜ਼ਰੀਏ ਦੇਖਿਆ ਜਾ ਸਕਦਾ ਹੈ।
ਯੂਨੀਵਰਸਟੀ ਦੇ ਔਪਨ ਕੰਟੈਂਟ ਵੈੱਬਪੇਜ ਮੁਤਾਬਕ ਕੌਮਾਂਤਰੀ ਪੜ੍ਹਾਈ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕੁਆਲਟੀ ਕੰਟੈਂਟ ਮੌਜੂਦ ਹੈ।
ਜਿਨ੍ਹਾਂ ਵਿੱਚ:
- Approaching Shakespeare* (literature)
- Elements of drawing* (art)
- Bioethics: an Introduction* (philosophy)
- Building a business* (business)
- Demographic trends and problems of the modern world* (sociology)
2. ਯੂਨੀਵਰਸਟੀ ਆਫ਼ ਕੈਂਬਰੇਜ
ਟਾਇਮਜ਼ ਹਾਇਰ ਐਜੁਕੇਸ਼ਨ ਦੇ 2017 ਦੇ ਐਡੀਸ਼ਨ ਵਿੱਚ ਯੂਨੀਵਰਸਿਟੀ ਆਫ਼ ਕੈਂਬਰੇਜ ਨੂੰ ਦੁਨੀਆਂ ਦੀਆਂ ਸਭ ਤੋਂ ਬਿਹਤਰੀਨ ਯੂਨੀਵਰਸਿਟੀਆਂ ਵਿੱਚੋਂ ਦੂਜਾ ਸਥਾਨ ਦਿੱਤਾ ਗਿਆ ਸੀ।

ਤਸਵੀਰ ਸਰੋਤ, Graeme Robertson/Getty Images
ਇਹ ਕੁਝ ਕੋਰਸ ਹਨ ਜਿਨ੍ਹਾਂ ਨੂੰ ਤੁਸੀਂ ਇੰਟਰਨੈੱਟ ਜ਼ਰੀਏ ਕਰ ਸਕਦੇ ਹੋ।
- Basic Chinese* (languages)
- Basic German* (languages)
- Arabic essentials* (languages)
- Marxism* (philosophy)
- Adaptation to climate change* (environmental sciences)
3. ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨੋਲਜੀ(ਕੈਲਟੈਕ)
ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨੋਲਜੀ ਅਮਰੀਕਾ ਵਿੱਚ ਹੈ। ਜਿਸਨੂੰ ਕੈਲਟੈਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਨਿੱਜੀ ਸੈਂਟਰ ਹੈ ਜੋ ਕਿ ਸਾਇੰਸ ਅਤੇ ਤਕਨੀਕ ਲਈ ਮਾਹਰ ਹੈ। ਇਹ ਪਾਸਾਡੇਨਾ ਸ਼ਹਿਰ ਵਿੱਚ ਸਥਿਤ ਹੈ।

