ਕੀ ਹੈ ਨੈੱਟ ਨਿਊਟ੍ਰੈਲਿਟੀ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਨੈੱਟ ਨਿਊਟ੍ਰੈਲਿਟੀ ਕਰਕੇ ਕੀ ਬਦਲਾਅ ਆਉਣਗੇ?

ਅਮਰੀਕਾ ਨੇ ਬਰੌਡਬੈਂਡ ਸੇਵਾ ਦੇਣ ਵਾਲੀਆਂ ਕੰਪਨੀਆਂ 'ਤੇ ਇੱਕ ਸਰਵਿਸ ਦੇ ਡੇਟਾ ਨੂੰ ਦੂਜੀ ਸਰਵਿਸ ਦੇ ਡੇਟਾ 'ਤੇ ਜ਼ਿਆਦਾ ਤਰਜੀਹ ਦੇਣ ਤੋਂ ਰੋਕਣ ਵਾਲੀਆਂ ਪਾਬੰਦੀਆਂ ਨੂੰ ਘੱਟ ਕਰ ਦਿੱਤਾ ਗਿਆ ਹੈ।

ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਵਿੱਚ 3-2 ਦੇ ਮਤੇ ਨਾਲ ਨੈਟ ਨਿਊਟ੍ਰੈਲਿਟੀ ਦੀਆਂ ਪਾਬੰਦੀਆਂ ਘਟਾਉਣ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ।

Image copyright Getty Images

ਹੁਣ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਵੱਖ-ਵੱਖ ਕੰਪਨੀਆਂ ਦੇ ਡੇਟਾ ਨੂੰ ਤੇਜ਼ ਜਾਂ ਹੌਲੀ ਕਰ ਸਕਣਗੇ ਅਤੇ ਉਸੇ ਹਿਸਾਬ ਨਾਲ ਆਪਣੇ ਗਾਹਕਾਂ ਤੋਂ ਪੈਸੇ ਵਸੂਲਣਗੇ।

ਪਰ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਨੂੰ ਇਨ੍ਹਾਂ ਬਾਰੇ ਪੂਰਾ ਖੁਲਾਸਾ ਕਰਨਾ ਹੋਵੇਗਾ।

ਨੈੱਟ ਨਿਊਟ੍ਰੈਲਿਟੀ ਦੀ ਹਮਾਇਤ ਵੀ ਵਿਰੋਧ ਵੀ

ਖਾਸ ਗੱਲ ਇਹ ਰਹੀ ਕਿ ਸੁਣਵਾਈ ਹੋਣ ਵੇਲੇ ਇੱਕ ਸੁਰੱਖਿਆ ਅਲਰਟ ਕਰਕੇ ਐੱਫਸੀਸੀ ਚੈਂਬਰ ਨੂੰ ਇੱਕ ਵਾਰ ਖਾਲ੍ਹੀ ਕਰਵਾਉਣਾ ਪਿਆ ਜਿਸ ਕਰਕੇ ਸੁਣਵਾਈ 15 ਮਿੰਟ ਲਈ ਰੋਕੀ ਗਈ।

Image copyright Getty Images

ਨੈੱਟ ਨਿਊਟ੍ਰੈਲਿਟੀ ਦੇ ਖਿਲਾਫ਼ ਕੈਂਪੇਨ ਕਰਨ ਵਾਲੇ ਲੋਕਾਂ ਮੁਤਾਬਕ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਲਿਆਏ ਗਏ ਨੇਮਾਂ ਨੂੰ ਬਦਲਣ ਨਾਲ ਇੰਟਰਨੈੱਟ ਦੀ ਪਹੁੰਚ ਘਟੇਗੀ।

ਪਰ ਐੱਫਸੀਸੀ ਦੇ ਚੇਅਰਮੈਨ ਅਜੀਤ ਪਾਈ ਦੇ ਮੁਤਾਬਕ ਇਹ ਨਵੇਂ ਤਜਰਬਿਆਂ ਨੂੰ ਵਧਾਵਾ ਦੇਵੇਗੀ ਅਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਨੂੰ ਵੀ ਪੇਂਡੂ ਖੇਤਰਾਂ ਵਿੱਚ ਸਪੀਡ ਵਧਾਉਣ ਲਈ ਨਿਵੇਸ਼ ਕਰਨ ਨੂੰ ਪ੍ਰੇਰਿਤ ਕਰੇਗੀ।

ਹੁਣ ਐੱਫਸੀਸੀ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਨੂੰ ਰੇਗੁਲੇਟ ਨਹੀਂ ਕਰ ਸਕੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