ਕੀ ਹੈ ਭਾਰਤੀ ਯਹੂਦੀਆਂ ਦੇ ਇਜ਼ਰਾਇਲ ਜਾਣ ਦਾ ਇਤਿਹਾਸ?

Jews Image copyright BBC/SHIRLEY PALKAR

ਮਹਾਰਾਸ਼ਟਰ ਤੋਂ ਇਜ਼ਰਾਇਲ ਜਾ ਕੇ ਵਸਣ ਨਾਲ ਮਰਾਠੀ ਯਹੂਦੀਆਂ ਨੂੰ ਕਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਹ ਉੱਥੇ ਕਿਸ ਤਰ੍ਹਾਂ ਵਸੇ ਇਸਦੇ ਇਤਿਹਾਸ 'ਤੇ ਇਕ ਝਾਤ।

ਸ਼ਿਰਲੀ ਪਾਲਕਰ ਮਰਾਠੀ ਬੋਲਦੀ ਹੋਈ ਦਸਦੀ ਹੈ, "ਮੈਂ 18 ਸਾਲ ਦੀ ਸੀ ਜਦੋਂ ਮੈਂ ਭਾਰਤ ਨੂੰ ਛੱਡ ਇਜ਼ਰਾਇਲ ਜਾ ਕੇ ਵਸਣ ਦਾ ਫ਼ੈਸਲਾ ਕੀਤਾ। ਮੇਰੇ ਲਈ ਇਹ ਕੋਈ ਅਸਾਨ ਫ਼ੈਸਲਾ ਨਹੀਂ ਸੀ।"

ਉਸ ਨੇ ਅੱਗੇ ਕਿਹਾ, "ਸ਼ੁਰੂਆਤ ਵਿੱਚ ਮੈਨੂੰ ਬਹੁਤ ਮੁਸ਼ਕਿਲਾਂ ਆਈਆਂ ਪਰ ਮੈਂ ਇਨ੍ਹਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਨਿਕਲ ਕੇ ਇਜ਼ਰਾਇਲ ਵਿੱਚ ਰਹਿ ਰਹੀ ਹਾਂ। ਹੁਣ ਇਹ ਮੇਰਾ ਦੇਸ ਹੈ ਪਰ ਜੋ ਸਨੇਹ ਮੈਂ ਭਾਰਤ ਲਈ ਮਹਿਸੂਸ ਕਰਦੀ ਹਾਂ ਉਸਦਾ ਕੋਈ ਮੁਕਾਬਲਾ ਨਹੀਂ ਹੈ।"

ਯੇਰੋਸ਼ਲਮ ਇਜ਼ਰਾਈਲ ਦੀ ਰਾਜਧਾਨੀ: ਡੌਨਲਡ ਟਰੰਪ

ਯੇਰੋਸ਼ਲਮ: ਤੁਰਕੀ ਦੀ ਅਮਰੀਕਾ ਨੂੰ ਚਿਤਾਵਨੀ

ਕੀ ਹੈ ਯੇਰੋਸ਼ਲਮ ਦੀ ਧਾਰਮਿਕ ਮਹੱਤਤਾ?

ਸ਼ਿਰਲੀ ਮੁੰਬਈ ਨੇੜੇ ਥਾਨੇ ਦੀ ਸ਼੍ਰੀਰਾਂਗ ਸੁਸਾਇਟੀ ਵਿੱਚ ਰਹਿੰਦੀ ਸੀ। ਉਸਨੇ ਆਪਣੀ ਪੜ੍ਹਾਈ ਸਰਸਵਤੀ ਐਜੁਕੇਸ਼ਨ ਟਰੱਸਟ ਇੰਗਲਿਸ਼ ਸਕੂਲ ਤੋਂ ਪੂਰੀ ਕੀਤੀ ਜੋ ਕਿ ਥਾਨੇ ਦੇ ਨਾਮੀ ਸਕੂਲਾਂ ਵਿੱਚੋਂ ਇੱਕ ਸੀ।

