ਗੁਰਮੀਤ ਰਾਮ ਰਹੀਮ ਨੂੰ ਹਿਰਾਸਤ 'ਚੋਂ ਭਜਾਉਣ ਦੀ ਯੋਜਨਾ ਹਨੀਪ੍ਰੀਤ ਨੇ ਘੜੀ- ਪੁਲਿਸ

ਹਨੀਪ੍ਰੀਤ Image copyright COURTESY: HONEYPREET INSAN

ਪੁਲਿਸ ਮੁਤਾਬਕ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੁਲਿਸ ਹਿਰਾਸਤ ਵਿੱਚੋਂ ਪੰਚਕੁਲਾ ਅਦਾਲਤ ਤੋਂ ਭਜਾ ਕੇ ਲੈ ਜਾਣ ਦੀ ਯੋਜਨਾ ਉਨ੍ਹਾਂ ਦੀ ਸਹਾਇਕ ਹਨੀਪ੍ਰੀਤ ਅਤੇ ਹੋਰ ਨੇੜਲੇ ਪੈਰੋਕਾਰਾਂ ਨੇ ਬਣਾਈ ਸੀ।ਚਾਰਜਸ਼ੀਟ ਦੀ ਕਾਪੀ ਬੀਬੀਸੀ ਕੋਲ ਮੌਜੂਦ ਹੈ।

ਇਹ ਖੁਲਾਸਾ ਪਿਛਲੇ ਦਿਨੀਂ ਪੁਲਿਸ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਮੁਤਾਬਕ ਹਨੀਪ੍ਰੀਤ ਨੇ ਆਪਣੇ ਬਿਆਨ ਵਿੱਚ ਕੀਤਾ ਹੈ।

ਯੋਜਨਾ 25 ਅਗਸਤ ਨੂੰ ਬਣਾਈ ਗਈ ਸੀ। ਇਸ ਮੁਤਾਬਕ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਸਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਦੀ ਹਾਲਤ ਵਿੱਚ ਡੇਰਾ ਮੁਖੀ ਨੂੰ ਹਿਰਾਸਤ ਵਿੱਚੋਂ ਭਜਾਇਆ ਜਾਣਾ ਸੀ। ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਯੋਜਨਾ ਅਸਫ਼ਲ ਹੋ ਗਈ।

Image copyright Getty Images
ਫੋਟੋ ਕੈਪਸ਼ਨ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਭਗੌੜੀ ਰਹਿਣ ਤੋਂ ਬਾਅਦ ਪੁਲਿਸ ਗ੍ਰਿਫ਼ਤ 'ਚ ਹਨੀਪ੍ਰੀਤ

ਸਾਰੀ ਸਕੀਮ ਪੁਲਿਸ ਨੂੰ ਬਿਆਨ ਕਰਦਿਆਂ ਹਨੀਪ੍ਰੀਤ ਨੇ ਕਿਹਾ, "ਅਸੀਂ ਫ਼ੈਸਲਾ ਲਿਆ ਸੀ ਕਿ ਪੱਥਰਾਂ, ਡਾਂਗਾਂ ਤੇ ਪੈਟਰੋਲ ਨਾਲ ਲੈਸ ਪੈਰੋਕਾਰ ਅੱਗਾਂ ਲਾਉਣਗੇ। ਇਸ ਨਾਲ ਪੁਲਿਸ ਤੇ ਪ੍ਰਸ਼ਾਸਨ ਦਾ ਧਿਆਨ ਭਟਕ ਜਾਵੇਗਾ ਅਤੇ ਅਸੀਂ 'ਪਿਤਾ ਜੀ' ਨੂੰ ਕੋਰਟ ਕੰਪਲੈਕਸ ਵਿੱਚ ਪੁਲਿਸ ਹਿਰਾਸਤ 'ਚੋਂ ਛੁ਼ਡਾ ਲਵਾਂਗੇ।"

ਹਨੀਪ੍ਰੀਤ ਨੇ ਕਿਹਾ ਕਿ ਯੋਜਨਾ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਲੋਕਾਂ ਨੂੰ ਨਿਸ਼ਚਿਤ ਭੂਮਿਕਾਵਾਂ ਦਿੱਤੀਆਂ ਗਈਆਂ ਸਨ।

ਹਾਲਾਂਕਿ ਹਾਈ ਕੋਰਟ ਵੱਲੋਂ ਪ੍ਰਸ਼ਾਸਨ ਨੂੰ ਭੀੜ ਖਿੰਡਾਉਣ ਦੇ ਦਿੱਤੇ ਹੁਕਮਾਂ ਨਾਲ ਯੋਜਨਾ ਪੁੱਠੀ ਪੈ ਗਈ।

ਪ੍ਰਿਅੰਕਾ ਤਨੇਜਾ ਕਿਵੇਂ ਬਣੀ ਹਨੀਪ੍ਰੀਤ ਇੰਸਾ?

