ਇੱਕ ਅਫ਼ਰੀਕੀ ਨੌਜਵਾਨ ਦੀ ਆਪਣੇ ਮੁਲਕ ਤੋਂ ਯੂਰਪ ਦੇ ਸਫ਼ਰ ਦੀ ਕਹਾਣੀ

ਹਾਰੂਨ ਅਹਿਮਦ Image copyright Getty Images
ਫੋਟੋ ਕੈਪਸ਼ਨ ਹਜਾਰਾਂ ਅਫ਼ਰੀਕੀ ਨੌਜਵਾਨ ਇੱਕ ਖੁਸ਼ਗਵਾਰ ਜਿੰਦਗੀ ਦੀ ਭਾਲ ਵਿੱਚ ਯੂਰਪ ਪਹੁੰਚਦੇ ਹਨ

ਹਾਰੂਨ ਅਹਿਮਦ ਉਨ੍ਹਾਂ ਹਜਾਰਾਂ ਇਥੋਪੀਅਨ ਨੌਜਵਾਨਾਂ ਵਿੱਚੋਂ ਹੈ ਜਿਨ੍ਹਾਂ ਨੇ ਇੱਕ ਖੁਸ਼ਗਵਾਰ ਜਿੰਦਗੀ ਦੀ ਭਾਲ ਵਿੱਚ ਸਹਾਰਾ ਤੋਂ ਲਿਬੀਆ ਅਤੇ ਇੱਥੋਂ ਯੂਰਪ ਗਏ।

ਤਿੰਨ ਤਸਕਰਾਂ ਦੇ ਹੱਥੋਂ ਮਹੀਨਿਆਂ ਦੇ ਤਸੀਹੇ ਝੱਲਣ ਤੋਂ ਬਾਅਦ ਹਾਰੂਨ ਆਪਣੇ ਸਫ਼ਰ ਦੇ ਅਖ਼ੀਰ ਵਿੱਚ ਜਰਮਨੀ ਪਹੁੰਚੇ। ਗੁਲਾਮਾਂ ਦੇ ਇਹ ਵਪਾਰੀ ਵਿਦੇਸ਼ੀਆਂ ਨੂੰ ਇਨ੍ਹਾਂ ਨੂੰ ਪਸ਼ੂਆਂ ਵਾਂਗ ਵੇਚਦੇ ਸਨ।

ਬੀਬੀਸੀ ਦੀ ਓਰਮੋ ਸੇਵਾ ਦੀ ਬਕੇਲਾ ਏਟੋਮਾ ਨੇ ਹਾਰੂਨ ਦੀ ਭਰੀ ਕਹਾਣੀ ਸੁਣੀ ਹੈ।

ਕੀ ਕਦੇ ਪਾਕਿਸਤਾਨ ਵਿੱਚ ਕੱਟੜਵਾਦ ਖ਼ਤਮ ਹੋਏਗਾ?

ਪ੍ਰਦੂਸ਼ਣ ਦੀ ਆਦਤ ਨਹੀਂ ਜਾਂ ਸ਼੍ਰੀਲੰਕਾ ਦੇ ਖਿਡਾਰੀਆਂ ਦਾ 'ਡਰਾਮਾ'?

ਕੌਣ ਹੈ ਹਾਰੂਨ ?

27 ਸਾਲਾ ਹਾਰੂਨ ਦਾ ਜਨਮ ਇਥੋਪੀਆ ਦੇ ਬਾਲੇ ਸੂਬੇ ਵਿੱਚ ਅਗਰਫ਼ਾ ਵਿੱਚ ਹੋਇਆ।

ਇਥੋਪੀਆ ਵਿੱਚੋਂ ਸਭ ਤੋਂ ਵੱਧ ਲੋਕ ਬਾਲੇ ਵਿੱਚੋਂ ਹੀ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਹਿਜਰਤ ਕਰਦੇ ਹਨ। ਬੇਰੁਜ਼ਗਾਰੀ ਕਾਰਨ ਹਾਰੂਨ ਨੇ 2013 ਵਿੱਚ ਪਰਵਾਸ ਕਰਨ ਦਾ ਫ਼ੈਸਲਾ ਲਿਆ।