ਉਹ 20 ਸਾਲ ਪਹਿਲਾਂ ਇਜ਼ਰਾਇਲ ਵਿੱਚ ਵਸ ਗਈ ਸੀ। ਹੁਣ ਉਹ ਇਜ਼ਰਾਇਲ ਦੇ ਸ਼ਹਿਰ ਗਿਦੇਰਾ ਵਿੱਚ ਰਹਿ ਰਹੀ ਹੈ। ਉਹ ਉੱਥੇ ਸਿੱਖਿਆ ਵਿਭਾਗ ਵਿੱਚ ਮੈਨੇਜਰ ਹੈ।

ਉਹ ਦੱਸਦੀ ਹੈ, ''ਇਜ਼ਰਾਇਲ ਵਿੱਚ ਵਸਣ ਤੋਂ ਪਹਿਲਾਂ, ਮੈਂ ਇਸ ਦੇਸ ਵਿੱਚ ਟੂਰਿਸਟ ਦੇ ਤੌਰ 'ਤੇ ਘੁੰਮਣ ਆਈ ਸੀ। ਮੇਰੇ ਜ਼ਿਆਦਾ ਰਿਸ਼ਤੇਦਾਰ ਇੱਥੇ ਹੀ ਰਹਿੰਦੇ ਹਨ। ਜਦੋਂ ਮੈਂ 20 ਸਾਲ ਪਹਿਲਾਂ ਇੱਥੇ ਆਈ ਸੀ, ਮੈਨੂੰ ਬਹੁਤ ਮੌਕੇ ਮਿਲੇ ਸੀ। ਉਦੋਂ ਮੈਂ ਇੱਥੇ ਵਸਣ ਬਾਰੇ ਸੋਚਿਆ।''

ਇਜ਼ਰਾਇਲ ਨਾਗਰਿਕ ਦੇ ਤੌਰ 'ਤੇ ਚੁਣੌਤੀਆਂ

ਸ਼ਿਰਲੀ ਦੱਸਦੀ ਹੈ, ''ਸਭ ਤੋਂ ਵੱਡੀ ਚੁਣੌਤੀ ਭਾਸ਼ਾ ਦੀ ਸੀ। ਭਾਵੇਂ ਅਸੀਂ ਯਹੂਦੀ ਹਾਂ, ਅਸੀਂ ਮਰਾਠੀ ਬੋਲਦੇ ਹਾਂ, ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਗੱਲ ਕਰਦੇ ਹਾਂ। ਪਰ ਇਜ਼ਰਾਇਲ ਵਿੱਚ ਹਿਬਰਿਊ ਬੋਲਣੀ ਲਾਜ਼ਮੀ ਹੈ ਅਤੇ ਜੇਕਰ ਤੁਹਾਨੂੰ ਹਿਬਰਿਊ ਨਹੀਂ ਆਉਂਦੀ ਤਾਂ ਤੁਹਾਨੂੰ ਕਾਫ਼ੀ ਮੁਸ਼ਕਿਲਾਂ ਪੇਸ਼ ਆਉਣਗੀਆਂ।

ਸ਼ਿਰਲੀ ਉਹ ਮੁਸ਼ਕਿਲ ਦੌਰ ਯਾਦ ਕਰਦੀ ਹੋਈ ਦੱਸਦੀ ਹੈ,''ਮੈਂ ਹਿਰਬਿਊ ਸਿੱਖਿਆ ਦੇ ਇੱਕ ਸਰਕਾਰੀ ਪ੍ਰੋਗ੍ਰਾਮ 'ਚ ਦਾਖ਼ਲਾ ਲਿਆ। ਪ੍ਰੋਗ੍ਰਾਮ ਖ਼ਤਮ ਹੋਣ ਤੋਂ ਬਾਅਦ ਮੈਂ ਇਜ਼ਰਾਇਲੀ ਨਾਗਰਿਕ ਬਣਨ ਲਈ ਜ਼ਰੂਰੀ ਹਿਰਬਿਊ ਸਿੱਖਣ ਲਈ ਖ਼ੁਦ ਵੀ ਪੈਸੇ ਖ਼ਰਚ ਕੀਤੇ।"