'ਜੱਜ ਸਾਹਮਣੇ ਹਨੀਪ੍ਰੀਤ ਦੇ ਵੀ ਨਿਕਲੇ ਹੰਝੂ'

ਚਾਰਜਸ਼ੀਟ ਮੁਤਾਬਕ, "ਯੋਜਨਾ ਮੁਤਾਬਕ ਮੈਂ 'ਪਿਤਾ ਜੀ' ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਬੰਦਿਆਂ ਨੂੰ ਇਸ਼ਾਰਾ ਕਰ ਦਿੱਤਾ। ਪਰ ਪੁਲਿਸ ਡੇਰਾ ਮੁਖੀ ਨੂੰ ਹੈਲੀਕਾਪਟਰ ਵਿੱਚ ਲੈ ਗਈ।"

Image copyright HONEYPREETINSAN.ME

ਡੇਰਾ ਮੁਖੀ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪੰਚਕੂਲਾ 'ਚ ਹੋਈ ਹਿੰਸਾ 'ਚ 36 ਲੋਕ ਅਤੇ ਛੇ ਹੋਰ ਹਰਿਆਣਾ ਦੇ ਸਿਰਸਾ ਵਿੱਚ ਮਾਰੇ ਗਏ ਸਨ।

3 ਅਕਤੂਬਰ ਨੂੰ ਹਿਰਾਸਤ ਵਿੱਚ ਲਏ ਜਾਣ ਤੱਕ ਹਨੀਪ੍ਰੀਤ ਭਗੌੜੀ ਰਹੀ ਹੈ। ਉਸ ਖਿਲਾਫ਼ ਦੇਸ਼ਧ੍ਰੋਹ ਤੇ ਭੀੜ੍ਹ ਨੂੰ ਹਿੰਸਾ ਲਈ ਉਕਸਾਉਣ ਦੇ ਇਲਜ਼ਾਮ ਹਨ।

ਕੀ ਡੇਰੇ `ਚ ਸਮਲਿੰਗਤਾ ਛੱਡਣ ਦੀ ਪ੍ਰਤਿਗਿਆ ਦਵਾਈ ਜਾਂਦੀ ਸੀ?

ਵਿਸ਼ੇਸ਼ ਜਾਂਚ ਟੀਮ ਵੱਲੋਂ 1200 ਸਫ਼ਿਆਂ ਦੀ ਚਾਰਜਸ਼ੀਟ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਦਾਖ਼ਲ ਕੀਤੀ ਜਾ ਚੁਕੀ ਹੈ।

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ 20 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਗੁਰਮੀਤ ਰਾਮ ਰਹੀਮ 'ਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ।

Image copyright EPA
ਫੋਟੋ ਕੈਪਸ਼ਨ ਅਗਸਤ ਮਹੀਨੇ ਪੰਚਕੂਲਾ 'ਚ ਭੜਕੀ ਹਿੰਸਾ ਦਾ ਦ੍ਰਿਸ਼

ਪ੍ਰਿਅੰਕਾ ਤਨੇਜਾ ਤੋਂ ਹਨੀਪ੍ਰੀਤ

  • ਹਨੀਪ੍ਰੀਤ ਦੇ ਮਾਪਿਆਂ ਨੇ ਉਸ ਦਾ ਨਾਂ ਪ੍ਰਿਅੰਕਾ ਤਨੇਜਾ ਰੱਖਿਆ ਸੀ।
  • ਉਸ ਦਾ ਜਨਮ 1975 'ਚ ਹਰਿਆਣਾ ਦੇ ਫਤੇਹਾਬਾਦ 'ਚ ਹੋਇਆ।
  • ਰਾਮ ਰਹੀਮ ਨੇ ਹਨੀਪ੍ਰੀਤ ਨੂੰ 2009 'ਚ ਗੋਦ ਲਿਆ।
  • ਹਨੀਪ੍ਰੀਤ ਦਾ ਅਸਲ ਨਾਮ ਪ੍ਰਿਅੰਕਾ ਤਨੇਜਾ ਸੀ।
  • ਵਿਸ਼ਵਾਸ ਗੁਪਤਾ ਨਾਲ ਹਨੀਪ੍ਰੀਤ ਦਾ ਵਿਆਹ ਸਾਲ 1999 'ਚ ਹੋਇਆ।
  • ਦੋਹਾਂ ਦੇ ਪਰਿਵਾਰ ਡੇਰੇ ਨਾਲ ਲੰਬੇ ਸਮੇਂ ਤੋਂ ਜੁੜੇਆ ਹੋਏ ਸੀ।
  • 2011 'ਚ ਤਲਾਕ ਲਈ ਵਿਸ਼ਵਾਸ ਗੁਪਤਾ ਨੇ ਅਰਜ਼ੀ ਦਾਖ਼ਲ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)