Image copyright HARUN AHMED
ਫੋਟੋ ਕੈਪਸ਼ਨ ਹਾਰੂਨ ਅਹਿਮਦ

ਸੁਡਾਨ ਵਿੱਚ ਇੱਕ ਸਾਲ ਤੋਂ ਵੱਧ ਰਹਿਣ ਮਗਰੋਂ ਬਾਕੀ ਪਰਵਾਸੀਆਂ ਸਮੇਤ ਹਰੇਕ ਤਸਕਰ ਨੂੰ 600 ਡਾਲਰ ਦੇਣ ਮਗਰੋਂ ਮੈਂ ਲਿਬੀਆ ਲਈ ਸਫ਼ਰ ਸ਼ੁਰੂ ਕੀਤਾ।

ਇੱਕ ਟੱਰਕ ਵਿੱਚ 98 ਪਰਵਾਸੀ ਸਨ। ਅਸੀਂ ਇੱਕ ਦੂਜੇ ਉੱਪਰ ਬੈਠਣ ਲਈ ਮਜਬੂਰ ਸੀ ਤੇ ਗਰਮੀਂ ਬਰਦਾਸ਼ਤ ਤੋਂ ਬਾਹਰ ਸੀ।

ਰਾਹ ਵਿੱਚ ਹਥਿਆਰਬੰਦ ਲੋਕ ਸਨ ਜਿਨ੍ਹਾਂ ਨੇ ਸਾਨੂੰ ਲੁੱਟ ਲਿਆ।

ਅਸਲੀ ਸਮਸਿੱਆ ਤਾਂ ਸਰਹੱਦ ਉੱਪਰ ਸ਼ੁਰੂ ਹੋਈ। ਛੇ ਦਿਨਾਂ ਦੇ ਔਖੇ ਸਫ਼ਰ ਮਗਰੋਂ ਅਸੀਂ ਮਿਸਰ, ਲਿਬੀਆ ਤੇ ਚਾਦ ਦੀ ਸਰਹੱਦ 'ਤੇ ਪਹੁੰਚੇ। ਇੱਥੇ ਤਸਕਰਾਂ ਨੇ ਪਰਵਾਸੀਆਂ ਦਾ ਵਟਾਂਦਰਾ ਕਰਨਾ ਸੀ ਪਰ ਕੋਈ ਗੜਬੜ ਹੋ ਗਈ।

'ਫ਼ਿਰੌਤੀ ਦੇਣ ਲਈ ਘਰੋਂ ਪੈਸੇ ਮੰਗਵਾਏ'

ਸਰਹੱਦ 'ਤੇ ਸਾਨੂੰ ਇੱਕ ਗਿਰੋਹ ਨੇ ਫੜ ਲਿਆ ਤੇ ਸਾਨੂੰ ਚਾਦ ਲੈ ਗਏ। ਸਾਨੂੰ ਸਹਾਰਾ ਦੇ ਰੇਗਿਸਤਾਨ ਰਾਹੀਂ ਆਪਣੇ ਕੈਂਪ ਤੱਕ ਲਿਜਾਣ ਵਿੱਚ ਉਨ੍ਹਾਂ ਨੂੰ ਦੋ ਦਿਨ ਲੱਗੇ।

ਅਰਬੀ ਬੋਲੀ ਵਿੱਚ ਇੱਕ ਵਾਰ ਸਾਨੂੰ ਸਮਝਾਇਆ ਕਿ ਉਹ ਕੀ ਚਹੁੰਦੇ ਸਨ।

ਉਹ ਇੱਕ ਕਾਰ ਲਿਆਏ ਤੇ ਸਾਨੂੰ ਕਿਹਾ ਕਿ ਤੁਹਾਡੇ ਵਿੱਚੋ ਜਿੰਨ੍ਹਾਂ ਕੋਲ 4000 ਡਾਲਰ ਹਨ ਬੈਠ ਜਾਓ ਬਾਕੀਆਂ ਨੂੰ ਬਾਹਰ ਰਹਿਣਾ ਪਵੇਗਾ।

ਵਿਦੇਸ਼ੀ ਯੂਨੀਵਰਸਿਟੀਆਂ 'ਚ ਮੁਫ਼ਤ ਪੜ੍ਹਾਈ, ਕਿਵੇਂ ?