Image copyright SHIRLEY PALKAR

ਭਾਸ਼ਾ ਤੋਂ ਇਲਾਵਾ ਹੋਰ ਵੀ ਕਈ ਚੁਣੌਤੀਆਂ ਸੀ। ਖਾਣਾ, ਕੱਪੜੇ ਅਤੇ ਰੀਤੀ-ਰਿਵਾਜ ਸਭ ਕੁਝ ਚੁਣੌਤੀ ਭਰਿਆ ਸੀ। ਪਰ ਬੈਨੀ ਇਜ਼ਰਾਇਲੀਜ਼ ਦੀ ਤਰ੍ਹਾਂ ਉਸਨੇ ਵੀ ਹਰ ਚੁਣੌਤੀ ਪੂਰੀ ਕੀਤੀ।

ਹੋਰ ਇਜ਼ਰਾਇਲੀ ਲੋਕਾਂ ਦੀ ਤਰ੍ਹਾਂ ਜੋ ਭਾਰਤ ਤੋਂ ਇਜ਼ਰਾਇਲ ਗਏ ਸੀ ਉਹ ਹੌਲੀ-ਹੌਲੀ ਉੱਥੇ ਵਸ ਗਏ।

''ਅਸੀਂ ਆਪਣੀਆਂ ਪਰੰਪਰਾਵਾਂ ਨੂੰ ਕਾਇਮ ਕਰਕੇ ਰੱਖਿਆ ਹੋਇਆ ਹੈ। ਅਸੀਂ ਬੈਨੀ ਇਜ਼ਰਾਇਲੀਜ਼ ਦੇ ਕੁਝ ਵੱਖਰੇ ਸੰਸਕਾਰ ਅਪਣਾਏ।''

''ਜ਼ਿਆਦਾਤਰ ਦੇਸਾਂ ਵਿੱਚ ਯਹੂਦੀਆਂ ਨੂੰ ਨੀਵਾਂ ਮੰਨਿਆ ਜਾਂਦਾ ਹੈ। ਕਈਆਂ ਦੇਸਾਂ ਵਿੱਚ ਉਨ੍ਹਾਂ ਨੂੰ ਤਸ਼ਦੱਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾਤਰ ਇਜ਼ਰਾਇਲੀ ਆਪਣੇ ਮੁਲਕਾਂ ਨੂੰ ਭੁਲਾਉਣਾ ਚਾਹੁੰਦੇ ਹਨ। ਉਹ ਉਨ੍ਹਾਂ ਦੇਸਾਂ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਜਿੱਥੋਂ ਉਹ ਆਏ ਹਨ।''

Image copyright Shirley Palkar

''ਸ਼ਿਰਲੀ ਨੇ ਭਾਰਤ ਲਈ ਅਪਣਾ ਪਿਆਰ ਜ਼ਾਹਰ ਕਰਦੇ ਹੋਏ ਕਿਹਾ,''ਅਸੀਂ ਬੈਨੀ ਇਜ਼ਰਾਇਲੀ ਇਨ੍ਹਾਂ ਤੋਂ ਵੱਖ ਹਾਂ। ਭਾਰਤ ਨੇ ਸਾਨੂੰ ਪਿਆਰ ਅਤੇ ਸਨਮਾਨ ਦਿੱਤਾ ਅਤੇ ਸਾਡੇ ਅੰਦਰ ਵੀ ਉਹੀ ਭਾਵਨਾ ਹੈ''

