ਬਿਟਕੁਆਇਨ ਨੂੰ ਲੈ ਕੇ ਸਰਕਾਰ ਘਬਰਾਹਟ ਵਿੱਚ?

Bitcoin Image copyright Getty Images

ਡਿਜਿਟਲ ਕਰੰਸੀ ਬਿਟਕੁਆਇਨ ਨੂੰ ਲੈ ਕੇ ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਬਿਟਕੁਆਇਨ ਨੂੰ ਕਾਗਜ਼ੀ ਪੈਸੇ ਵਜੋਂ 'ਕਨੂੰਨੀ ਮਾਨਤਾ' ਨਹੀਂ ਦਿੰਦੇ। ਬਿਟਕੁਆਇਨ ਵਪਾਰ ਨੂੰ ਲੈ ਕੇ ਕੋਈ ਦਿਸ਼ਾ ਨਿਰਦੇਸ਼ ਨਹੀਂ ਹਨ।

ਚੀਨ ਦੇ ਸੈਂਟਰਲ ਬੈਂਕ ਨੇ ਆਪਣੇ ਦੇਸ਼ ਵਿੱਚ ਬਿਟਕੁਆਇਨ ਦੇ ਲੈਣ ਦੇਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇੰਡੋਨੇਸ਼ੀਆ ਅਤੇ ਬੰਗਲਾਦੇਸ਼ ਨੇ ਇਸਦੇ ਅਦਾਇਗੀ ਉਪਕਰਣ 'ਤੇ ਰੋਕ ਲਗਾਈ ਹੈ।

ਕਿਸੇ ਖਾਸ ਕਨੂੰਨੀ ਢਾਂਚੇ ਤੋਂ ਬਿਨ੍ਹਾਂ ਹੀ ਔਨਲਾਈਨ ਬਿਟਕੁਆਇਨ ਵਪਾਰਕ ਤੌਰ 'ਤੇ ਕੰਮ ਕਰ ਰਹੇ ਹਨ। ਇੱਥੋਂ ਤੱਕ ਕਿ ਰਿਜ਼ਰਵ ਬੈਂਕ ਆਫ਼ ਇੰਡੀਆਂ ਵੀ ਘਬਰਾਹਟ ਵਿੱਚ ਹੈ।

ਬਿਟ-ਕੁਆਇਨ: ਅੰਬਰੀਂ ਚੜ੍ਹੀਆਂ ਦਰਾਂ ਦੀ ਚਿੰਤਾ ਕਿਉਂ?

EXCLUSIVE: ਜਦੋਂ ਅੰਬੇਡਕਰ ਨੇ ਕਿਹਾ ਭਾਰਤ 'ਚ ਲੋਕਤੰਤਰ ਕੰਮ ਨਹੀਂ ਕਰੇਗਾ

ਆਰਬੀਆਈ ਨੇ ਇਸ ਵਰਚੁਅਲ ਮੁਦਰਾ ਨੂੰ ਲੈ ਕੇ ਤੀਜੀ ਵਾਰ ਲੋਕਾਂ ਚੇਤਾਵਨੀ ਜਾਰੀ ਕੀਤੀ ਹੈ। ਪਰ ਕੀ ਕੋਈ ਸੁਣ ਰਿਹਾ ਹੈ?

ਮਾਹਰਾਂ ਦਾ ਦਾਅਵਾ ਹੈ ਕਿ ਭਾਰਤ ਵਿੱਚ ਮੰਗ ਸਪਲਾਈ 'ਤੇ ਭਾਰੂ ਪੈ ਰਹੀ ਹੈ। ਜਿਸ ਨਾਲ ਦੇਸ਼ ਵਿੱਚ ਬਿਟਕੁਆਇਨ ਦੀ ਕੀਮਤ ਕੌਮਾਂਤਰੀ ਕੀਮਤਾਂ ਨਾਲ 20 ਫੀਸਦ ਵੱਧ ਹੋ ਸਕਦੀ ਹੈ।

ਵਰਚੁਅਲ ਮੁਦਰਾ ਬਿਟਕੁਆਇਨ ਦੀ ਕੀਮਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇੱਕ ਬਿਟਕੁਆਇਨ ਦੀ ਕੀਮਤ ਪਹਿਲੀ ਵਾਰ 15 ਹਜ਼ਾਰ ਡਾਲਰ ਤੋਂ ਵੱਧ ਹੋਈ ਹੈ।