ਉਹ ਸ਼ਹਿਰ ਜਿੱਥੋਂ ਦੀਆਂ ਕੰਧਾਂ 'ਚ ਹਜ਼ਾਰਾਂ ਟਨ ਹੀਰੇ ਹਨ

ਸਾਡੇ ਕੋਲ ਪੈਸੇ ਨਹੀਂ ਸਨ ਪਰ ਅਸੀਂ ਆਪਸ ਵਿੱਚ ਗੱਲ ਕਰਕੇ ਫ਼ੈਸਲਾ ਕੀਤਾ ਕਿ ਅਸੀਂ ਕਹਿ ਦੇਵਾਂਗੇ ਕਿ ਸਾਡੇ ਕੋਲ ਪੈਸੇ ਹਨ। ਤਾਂ ਕਿ ਅਸੀਂ ਕਿਵੇਂ ਨਾ ਕਿਵੇਂ ਗੱਡੀ ਵਿੱਚ ਬੈਠ ਜਾਈਏ।

ਹਾਰੂਨ ਦੋਸਤਾਂ ਸਮੇਤ ਤਿੰਨ ਦਿਨਾਂ ਦੇ ਸਫ਼ਰ ਮਗਰੋਂ ਪਰਵਾਸੀਆਂ ਦੀ ਮੰਡੀ ਵਾਲੀ ਥਾਂ ਪਹੁੰਚੇ।

ਅੱਗੇ ਜਾ ਕੇ ਸਪਸ਼ਟ ਹੋ ਗਿਆ ਕਿ ਜਿਨ੍ਹਾਂ ਕੋਲ 4000 ਡਾਲਰ ਨਹੀਂ ਹਨ ਉਨ੍ਹਾਂ ਦਾ ਦੁੱਖਦਾਈ ਭਵਿੱਖ ਕੀ ਹੋਵੇਗਾ। ਸਾਫ਼ ਸੀ ਕਿ ਉਨ੍ਹਾਂ ਨੂੰ ਅੱਗੇ ਵੇਚਿਆ ਜਾਵੇਗਾ।

Image copyright AFP

ਉੱਥੇ ਹੋਰ ਵੀ ਪਰਵਾਸੀ ਸਨ। ਜਿਨ੍ਹਾਂ ਵਿੱਚੋਂ ਜਿਆਦਾਤਰ ਸੋਮਾਲੀਆ ਮੂਲ ਦੇ ਸਨ। ਉਨ੍ਹਾਂ ਨੇ ਬਹੁਤ ਤਕਲੀਫ਼ਾਂ ਝੱਲੀਆਂ ਸਨ ਤੇ ਹੁਣ ਤਾਂ ਉਹ ਆਪਣੇ ਆਪ ਨੂੰ ਇਨਸਾਨ ਮੰਨਣੋਂ ਵੀ ਹਟ ਗਏ ਸਨ।

ਅਸੀਂ ਵੀ ਬਹੁਤ ਤਕਲੀਫ਼ਾਂ ਝੱਲੀਆਂ। ਉਹ ਸਾਨੂੰ ਤੇਲ ਮਿਲਿਆ ਗਰਮ ਪਾਣੀ ਪਿਆਉਂਦੇ ਤਾਂ ਕਿ ਅਸੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੈਸੇ ਦੇ ਦੇਈਏ। ਸਾਨੂੰ ਬਹੁਤ ਥੋੜ੍ਹਾ ਖਾਣਾ ਮਿਲਦਾ ਸੀ, ਦਿਨ ਵਿੱਚ ਸਿਰਫ਼ ਇੱਕ ਵਾਰ । ਸਾਨੂੰ ਤਸੀਹੇ ਦਿੱਤੇ ਜਾਂਦੇ ਉਹ ਵੱਖ।

ਹਾਰੂਨ ਕੋਲ ਦੇਣ ਲਈ ਪੈਸੇ ਨਾ ਹੋਣ ਕਰਕੇ 31 ਹੋਰ ਇਥੋਪੀਅਨਾਂ ਦੇ ਨਾਲ 80 ਦਿਨਾਂ ਤੱਕ ਇੱਥੇ ਰੁਕਣਾ ਪਿਆ।