ਬੈਨੀ ਇਜ਼ਰਾਇਲੀਜ਼ ਦਾ ਇਤਿਹਾਸ

ਸ਼ਿਰਲੀ ਪਾਲਕਰ ਇਕਲੌਤੀ ਮਰਾਠੀ ਬੋਲਣ ਵਾਲੀ ਬੈਨੀ ਇਜ਼ਰਾਇਲੀ ਯਹੂਦੀ ਨਹੀਂ ਹੈ ਜਿਸਨੇ ਇਜ਼ਰਾਇਲ ਵਿੱਚ ਹਿਜ਼ਰਤ ਕੀਤੀ ਹੋਵੇ।

ਰੂਈਆ ਕਾਲਜ ਦੇ ਮਰਾਠੀ ਪ੍ਰੋਫੈਸਰ ਵਿਜੇ ਤਾਪਸ ਦੱਸਦੇ ਹਨ, ''1948 ਤੋਂ ਮਰਾਠੀ ਯੂਹਾਦੀ ਇਜ਼ਾਇਰਲ ਜਾਣ ਲੱਗੇ ਅਤੇ ਉੱਥੇ ਹੀ ਵਸਣ ਲੱਗੇ। ਹੁਣ ਤੱਕ ਇਜ਼ਰਾਇਲ ਦੇ ਗੇਦੇਰਾ, ਬਿਰਸ਼ੇਵਾ ਅਸ਼ਦੋਦ, ਯੇਰੂਹਾਮ, ਦਿਮੋਨਾ, ਹੈਫਾ ਵਰਗੇ ਸ਼ਹਿਰਾਂ ਵਿੱਚ 50,000 ਤੋਂ ਵੀ ਵੱਧ ਮਰਾਠੀ ਯਹੂਦੀ ਰਹਿ ਰਹੇ ਹਨ।''

ਕਿੱਥੋਂ ਆਏ ਬੈਨੀ ਇਜ਼ਰਾਇਲੀ

2000 ਸਾਲ ਪਹਿਲਾਂ ਇਜ਼ਰਾਇਲ ਤੋਂ ਯੁਹਾਦੀ ਪਰਿਵਾਰਾਂ ਨੂੰ ਲੈ ਕੇ ਜਾਣ ਵਾਲਾ ਇੱਕ ਜਹਾਜ਼ ਕੋਕਣ ਦੇ ਅਲੀਬਾਗ ਦੇ ਨਜ਼ਦੀਕ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 7 ਔਰਤਾਂ ਅਤੇ 7 ਮਰਦਾਂ ਨੂੰ ਛੱਡ ਕੇ ਬਾਕੀ ਸਭ ਦੀ ਮੌਤ ਹੋ ਗਈ।

Image copyright BBC/SHIRLEY PALKAR

ਇਹ 14 ਲੋਕ ਅਲੀਬਾਗ ਦੇ ਨਜ਼ਦੀਕ ਨਵਗਾਂਓ ਪਿੰਡ ਦੇ ਕਿਨਾਰੇ 'ਤੇ ਆਏ ਅਤੇ ਭਾਰਤ ਵਿੱਚ ਇੱਕ ਹੋਰ ਧਰਮ ਨੇ ਜਨਮ ਲਿਆ। ਜੋ ਲੋਕ ਇਸ ਹਾਦਸੇ ਵਿੱਚ ਮਰੇ ਸੀ, ਉਨ੍ਹਾਂ ਦਾ ਨਵਗਾਂਓ ਦੇ ਕਿਨਾਰੇ 'ਤੇ ਹੀ ਸੰਸਕਾਰ ਕਰ ਦਿੱਤਾ ਗਿਆ।

