ਚੈਟ ਕਰੋ ਅਤੇ ਭੁਗਤਾਨ ਕਰੋ: ਸੋਸ਼ਲ ਮੀਡੀਆ ਬੈਂਕਾਂ ਨੂੰ ਕਿਵੇਂ ਹਰਾ ਰਿਹਾ ਹੈ?

Social Image copyright Getty Images

"ਬੀਤੀ ਰਾਤ ਬਹੁਤ ਚੰਗੀ ਸੀ, ਮੈਂ ਤੁਹਾਨੂੰ ਰਾਤ ਦੇ ਖਾਣੇ ਲਈ ਕਿੰਨੇ ਪੈਸੇ ਦੇਣੇ ਹਨ?" 25 ਪਾਉਂਡ ? ਆਹ ਚੱਕੋ''

ਇਸ ਤਰ੍ਹਾਂ ਦੀ ਗੱਲਬਾਤ ਸਾਡੇ ਵਿਚੋਂ ਜ਼ਿਆਦਾਤਰ ਲੋਕ ਨਿੱਜੀ ਤੌਰ 'ਤੇ ਕਰਦੇ ਹਨ, ਪਰ ਅੱਜਕੱਲ ਇਹ ਸੋਸ਼ਲ ਮੀਡੀਆ 'ਤੇ ਕਾਫ਼ੀ ਵੱਧ ਰਹੀ ਹੈ।

ਗੱਲਬਾਤ ਫੇਸਬੁੱਕ ਦੀ ਮੈਸੇਂਜਰ ਸੇਵਾ 'ਤੇ ਹੋ ਸਕਦੀ ਹੈ ਅਤੇ ਦੋਸਤਾਂ ਵਿਚਕਾਰ ਪੈਸਾ ਟ੍ਰਾਂਸਫਰ ਕਰਨ ਲਈ ਇੱਕ ਕਲਿੱਕ ਨਾਲ ਹੀ ਖ਼ਤਮ ਹੋ ਸਕਦੀ ਹੈ।

ਚੀਨ, ਭਾਰਤ ਤੋਂ ਇਹ ਜਾਣਕਾਰੀ ਲੁਕੋ ਰਿਹਾ?

ਸੋਸ਼ਲ: ਲਹਿੰਦੇ ਪੰਜਾਬ 'ਤੇ 'ਸਮੋਗ' ਦੇ ਬੱਦਲ

ਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?

ਇਹ ਭੁਗਤਾਨ ਸੇਵਾ ਹਾਲ ਹੀ ਵਿੱਚ ਬ੍ਰਿਟੇਨ 'ਚ ਸ਼ੁਰੂ ਹੋਈ ਹੈ, ਹਾਲਾਂਕਿ ਬ੍ਰਿਟੇਨ ਪਹਿਲਾਂ ਹੀ ਸੋਸ਼ਲ ਮੀਡੀਆ ਭੁਗਤਾਨਾਂ ਦੀ ਵਿਧੀ ਨੂੰ ਅਪਣਾਉਣ ਵਿੱਚ ਚੀਨ ਅਤੇ ਅਮਰੀਕਾ ਤੋਂ ਪਿੱਛੇ ਸਮਝਇਆ ਜਾਂਦਾ ਹੈ।

ਕੀ ਇਹ ਰਵਾਇਤੀ ਬੈਂਕਿੰਗ ਨੂੰ ਵਿਗਾੜ ਦੇਵੇਗਾ?

ਇਨੋਵੇਟ ਫਾਇਨੈਂਸ ਦੇ ਮੁੱਖ ਕਾਰਜਕਾਰੀ ਅਫ਼ਸਰ ਸ਼ਾਰਲਟ ਕਰੌਸਵੇਲ ਨੇ ਕਿਹਾ, "ਨਿਸ਼ਚਿਤ ਤੌਰ 'ਤੇ ਮੋਬਾਈਲ ਭੁਗਤਾਨ ਦਾ ਸੋਸ਼ਲ ਮੀਡੀਆ 'ਤੇ ਟਰੈਂਡ ਹੈ।''

ਇਨੋਵੇਟ ਫਾਇਨੈਂਸ ਯੂਕੇ ਦੀ ਵਿਸ਼ਵ ਪੱਧਰ ਦੀ ਵਿੱਤੀ ਤਕਨਾਲੋਜੀ ਕਮਿਊਨਿਟੀ ਦੀ ਪ੍ਰਤੀਨਿਧਤਾ ਕਰਨ ਵਾਲੀ ਇੱਕ ਸੰਸਥਾ ਹੈ।

