ਕਿੱਥੇ ਔਰਤਾਂ ਦੀ 'ਸ਼ੁੱਧੀ' ਲਈ ਸੈਕਸ ਕਰਨਾ ਰਵਾਇਤ ਹੈ?

ਪੈਮੇਲਾ ਵੀ 'ਸ਼ੁੱਧੀ' ਦੀ ਰਵਾਇਤ ਨਿਭਾ ਚੁੱਕੀ ਹੈ
ਫੋਟੋ ਕੈਪਸ਼ਨ ਪੈਮੇਲਾ ਵੀ 'ਸ਼ੁੱਧੀ' ਦੀ ਰਵਾਇਤ ਨਿਭਾ ਚੁੱਕੀ ਹੈ.

"ਕੀ ਤੁਹਾਨੂੰ ਐੱਚਆਈਵੀ ਹੈ? ਤੁਸੀਂ ਸੁਸੈਨ ਨੂੰ ਮਿਲਣ ਗਏ ਸੀ- ਕੀ ਤੁਸੀਂ ਕੋਈ ਸੁਰੱਖਿਆ ਵਰਤੀ ਸੀ? ਉਹ ਗਰਭਵਤੀ ਹੈ, ਜੇ ਉਸ ਦਾ ਬੱਚਾ ਰੋਗੀ ਹੋਇਆ ਤਾਂ?''

ਕੀਨੀਆ ਵਿੱਚ ਅਜਿਹੇ ਸਵਾਲ ਮਹਿਲਾ ਕਾਰਕੁੰਨ ਰੋਜ਼ਲਾਈਨ ਓਰਵਾ ਵੱਲੋਂ ਉਨ੍ਹਾਂ ਲੋਕਾਂ ਤੋਂ ਪੁੱਛੇ ਜਾਂਦੇ ਹਨ, ਜੋ ਪੈਸੇ ਲੈ ਕੇ ਵਿਧਵਾ ਔਰਤਾਂ ਦੇ ਨਾਲ ਸੈਕਸ ਕਰਦੇ ਹਨ।

ਇਹ ਇੱਕ ਰਵਾਇਤ ਹੈ, ਜੋ ਕੀਨੀਆ ਦੇ ਪੇਂਡੂ ਖੇਤਰਾਂ ਵਿੱਚ ਪ੍ਰਚਲਿਤ ਹੈ। ਜਿਸਦੇ ਤਹਿਤ ਵਿਧਵਾ ਔਰਤਾਂ ਦੀ 'ਸ਼ੁੱਧੀ' ਉਨ੍ਹਾਂ ਦੇ ਨਾਲ ਸੈਕਸ ਕੀਤਾ ਜਾਂਦਾ ਹੈ। ਇਸ ਰਵਾਇਤ ਵਿੱਚ ਸ਼ਾਮਲ ਹੋਣ ਵਾਲੇ ਮਰਦਾਂ ਨੂੰ ਪੈਸੇ ਵੀ ਮਿਲਦੇ ਹਨ।

'ਮਰਦਾਂ ਨੂੰ 250 ਡਾਲਰ ਮਿਲਦੇ ਹਨ'

ਓਰਵਾ ਜਿਸ 'ਸ਼ੁੱਧੀ' ਕਰਨ ਵਾਲੇ ਸ਼ਖਸ ਨਾਲ ਗੱਲ ਕਰ ਰਹੀ ਹੈ ਉਸਨੂੰ ਇਸ ਰਵਾਇਤ ਵਿੱਚ ਕੁਝ ਗਲਤ ਨਹੀਂ ਲੱਗਦਾ।

ਪੰਜਾਬ ਪੁਲਿਸ ਕਿਉਂ ਕਰ ਰਹੀ ਹੈ ਗਾਇਕਾਂ ਨੂੰ ਤਲਬ?

#HerChoice 'ਕੁਆਰੇ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ‘ਉਪਲਬਧ’ ਹਾਂ'

ਪੈਟਰਿਕ ਨੇ ਬੀਬੀਸੀ ਨੂੰ ਦੱਸਿਆ, "ਉਹ ਕਹਿੰਦੇ ਹਨ ਕਿ ਅਸੀਂ 'ਸ਼ੁੱਧ'ਨਹੀਂ ਹੋਣਾ ਚਾਹੁੰਦੇ ਪਰ ਅਸਲ ਵਿੱਚ ਉਹ ਚਾਹੁੰਦੇ ਹਨ। ਇਹ ਰਵਾਇਤ ਹੈ ਜਿਸਨੂੰ ਨਿਭਾਉਣਾ ਚਾਹੀਦਾ ਹੈ। ਜੇ ਰਵਾਇਤ ਨੂੰ ਨਹੀਂ ਨਿਭਾਇਆ ਗਿਆ ਤਾਂ ਔਰਤਾਂ ਲਈ ਕਾਫ਼ੀ ਮੁਸ਼ਕਿਲ ਹੋ ਸਕਦੀ ਹੈ।''