ਇਹ ਯਹੂਦੀ ਲੋਕਾਂ ਦੀ ਪਹਿਲੀ ਭਾਰਤ ਵਿੱਚ ਦਫਨਭੂਮੀ ਬਣ ਗਈ।

ਉਸ ਵੇਲੇ ਰਾਏਗੜ੍ਹ ਜ਼ਿਲ੍ਹੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਸਭ ਪ੍ਰਭਾਵਿਤ ਸੀ ਕਿਉਂਕਿ ਇਹ ਲੋਕ ਵੱਖਰੀ ਭਾਸ਼ਾ ਬੋਲਦੇ ਸੀ। ਉਨ੍ਹਾਂ ਦੀ ਪਰੰਪਰਾ ਵੱਖ ਸੀ। ਉਨ੍ਹਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਸੀਂ ਕੌਣ ਹੋ ਤਾਂ ਉਹ ਕਹਿੰਦੇ ਸੀ ਅਸੀਂ ਬੈਨੀ ਇਜ਼ਰਾਇਲੀ ਹਾਂ।

ਰੂਈਆ ਕਾਲਜ ਦੀ ਇਤਿਹਾਸ ਦੀ ਪ੍ਰੋਫੈਸਰ ਮੋਹਸਿਨ੍ਹਾ ਮੁਕਾਦਮ ਦੱਸਦੇ ਹਨ ਹਿਬਰਿਊ ਭਾਸ਼ਾ ਵਿੱਚ ਬੈਨੀ ਮਤਲਬ ਮੁੰਡਾ ਅਤੇ ਬੈਨੀ ਇਜ਼ਰਾਇਲ ਦਾ ਮਤਲ ਇਜ਼ਰਾਇਲੀਆਂ ਦੇ ਮੁੰਡੇ।

ਸ਼ਨੀਵਾਰ ਤੇਲੀ ਕਿਉਂ ਕਿਹਾ ਜਾਂਦਾ ਹੈ?

ਬੇਨੀ ਇਜ਼ਰਾਇਲੀ ਲੋਕ ਮਹਾਰਾਸ਼ਟਰ ਦੇ ਕੋਕਣ ਕਿਨਾਰੇ 'ਤੇ ਫੈਲੇ ਹੋਏ ਹਨ। ਤੇਲ ਕੱਢਣਾ ਉਨ੍ਹਾਂ ਦਾ ਧੰਦਾ ਹੈ।

ਤੇਲ ਕੱਢਣ ਲਈ ਉਨ੍ਹਾਂ ਕੋਲ ਵੱਡੇ ਭਾਂਡੇ ਸੀ। ਹਰ ਸ਼ਨੀਵਾਰ ਉਹ ਕੰਮ ਬੰਦ ਰੱਖਦੇ ਸੀ ਇਸ ਲਈ ਉਨ੍ਹਾਂ ਨੂੰ ਸ਼ਨੀਵਾਰ ਤੇਲੀ ਕਿਹਾ ਜਾਂਦਾ ਸੀ।

Image copyright BBC/SHIRLEY PALKAR

ਜਹਾਜ਼ ਤੋਂ ਬਾਹਰ ਆਏ ਇਨ੍ਹਾਂ ਲੋਕਾਂ ਕੋਲ ਆਪਣੇ ਇਜ਼ਰਾਇਲ ਦੇ ਧਰਮ ਗ੍ਰੰਥ ਨਹੀਂ ਸੀ।

ਇਸ ਲਈ ਉਨ੍ਹਾਂ ਨੇ ਹੌਲੀ-ਹੌਲੀ ਆਪਣਾ ਖ਼ੁਦ ਦਾ ਧਰਮ ਜੁਟਾਉਣ ਦੀ ਕੋਸ਼ਿਸ਼ ਕੀਤੀ। ਬ੍ਰਿਟਿਸ਼ ਇਰਾ ਜਦੋਂ ਆਇਆ ਉਸ ਵੇਲੇ ਇਹ ਮੁੰਬਈ ਵਿੱਚ ਵਸ ਚੁੱਕੇ ਸੀ।