ਉਹ ਕਹਿੰਦੇ ਹਨ ਕਿ ਫੇਸਬੁੱਕ ਅਤੇ ਗੂਗਲ ਜਿਹੇ ਵੱਡੇ ਖਿਡਾਰੀ ਆਪਣੇ ਪਲੇਟਫਾਰਮਾਂ ਰਾਹੀਂ ਪਹਿਲਾਂ ਹੀ ਭੁਗਤਾਨ ਦੀ ਵਿਧੀ ਅਪਣਾ ਰਹੇ ਹਨ।

"ਅਮਰੀਕਾ ਵਿੱਚ ਪੇ-ਪਾਲ ਦੀ ਵੇਨਮੋ ਐਪ ਵਰਗੀਆਂ ਕੰਪਨੀਆਂ ਦੀ ਕਾਮਯਾਬੀ ਇਹ ਹੈ ਜੋ ਉਪਭੋਗਤਾਵਾਂ ਨੂੰ ਆਪਣੇ ਮੋਬਾਇਲ ਭੁਗਤਾਨ ਸੁਨੇਹਿਆਂ ਨੂੰ ਸੋਸ਼ਲ ਫੀਡਜ਼ ਉੱਤੇ ਸਾਂਝੀ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।''

Image copyright Getty Images

ਵੇਨਮੋ, ਮੋਬਾਈਲ ਐਪ ਰਾਹੀਂ ਅਦਾਇਗੀ ਦੀ ਇਜਾਜ਼ਤ ਦਿੰਦੀ ਹੈ।

ਜ਼ੈਲ ਨਾਮ ਦੀ ਐਪ ਨੂੰ ਅਮਰੀਕੀ ਬੈਂਕਾਂ ਅਤੇ ਕਰੈਡਿਟ ਯੂਨੀਅਨਾਂ ਦੇ ਇੱਕ ਸਮੂਹ ਵੱਲੋਂ ਬਰਾਬਰ ਸਮਰੱਥਾ ਦੀ ਪੇਸ਼ਕਸ਼ ਲਈ ਬਣਾਇਆ ਗਿਆ ਸੀ।

ਇਸ ਐਪ ਰਾਹੀਂ ਅਮਰੀਕਾ ਵਿਚਲੇ ਐਪਲ ਪੇ -ਉਪਭੋਗਤਾ ਪੈਸੇ ਦੇ ਲੈਣ-ਦੇਣ ਅਤੇ ਇੱਕ-ਦੂਜੇ ਨੂੰ ਸੁਨੇਹੇ ਭੇਜਣ ਦੇ ਯੋਗ ਹੋ ਗਏ ਹਨ।

'ਮਟਨ ਸੂਪ' ਕਾਰਨ ਸਾਜ਼ਿਸ਼ ਦਾ ਪਰਦਾਫ਼ਾਸ਼ !

ਹਾਇਕ ਨੂੰ ਨਗਨ ਸੀਨ ਕਰਨ ਲਈ ਕਿਸ ਨੇ ਧਮਕਾਇਆ?

'ਜੈਕਾਰੇ ਲਾਉਣ ਤੋਂ ਰੋਕਣ ਨਾਲ ਪਰਲੋ ਆ ਜਾਵੇਗੀ'

ਇਸ ਦੌਰਾਨ ਫੇਸਬੁੱਕ ਨੇ ਨਵੰਬਰ ਵਿੱਚ ਯੂਕੇ ਚ ਇੱਕ-ਦੂਜੇ ਵਿਚਾਲੇ ਮੈਸੇਂਜਰ ਭੁਗਤਾਨ ਦਾ ਰੁਝਾਨ ਵਧਾ ਦਿੱਤਾ।

ਹਾਲਾਂਕਿ ਇਹ 2015 ਵਿੱਚ ਅਮਰੀਕਾ ਵਿੱਚ ਪੇਸ਼ ਕੀਤਾ ਗਿਆ ਸੀ, ਪਰ ਯੂਕੇ ਵਿੱਚ ਲਾਂਚ ਦਾ ਸਮਾਂ, ਛੁੱਟੀਆਂ ਦੇ ਸੀਜ਼ਨ ਕਰਕੇ ਬਹੁਤਾ ਫਾਇਦੇ ਵਾਲਾ ਨਹੀਂ ਸੀ।