Image copyright EYEWIRE

ਯੂਨੋਕੁਆਇਨ, ਜ਼ੈਬਪੇਅ, ਕੁਆਇਨਸਿਕਊਰ ਅਤੇ ਬਿਟਕੁਆਇਨ ਏਟੀਐਮਸ ਸਮੇਤ ਘੱਟੋ ਘੱਟ 11 ਔਨਲਾਈਨ ਬਿਟਕੁਆਇਨ ਵਪਾਰਕ ਪਲੇਟਫਾਰਮ ਹਨ। ਜੋ ਦਾਅਵਾ ਕਰਦੇ ਹਨ ਕਿ 30,000 ਗਾਹਕ ਬਿਟਕੁਆਇਨ ਜ਼ਰੀਏ ਕਿਸੇ ਵੀ ਸਮੇਂ ਵਪਾਰ ਕਰਦੇ ਹਨ।

ਇੱਕ ਸੌਖੇ ਕਲਿੱਕ ਨਾਲ ਇੱਕ ਨਿਵੇਸ਼ਕ ਖਾਤਾ ਖੋਲ੍ਹ ਕੇ ਬਿਟਕੁਆਇਨ ਖਰੀਦਣ ਬਾਰੇ ਪਤਾ ਕਰ ਸਕਦਾ ਹੈ।

ਕੀ ਹੈ ਬਿਟ-ਕੁਆਇਨ

  • ਬਿਟ-ਕੁਆਇਨ ਇੱਕ ਵਰਚੁਅਲ ਮੁਦਰਾ ਹੈ ਜਿਸ 'ਤੇ ਕੋਈ ਸਰਕਾਰੀ ਕੰਟਰੋਲ ਨਹੀਂ ਹੈ।
  • ਇਸ ਮੁਦਰਾ ਨੂੰ ਕਿਸੇ ਬੈਂਕ ਨੇ ਜਾਰੀ ਨਹੀਂ ਕੀਤਾ। ਇਹ ਕਿਸੇ ਦੇਸ਼ ਦੀ ਮੁਦਰਾ ਨਹੀਂ ਹੈ ਇਸ ਲਈ ਇਸ 'ਤੇ ਕੋਈ ਟੈਕਸ ਨਹੀਂ ਲਗਾਉਂਦਾ।
  • ਬਿਟ-ਕੁਆਇਨ ਪੂਰੀ ਤਰ੍ਹਾਂ ਗੁਪਤ ਕਰੰਸੀ ਹੈ ਅਤੇ ਇਸਨੂੰ ਸਰਕਾਰ ਤੋਂ ਲੁਕਾ ਕੇ ਰੱਖਿਆ ਜਾਂਦਾ ਹੈ।
  • ਇਸ ਨੂੰ ਦੁਨੀਆਂ ਵਿੱਚ ਕਿਤੇ ਵੀ ਸਿੱਧਾ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ।
  • ਸ਼ੁਰੂਆਤ ਵਿੱਚ ਕੰਪਿਊਟਰ 'ਤੇ ਬਹੁਤ ਔਖੇ ਕੰਮਾਂ ਦੇ ਬਦਲੇ ਇਹ ਕ੍ਰਿਪਟੋ ਕਰੰਸੀ ਕਮਾਈ ਜਾਂਦੀ ਸੀ।

ਯੂਨੋਕੁਆਇਨ ਦੇ ਸਹਿ ਸੰਸਥਾਪਕ ਸਤਵਿਕ ਵਿਸ਼ਵਾਨਾਥਨ ਨੇ ਬੀਬੀਸੀ ਨੂੰ ਦੱਸਿਆ, ''ਪਿਛਲੇ ਸਾਲ ਸਾਡੇ ਕੋਲ ਇੱਕ ਲੱਖ ਰਜਿਸਟਰਡ ਗਾਹਕ ਸੀ ਅਤੇ ਹੁਣ ਸਾਡੇ ਕੋਲ 8 ਲੱਖ 50 ਹਜ਼ਾਰ ਰਜਿਸਟਰਡ ਗਾਹਕ ਹਨ।''

ਇਹ ਸਿਰਫ਼ ਔਨਲਾਈ ਵਪਾਰ ਹੀ ਨਹੀਂ ਹੈ। ਕੁਝ ਭਾਰਤੀ ਈ-ਕਮਰਸ ਪਲੇਟਫ਼ਾਰਮ ਨੇ ਡਿਜਿਟਲ ਮੁਦਰਾ ਨੂੰ ਪਛਾਣਨਾ ਵੀ ਸ਼ੁਰੂ ਕਰ ਦਿੱਤਾ ਹੈ।