'ਪੈਸੇ ਨਾ ਦੇ ਸਕਣ ਕਰਕੇ ਤਸਕਰਾਂ ਨੇ ਵੇਚ ਦਿੱਤੇ'

ਅਖ਼ੀਰ ਤਸਕਰ ਥੱਕ ਗਏ। ਉਨ੍ਹਾਂ ਕਿਹਾ ਕਿ "ਤੁਸੀਂ ਸਾਨੂੰ ਪੈਸੇ ਨਹੀਂ ਦੇਣੇ ਤਾਂ ਅਸੀਂ ਤੁਹਾਨੂੰ ਵੇਚਾਂਗੇ"

ਸਾਡੇ ਕੋਲ ਦੋ ਮਹੀਨੇ ਤੋਂ ਵੱਧ ਦਾ ਖਾਣਾ ਨਹੀਂ ਸੀ ਤੇ ਉਨ੍ਹਾਂ ਨੇ ਸਾਨੂੰ ਖਵਾਇਆ ਨਹੀਂ ਜਿਸ ਕਰਕੇ ਅਸੀਂ ਕਮਜ਼ੋਰ ਹੋ ਗਏ। ਨਤੀਜਾ ਇਹ ਹੋਇਆ ਕਿ ਸਾਨੂੰ ਖਰੀਦਣ ਵਾਲੇ ਨੇ ਸਾਨੂੰ ਖਰੀਦਣ ਤੋਂ ਮਨ੍ਹਾਂ ਕਰ ਦਿੱਤਾ ਕਿ ਇਨ੍ਹਾਂ ਦੇ ਤਾਂ ਗੁਰਦਾ ਵੀ ਨਹੀਂ ਹੈ।

ਅਖ਼ੀਰ ਤਸਕਰਾਂ ਨੂੰ ਲਿਬੀਆ ਦੇ ਸਾਬਾ ਸ਼ਹਿਰ ਤੋਂ ਸਾਡਾ ਗਾਹਕ ਮਿਲ ਗਿਆ। ਉਸ ਨੇ ਸਾਡੇ ਵਿੱਚੋਂ ਹਰੇਕ ਲਈ 3000 ਡਾਲਰ ਚੁਕਾਏ।

ਉਸਦੀ ਕਾਰ ਵਿੱਚ ਜਾਂਦਿਆਂ ਸਾਨੂੰ ਲੱਗ ਰਿਹਾ ਸੀ ਕਿ ਜੋ ਕੁੱਝ ਅਸੀਂ ਵੇਖ ਆਏ ਹਾਂ ਇਸ ਤੋਂ ਬੁਰਾ ਕੁੱਝ ਹੋਰ ਸਾਡੇ ਨਾਲ ਨਹੀਂ ਹੋ ਸਕਦਾ ਪਰ ਚਾਰ ਦਿਨਾਂ ਦੇ ਸਫ਼ਰ ਮਗਰੋਂ ਅਸੀਂ ਸਾਬਾ ਪਹੁੰਚੇ ਜਿੱਥੇ ਅਸੀਂ ਇੱਕ ਗੈਰ ਮਨੁੱਖੀ ਦੁੱਖ ਝੱਲਣਾ ਸੀ।

ਤਸਵੀਰਾਂ : ਗੋਆ 'ਚ ਓਖੀ ਦੀ ਆਮਦ

ਫ਼ਿਰ ਕਿਸ ਦਲੀਲ ਕਰਕੇ ਜਗਤਾਰ ਦੀ ਰਿਮਾਂਡ ਵਧੀ?

'ਤਸ਼ੱਦਦ ਦੀ ਹੱਦ'

ਹਾਰੂਨ ਮੁਤਾਬਕ ਉਹ ਸਾਡੇ ਸਿਰਾਂ 'ਤੇ ਪੋਲੋਥੀਨ ਦੇ ਬੈਗ ਪਾ ਦਿੰਦੇ ਅਤੇ ਪਾਣੀ ਦੇ ਢੋਲਾਂ ਵਿੱਚ ਸਾਡੇ ਸਿਰ ਡਬੋ ਕੇ ਸਟੀਲ ਦੀਆਂ ਤਾਰਾਂ ਨਾਲ ਕੁੱਟਦੇ।