'ਸ਼ੁੱਧੀਕਰਨ' ਦੀ ਰਵਾਇਤ ਨਿਭਾਉਣ ਵਾਲੇ ਮਰਦਾਂ ਨੂੰ ਸਮਝਾਉਣਾ ਬਹੁਤ ਔਖਾ ਹੈ ਕਿਉਂਕਿ ਇਸ ਕੰਮ ਲਈ ਉਨ੍ਹਾਂ ਨੂੰ 250 ਡਾਲਰ ਤੱਕ ਮਿਲਦੇ ਹਨ।

ਤੁਹਾਨੂੰ ਆਪਣੇ ਕੱਪੜੇ ਸਾੜਨੇ ਪੈਣਗੇ

ਓਰਵਾ ਇਸ ਰਵਾਇਤ ਵਿੱਚ 'ਸ਼ੁੱਧ' ਕਰਨ ਵਾਲੇ ਮਰਦਾਂ ਤੇ ਇਸੇ ਰਵਾਇਤ ਦੀ ਪੀੜਤ ਔਰਤਾਂ ਦਾ ਕਾਊਂਸਲਿੰਗ ਜ਼ਰੀਏ ਇਲਾਜ ਕਰਦੀ ਹੈ।

ਪੈਮੇਲਾ ਦੱਖਣੀ-ਪੱਛਮੀ ਕੀਨੀਆ ਵਿੱਚ ਲੂਓ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਹੈ। ਉਹ ਵੀ ਇਹ ਰਵਾਇਤ ਨਿਭਾ ਚੁੱਕੀ ਹੈ।

ਪੈਮੇਲਾ ਨੇ ਬੀਬੀਸੀ ਨੂੰ ਦੱਸਿਆ, ਇਹ ਪ੍ਰਕਿਰਿਆ ਤਿੰਨ ਦਿਨਾਂ ਤੱਕ ਚੱਲਦੀ ਹੈ। ਪਹਿਲਾਂ ਅਸੀਂ ਜ਼ਮੀਨ 'ਤੇ ਸੈਕਸ ਕਰਦੇ ਹਾਂ। ਤੁਹਾਨੂੰ ਆਪਣੇ ਸਾਰੇ ਕੱਪੜੇ ਉਤਾਰ ਕੇ ਜ਼ਮੀਨ 'ਤੇ ਸੁੱਟਣੇ ਹੁੰਦੇ ਹਨ।

ਫੋਟੋ ਕੈਪਸ਼ਨ 'ਸ਼ੁੱਧੀ' ਦੀ ਰਵਾਇਤ ਵਿੱਚ ਹਿੱਸਾ ਲੈਣ ਵਾਲੇ ਮਰਦਾਂ ਨੂੰ 250 ਡਾਲਰ ਮਿਲਦੇ ਹਨ

ਫਿਰ ਤੁਹਾਨੂੰ ਬੈੱਡ 'ਤੇ ਸੈਕਸ ਕਰਨਾ ਹੁੰਦਾ ਹੈ। ਸਵੇਰ ਨੂੰ ਤੁਹਾਨੂੰ ਆਪਣੇ ਕੱਪੜਿਆਂ ਨੂੰ ਅੱਗ ਲਾਉਣੀ ਹੁੰਦੀ ਹੈ।

ਉਨ੍ਹਾਂ ਅੱਗੇ ਕਿਹਾ, "ਉਹ ਤੁਹਾਡੇ ਵਾਲ ਕੱਟ ਦਿੰਦੇ ਹਨ ਅਤੇ ਤੁਹਾਨੂੰ ਚਿਕਨ ਬਣਾਉਣਾ ਹੁੰਦਾ ਹੈ, ਨਾਲ ਹੀ ਉਸਨੂੰ ਉਨ੍ਹਾਂ ਦੇ ਨਾਲ ਖਾਣਾ ਵੀ ਹੁੰਦਾ ਹੈ। ਫਿਰ ਤੁਹਾਨੂੰ ਪੂਰਾ ਘਰ ਸਾਫ਼ ਕਰਨਾ ਹੁੰਦਾ ਹੈ।

