ਮਿਲੋ ਪਸ਼ੂਆਂ ਦੀਆਂ ਖੱਲਾਂ ਦੀਆਂ ਟਰਾਫ਼ੀਆਂ ਬਣਾਉਣ ਵਾਲੀ ਮੁਟਿਆਰ ਨੂੰ

ਮਿਲੋ ਪਸ਼ੂਆਂ ਦੀਆਂ ਖੱਲਾਂ ਦੀਆਂ ਟਰਾਫ਼ੀਆਂ ਬਣਾਉਣ ਵਾਲੀ ਮੁਟਿਆਰ ਨੂੰ

ਐਮਾ ਸ਼ਾਕਾਹਾਰੀ ਹੈ ਅਤੇ ਪੇਸ਼ੇ ਵਜੋਂ ਮਰੇ ਪਸ਼ੂਆਂ ਦੀਆਂ ਟਰਾਫ਼ੀਆਂ ਬਣਾਉਂਦੀ ਹੈ।

ਉਹ ਇੱਕ ਟੈਕਸੀਡਰਮਿਸਟ ਹੈ ਇਹ ਇੱਕ ਅਨੋਖੀ ਗੱਲ ਹੈ ਕਿ ਕੋਈ ਸ਼ਾਕਾਹਾਰੀ ਵਿਅਕਤੀ ਜਾਨਵਰਾਂ ਨਾਲ ਜੁੜੇ ਅਜਿਹੇ ਪੇਸ਼ੇ ਨੂੰ ਅਪਣਾਵੇ ਪਰ ਕਹਾਣੀ ਐਨੀ ਹੀ ਨਹੀਂ ਹੈ।

ਐਮਾ ਪਸ਼ੂਆਂ ਦੀਆਂ ਫਰ ਵਾਲੀਆਂ ਖੱਲਾਂ ਤੋਂ ਲਿਬਾਸ ਤੇ ਟਰਾਫ਼ੀਆਂ ਬਣਾਉਂਦੀ ਹੈ ਪਰ ਇਸ ਲਈ ਖੱਲਾਂ ਉਹ ਸੜਕ ਹਾਦਸਿਆਂ ਜਾਂ ਕਿਸੇ ਹੋਰ ਵਜ੍ਹਾ ਨਾਲ ਮਰੇ ਜਾਨਵਰਾਂ ਦੀਆਂ ਖੁਦ ਇੱਕਠੀਆਂ ਕਰਕੇ ਲਿਆਉਂਦੀ ਹੈ। ਉਹ ਇੱਕ ਬਦਲ ਦੇਣਾ ਚਾਹੁੰਦੀ ਹੈ।