Image copyright Getty Images

ਫਲਿੱਪਕਾਰਟ ਅਤੇ ਐਮੇਜ਼ੋਨ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਬਿਟਕੁਆਇਨ ਨੂੰ ਚਾਲੂ ਕਰੰਸੀ ਵਿੱਚ ਤਬਦੀਲ ਕਰਨ ਜਾਂ ਫਿਰ ਉਸਦੀ ਥਾਂ ਹੋਰ ਸਮਾਨ ਖ਼ਰੀਦਣ ਦਾ ਵਿਕਲਪ ਦਿੱਤਾ ਹੈ।

ਅਖ਼ੀਰ ਵਿੱਚ ਬਿਟਕੁਆਇਨ ਸਿਰਫ਼ ਇੱਕ ਡਿਜਿਟਲ ਕੋਡ ਨਾਲ ਖੁੱਲ੍ਹਿਆ ਹੋਇਆ ਸਾਫਟਵੇਅਰ ਹੈ। ਕੀ ਇਹ ਬੈਂਕ ਵਿੱਚ ਪੈਸਾ ਜਮਾਂ ਕਰਵਾਉਣ ਤੋਂ ਵੱਧ ਸੁਰੱਖਿਅਤ ਹੈ?

'ਦੁਬਈ ਜਾ ਕੇ ਪਤਾ ਲੱਗਿਆ ਅਸੀਂ ਕਿੰਨੇ ਖ਼ੁਸ਼ਕਿਸਮਤ ਹਾਂ'

'ਹਰ ਸਾਲ 12,000 ਨੇਪਾਲੀ ਕੁੜੀਆਂ ਨੂੰ ਵੇਚਿਆ ਜਾਂਦਾ ਹੈ'

'ਅਸੀਂ ਸ਼ਰਮਿੰਦਾ ਹਾਂ, ਇਨਸਾਨ ਨਾਲੋਂ ਜਾਨਵਰ ਬਿਹਤਰ'

ਡਿਰੋ ਲੈਬਸ ਦੇ ਸਹਿ ਸੰਸਥਾਪਕ ਵਿਸ਼ਾਲ ਗੁਪਤਾ ਨੇ ਬੀਬੀਸੀ ਨੂੰ ਦੱਸਿਆ, ''ਬਿਟਕੁਆਇਨ ਨੂੰ ਸੁਰੱਖਿਅਤ ਰੱਖਣ ਲਈ ਕੋਈ ਆਰਕਿਟੈਕਚਰ ਨਹੀਂ ਹੈ। ਅਜੇ ਲੋਕ ਸਿਰਫ਼ ਇਸਦਾ ਪ੍ਰਿੰਟ ਲੈ ਕੇ ਇਸਨੂੰ ਲੌਕਰਾਂ ਵਿੱਚ ਹੀ ਰੱਖ ਰਹੇ ਹਨ।''

ਉਨ੍ਹਾਂ ਅੱਗੇ ਕਿਹਾ, ''ਸਰਕਾਰ ਇੱਕ ਗਲੋਬਲ ਵਾਲੇਟ ਰਜਿਸਟਰੀ ਸ਼ੁਰੂ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਲੈਣ-ਦੇਣ ਕੌਣ ਕਰ ਰਿਹਾ ਹੈ ਅਤੇ ਕਿੱਥੇ ਕੀਤਾ ਜਾ ਰਿਹਾ ਹੈ। ਜੇ ਮੇਰਾ ਬਿਟਕੁਆਇਨ ਚੋਰੀ ਹੁੰਦਾ ਹੈ ਤਾਂ ਗਲੋਬਲ ਵਾਲਟ ਜ਼ਰੀਏ ਇਸਨੂੰ ਟਰੈਕ ਕੀਤਾ ਜਾ ਸਕਦਾ ਹੈ।''

ਭਾਰਤ ਦੇ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਬੀਬੀਸੀ ਨੂੰ ਕਿਹਾ, ''ਇਹ ਮਹੱਤਵਪੂਰਨ ਹੈ ਕਿ ਅਸੀਂ ਤਕਨੋਲਜੀ ਨਾਲ ਅਪਣੀ ਰਫ਼ਤਾਰ ਬਣਾਈ ਰੱਖੀਏ ਅਤੇ ਕਨੂੰਨ ਵਿੱਚ ਲੋੜ ਅਨੁਸਾਰ ਬਦਲਾਅ ਕਰੀਏ। ਇਸ ਮੁੱਦੇ ਨੂੰ ਅੱਗੇ ਵਧਾਉਣ ਲਈ ਵਿੱਤ ਮੰਤਰਾਲੇ ਨੂੰ ਬਾਕੀ ਮੰਤਰਾਲਿਆਂ ਨਾਲ ਅੰਤਰ-ਵਿਭਾਗੀ ਗੱਲਬਾਤ ਕਰਨੀ ਚਾਹੀਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)