ਮੈਸੇਂਜਰ ਦੇ ਮੁਖੀ ਡੇਵਿਡ ਮਾਰਕਸ ਦਾ ਕਹਿਣਾ ਹੈ, "ਸਾਡੀ ਖੋਜ ਤੋਂ ਪਤਾ ਲੱਗਦਾ ਹੈ ਕਿ ਪੈਸੇ ਭੇਜਣ ਦੇ ਮੁੱਖ ਕਾਰਨਾਂ ਵਿੱਚ ਜਸ਼ਨ, ਸਮਾਜਕ ਅਤੇ ਤਿਉਹਾਰਾਂ ਦੇ ਮੌਕੇ ਸ਼ਾਮਲ ਹਨ।

ਸੋਸ਼ਲ ਮੀਡੀਆ ਕੰਪਨੀਆਂ ਇਹ ਜਾਣਦੀਆਂ ਹਨ ਕਿ ਜੇ ਉਹ ਲੋਕਾਂ ਨੂੰ ਆਪਣੇ ਪਲੇਟਫਾਰਮ ਰਾਹੀਂ ਵਧੇਰੇ ਪੈਸੇ ਦੇ ਲੈਣ-ਦੇਣ (ਟ੍ਰਾਂਜੈਕਸ਼ਨ) ਕਰਨ ਲਈ ਮਨਾਉਂਦੇ ਹਨ ਤਾਂ ਇਹ ਉਨ੍ਹਾਂ ਦੇ ਬਰਾਂਡ ਦੇ ਨਾਲ ਲੋਕਾਂ ਨਾਲ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੇਗਾ ਹੈ।

ਗਲੋਬਲ ਮਨੀ ਟ੍ਰਾਂਸਫਰ ਐਪ ਅਜ਼ੀਮੋ ਦੇ ਸੰਸਥਾਪਕ ਮਾਈਕ ਕੇਂਟ ਨੇ ਕਿਹਾ, "ਸਾਰੀਆਂ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਆਪਣੇ ਯੂਜਰਜ਼ ਦੇ ਰੋਜ਼ਾਨਾ ਜੀਵਨ ਦੇ ਹਰ ਇੱਕ ਤੱਤ ਵਿੱਚ ਆਪਣੇ ਆਪ ਨੂੰ ਅੰਦਰ ਤੱਕ ਝਾਕਣ ਦੀ ਇੱਛਾ ਹੈ।''

ਕੇਂਟ ਮੁਤਾਬਕ, "ਜਲਦੀ ਹੀ ਕਿਸੇ ਬੈਂਕ ਜਾਂ ਮਨੀ ਟਰਾਂਸਫਰ ਦੀ ਦੁਕਾਨ ਨੂੰ ਵੇਖਣਾ ਅਸਾਧਾਰਣ ਹੋਵੇਗਾ, ਤੁਸੀਂ ਵੇਖੋਗੇ ਕਿ ਬਹੁਤ ਸਾਰੇ ਅਜਿਹੇ ਅਦਾਰੇ ਗਾਇਬ ਹੋ ਗਏ ਹਨ।"

Image copyright Getty Images

ਮਾਰੀਕੇ ਫਲੇਮੈਂਟ ਸਰਕਲ ਐਪ ਮੈਨੇਜਿੰਗ ਡਾਇਰੈਕਟਰ ਹਨ, ਜਿਸ ਜ਼ਰੀਏ ਟੈਕਸਟ ਮੈਸੇਜ ਰਾਹੀਂ ਅਦਾਇਗੀ ਹੁੰਦੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਨੇ ਇੱਕ ਮਾਡਲ ਵਿਕਸਤ ਕੀਤਾ ਹੈ, ਜਿਸ ਨੂੰ ਬਾਕੀ ਦੁਨੀਆਂ ਫੌਲੋ ਕਰੇਗੀ।

ਉਹ ਕਹਿੰਦੇ ਹਨ, "10 ਸਾਲਾਂ ਤੋਂ ਵੀ ਘੱਟ ਸਮੇਂ ਵਿਚ ਉਨ੍ਹਾਂ ਆਪਣਾ ਪੈਸਾ ਵਿੱਤੀ ਵਾਤਾਵਰਣ ਬਣਾ ਲਿਆ ਹੈ ਅਤੇ ਫੋਨ ਦੀ ਵਰਤੋਂ ਨਾਲ ਪੈਸਾ ਟ੍ਰਾਂਜੈਕਸ਼ਨ ਕਰਨ ਦਾ ਰੁਝਾਨ ਆਮ ਹੈ।"

