ਬਾਬਰੀ ਤੋਂ ਬਾਅਦ ਪਾਕਿਸਤਾਨ 'ਚ ਟੁੱਟੇ ਸਨ ਕਈ ਮੰਦਿਰ

ਪਾਕਿਸਤਾਨ ਦੇ ਮੰਦਿਰ Image copyright Getty Images
ਫੋਟੋ ਕੈਪਸ਼ਨ 8 ਦਸੰਬਰ 1992 'ਚ ਤੋੜਿਆ ਗਿਆ ਲਾਹੌਰ ਦਾ ਜੈਨ ਮੰਦਿਰ

ਜਦੋਂ ਹਿੰਦੂ ਕੱਟੜਪੰਥੀਆਂ ਨੇ ਅਯੁੱਧਿਆ 'ਚ ਬਾਬਰੀ ਮਸਜਿਦ ਢਾਈ ਸੀ ਤਾਂ ਘੱਟ ਹੀ ਲੋਕਾਂ ਨੇ ਸੋਚਿਆ ਹੋਵੇਗਾ ਕਿ ਗੁਆਂਢੀ ਮੁਲਕਾਂ 'ਚ ਇਸ ਦੀ ਕੀ ਪ੍ਰਤੀਕਿਰਿਆ ਹੋਵੇਗੀ।

ਹਿੰਦੂਆਂ ਦੀ ਘੱਟ ਗਿਣਤੀ ਅਬਾਦੀ ਪਾਕਿਸਤਾਨ 'ਚ ਵੀ ਰਹਿੰਦੀ ਹੈ ਅਤੇ ਇੱਥੇ ਉਨ੍ਹਾਂ ਧਾਰਮਿਕ ਸਥਾਨ ਵੀ ਹਨ, ਜਿੱਥੇ ਉਹ ਈਸ਼ਵਰ ਦੀ ਪੂਜਾ-ਅਰਚਨਾ ਕਰਦੇ ਹਨ।

ਪਰ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ ਤਾਂ ਪਾਕਿਸਤਾਨ 'ਚ ਇਸ 'ਤੇ ਪ੍ਰਤੀਕਿਰਿਆ ਹੋਣ 'ਚ ਜ਼ਿਆਦਾ ਸਮਾਂ ਨਹੀਂ ਲੱਗਾ।

Image copyright Shiraz Hassan/BBC
ਫੋਟੋ ਕੈਪਸ਼ਨ ਲਾਹੌਰ ਦੇ ਜੈਨ ਮੰਦਿਰ ਦੀ ਮੌਜੂਦਾ ਹਾਲਤ

ਬਾਬਰੀ ਮਸਜਿਦ ਤੋਂ ਪਾਕਿਸਤਾਨ 'ਚ ਤਕਰੀਬਨ 100 ਮੰਦਿਰਾਂ ਨੂੰ ਜਾਂ ਜ਼ਮੀਂਦੋਜ਼ ਕਰ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।

ਹਾਲਾਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੰਦਿਰ ਅਬਾਦ ਨਹੀਂ ਸਨ, ਮਸਲਨ ਇੱਥੇ ਰੋਜ਼ਾਨਾ ਵਾਂਗ ਪੂਜਾ-ਅਰਚਨਾ ਨਹੀਂ ਹੁੰਦੀ ਸੀ।

ਇਨਾਂ ਵਿੱਚ ਕੁਝ ਮੰਦਿਰਾਂ 'ਚ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਆਏ ਲੋਕਾਂ ਨੇ ਸ਼ਰਨ ਲਈ ਸੀ।

ਪਾਕਿਸਤਾਨ ਦੇ ਇਹ ਹਿੰਦੂ ਕਿਉਂ ਬਣੇ ਸਿੱਖ?

'ਅਸੀਂ ਸ਼ਰਮਿੰਦਾ ਹਾਂ, ਇਨਸਾਨ ਨਾਲੋਂ ਜਾਨਵਰ ਬਿਹਤਰ'

Image copyright Shiraz Hassan/BBC
ਫੋਟੋ ਕੈਪਸ਼ਨ ਰਾਵਲਪਿੰਡੀ ਦੇ ਕ੍ਰਿਸ਼ਣਾ ਮੰਦਿਰ ਦਾ ਗੁੰਬਦ, ਜਿਸ ਨੂੰ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਤੋੜ ਦਿੱਤਾ ਗਿਆ।

ਮੈਨੂੰ ਇਨਾਂ ਮੰਦਿਰਾਂ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਸਾਲ 1992 ਦੇ ਦਸੰਬਰ 'ਚ ਮੰਦਿਰਾਂ ਨੂੰ ਬਰਬਾਦ ਕਰਨ ਆਈ ਭੀੜ ਨੂੰ ਉਨ੍ਹਾਂ ਨੇ ਗੁਜ਼ਾਰਿਸ਼ ਕੀਤੀ ਸੀ ਕਿ ਇਨਾਂ ਮੰਦਿਰਾਂ ਨੂੰ ਛੱਡ ਦਿਓ।

ਉਸ ਵੇਲੇ ਨੂੰ ਯਾਦ ਕਰਦਿਆਂ ਲੋਕਾਂ ਨੇ ਦੱਸਿਆ, "ਅਸੀਂ ਉਨ੍ਹਾਂ ਨੂੰ ਕਿਹਾ...ਇਹ ਸਾਡੇ ਘਰ ਹਨ, ਸਾਡੇ 'ਤੇ ਹਮਲਾ ਨਾ ਕਰੋ।"