ਤਸਵੀਰ ਸਰੋਤ, Getty Images
''ਇੰਟਰਨੈੱਸ ਜ਼ਰੀਏ ਸਾਡਾ ਮਕਸਦ ਉਨ੍ਹਾਂ ਨੂੰ ਪੜ੍ਹਾਉਣਾ ਹੈ ਜੋ ਭਵਿੱਖ ਵਿੱਚ ਵਿਗਿਆਨੀ ਅਤੇ ਇੰਜੀਨੀਅਰ ਬਣਨਾ ਚਾਹੁੰਦੇ ਹਨ। ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਇਸ ਵਿੱਚ ਕਿਵੇਂ ਬਦਲਾਅ ਲਿਆਇਆ ਜਾ ਸਕਦਾ ਹੈ।'' ਵੈਬਸਾਈਟ 'ਤੇ ਪੜ੍ਹੋ।
ਕੁਝ ਫ੍ਰੀ ਪ੍ਰੋਗ੍ਰਾਮ ਹਨ:
- Getting Started in Cryo-EM* (biology)
- The evolving universe* (astronomy)
- The science of the solar system* (astronomy)
- Drugs and the brain* (biology)
- Machine learning* (computer science)
4. ਯੂਨੀਵਰਸਟੀ ਆਫ਼ ਸਟੈਨਫੋਰਡ
ਜਦੋਂ ਐਪਲ ਦੇ ਸੰਸਥਾਪਕ ਸਟੀਵ ਜੋਬਸ ਨੇ 2011 ਵਿੱਚ ਯੂਨੀਵਰਸਟੀ ਆਫ਼ ਸਟੈਨਫੋਰਡ ਵਿੱਚ 'ਫਾਇੰਡ ਵੱਟ ਯੂ ਲਵ' ਦੇ ਸਿਰਲੇਖ ਹੇਠ ਆਪਣਾ ਸਭ ਤੋਂ ਪ੍ਰਸਿੱਧ ਭਾਸ਼ਣ ਦਿੱਤਾ। ਜਿੱਥੇ ਉਹ ਪੜ੍ਹਿਆ ਪਰ ਕਦੇ ਬੀਏ ਪਾਸ ਨਹੀਂ ਕਰ ਸਕਿਆ। ਇਹ ਪ੍ਰਸਿੱਧ ਯੂਨੀਵਰਸਟੀ ਉਨ੍ਹਾਂ ਨੇ ਬਣਾਈ ਜੋ ਕਿ ਵਿਸ਼ਵ ਪ੍ਰਸਿੱਧ ਹੈ।

ਤਸਵੀਰ ਸਰੋਤ, Justin Sullivan/Getty Images
ਇਹ ਉਹ ਕੁਝ ਕੋਰਸ ਹਨ ਜੋ ਇਸ ਯੂਨੀਵਰਸਟੀ ਵੱਲੋਂ ਇੰਟਰਨੈੱਟ ਤੇ ਮੁਫ਼ਤ ਕਰਵਾਏ ਜਾ ਰਹੇ ਹਨ।
- Cryptography I* (computer sciences)
- Health across the gender spectrum* (medicine)
- How to think like a psychologist* (medicine)
- Digital photography* (arts and humanities)
- Algorithms* (computer sciences)
5. ਮਾਸਾਚੂਸਟਸ ਇੰਸਟੀਚਿਊਸ ਆਫ ਟੈਕਨੋਲਜੀ
ਅਮਰੀਕਾ ਦੇ ਪ੍ਰਸਿੱਧ ਇੰਸਟੀਚਿਊਟ ਐਮਆਈਟੀ ਵੱਲੋਂ ਵੀ ਕਈ ਮੁਫ਼ਤ ਕੋਰਸ ਇੰਟਰਨੈੱਟ 'ਤੇ ਮੁਹੱਈਆ ਕਰਵਾਏ ਗਏ ਹਨ:
- Electromagnetic interactions* (nuclear science and engineering)
- Law and society* (political sciences)
- Economic analysis for business decisions* (economics)
- Planning, communications and digital media* (urban studies)
- Developing musical structures* (music and theatre)
6. ਹਾਰਵਰਡ ਯੂਨੀਵਰਸਟੀ
ਇਸੇ ਤਰ੍ਹਾਂ ਅਮਰੀਕਾ ਦੇ ਕੈਂਬਰੇਜ ਵਿੱਚ ਹਾਰਵਰਡ ਯੂਨੀਵਰਸਟੀ ਨੇ ਲੋਕਾਂ ਲਈ ਕੁਝ ਕੋਰਸ ਸ਼ੁਰੂ ਕੀਤੇ ਹਨ।