ਦੋ ਵਿਰੋਧੀ ਮੋਬਾਈਲ ਭੁਗਤਾਨ ਸੇਵਾਵਾਂ ਟੈਨਸੈਂਟ ਦੀ ਵੀ ਚੈਟ ਅਤੇ ਅਲੀ ਬਾਬਾ ਦੀ ਅਲੀ ਪੇਅ ਐਪ ਚੀਨ ਵਿੱਚ ਬੇਹੱਦ ਸਫ਼ਲ ਰਹੀ ਹੈ।

ਜਦੋਂ ਰਾਜ ਕਪੂਰ ਨੂੰ ਪਈ ਸੀ ਚਪੇੜ...

6 ਸਾਲ ਦੀ ਉਮਰ 'ਚ ਸਾਲਾਨਾ ਕਮਾਈ 70 ਕਰੋੜ

ਅਲੀ ਪੇਅ ਇਕੱਲੀ ਮੋਬਾਈਲ ਸੇਵਾ ਹੈ, ਜਿਸ ਕੋਲ 520 ਮਿਲੀਅਨ ਸਰਗਰਮ ਉਪਭੋਗਤਾ ਹਨ।

ਤਿੰਨ ਸਾਲ ਪਹਿਲਾਂ, ਅਲੀ ਪੇਅ ਨੇ 80% ਮੋਬਾਈਲ ਭੁਗਤਾਨ ਬਾਜ਼ਾਰ ਨੂੰ ਕੰਟਰੋਲ ਕੀਤਾ ਸੀ, ਹੁਣ ਇਸ ਦਾ ਹਿੱਸਾ ਸਿਰਫ 54% ਹੈ, ਕਿਉਂਕਿ ਵੀ ਚੈਟ ਨੇ 40% ਬਾਜ਼ਾਰ 'ਤੇ ਧਾਕ ਜਮਾਈ ਹੈ।

ਨੋਰਡਿਕ ਦੇਸ਼ਾਂ ਵਿੱਚ, ਸਵੀਡਨ ਤੋਂ ਸਵਿਸ਼ ਅਤੇ ਡੈਨਮਾਰਕ ਵਿੱਚ ਮੋਬਾਈਲ ਪੇਅ ਵਰਗੀਆਂ ਵਿਅਕਤੀਗਤ ਭੁਗਤਾਨ ਲਈ ਐਪਸ ਬਹੁਤ ਪ੍ਰਸਿੱਧ ਹਨ।

ਯੋਯੋ ਵੈਲੇਟ ਦੇ ਸਹਿ-ਸੰਸਥਾਪਕ ਮਾਈਕਲ ਰੌਲਫ਼ ਮੁਤਾਬਕ ਸੋਸ਼ਲ ਮੀਡੀਆ ਦੇ ਭੁਗਤਾਨਾਂ ਦੇ ਤੇਜ਼ੀ ਨਾਲ ਵਿਕਾਸ ਨਾਲ ਬੈਂਕਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਉਨ੍ਹਾਂ ਮੁਤਾਬਕ ਇਹ ਇੱਕ ਮੌਕੇ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ।

ਉਹ ਕਹਿੰਦੇ ਹਨ, "ਬੈਂਕਾਂ ਨੂੰ ਨਕਦੀ ਦੀ ਬਜਾਏ ਡਿਜੀਟਲ ਰੂਪ ਵਿਚ ਪੈਸੇ ਦੀ ਰਫ਼ਤਾਰ ਨੂੰ ਦੇਖ ਕੇ ਬਹੁਤ ਖੁਸ਼ੀ ਹੋਵੇਗੀ ਅਤੇ ਬੈਂਕਾਂ ਨੂੰ ਇਸ ਤਰੀਕੇ ਨਾਲ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ ਕਿ ਲੋਕਾਂ ਨੂੰ ਹੁਣ ਲੋੜ ਨਹੀਂ ਹੋਵੇਗੀ।"

ਉਨ੍ਹਾਂ ਮੁਤਾਬਕ, "ਉਹ ਲੋਕਾਂ ਅਤੇ ਸਰਹੱਦਾਂ ਵਿਚਾਲੇ ਪੈਸੇ ਦੀ ਸਹੂਲਤ ਜਾਰੀ ਰੱਖਣਗੇ, ਭਾਵੇਂ ਕਿ ਵਧੇਰੇ ਮੁਹਿੰਮ ਸੋਸ਼ਲ ਮੀਡੀਆ ਦੁਆਰਾ ਹੀ ਹੋਵੇ।"