ਪੈਮੇਲਾ ਅਜਿਹੀ ਪੀੜ੍ਹਤ ਔਰਤਾਂ ਦੇ ਨਾਲ ਗੱਲਬਾਤ ਵੀ ਕਰਦੀ ਰਹਿੰਦੀ ਹੈ ਤਾਂ ਜੋ ਕੁਝ ਹਿੰਮਤ ਵਧੇ।

ਇੱਕ ਹੋਰ ਵਿਧਵਾ ਔਰਤ ਨੇ ਦੱਸਿਆ, "ਉਸ ਨੇ ਮੈਨੂੰ ਸ਼ਰਾਬ ਪੀਣ ਲਈ ਕਿਹਾ ਪਰ ਮੈਂ ਕਦੇ ਸ਼ਰਾਬ ਨਹੀਂ ਪੀਤੀ ਸੀ ਨਾ ਮੈਂ ਕਦੇ ਪੀਣੀ ਸੀ। ਇਸ ਲਈ ਮੈਂ ਮਨ੍ਹਾ ਕਰ ਦਿੱਤਾ।''

ਮੈਨੂੰ ਸ਼ਾਂਤੀ ਨਹੀਂ ਮਿਲੀ

ਇਸ ਰਵਾਇਤ ਨੂੰ ਨਿਭਾਉਣ ਤੋਂ ਬਾਅਦ ਪੈਮੇਲਾ ਬਿਮਾਰ ਪੈਣਾ ਸ਼ੁਰੂ ਹੋ ਗਈ। ਕੁਝ ਵਕਤ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਹ ਐੱਚਆਈਵੀ ਪੀੜਤ ਹੈ। ਉਸ ਨਾਲ ਇਸ ਰਵਾਇਤ ਨੂੰ ਨਿਭਾਉਣ ਵਾਲੇ ਮਰਦ ਨੇ ਨਿਰੋਧ ਦਾ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪੈਮੇਲਾ ਕਹਿੰਦੀ ਹੈ ਕਿ ਉਸ ਨੂੰ ਸ਼ਾਂਤੀ ਨਹੀਂ ਮਿਲੀ। ਉਹ ਹੁਣ ਕਿਸੇ ਮਰਦ ਨਾਲ ਨਹੀਂ ਰਹਿਣਾ ਚਾਹੁੰਦੀ।

ਫੋਟੋ ਕੈਪਸ਼ਨ ਕੁਝ ਔਰਤਾਂ ਇਸ ਰਵਾਇਤ ਦੇ ਖਿਲਾਫ਼ ਲੜ ਰਹੀਆਂ ਹਨ

ਪਰ ਕਾਉਂਸਲਿੰਗ ਲਈ ਗਰੁੱਪ ਵਿੱਚ ਹਿੱਸਾ ਲੈਣਾ ਉਸ ਦੀ ਜ਼ਿੰਦਗੀ ਨੂੰ ਮਕਸਦ ਪ੍ਰਦਾਨ ਕਰ ਰਿਹਾ ਹੈ।

ਪੈਮੇਲਾ ਨੇ ਕਿਹਾ, "ਇਸ ਰਵਾਇਤ ਨੂੰ ਨਿਭਾਉਣ ਵਾਲੇ ਮਰਦ ਬਿਲਕੁਲ ਜ਼ਿੰਮੇਵਾਰ ਨਹੀਂ ਹੁੰਦੇ। ਉਹ ਸਿਗਰੇਟ ਪੀਂਦੇ ਹਨ, ਸ਼ਰਾਬ ਪੀਂਦੇ ਹਨ ਤੇ ਕਈ ਤਰੀਕੇ ਦੇ ਨਸ਼ੀਲੇ ਪਦਾਰਥ ਲੈਂਦੇ ਹਨ।''

"ਇਹ ਉਹ ਲੋਕ ਹਨ ਜੋ ਤੁਹਾਡਾ ਵਕਤ ਬਰਬਾਦ ਕਰਦੇ ਹਨ ਅਤੇ ਉਹ ਸਿਰਫ਼ ਇਸ ਗੱਲ ਵਿੱਚ ਦਿਲਚਸਪੀ ਲੈਂਦੇ ਹਨ ਕਿ ਕਿਹੜੇ ਹਾਲਾਤ ਵਿੱਚ ਤੁਹਾਡੇ ਪਤੀ ਨੇ ਤੁਹਾਨੂੰ ਛੱਡਿਆ ਹੈ।''

2015 ਵਿੱਚ ਕੀਨੀਆ ਸਰਕਾਰ ਇਸ ਰਵਾਇਤ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਪੈਮੇਲਾ ਇਹ ਸਾਬਿਤ ਕਰਦੀ ਹੈ ਕਿ ਅਜੇ ਵੀ ਕੀਨੀਆ ਵਿੱਚ ਇਹ ਰਵਾਇਤ ਬਦਸਤੂਰ ਜਾਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)