ਤਸਵੀਰ ਸਰੋਤ, Darren McCollester/Getty Images
ਇਹ ਉਹ ਕੋਰਸ ਹਨ ਜੋ ਈਡੀਐਕਸ ਪਲੇਟਫਾਰਮ 'ਤੇ ਉਪਲਬਧ ਹਨ:
- Ancient masterpieces of world literatureObras maestras de la literatura mundial* (literature)
- Humanitarian response to conflict and disaster* (sociology)
- Science & Cooking: From Haute Cuisine to Soft Matter Science * (science)
- Visualizing Japan (1850-1930): Occidentalization, protest, modernity* (history)
- Architectural imagination* (architecture)
7. ਪ੍ਰਿੰਸਟਨ ਯੂਨੀਵਰਸਟੀ

ਤਸਵੀਰ ਸਰੋਤ, AlexeyPelikh/Getty Images
ਪ੍ਰਿੰਸਟਨ ਯੂਨੀਵਰਸਟੀ ਨਿਊ ਜਰਸੀ ਵਿੱਚ ਸਥਿਤ ਹੈ। ਟਾਇਮਜ਼ ਹਾਇਰ ਐਜੁਕੇਸ਼ਨ ਮੈਗਜ਼ੀਨ ਮੁਤਾਬਕ ਇਹ ਯੂਨੀਵਰਸਟੀ ਅਮਰੀਕਾ ਦੀ ਚੌਥੀ ਪੁਰਾਣੀ ਅਤੇ ਦੁਨੀਆਂ ਦੀ ਸੱਤਵੀਂ ਬਿਹਤਰੀਨ ਯੂਨੀਵਰਸਿਟੀ ਹੈ।
ਇਸਦੇ ਔਨਲਾਈਨ ਕੋਰਸ ਹਨ:
- Making government work in hard places* (political sciences)
- The art of structural engineering: Bridges* (engineering)
- Writing: The science of delivery* (social sciences)
- The brain: A user's guide* (biology)
- Global history lab* (history)
8. ਇੰਮਪੀਰਿਅਲ ਕਾਲਜ ਲੰਡਨ
ਇੰਮਪੀਰਿਅਲ ਕਾਲਜ ਨੇ ਜ਼ਿਆਦਾਤਰ ਵਪਾਰਕ ਅਤੇ ਅਰਥ ਸ਼ਾਸਤਰ ਦੇ ਕੋਰਸ ਆਨਲਾਈਨ ਆਫ਼ਰ ਕੀਤੇ ਹਨ।
- Accounting essentials for MBA success* (business)
- Data analysis essentials for MBA success* (economics)
- Finance essentials for MBA success* (economics)
- Maths essentials for MBA success* (economics)
9. ਯੂਨੀਵਰਸਿਟੀ ਆਫ਼ ਸ਼ਿਕਾਗੋ
ਟਾਇਮਜ਼ ਹਾਇਰ ਐਜੂਕੇਸ਼ਨ ਮੈਗਜ਼ੀਨ ਵਿੱਚ ਯੂਨੀਵਰਸਿਟੀ ਆਫ਼ ਸ਼ਿਕਾਗੋ ਨੂੰ ਬਿਹਤਰੀਨ ਯੂਨੀਵਰਸਿਟੀਆਂ ਵਿੱਚੋਂ 9ਵਾਂ ਸਥਾਨ ਮਿਲਿਆ ਹੈ।

ਤਸਵੀਰ ਸਰੋਤ, Getty Images
- Understanding the brain: The neurobiology of everyday life* (biology)
- Critical issues in urban education* (social sciences)
- Global warming: The science and modeling of climate change* (environmental sciences)
- Asset pricing: Part 1* (economics)
- Sales strategies* (business)
10. ਯੂਨੀਵਰਸਿਟੀ ਆਫ਼ ਪੈਨਸੀਲਵੇਨੀਆ
ਇਸ ਯੂਨੀਵਰਸਿਟੀ ਵੱਲੋਂ ਇਹ ਮੁਫ਼ਤ ਕੋਰਸ ਉਪਲੱਬਧ ਹਨ:
- Modern contemporary American poetry* (arts and humanities)
- Introduction to marketing* (economics/business)
- Vital signs: Understanding what the body is telling us* (biology)
- Greek and Roman mythology* (history and philosophy)
- Design: Creation of artifacts in society* (art)