ਜਦੋਂ ਤੱਕ ਕਿ ਹਾਰੂਨ ਤੇ ਉਸਦੇ ਸਾਥੀਆਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਨਹੀਂ ਮੰਗਾ ਲਏ ਉਨ੍ਹਾਂ ਇਹ ਤਸੀਹੇ ਇੱਕ ਮਹੀਨੇ ਤੱਕ ਝੱਲੇ।

Image copyright AFP

"ਉਨ੍ਹਾਂ ਨੇ ਸਾਨੂੰ ਜਾਣ ਦਿੱਤਾ ਪਰ ਸਾਡੇ ਬਹੁਤੀ ਦੂਰ ਜਾਣ ਤੋਂ ਪਹਿਲਾਂ ਹੀ ਸਾਨੂੰ ਕਿਸੇ ਹੋਰ ਗਿਰੋਹ ਨੇ ਫੜ੍ਹ ਲਿਆ ਤੇ ਕਿਹਾ ਕਿ ਜਦ ਤੱਕ ਸਾਡੇ ਵਿੱਚੋਂ ਹਰੇਕ 1000 ਡਾਲਰ ਨਹੀਂ ਦੇਵੇਗਾ ਉਹ ਸਾਨੂੰ ਜਾਣ ਨਹੀਂ ਦੇਣਗੇ।

ਤਸੀਹੇ ਤੇ ਘਸੁੰਨ ਜਾਰੀ ਰਹੇ। ਅਸੀਂ ਆਪਣੇ ਪਰਿਵਾਰਾਂ ਨੂੰ ਦੁਬਾਰਾ ਫੋਨ ਕਰਕੇ ਪੈਸੇ ਭੇਜਣ ਲਈ ਕਿਹਾ। ਇਸ ਵਾਰ ਉਨ੍ਹਾਂ ਨੇ ਸਾਡੇ ਲਈ ਆਪਣੇ ਪਸ਼ੂ, ਜਮੀਨ ਤੇ ਹੋਰ ਸਮਾਨ ਵੇਚ ਦਿੱਤਾ।

ਅਖ਼ੀਰ ਹਾਰੂਨ ਲਿਬੀਆ ਦੀ ਰਾਜਧਾਨੀ ਤਿਰਪੋਲੀ ਤੋਂ 70 ਕਿਲੋਮੀਟਰ ਉੱਤਰ ਵੱਲ ਪਹੁੰਚੇ।

ਉਨ੍ਹਾਂ ਮੁਤਾਬਕ, "ਇੱਥੇ ਹਾਲਾਤ ਕੁੱਝ ਸੁਖਾਵੇਂ ਸਨ। ਅਸੀਂ ਕੁੱਝ ਮਹੀਨਿਆਂ ਲਈ ਕੰਮ ਕੀਤਾ। ਸਾਨੂੰ ਜਿਹੜਾ ਵੀ ਕੰਮ ਮਿਲਿਆ ਅਸੀਂ ਕੀਤਾ। ਫੇਰ ਅਸੀਂ ਮੈਡੀਟਰੇਨੀਅਨ ਦੇ ਰਾਹ ਯੂਰਪ ਵੱਲ ਨਿਕਲ ਪਏ।"

ਬੰਦ ਕਮਰਾ ਬਣ ਸਕਦਾ ਹੈ ਮੌਤ ਦਾ ਸਬੱਬ !

ਰੋਹਿੰਗਿਆ ਸੰਕਟ: 'ਨਸਲਕੁਸ਼ੀ ਤੋਂ ਇਨਕਾਰ ਨਹੀਂ ਕਰ ਸਕਦੇ'

ਜੇ ਤੁਸੀਂ ਖ਼ੁਸ਼ ਨਸੀਬ ਨਾ ਹੋਏ ਤਾਂ ਪੁਲਿਸ ਤੁਹਾਨੂੰ ਫ਼ੜ ਕੇ ਜੇਲ੍ਹ ਵਿੱਚ ਸੁੱਟ ਦੇਵੇਗੀ ਤੇ ਤੁਹਾਨੂੰ ਤਸਕਰਾਂ ਨੂੰ 500 ਡਾਲਰ ਦੀ ਮਾਮੂਲੀ ਕੀਮਤ 'ਤੇ ਵੀ ਵੇਚਿਆ ਜਾ ਸਕਦਾ ਹੈ।