1948 ਵਿੱਚ ਇਜ਼ਰਾਇਲ ਦੇਸ਼ ਬਣ ਗਿਆ। ਪੂਰੀ ਦੁਨੀਆਂ ਵਿੱਚ ਇਜ਼ਰਾਇਲ ਸਰਕਾਰ ਨੇ ਐਲਾਨ ਕੀਤਾ ਕਿ ਯਹੂਦੀ ਜਿੱਥੇ ਵੀ ਹਨ ਉਹ ਆਪਣੇ ਦੇਸ਼ ਵਿੱਚ ਵਾਪਿਸ ਆ ਜਾਣ।

ਇਹ ਐਲਾਨ ਹੋਣ ਤੋਂ ਬਾਅਦ ਹੌਲੀ-ਹੌਲੀ ਬੈਨੀ ਇਜ਼ਰਾਇਲੀ ਲੋਕ ਇਜ਼ਰਾਇਲ ਜਾਣ ਲੱਗੇ।

ਯੇਰੋਸ਼ਲਮ ਫ਼ਲਸਤੀਨੀਆਂ ਦੀ ਰਾਜਧਾਨੀ ਬਣੇਗਾ?

ਯੇਰੋਸ਼ਲਮ: ਫੌਜ ਨਾਲ ਤਿੱਖੀਆਂ ਝੜਪਾਂ, ਕਈ ਜ਼ਖ਼ਮੀ

ਉੱਥੇ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਮਰਾਠੀ ਸੱਭਿਆਚਾਰ ਬਰਕਰਾਰ ਰੱਖਿਆ।

ਪ੍ਰੋਫੈਸਰ ਮੋਹਸਿਨ੍ਹਾ ਮੁਕਾਦਮ ਦੱਸਦੇ ਹਨ,''ਕੋਕਣ ਵਿੱਚ ਰਹਿਣ ਵਾਲੇ ਲੋਕਾਂ ਦੇ ਸੱਭਿਆਚਾਰ ਨੂੰ ਦੇਖ ਕੇ ਅੰਗ੍ਰੇਜ਼ਾਂ ਨੇ ਇਨ੍ਹਾਂ ਨੂੰ ਪਛਾਣ ਲਿਆ ਸੀ ਕਿ ਇਹ ਲੋਕ ਕੌਣ ਹਨ ਕਿਉਂਕਿ ਯਹੂਦੀ ਲੋਕ ਸਕੇਲਸ ਮੱਛੀਆਂ ਹੀ ਖਾਂਦੇ ਸੀ, ਸ਼ਨੀਵਾਰ ਨੂੰ ਚੁੱਲ੍ਹਾ ਨਹੀਂ ਜਲਾਉਂਦੇ ਸੀ। ਖਾਣਾ ਬਣਾਉਣ ਦਾ ਉਨ੍ਹਾਂ ਦਾ ਵੱਖਰਾ ਢੰਗ ਸੀ। ਜੋ ਮਾਸ ਉਹ ਖਾਂਦੇ ਸੀ ਉਸਨੂੰ ਕੱਟਣ ਦਾ ਵੀ ਵੱਖਰਾ ਢੰਗ ਸੀ। ਇਹ ਸਭ ਦੇਖ ਅੰਗ੍ਰੇਜ਼ਾਂ ਨੇ ਉਨ੍ਹਾਂ ਨੂੰ ਪਛਾਣ ਲਿਆ।''