Image copyright Getty Images

ਜੇਰੇਮੀ ਲਾਈਟ ਜਿਹੜੇ ਯੂਰਪ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਐਕਸੈਂਚਰ ਪੇਮੈਂਟ ਸਰਵਿਸਿਜ਼ ਦੇ ਮੈਨੇਜਿੰਗ ਡਾਇਰੈਕਟਰ ਹਨ, ਉਨ੍ਹਾਂ ਦਾ ਤਰਕ ਹੈ ਕਿ ਸੁਰੱਖਿਆ ਬਾਰੇ ਚਿੰਤਾਵਾਂ ਕਰਕੇ ਬਹੁਤ ਸਾਰੇ ਲੋਕਾਂ ਨੇ ਭੁਗਤਾਨ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਬੰਦ ਕਰ ਦਿੱਤੀ।

ਉਹ ਕਹਿੰਦੇ ਹਨ, "92% ਖ਼ਪਤਕਾਰ ਸੋਸ਼ਲ ਮੀਡੀਆ ਕੰਪਨੀਆਂ ਨਾਲ ਆਪਣੀ (ਵਿੱਤੀ) ਜਾਣਕਾਰੀ ਸਾਂਝੀ ਕਰਨ ਤੋਂ ਝਿਜਕਦੇ ਹਨ।"

"ਪਰ ਇਸਦਾ ਕਾਰਨ ਹੈ ਕਿ ਸੋਸ਼ਲ ਮੀਡੀਆ ਇੱਕ ਹਲਕਾ ਤੇ ਮਨੋਰੰਜਕ ਸਾਧਨ ਹੈ", ਜਦੋਂ ਕਿ ਲੋਕ ਵਿੱਤੀ ਸੇਵਾਵਾਂ ਨੂੰ "ਜ਼ਿਆਦਾ ਨਿੱਜੀ" ਸਮਝਦੇ ਹਨ।

ਇਸ ਬਾਬਤ ਕੰਪਨੀਆਂ ਨੇ ਆਪਣੇ ਉਤਪਾਦਾਂ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਇਕੱਠਾ ਕੀਤਾ ਹੈ।

ਕਿਉਂ ਜ਼ਿੰਦਗੀਆਂ ਬਚਾਉਂਦਾ ਹੈ ਇਹ ਸਰਦਾਰ

ਤੁਸੀਂ ਜਾਣਦੇ ਹੋ ਕ੍ਰਿਕਟਰ ਸਿਧਾਰਥ ਬਾਰੇ ਇਹ ਗੱਲਾਂ?

ਮੈਸਂਜਰ ਮੁਤਾਬਕ, "ਜਦੋਂ ਭੁਗਤਾਨਾਂ ਦੀ ਗੱਲ ਆਉਂਦੀ ਹੈ, ਅਸੀਂ ਸੁਰੱਖਿਆ ਲਈ ਵਾਧੂ ਕਦਮ ਚੁੱਕਦੇ ਹਾਂ"

ਇਸਦਾ ਮਤਲਬ ਹੈ ਕਿ ਡੈਬਿਟ ਕਾਰਡਾਂ ਨੂੰ "ਬੈਂਕ ਪੱਧਰ ਦੀ ਸੁਰੱਖਿਆ" ਨਾਲ ਸੁਰੱਖਿਅਤ ਕੀਤਾ ਗਿਆ ਹੈ।

ਕੰਪਨੀ ਦਾ ਕਹਿਣਾ ਹੈ ਕਿ, ਭੁਗਤਾਨਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਕਿਸੇ ਅਣਅਧਿਕਾਰਤ ਗਤੀਵਿਧੀ 'ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।

ਅਜ਼ੀਮੋ ਦੇ ਮਾਈਕਲ ਕੇਂਟ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦਾ ਭੁਗਤਾਨ ਇੱਥੇ ਰੁਕਣ ਲਈ ਹੈ, ਇਹ ਸਿਰਫ਼ "ਯਾਤਰਾ ਅਤੇ ਮੰਜ਼ਿਲ ਦੀ ਗਤੀ ਹੈ ਜੋ ਹਾਲੇ ਸਾਨੂੰ ਨਹੀਂ ਪਤਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)