'ਜਰਮਨੀ ਵਿੱਚ ਮਿਲਿਆ ਰਿਫ਼ਿਊਜੀ ਦਾ ਦਰਜਾ'

ਹਾਰੂਨ ਖ਼ੁਸ਼ ਨਸੀਬ ਸਨ ਕਿ ਉਹ ਜਰਮਨੀ ਤੋਂ ਪਹਿਲਾਂ ਇਟਲੀ ਪਹੁੰਚ ਗਏ ਜਿੱਥੇ ਉਨ੍ਹਾਂ ਦੀ ਰਿਫ਼ਿਊਜੀ ਦੇ ਦਰਜੇ ਦੀ ਅਰਜੀ ਸਵੀਕਾਰ ਹੋ ਗਈ।

ਹੁਣ ਜਿੰਦਗੀ ਮੇਰੇ ਲਈ ਸਾਂਵੀਂ ਹੋ ਗਈ ਹੈ। ਪਰ ਸਫ਼ਰ ਦੌਰਾਨ ਜੋ ਕੁੱਝ ਮੈਂ ਝੱਲਿਆ ਅਤੇ ਜੋ ਰਾਹ ਵਿੱਚ ਰਹਿ ਗਏ ਸਦਾ ਲਈ ਉਨ੍ਹਾਂ ਦੀ ਯਾਦ ਦਿਲ ਵਿੱਚ ਬਣੀ ਰਹੇਗੀ।

Image copyright HARUN AHMED

ਅਸੀਂ ਆਪਣੇ ਇੱਕ ਦੋਸਤ ਨੂੰ ਮਿਸਰ ਤੇ ਲਿਬੀਆ ਦੀ ਸਰਹੱਦ ਤੇ ਦਫ਼ਨਾਇਆ। ਦੋ ਹੋਰ ਸਾਨੂੰ ਸਾਬਾ ਸ਼ਹਿਰ ਵਿੱਚ ਛੱਡ ਗਏ। ਮੈਨੂੰ ਨਹੀਂ ਪਤਾ ਕਿ ਉਹ ਜਿਉਂਦੇ ਹਨ ਕੀ ਨਹੀਂ।

ਬਲਾਤਕਾਰ ਪੀੜਤ ਬੱਚੀ ਦੀ ਧੀ ਨੂੰ ਮਿਲੇ ‘ਮਾਪੇ’

'ਖ਼ੁਦਾ ਨੇ ਮੇਰੇ ਜ਼ਖ਼ਮ 'ਤੇ ਮਰਹਮ ਲਾ ਦਿੱਤਾ'

'ਸਿਆਸੀ ਹਾਲਾਤ ਨੇ ਦੇਸ ਛੱਡਣ ਲਈ ਮਜਬੂਰ ਕੀਤਾ'

ਕੀ ਹਾਰੂਨ ਇਸ ਸਭ ਦੇ ਬਾਵਜੂਦ ਦੁਬਾਰਾ ਸਫ਼ਰ ਕਰੇਗਾ ਇਸ ਬਾਰੇ ਉਹ ਕੁਝ ਨਹੀਂ ਕਹਿੰਦਾ।

ਇਮਾਨਦਾਰੀ ਨਾਲ ਦੱਸਾਂ ਤਾਂ ਜਦੋਂ ਮੈਂ ਆਪਣਾ ਮੁਲਕ ਛੱਡਿਆ ਤਾਂ ਮੈਨੂੰ ਗਿਆਨ ਨਹੀਂ ਸੀ। ਮੈਂ ਸਕੂਲ ਗਿਆ ਹੁੰਦਾ ਜਾਂ ਉੱਥੇ ਕੰਮ ਕੀਤਾ ਹੁੰਦਾ। ਮੈਂ ਲੋਕਾਂ ਨੂੰ ਜਾਂਦਿਆਂ ਵੇਖਿਆ ਤੇ ਦੇਸ ਦੀ ਸਿਆਸੀ ਹਾਲਾਤ ਨੇ ਮੈਨੂੰ ਭੱਜਣ ਮਜ਼ਬੂਰ ਕਰ ਦਿੱਤਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)