Image copyright BBC/SHIRLEY PALKAR

ਸ਼ਰਲੀ ਪਾਲਕਰ ਕਹਿੰਦੀ ਹੈ, ''ਮਲਿਦਾ ਸੱਤਿਆਨਾਰਾਇਣ ਕਥਾ ਤੋਂ ਬਾਅਦ ਬਣਾਏ ਜਾਣ ਵਾਲੇ ਪ੍ਰਸਾਦ ਦੀ ਤਰ੍ਹਾਂ ਹੈ। ਕਿਸੇ ਵੀ ਖੁਸ਼ੀ ਵਾਲੇ ਮੌਕੇ ਤੋਂ ਬਾਅਦ ਮਲਿਦਾ ਬਣਾਉਂਦੇ ਹਾਂ। ਜਿਵੇਂ ਕਿ ਵਿਆਹ ਤੋਂ ਬਾਅਦ, ਬੱਚੇ ਹੋਣ ਤੋਂ ਬਾਅਦ ਮਲਿਦਾ ਬਣਾਇਆ ਜਾਂਦਾ ਹੈ।

ਮਰਾਠੀ ਸਿੱਖਣ ਦੀ ਇੱਛਾ

ਇਜ਼ਰਾਇਲ ਵਿੱਚ ਗਏ ਹੋਏ ਬੇਨੀ ਇਜ਼ਰਾਇਲੀਆਂ ਦੀ ਅਗਲੀ ਪੀੜ੍ਹੀ ਨੂੰ ਮਰਾਠੀ ਠੀਕ ਤਰ੍ਹਾਂ ਨਹੀਂ ਆਉਂਦੀ।

ਇਸ ਲਈ ਉੱਥੋਂ ਦੇ ਲੋਕਾਂ ਨੇ ਹੁਣ ਅੱਗੇ ਆ ਕੇ ਮਰਾਠੀ ਦੀ ਕੋਚਿੰਗ ਲੈਣੀ ਸ਼ੁਰੂ ਕੀਤੀ। ਇਸ ਲਈ ਇਨ੍ਹਾਂ ਲੋਕਾਂ ਨੂੰ ਮਰਾਠੀ ਪੜ੍ਹਾਉਣ ਲਈ ਰੂਈਆ ਕਾਲਜ ਦੇ ਪ੍ਰੋਫੈਸਰ ਵਿਜੇ ਤਪਾਸ ਇਜ਼ਰਾਇਲ ਗਏ ਸੀ।

ਯੇਰੋਸ਼ਲਮ ਮਾਮਲਾ: ਹਮਾਸ ਵੱਲੋਂ ਇੰਤੀਫਾਦਾ ਦਾ ਐਲਾਨ

ਇਜ਼ਰਾਇਲ ਗਏ ਬੈਨੀ ਇਜ਼ਰਾਇਲੀਆਂ ਦੀ ਆਸਥਾ ਅੱਜ ਵੀ ਮਰਾਠੀ ਲਈ ਬਰਕਰਾਰ ਹੈ। ਉਨ੍ਹਾਂ ਦਾ ਭਾਰਤ ਲਈ ਸਨੇਹ ਹੈ।

ਮੁੰਬਈ ਵਿੱਚ ਜੋ ਸਿਨਾਗੋਗ ਹਨ ਉਨ੍ਹਾਂ ਦਾ ਖ਼ਰਚਾ ਬੈਨੀ ਇਜ਼ਰਾਇਲੀ ਚੁੱਕਦੇ ਹਨ।

ਟਰੰਪ ਦਾ ਐਲਾਨ

ਸ਼ਰਲੀ ਪਾਲਕਰ ਕਹਿੰਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਐਲਾਨਣ ਨਾਲ ਉਹ ਬਹੁਤ ਖੁਸ਼ ਹਨ।

ਉਨ੍ਹਾਂ ਕਿਹਾ ਕਿ ਉਂਝ ਤਾਂ ਇਹ ਇਜ਼ਰਾਇਲ ਦੀ ਪਹਿਲਾਂ ਤੋਂ ਹੀ ਰਾਜਧਾਨੀ ਹੈ ਪਰ ਅਧਿਕਾਰਕ ਤੌਰ 'ਤੇ ਐਲਾਨੇ ਜਾਣ ਤੋਂ ਬਾਅਦ ਖਾਸ ਬਦਲਾਅ ਆਉਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)