ਸ਼ਸ਼ੀ ਕਪੂਰ ’ਤੇ ਹੋਈ ਗ਼ਲਤੀ ਲਈ ਬੀਬੀਸੀ ਨੇ ਮੰਗੀ ਮਾਫੀ

ਸ਼ਸ਼ੀ ਕਪੂਰ Image copyright Getty Images

ਸ਼ਸ਼ੀ ਕਪੂਰ ਦੀ ਮੌਤ ਦੀ ਖ਼ਬਰ ਦਿਖਾਂਉਣ ਵੇਲੇ ਆਪਣੇ ਰਾਤ ਦਸ ਵਜੇ ਦੇ ਬੁਲੇਟਿਨ ਵਿੱਚ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਦੇ ਗਾਨੇ ਵਿਖਾਉਣ ਲਈ ਬੀਬੀਸੀ ਨੇ ਮਾਫੀ ਮੰਗੀ ਹੈ।

ਸੋਮਵਾਰ ਰਾਤ ਦਸ ਵਜੇ ਦੇ ਟੀਵੀ ਪ੍ਰੇਗਰਾਮ ਨਿਊਜ਼ ਐਟ ਟੇਨ ਵਿੱਚ ਪ੍ਰੇਜੈਂਟਰ ਹਿਊ ਏਡਵਰਡਸ ਨੇ 79 ਸਾਲਾ ਸ਼ਸ਼ੀ ਕਪੂਰ ਦੀ ਮੌਤ ਦੀ ਖ਼ਬਰ ਪੜ੍ਹੀ ਅਤੇ ਇਸ ਦੌਰਾਨ ਦੋ ਵੀਡੀਓ ਕਲਿਪਸ ਚਲਾਏ।

ਪਰ ਦੋਵੇਂ ਹੀ ਵੀਡੀਓ ਕਲਿਪਸ ਵਿੱਚ ਸ਼ਸ਼ੀ ਕਪੂਰ ਨਹੀਂ ਸਨ। ਇੱਕ ਵੀਡੀਓ ਕਲਿੱਪ ਵਿੱਚ ਸ਼ਸ਼ੀ ਕਪੂਰ ਦੇ ਭਤੀਜੇ ਰਿਸ਼ੀ ਕਪੂਰ ਸਨ ਅਤੇ ਦੂੱਜੇ ਵਿੱਚ ਅਮਿਤਾਭ ਬੱਚਨ।

ਇਸ ਤਰ੍ਹਾਂ ਦਿੱਤੀ ਗਈ ਸ਼ਸ਼ੀ ਕਪੂਰ ਨੂੰ ਸ਼ਰਧਾਂਜਲੀ

ਫ਼ਿਲਮਫੇਅਰ ਐਵਾਰਡ ਵਿੱਚ ਬਾਲੀਵੁੱਡ ਦੇ ਟਸ਼ਨ

ਬੁਲੇਟਿਨ ਦੇ ਪ੍ਰਸਾਰਣ ਦੇ ਕੁੱਝ ਹੀ ਸਮੇ ਦੇ ਬਾਅਦ ਪ੍ਰੋਗਰਾਮ ਦੇ ਸੰਪਾਦਕ ਪਾਲ ਰਾਇਲ ਨੇ ਟਵਿਟਰ ਉੱਤੇ ਇਸ ਗ਼ਲਤੀ ਦੀ ਮਾਫੀ ਮੰਗੀ।

Image copyright Twitter

ਬੀਬੀਸੀ ਦੇ ਕੁਝ ਆਪਣੇ ਵੱਡੇ ਸਿਤਾਰੀਆਂ ਨੇ ਸੋਸ਼ਲ ਮੀਡਿਆ ਉੱਤੇ ਇਸ ਗਲਤੀ ਦੀ ਆਲੋਚਨਾ ਕੀਤੀ।

ਬੀਬੀਸੀ ਦੀ ਮਸ਼ਹੂਰ ਸਿਰੀਜ਼ ਸਿਟਿਜ਼ਨ ਖ਼ਾਨ ਦੇ ਸਾਥੀ-ਲੇਖਕ ਆਦਿਲ ਨੇ ਟਵੀਟ ਕੀਤਾ, "ਬੀਬੀਸੀ ਵਿੱਚ ਕਿਸੇ ਨੂੰ ਲੱਗਾ ਕਿ ਵੀਡੀਓ ਵਿੱਚ ਦਿੱਖਣ ਵਾਲਾ ਭੂਰਾ ਆਦਮੀ ਉਹੀ ਹੈ। ਇਸ ਤੋਂ ਵੀ ਬੁਰੀ ਤਾਂ ਇਹ ਗੱਲ ਹੈ ਕਿ ਜਿਨ੍ਹਾਂ ਦੋ ਕਲਾਕਾਰਾਂ ਨੂੰ ਵਖਾਇਆ ਗਿਆ, ਉਹ ਦੋਵੇਂ ਜਿੰਦਾ ਹਨ। ਇਹ ਗ਼ਲਤ ਗੱਲ ਹੈ ਕਿਉਂਕਿ ਇਸ ਦੀ ਪੁਸ਼ਟੀ ਲਈ ਕੁਝ ਹੀ ਪਲ ਲੱਗਦੇ। ਸਾਵਧਾਨੀ ਨਹੀਂ ਵਰਤੀ ਗਈ।"

ਬੀਬੀਸੀ ਰੇਡੀਓ 4 'ਤੇ ਸੈਟਰਡੇ ਲਾਇਵ ਪ੍ਰੋਗਰਾਮ ਪੇਸ਼ ਕਰਨ ਵਾਲੀ ਅਸਮਾ ਮੀਰ ਨੇ ਕਿਹਾ ਕਿ ਉਹ ਇਸ ਗ਼ਲਤੀ ਤੋਂ ਬੁਰੀ ਤਰ੍ਹਾਂ ਨਾਲ ਖਿਝ ਗਈ।

ਬੀਬੀਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਸ਼ੀ ਕਪੂਰ ਦੀ ਮੌਤ ਦੀ ਖ਼ਬਰ ਦੱਸਣ ਲਈ ਗਲਤ ਤਸਵੀਰ ਦਾ ਇਸਤੇਮਾਲ ਕੀਤਾ ਗਿਆ। ਬੀਬੀਸੀ ਨਿਊਜ ਏਟ ਟੇਨ ਇਸਦੇ ਲਈ ਅਫ਼ਸੋਸ ਜ਼ਾਹਰ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)