ਰਾਵਲਪਿੰਡੀ ਦੇ ਕ੍ਰਿਸ਼ਣ ਮੰਦਿਰ 'ਚ ਅੱਜ ਵੀ ਹਿੰਦੂ ਪੂਜਾ-ਪਾਠ ਕਰਨ ਆਉਂਦੇ ਹਨ।

ਸਰਕਾਰ ਚਾਹੁੰਦੀ ਤਾਂ ਇਸ ਦਾ ਸਿਖ਼ਰ ਫਿਰ ਤੋਂ ਬਣਾਇਆ ਜਾ ਸਕਦਾ ਹੈ।

ਪਾਕਿਸਤਾਨ ਦਾ ਪਹਿਲਾ ਮਹਿਲਾ ਕਾਮੇਡੀ ਗਰੁੱਪ 'ਖੁਆਤੂਨ'

ਪਾਕਿਸਤਾਨ: ਕਾਨੂੰਨ ਮੰਤਰੀ ਨੇ ਦਿੱਤਾ ਅਸਤੀਫ਼ਾ

Image copyright Shiraz Hassan/BBC
ਫੋਟੋ ਕੈਪਸ਼ਨ ਰਾਵਲਪਿੰਡੀ ਦੇ ਕਲਿਆਣ ਦਾਸ ਮੰਦਿਰ ਵਿੱਚ ਫਿਲਹਾਲ ਜੋਤਹੀਣ ਬੱਚਿਆਂ ਲਈ ਇੱਕ ਸਰਕਾਰੀ ਸਕੂਲ ਚੱਲ ਰਿਹਾ ਹੈ

ਸਕੂਲ ਦੇ ਅਧਿਕਾਰੀਆਂ ਨੇ ਦੱਸਿਆ ਕਿ 1992 'ਚ ਇੱਕ ਭੀੜ ਨੇ ਇਸ ਮੰਦਿਰ 'ਤੇ ਹਮਲਾ ਕਰ ਦਿੱਤਾ ਸੀ ਪਰ ਉਹ ਇਸ ਦੀ ਇਮਾਰਤ ਨੂੰ ਬਚਾਉਣ ਲਈ ਕਿਸੇ ਤਰ੍ਹਾਂ ਨਾਲ ਸਫਲ ਹੋ ਗਏ।

Image copyright Shiraz Hassan/BBC
ਫੋਟੋ ਕੈਪਸ਼ਨ ਪਾਕਿਸਤਾਨ ਦੇ ਝੇਲਮ ਸ਼ਹਿਰ ਦੇ ਇੱਕ ਵਿਰਾਨ ਮੰਦਿਰ ਦਾ ਦ੍ਰਿਸ਼

ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਸ ਮੰਦਿਰ ਨੂੰ ਜਿਸ ਨੇ ਵੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਖ਼ੁਦ ਇਸ ਦਾ ਨੁਕਸਾਨ ਚੁੱਕਣਾ ਪਿਆ।

ਕਦੀ ਹਮਲਾਵਰ ਜਖ਼ਮੀ ਹੋਇਆ ਤਾਂ ਕਦੀ ਉਸ ਦੀ ਮੌਤ ਹੋ ਗਈ।

ਸਾਲ 1992 'ਚ ਕੁਝ ਲੋਕਾਂ ਨੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਦੇ ਉਪਰਲੇ ਸਿਰੇ ਤੋਂ ਹੇਠਾਂ ਡਿੱਗ ਗਏ।

ਇਸ ਤੋਂ ਫਿਰ ਕਿਸੇ ਨੇ ਮੰਦਿਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।

"ਪਾਕਿਸਤਾਨ ਟੈਰੇਰਿਸਤਾਨ ਬਣ ਚੁਕਿਆ ਹੈ"

ਨਫ਼ਰਤ ਦੇ ਦੌਰ 'ਚ 'ਭਾਰਤ-ਪਾਕਿਸਤਾਨ' ਦੀ ਮੁਹੱਬਤ

Image copyright Shiraz Hassan/BBC
ਫੋਟੋ ਕੈਪਸ਼ਨ ਲਾਹੌਰ ਦੇ ਅਨਾਰਕਲੀ ਬਜ਼ਾਰ 'ਚ ਬੰਸੀਧਰ ਮੰਦਿਰ

ਲਾਹੌਰ ਦੇ ਅਨਾਰਕਲੀ ਬਜ਼ਾਰ 'ਚ ਬੰਸੀਧਰ ਮੰਦਿਰ ਨੂੰ 1992 'ਚ ਥੋੜਾ ਜਿਹਾ ਨੁਕਸਾਨ ਪਹੁੰਚਾਇਆ ਗਿਆ ਸੀ।

Image copyright Shiraz Hassan/BBC
ਫੋਟੋ ਕੈਪਸ਼ਨ ਇਹ ਤਸਵੀਰ ਲਾਹੌਰ ਦੇ ਹੀ ਸ਼ੀਤਲਾ ਦੇਵੀ ਮੰਦਿਰ ਦੀ ਹੈ।

ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਪਾਕਿਸਤਾਨ 'ਚ ਭੀੜ ਦੇ ਗੁੱਸੇ ਦਾ ਸ਼ਿਕਾਰ ਬਣਾਉਣ ਵਾਲੇ ਮੰਦਿਰਾਂ 'ਚ ਇਹ ਵੀ ਇੱਕ ਹੈ।

ਉਨ੍ਹਾਂ ਦੇ ਹਮਲੇ 'ਚ ਮੰਦਿਰ ਨੂੰ ਥੋੜਾ ਜਿਹਾ ਨੁਕਸਾਨ ਪਹੁੰਚਿਆ ਸੀ। ਅੱਜ ਕਲ੍ਹ ਇਸ ਵਿੱਚ 1947 ਦੀ ਵੰਡ ਤੋਂ ਬਾਅਦ ਭਾਰਤ ਤੋਂ ਆਏ ਸ਼ਰਨਾਰਥੀ ਪਰਿਵਾਰ ਰਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)